India Time [ GMT +5:30 hours ]
Office Bearers News Gallery Photo Gallery Contact Us Account E - Paper Home



SHRI GURU RAVIDASS JI was born in the fifteenth century at Kanshi (Banara) in the state of Uttar Pradesh in India.
His birthday comes every year at Puran Mashi in the month of Magh. His mother's name was Mata Kalsi Ji and his father's name was Baba Santokh Dass Ji.
Guru Ravidass Ji was born in a humble family which was considered untouchable as per the social order prevailing at that time in Hindu society.
Guru Ji spearheaded the fight against man-made discrimination based on caste, colour or creed and preached the lofty ideas of socialism, secularism, equality and fraternity.
From very childhood, he was very much devoted to worship Real God. The caste Brahmans created many problems for him. Guru Ji had to appear before King Nagarmal so many times. In the end, the King was convinced and became a follower of Guru Ravidass Ji.
JAGATGURU SATGURU RAVIDASS JI MAHARAJ, the famous untouchable saint-poet of the 15th-16th century. Satguru Ravidass Ji taught the lessons of universal brotherhood, tolerance, message of love your neighbour.
He is by far the most revered among the scheduled castes, especially Adi Dharmi of Northwest and Central India. Although they occupy the very bottom of the social hierarchy, the Chamars and other Untouchable groups who worship Guru Ravidass Ji do not passively accept their inferior status. Their worship of Satguru Ravidass Ji is the manifestation of a dissident socioreligious ideology. The mere mention of his name evokes a sense of confidence and self-respect among them. So much so that a large number of them prefer to be identified as 'Ravidassia' rather than be known by their customary caste titles colored with derogatory connotations

The     ADI DHARAM     Religion,

  • Salutation: Jai Gurdev - Dhan Gurdev.
  • Jaikara: Bole So Nirbhai - Shri Guru Ravidass Maharaj Di Jai
  • Ultimate Place of Pilgrimage :
    • Satguru Ravidass Janam Sthan Mandir, at Seer Govardhanpur, Varanasi U.P.
    • Shri Guru Ravidass Itihasik Dharam Isthan Charan Choh Ganga Khural Garh Sahib.
  • Objectives :
    • To propagate the Bani and teachings of Satguru Ravidass Ji, alongwith of Satguru Bhagwan Balmik Ji, Satguru Namdev Ji, Satguru Kabir Ji, Satguru Trilochan Ji, Satguru Sain Ji, Satguru Sadna Ji & other Adi Sant Mahapurush would also be propagated..
    • Built a religious, health and educational center for the people at Charan Chhoe Ganga (Amritkund), Khuralgarh Sahib Teh: GARHSHANKAR - Punjab ( India )
    • And peaceful efforts to vacate the Seer Govardhanpur, Varanasi U.P from unauthorised occupant.
    • Promote simple marriages.
    • Scholarship to economically weak meritorious students for Higher Education .
    • Free diet for two national level economically weak sports persons.
  • To respect all religions and religious granth's love the mankind and lead virtuous life.


Sincerely,

ALL INDIA ADI DHARAM MISSION (Regd.) BHARAT

ਸ੍ਰੀ ਚਰਨ ਛੋਹ ਗੰਗਾ ਵਿਖੇ 'ਅੰਮ੍ਰਿਤ-ਧਾਰਾ' ਪ੍ਰਗਟ ਦਿਵਸ ਮੌਕੇ ਐਲਾਨੇ ਸਾਰੇ ਸਮਾਗਮ ਮੁਲਤਵੀ-ਸੰਤ ਸਤਵਿੰਦਰ ਹੀਰਾ

ਸ੍ਰੀ ਚਰਨ ਛੋਹ ਗੰਗਾ, 10 ਅਪ੍ਰੈਲ (ਆ.ਧ.ਪ.) ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਜਾਰੀ ਕਰਕੇ ਸਮੂਹ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਅਤੇ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਆਪਣਾ ਆਦਰਸ਼ ਮੰਨਣ ਵਾਲੇ ਆਦਿ ਧਰਮੀ/ਬਹੁਜਨ ਸਮਾਜ ਨੂੰ ਸੂਚਿਤ ਕੀਤਾ ਹੈ ਕਿ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਜੋ 13 ਅਪ੍ਰੈਲ ਨੂੰ ''ਅੰਮ੍ਰਿਤ ਧਾਰਾ ਪ੍ਰਗਟ ਦਿਵਸ'' ਅਤੇ 14 ਅਪ੍ਰੈਲ ਨੂੰ ''ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ'' ਆਦਿ ਧਰਮ ਮਿਸ਼ਨ ਵੱਲੋਂ ਬੜੀ ਧੂਮ-ਧਾਨ ਨਾਲ ਮਨਾਇਆ ਜਾਂਦਾ ਹੈ, ਜਿਸ ਵਿਚ ਲੱਖਾਂ ਦੀ ਤਦਾਦ ਵਿਚ ਸੰਗਤਾਂ ਸ਼ਾਮਿਲ ਹੁੰਦੀਆਂ ਹਨ, ਉਹ ਇਸ ਵਾਰ ਦੁਨੀਆਂ ਭਰ ਵਿਚ ਫੈਲੀ ਕੋਰੋਨਾ ਰੂਪੀ ਮਹਾਂਮਾਰੀ ਦੇ ਕਾਰਨ ਨਹੀਂ ਮਨਾਇਆ ਜਾ ਰਿਹਾ, ਇਨ੍ਹਾਂ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤ ਧਾਰਾ ਪ੍ਰਗਟ ਦਿਵਸ ਸਮਾਗਮਾਂ ਦੌਰਾਨ ਮਹਾਤਮਾ ਜੋਤੀਬਾ ਰਾਓ ਫੂਲੇ ਜੀ ਦਾ ਜਨਮ ਦਿਵਸ 11 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਅਪ੍ਰੈਲ ਮਹੀਨੇ 'ਚ ਹੋਣ ਵਾਲੇ ਸਾਰੇ ਸਮਾਗਮ ਮੁਲਤਵੀ ਕਰ ਦਿੱਤੇ ਗਏ ਹਨ। ਸੰਤ ਸਤਵਿੰਦਰ ਹੀਰਾ ਜੀ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਦਿਨਾਂ ਵਿਚ ਆਪਣੇ ਘਰਾਂ ਅੰਦਰ ਹੀ ਰਹਿਣ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਗੇ ਮਨੁੱਖਤਾ ਦੀ ਸਲਾਮਤੀ ਅਤੇ ਤੰਦਰੁਸਤੀ ਲਈ ਅਰਦਾਸਾਂ ਕਰਨ। ਇਨ੍ਹਾਂ ਦਿਨਾਂ ਨੂੰ ਅਰਦਾਸ ਰੂਪ ਵਿਚ ਆਪਣੇ ਘਰਾਂ ਵਿਚ ਹੀ ਮਨਾਇਆ ਜਾਵੇ।

ਕੋਰੋਨਾ ਨਾਲ ਮੌਤ ਹੋਣ 'ਤੇ ਪਰਿਵਾਰ ਵੱਲੋਂ ਇਨਕਾਰ ਕਰਨ 'ਤੇ ਖ਼ੁਦ ਕਰਾਂਗਾ ਰਸਮਾਂ ਪੂਰੀਆਂ-ਸੁਰਿੰਦਰ ਪਾਲ ਧੋਗੜੀ

ਸ੍ਰੀ ਚਰਨ ਛੋਹ ਗੰਗਾ, 9 ਅਪ੍ਰੈਲ (ਆ.ਧ.ਪ.) ਕੋਰੋਨਾ ਵਾਇਰਸ ਦੀ ਬਿਮਾਰੀ ਨੇ ਪੂਰੇ ਸੰਸਾਰ ਵਿਚ ਏਨਾ ਡਰ ਪਾ ਦਿੱਤਾ ਹੈ ਕਿ ਅਸੀਂ ਆਪਣੇ ਰਿਸ਼ਤੇ ਵੀ ਭੁੱਲ ਗਏ ਜਿੱਥੇ ਕੋਰੋਨਾ ਨਾਲ ਮੌਤ ਹੋਣ 'ਤੇ ਘਰ ਪਰਿਵਾਰ ਦੇ ਮੈਂਬਰ ਆਪਣੇ ਪਰਿਵਾਰਕ ਮੈਂਬਰ ਦਾ ਸੰਸਕਾਰ ਕਰਨ ਤੋਂ ਡਰਨ ਲੱਗ ਪਏ ਹਨ। ਪੰਜਾਬ ਵਿਚ ਇਹ ਘਟਨਾ ਲੁਧਿਆਣਾ ਤੇ ਅੰਮ੍ਰਿਤਸਰ ਵਿਚ ਬੀਤਣ ਤੋਂ ਬਾਅਦ ਜਿੱਥੇ ਇਸ ਨੂੰ ਲੈ ਕੇ ਲੋਕ ਕਾਫ਼ੀ ਚਿੰਤਤ ਸਨ ਉੱਥੇ ਅੱਜ ਪੰਜਾਬ ਪੁਲਿਸ ਦੇ ਪੀ. ਪੀ. ਐਸ. ਅਧਿਕਾਰੀ ਸੁਰਿੰਦਰ ਪਾਲ ਧੋਗੜੀ ਡੀ.ਐਸ. ਪੀ. ਸਬ ਡਵੀਜ਼ਨ ਕਰਤਾਰਪੁਰ ਨੇ ਵੱਡਾ ਐਲਾਨ ਕਰਦੀਆਂ ਆਖਿਆ ਕਿ ਵਾਹਿਗੁਰੂ ਸਭ ਨੂੰ ਤੰਦਰੁਸਤੀ ਦੇਵੇ ਪਰ ਇਸ ਸਮੇਂ ਚੱਲ ਰਹੀ ਭਿਆਨਕ ਕਰੋਨਾ ਮਹਾਂਮਾਰੀ ਨਾਲ ਜੇਕਰ ਕਿਸੇ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਦਾ ਪਰਿਵਾਰ ਉਸ ਦਾ ਸੰਸਕਾਰ ਕਰਨ ਤੋਂ ਇਨਕਾਰੀ ਹੋਵੇਗਾ ਤਾਂ ਉਸ ਵਿਅਕਤੀ ਦਾ ਸੰਸਕਾਰ ਉਹ ਖ਼ੁਦ ਤੇ ਸੰਤ ਬਾਬਾ ਜਗੀਰ ਸਿੰਘ ਸਰਬੱਤ ਭਲਾ ਚੈਰੀਟੇਬਲ ਸੁਸਾਇਟੀ (ਰਜਿ.) ਸਰਪ੍ਰਸਤ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੇ ਸਹਿਯੋਗ ਨਾਲ ਪੂਰਨ ਰਸਮ ਅਨੁਸਾਰ ਆਪਣੇ ਖ਼ਰਚੇ 'ਤੇ ਕਰਨਗੇ। ਉਨ੍ਹਾਂ ਇਸ ਸੰਬੰਧੀ ਆਪਣਾ ਨੰਬਰ 9914600092 ਵੀ ਜਾਰੀ ਕੀਤਾ ਅਗਰ ਇਸ ਤਰ੍ਹਾਂ ਦੀ ਕਿਤੇ ਸਥਿਤੀ ਬਣਦੀ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ ਅਗਰ ਕਿਤੇ ਵੀ ਕੋਈ ਪਰਿਵਾਰ ਹੋਣ ਬਾਵਜੂਦ ਵੀ ਕੋਈ ਕੁਦਰਤ ਦੇ ਭਾਣੇ ਨੂੰ ਨਹੀਂ ਮੰਨਦਾ ਤਾਂ ਅਸੀਂ ਖ਼ੁਦ ਉਸ ਦੀ ਅਰਥੀ ਨੂੰ ਮੋਢਾ ਦੇਵਾਂਗੇ। ਉਨ੍ਹਾਂ ਸਭ ਨੂੰ ਸਰਕਾਰ ਦੇ ਅਦੇਸ਼ਾਂ ਨੂੰ ਮੰਨਣ ਅਤੇ ਘਰ ਅੰਦਰ ਰਹਿਣ ਲਈ ਆਖਿਆ। ਕੋਰੋਨਾ ਜਿਹੀ ਬਿਮਾਰੀ ਨੇ ਸਾਡੇ ਖੋਖਲੇ ਰਿਸ਼ਤਿਆਂ ਨੂੰ ਵੀ ਤਾਰ-ਤਾਰ ਕਰ ਦਿੱਤਾ ਹੈ ਇਸ ਸਮੇਂ ਉਨ੍ਹਾਂ ਦੇ ਇਸ ਵੱਡੇ ਸਮਾਜ ਸੇਵਾ ਦੇ ਐਲਾਨ ਨਾਲ ਲੋਕਾਂ ਅੰਦਰ ਇੱਕ ਨਵੀਂ ਲਹਿਰ ਪੈਦਾ ਹੋਵੇਗੀ।

ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਸ੍ਰੀ ਚਰਨ ਛੋਹ ਗੰਗਾ, 6 ਅਪ੍ਰੈਲ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਅੱਜ ਸਰਬੱਤ ਦੇ ਭਲੇ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਸੰਤ ਜੋਗਿੰਦਰ ਪਾਲ ਜੌਹਰੀ ਅਤੇ ਸੰਤ ਸੁਰਿੰਦਰ ਦਾਸ ਜੀ ਵੱਲੋਂ ਆਦਿ ਧਰਮ ਸਤਿਸੰਗ ਵੀ ਕੀਤਾ ਗਿਆ। ਇਸ ਮੌਕੇ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਨੇ ਵਿਸ਼ਵ ਅੰਦਰ ਫੈਲੀ ਭਿਆਨਕ ਮਹਾਂਮਾਰੀ (ਕਰੋਨਾ ਵਾਇਰਸ) 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਮਹਾਂਮਾਰੀ ਖਿਲਾਫ਼ ਸਾਨੂੰ ਸਭ ਨੂੰ ਇੱਕ ਪਲੇਟ ਫਾਰਮ 'ਤੇ ਖੜੇ ਹੋਣਾ ਚਾਹੀਦਾ ਹੈ। ਉਨ੍ਹਾਂ ਸਾਰੇ ਲੋਕਾਂ ਨੇ ਬੇਨਤੀ ਕੀਤੀ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਇਸ ਸੰਕਟ ਦੀ ਘੜੀ ਵਿਚ ਕੋਈ ਵੀ ਗਰੀਬ ਅਤੇ ਲੋੜਵੰਦ ਵਿਅਕੀਤ ਭੁੱਖ ਨਾਲ ਜਾਂ ਇਲਾਜ ਤੋਂ ਬਿਨਾਂ ਨਾ ਮਰੇ। ਉਨ੍ਹਾਂ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਭਾਰਤ ਸਰਕਾਰ ਵੱਲੋਂ 21 ਦਿਨ ਲਈ ਲਾਕਡਾਊ੍ਵ ਦਾ ਸੱਦਾ ਦਿੱਤਾ ਗਿਆ ਹੈ ਉਸ ਦੀ ਇਮਾਨਦਾਰੀ ਨਾਲ ਪਾਲਣਾ ਕੀਤਾ ਜਾਵੇ ਤਾਂ ਜੋ ਕਰੋਨਾ ਵਾਇਰਸ ਦੀ ਚੇਨ ਨੂੰ ਤੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਵੇਂ ਕਿ ਸੰਗਤਾਂ ਨੂੰ ਪਤਾ ਹੀ ਹੈ ਕਿ ਗੜ੍ਹਸ਼ੰਕਰ ਅਤੇ ਨਵਾਂਸ਼ਹਿਰ ਵਿਖੇ ਕਈ ਕੇਸ ਪਾਜ਼ੀਟਿਵ ਆਉਣ ਕਰਕੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਨਾਲ ਲੱਗਦੇ ਪਿੰਡਾਂ ਨੂੰ ਸਰਕਾਰ ਵੱਲੋਂ ਸੀਲ ਕਰ ਦਿੱਤਾ ਗਿਆ ਹੈ ਇਸ ਲਈ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਸਮੂਹ ਕਮੇਟੀ ਪ੍ਰਸ਼ਾਸਨ ਦਾ ਸਾਥ ਦਿੰਦੀ ਹੋਈ ਸੰਗਤਾਂ ਨੂੰ ਕੁੱਝ ਦਿਨਾਂ ਲਈ ਆਪਣੇ ਘਰ ਅੰਦਰ ਹੀ ਰਹਿ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਜਾਪ ਕਰਨ ਲਈ ਬੇਨਤੀ ਕਰਦੀ ਹੈ ਅਤੇ ਸੰਗਤਾਂ ਲਈ ਨਵੇਂ ਪ੍ਰੋਗਰਾਮਾਂ ਦਾ ਵੇਰਵਾ ਜਲਦ ਹੀ ਜਾਰੀ ਕੀਤਾ ਜਾਵੇਗਾ।

ਸਰਬੱਤ ਭਲਾ ਚੈਰੀਟੇਬਲ ਸੁਸਾਇਟੀ (ਰਜਿ.) ਵੱਲੋਂ ਸੰਤ ਜਗੀਰ ਸਿੰਘ ਜੀ ਦੀ ਅਗਵਾਈ ਹੇਠ ਲੋੜਵੰਦਾਂ ਦੀ ਸੇਵਾ ਲਗਾਤਾਰ ਜਾਰੀ

ਸ੍ਰੀ ਚਰਨ ਛੋਹ ਗੰਗਾ, 5 ਅਪ੍ਰੈਲ (ਆ.ਧ.ਪ.) ਕਰੋਨਾ ਵਾਇਰਸ ਨਾਲ ਵਿਸ਼ਵ ਭਰ ਵਿਚ ਫੈਲੀ ਮਹਾਂਮਾਰੀ ਤੇ ਭੁੱਖਮਰੀ ਨੂੰ ਠੱਲ੍ਹ ਪਾਉਣ ਲਈ ਪ੍ਰਸ਼ਾਸਨ ਦੇ ਨਾਲ ਨਾਲ ਸਵੈ-ਸੇਵੀ ਸੰਸਥਾਵਾਂ ਅਤੇ ਜਥੇਬੰਦੀਆਂ ਵੀ ਸਮਰੱਥਾ ਮੁਤਾਬਿਕ ਅਹਿਮਾ ਰੋਲ ਅਦਾ ਕਰ ਰਹੀਆਂ ਹਨ। ਇਸੇ ਲੜੀ ਦੇ ਤਹਿਤ ਚੁਗਿੱਟੀ, ਭੋਜੋਵਾਲ, ਕਿਸ਼ਨਪੁਰਾ, ਰਾਮਾਮੰਡੀ, ਨਿਊ ਅਨੰਦ ਨੰਗਰ, ਪਿੰਡ ਰੇਰੂ ਦੇ ਲੋੜਵੰਦ ਪਰਿਵਾਰਾਂ ਨੂੰ ਸੰਤ ਜਗੀਰ ਸਿੰਘ ਚੇਅਰਮੈਨ ਸਰਬੱਤ ਭਲਾ ਚੈਰੀਟੇਬਲ ਸੁਸਾਇਟੀ ਅਤੇ ਸਰਪ੍ਰਸਤ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ, ਬੀਰ ਚੰਦ ਸੁਰੀਲਾ ਪ੍ਰਧਾਨ ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਪੰਜਾਬ, ਪ੍ਰਧਾਨ ਬਲੀਵਰ ਸਿੰਘ ਬੱਧਣ ਆਲ ਇੰਡੀਆ ਕੰਜਿਊਮਰ ਪ੍ਰੋਟੈਕਸ਼ਨ ਆਰਗੇਨਾਈਜੇਸ਼ਨ ਵੱਲੋਂ ਸੁੱਕਾ ਰਾਸ਼ਨ ਤੇ ਫਰੂਟ ਵੰਡਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸੰਤ ਜਗੀਰ ਸਿੰਘ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਡਾ. ਹਰੀ ਸਿੰਘ ਦੁਬਾਈ, ਫੱਕਰ ਦਾਸ ਮਹਿਤਾ ਕੈਨੇਡਾ, ਪ੍ਰੇਮ ਮਹੇ ਤੇ ਸ਼ਿਵ ਰੱਤੂ, ਹਰਜਿੰਦਰ ਸੰਧੂ ਯੂ.ਕੇ ਵੱਲੋਂ ਦਿੱਤੇ ਜਾ ਰਹੇ ਆਰਥਿਕ ਸਹਿਯੋਗ ਸਦਕਾ ਹੀ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ। ਡੀ.ਐਸ.ਪੀ. ਸੁਰਿੰਦਰ ਪਾਲ ਧੋਗੜੀ ਤੇ ਉਨ੍ਹਾਂ ਦੀ ਟੀਮ ਵੱਲੋਂ ਵੀ ਜਥੇਬੰਦੀਆਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਸ੍ਰੀ ਇਸ ਮੌਕੇ ਗੱਲਬਾਤ ਕਰਦਿਆਂ ਡੀ.ਐਸ.ਪੀ. ਸੁਰਿੰਦਰ ਪਾਲ ਧੋਗੜੀ ਨੇ ਕਿਹਾ ਕਿ ਆਮ ਜਨਤਾ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਘਰਾਂ 'ਚ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਵਸਤਾਂ ਘਰਾਂ 'ਚ ਹੀ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਅਨਿਲ ਕੁਮਾਰ, ਸੁਰੇਸ਼ ਕਲੇਰ (ਸੰਸਥਾਪਕ ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆ ਦਾਨ ਸੰਸਥ) ਜਸਵਿੰਦਰ ਬੱਲ ਸਾਬਕਾ ਬਲਾਕ ਸੰਮਤੀ ਮੈਂਬਰ, ਰਣਧੀਰ ਸਿੰਘ, ਬਲਾਰਜ ਸਿੰਘ, ਸਰਪੰਚ ਸੁਰਜੀਤ ਲਾਲ ਬੁਲੰਦਪੁਰ, ਪਰਸ ਰਾਮ, ਰਾਜ ਕਲੇਰ, ਗੁਰਪ੍ਰੀਤ ਸਿੰਘ ਗੋਰਾ, ਚਰਨਜੀਤ ਸਿੰਘ ਚੰਨੀ (ਓਮਾਨ), ਅਮਰਦੀਪ ਸਿੰਘ ਵਿੱਕੀ (ਕੁਵੈਤ), ਬੀਬੀ ਸੁਰਜੀਤ ਕੌਰ, ਬੀਬੀ ਸ਼ਬਦੀਪ ਕੌਰ ਆਦਿ ਵੀ ਹਾਜ਼ਰ ਸਨ।

ਬਲਵੀਰ ਧਾਂਦਰਾ ਅਤੇ ਅਤੇ ਸ੍ਰੀ ਅਸ਼ੋਕ ਕੁਮਾਰ ਬਰਵਾਲੇ ਵੱਲੋਂ ਇਲਾਕੇ 'ਚ ਕੀਤਾ ਗਿਆ ਸੈਨੇਟਾਈਜ਼ਰ ਛਿੜਕਾਅ

ਸ੍ਰੀ ਚਰਨ ਛੋਹ ਗੰਗਾ, 4 ਅਪ੍ਰੈਲ (ਆ.ਧ.ਪ.) ਵਿਸ਼ਵ ਭਰ ਵਿਚ ਫੈਲੀ ਮਹਾਂਮਾਰੀ (ਕਰੋਨਾ ਵਾਇਰਸ) ਜਿਸ ਨਾਲ ਕਈ ਮੁਲਖਾਂ ਦਾ ਜਨਜੀਵਨ ਪ੍ਰਭਵਿਤ ਹੋਇਆ ਹੈ। ਇਸ ਮਹਾਂਮਾਰੀ ਨੂੰ ਰੋਕਣ ਲਈ ਪੂਰੇ ਵਿਸ਼ਵ ਦੀਆਂ ਸਰਕਾਰਾਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਪਰ ਫਿਰ ਇਹ ਮਹਾਂਮਾਰੀ ਵਧਦੀ ਜਾ ਰਹੀ ਹੈ। ਇਸਦੇ ਵਧਦੇ ਹਾਲਾਤਾਂ ਨੂੰ ਦੇਖਦਿਆਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜੋ ਲਾਕਡਾਊਨ ਦਾ ਸੰਦੇਸ਼ ਜਾਰੀ ਕੀਤਾ ਗਿਆ ਹੈ ਉਸਨੂੰ ਦੇਖਦੇ ਹੋਏ ਸ੍ਰੀ ਗੁਰੂ ਰਵਿਦਾਸ ਇਇਤਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗ਼ੜ੍ਹ ਸਾਹਿਬ ਦੇ ਜਨ. ਸਕੱਤਰ ਸ੍ਰੀ ਬਲਵੀਰ ਧਾਂਦਰਾ, ਸ੍ਰੀ ਅਸ਼ੋਕ ਕੁਮਾਰ ਬਰਾਵੇ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਯੁਨਿਟ ਲੁਧਿਆਣਾ ਦੇ ਪ੍ਰਧਾਨ ਸ੍ਰੀ ਬਲਵੀਰ ਮਹੇ ਵੱਲੋਂ ਆਪਣੇ ਸਾਥੀਆਂ ਸਮੇਤ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਅੰਦਰ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਇਸ ਮੌਕੇ ਸ੍ਰੀ ਬਲਵੀਰ ਮਹੇ ਨੇ ਕਿਹਾ ਕਿ ਸ੍ਰੀ ਬਲਵੀਰ ਧਾਂਦਰਾ ਜੀ ਦੀ ਅਗਵਾਈ ਹੇਠ ਸਾਰੇ ਹੀ ਮੈਂਬਰਾਂ ਵੱਲੋਂ ਆਪਣੇ-ਆਪਣੇ ਵਾਰਡਾਂ ਵਿਚ ਲੋੜਵੰਦ ਪਰਿਵਾਰਾਂ ਦੀ ਸੇਵਾ ਜਾਰੀ ਹੈ ਅਤੇ ਇਸ ਮਹਾਂਮਾਰੀ ਤੋਂ ਬਚਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਭਾਈ ਨਿਰਮਲ ਸਿੰਘ ਖ਼ਾਲਸਾ ਦੀ ਬੇਵਕਤੀ ਮੌਤ ਨਾਲ ਕਦੇ ਨਾ ਪੂਰਾ ਹੋਣਾ ਵਾਲਾ ਘਾਟਾ ਪਿਆ-ਸੰਤ ਸਤਵਿੰਦਰ ਹੀਰਾ

ਸ੍ਰੀ ਚਰਨ ਛੋਹ ਗੰਗਾ, 3 ਅਪ੍ਰੈਲ (ਆ.ਧ.ਪ.)-ਕੋਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ਪੂਰੇ ਸੰਸਾਰ ਅੰਦਰ ਅੱਜ ਤੱਕ ਅਣਗਿਣਤ ਪ੍ਰਾਣੀਆਂ ਨੂੰ ਨਿਗਲ ਲਿਆ ਹੈ।ਇਹ ਨਾਮੁਰਾਦ ਰੁਕਣ ਦਾ ਨਾਂਅ ਨਹੀਂ ਲੈ ਰਹੀ। ਇਸ ਨਾਮੁਰਾਦ ਬਿਮਾਰੀ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਬਕਾ ਹਜ਼ੂਰੀ ਕੀਰਤਨੀਏ ਭਾਈ ਨਿਰਮਲ ਸਿੰਘ ਖ਼ਾਲਸਾ ਨੂੰ ਸਾਡੇ ਪਾਸੋਂ ਸਦਾ ਲਈ ਦੁਰ ਕਰ ਦਿੱਤਾ ਹੈ, ਉਨ੍ਹਾਂ ਦੀ ਬੇਵਕਤੀ ਮੌਤ ਨਾਲ ਸਮੁੱਚੇ ਸਮਾਜ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਹ ਵਿਚਾਰ ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ: ਭਾਰਤ ਨਵੀਂ ਦਿੱਲੀ ਨੇ ਅੱਜ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵਿਛੜੀ ਆਤਮਾ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਨ ਸਮੇਂ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਈ ਨਿਰਮਲ ਸਿੰਘ ਦਾ ਜੀਵਨ ਬਹੁਤ ਹੀ ਸੱਚਾ-ਸੁੱਚਾ ਜੀਵਨ ਰਿਹਾ ਹੈ। ਉਨ੍ਹਾਂ ਆਪਣੇ ਜੀਵਨ ਕਾਲ ਦੌਰਾਨ ਦੇਸ਼-ਵਿਦੇਸ਼ ਵਿਚ ਵਸਦੀਆਂ ਸੰਗਤਾਂ ਨੂੰ ਗੁਰੁ ਮਹਿਮਾ ਨਾਲ ਜੋੜਿਆ ਅਤੇ ਅਣਗਿਣਤ ਸੰਗਤਾਂ ਦੇ ਜੀਵਨ ਦਾ ਪਾਰ ਉਤਾਰਾ ਕੀਤਾ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਜਿਹੀ ਨਾਮੁਰਾਦ ਬਿਮਾਰੀ ਤੋਂ ਬਚਾਅ ਲਈ ਆਪਣੇ ਆਪ ਨੂੰ ਆਪਣੇ ਘਰਾਂ ਵਿੱਚ ਹੀ ਰੱਖਣ। ਇਸ ਵਿਚ ਹੀ ਆਪਣਾ, ਆਪਣੀ ਕੌਮ ਅਤੇ ਆਪਣੇ ਦੇਸ਼ ਦਾ ਭਲਾ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਇਸ ਸਮੇਂ ਦੌਰਾਨ ਆਪਣੇ ਘਰਾਂ ਅੰਦਰ ਬੈਠ ਕੇ ਪ੍ਰਭੂ ਦਾ ਸਿਮਰਨ ਕਰਨ ਦੀ ਪੁਰਜੋਰ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਨਾਮ ਸਿਮਰਨ ਵਿਚ ਇੰਨੀ ਤਾਕਤ ਹੈ ਜੋ ਹਰ ਇਨਸਾਨ ਨੂੰ ਮਾਨਸਿਕ ਤੌਰ 'ਤੇ ਮਜਬੂਤ ਕਰਦੀ ਹੈ। ਇਸ ਮੌਕੇ ਉਨ੍ਹਾਂ ਨਾਲ ਸੰਤ ਜਗਵਿੰਦਰ ਲਾਂਬਾ, ਸੰਤ ਸੁਰਿੰਦਰ ਦਾਸ, ਸੰਤ ਕਰਮ ਚੰਦ, ਸੰਤ ਗਿਰਧਾਰੀ ਲਾਲ ਅਤੇ ਸੰਤ ਜੋਗਿੰਦਰ ਪਾਲ ਜੌਹਰੀ ਆਦਿ ਮਹਾਂਪੁਰਸ਼ ਵੀ ਹਾਜ਼ਰ ਸਨ।

ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਕੀਤੀ ਗਈ ਅਰਦਾਸ

ਸ੍ਰੀ ਚਰਨ ਛੋਹ ਗੰਗਾ, 2 ਅਪ੍ਰੈਲ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਅੱਜ ਸਰਬੱਤ ਦੇ ਭਲੇ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਸੰਤ ਜੋਗਿੰਦਰ ਪਾਲ ਜੌਹਰੀ ਅਤੇ ਸੰਤ ਸੁਰਿੰਦਰ ਦਾਸ ਜੀ ਵੱਲੋਂ ਆਦਿ ਧਰਮ ਸਤਿਸੰਗ ਵੀ ਕੀਤਾ ਗਿਆ। ਇਸ ਮੌਕੇ ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਕਿਹਾ ਕਿ ਪੂਰੇ ਵਿਸ਼ਵ ਅੰਦਰ ਫੈਲੀ ਭਿਆਨਕ ਮਹਾਂਮਾਰੀ (ਕਰੋਨਾ ਵਾਇਰਸ) 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਮਹਾਂਮਾਰੀ ਖਿਲਾਫ਼ ਜੰਗ ਵਿਚ ਫਰੰਟ ਲਾਇਨ 'ਤੇ ਖੜ੍ਹੇ ਡਾਕਟਰ ਆਪਣੀ ਜਾਨ ਖਤਰੇ 'ਚ ਹੋਣ ਦੇ ਬਾਵਜੂਦ ਮਰੀਜਾਂ ਦਾ ਇਲਾਜ ਪੂਰੀ ਤਨਦੇਹੀ ਨਾਲ ਕਰ ਰਹੇ ਹਨ ਐਸੇ ਵਿਚ ਕਿਸੇ ਵੀ ਡਾਕਟਰ ਜਾਂ ਪ੍ਰਸ਼ਾਸਨ ਬਾਰੇ ਝੂਠੀਆਂ ਅਫਵਾਹਾਂ ਨਾ ਫੈਲਾਈਆਂ ਜਾਣ ਸਗੋਂ ਉਨ੍ਹਾਂ ਦਾ ਹੌਂਸਲਾ ਵਧਾਉਣ ਵਾਲੀਆਂ ਪੋਸਟਾਂ ਹੀ ਸੋਸ਼ਲ ਮੀਡੀਆ 'ਤੇ ਪਾਈਆਂ ਜਾਣ ਤਾਂ ਜੋ ਅਸੀਂ ਇਹ ਕਰੋਨਾ ਵਾਇਰਸ ਦੀ ਜੰਗ ਦੇਸ਼ ਦੇ ਸਾਇੰਸਦਾਨਾਂ, ਡਾਕਟਰਾਂ ਅਤੇ ਸਿਹਤ ਪ੍ਰਸ਼ਾਸਨ ਤੇ ਆਮ ਜਨਤਾ ਦੇ ਸਹਿਯੋਗ ਨਾਲ ਜਿੱਤ ਸਕੀਏ। ਅੱਗੇ ਉਨ੍ਹਾਂ ਸਾਰੇ ਲੋਕਾਂ ਨੇ ਬੇਨਤੀ ਕੀਤੀ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਇਸ ਸੰਕਟ ਦੀ ਘੜੀ ਵਿਚ ਕੋਈ ਵੀ ਗਰੀਬ ਅਤੇ ਲੋੜਵੰਦ ਵਿਅਕੀਤ ਭੁੱਖ ਨਾਲ ਜਾਂ ਇਲਾਜ ਤੋਂ ਬਿਨਾਂ ਨਾ ਮਰੇ। ਉਨ੍ਹਾਂ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਭਾਰਤ ਸਰਕਾਰ ਵੱਲੋਂ 21 ਦਿਨ ਲਈ ਲਾਕਡਾਊ੍ਵ ਦਾ ਸੱਦਾ ਦਿੱਤਾ ਗਿਆ ਹੈ ਉਸ ਦੀ ਇਮਾਨਦਾਰੀ ਨਾਲ ਪਾਲਣਾ ਕੀਤਾ ਜਾਵੇ ਤਾਂ ਜੋ ਕਰੋਨਾ ਵਾਇਰਸ ਦੀ ਚੇਨ ਨੂੰ ਤੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਵੇਂ ਕਿ ਸੰਗਤਾਂ ਨੂੰ ਪਤਾ ਹੀ ਹੈ ਕਿ ਗੜ੍ਹਸ਼ੰਕਰ ਅਤੇ ਨਵਾਂਸ਼ਹਿਰ ਵਿਖੇ ਕਈ ਕੇਸ ਪਾਜ਼ੀਟਿਵ ਆਉਣ ਕਰਕੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਨਾਲ ਲੱਗਦੇ ਪਿੰਡਾਂ ਨੂੰ ਸਰਕਾਰ ਵੱਲੋਂ ਸੀਲ ਕਰ ਦਿੱਤਾ ਗਿਆ ਹੈ ਇਸ ਲਈ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਸਮੂਹ ਕਮੇਟੀ ਪ੍ਰਸ਼ਾਸਨ ਦਾ ਸਾਥ ਦਿੰਦੀ ਹੋਈ ਸੰਗਤਾਂ ਨੂੰ ਕੁੱਝ ਦਿਨਾਂ ਲਈ ਆਪਣੇ ਘਰ ਅੰਦਰ ਹੀ ਰਹਿ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਜਾਪ ਕਰਨ ਲਈ ਬੇਨਤੀ ਕਰਦੀ ਹੈ ਅਤੇ ਸੰਗਤਾਂ ਲਈ ਨਵੇਂ ਪ੍ਰੋਗਰਾਮਾਂ ਦਾ ਵੇਰਵਾ ਜਲਦ ਹੀ ਜਾਰੀ ਕੀਤਾ ਜਾਵੇਗਾ।

ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਨੇ ਵਰਦੇ ਮੀਂਹ 'ਚ ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਜ਼ਰੂਰੀ ਵਸਤਾਂ

ਸ੍ਰੀ ਚਰਨ ਛੋਹ ਗੰਗਾ, 1 ਅਪ੍ਰੈਲ (ਆ.ਧ.ਪ.) ਵਿਸ਼ਵ ਭਰ ਵਿਚ ਫੈਲੀ ਮਹਾਂਮਾਰੀ (ਕਰੋਨਾ ਵਾਇਰਸ) ਜਿਸ ਨਾਲ ਕਈ ਮੁਲਖਾਂ ਦਾ ਜਨਜੀਵਨ ਪ੍ਰਭਵਿਤ ਹੋਇਆ ਹੈ। ਇਸ ਮਹਾਂਮਾਰੀ ਨੂੰ ਰੋਕਣ ਲਈ ਪੂਰੇ ਵਿਸ਼ਵ ਦੀਆਂ ਸਰਕਾਰਾਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਪਰ ਫਿਰ ਇਹ ਮਹਾਂਮਾਰੀ ਵਧਦੀ ਜਾ ਰਹੀ ਹੈ। ਇਸਦੇ ਵਧਦੇ ਹਾਲਾਤਾਂ ਨੂੰ ਦੇਖਦਿਆਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜੋ ਲਾਕਡਾਊਨ ਦਾ ਸੰਦੇਸ਼ ਜਾਰੀ ਕੀਤਾ ਗਿਆ ਹੈ ਉਸਨੂੰ ਦੇਖਦੇ ਹੋਏ ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਨੇ ਪ੍ਰਧਾਨ ਬੀਰ ਚੰਦ ਸੁਰੀਲਾ, ਸੁਰੇਸ਼ ਕਲੇਰ ਤੇ ਇੰਜੀ. ਜਗਦੀਪ ਵਾਲੀਆ ਵੱਲੋਂ ਆਲ ਇੰਡੀਆ ਆਦਿ ਧਰਮ ਮਿਸ਼ਨ ਜਲੰਧਰ ਦੇ ਸਰਪ੍ਰਸਤ ਅਤੇ ਸਰਬੱਤ ਭਲਾ ਆਸ਼ਰਮ ਮਕਸੂਦਾਂ ਦੇ ਸੰਚਾਲਕ ਸੰਤ ਬਾਬਾ ਜਗੀਰ ਸਿੰਘ ਹਲਕਾ ਕਰਤਾਰਪੁਰ ਦੇ ਡੀ.ਐਸ.ਪੀ. ਸ੍ਰੀ ਸੁਰਿੰਦਰ ਪਾਲ ਧੋਗੜੀ ਤੇ ਉਨ੍ਹਾਂ ਦੀ ਟੀਮ ਦੀ ਅਗਵਾਈ ਹੇਠ ਅੱਜ ਲੋੜਵੰਦ ਪਰਿਵਾਰਾਂ ਅਤੇ ਝੁੱਗੀ ਝੌਂਪੜੀ ਵਾਲੇ ਪਰਿਵਾਰਾਂ ਨੂੰ ਬਰੈੱਡ, ਮਾਸਕ, ਸੈਨੇਟਾਈਜ਼ਰ ਤੇ ਮਿੱਸੇ ਪ੍ਰਸ਼ਾਦੇ ਵੰਡੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਬੀਰ ਚੰਦ ਸੁਰੀਲਾ ਨੇ ਕਿਹਾ ਸੰਸਥਾ ਸੰਸਥਾਪਕ ਤੇ ਪ੍ਰਧਾਨ ਸ੍ਰੀ ਸਤਪਾਲ ਮਹੇ ਯੂ.ਏ.ਈ. ਦਾ ਇਨ੍ਹਾਂ ਨੇਕ ਕਾਰਜਾਂ ਲਈ ਉੱਘਾ ਯੋਗਦਾਨ ਹੈ। ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਹਰ ਮੈਂਬਰ ਤਨ, ਮਨ ਨਾਲ ਸਾਥ ਦਿੰਦਾ ਹੈ। ਸੰਤ ਬਾਬਾ ਜਗੀਰ ਸਿੰਘ ਤੇ ਡੀ.ਐਸ.ਪੀ. ਸੁਰਿੰਦਰ ਪਾਲ ਧੋਗੜੀ ਸਾਹਿਬਾਨ ਵੀ ਆਪਣੇ ਵੱਲੋਂ ਅਤੇ ਲੋਕਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਾ ਕੇ ਆਪਣਾ ਪੂਰਾ ਫਰਜ਼ ਨਿਭਾਅ ਰਹੇ ਹਨ। ਇਸ ਮੌਕੇ ਟੀਮ ਨਾਲ ਰਣਜੀਤ ਸਿੰਘ, ਬਲਰਾਜ ਸਿੰਘ, ਰਾਜ ਕੁਮਾਰ ਸਰਪੰਚ, ਡਾ. ਮੱਖਣ ਲਾਲ ਤੇ ਐਡਵੋਕੇਟ ਜਗਜੀਵਨ ਰਾਮ ਵੀ ਹਾਜ਼ਰ ਸਨ।

ਸੰਤ ਬਾਬਾ ਨਿਰਮਲ ਦਾਸ ਨੇ 500 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਸ੍ਰੀ ਚਰਨ ਛੋਹ ਗੰਗਾ, 31 ਮਾਰਚ (ਆ.ਧ.ਪ.) ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਅਤੇ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਜਲੰਧਰ ਦੇ ਚੇਅਰਮੈਨ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਅਤੇ ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ ਵਲੋਂ ਕੋਰੋਨਾ ਵਾਇਰਸ ਨੂੰ ਰੋਕਣ ਲਈ ਪੰਜਾਬ ਅੰਦਰ ਲਾਕ ਡਾਉਨ ਹੋਣ ਕਾਰਨ ਘਰਾਂ 'ਚ ਬੰਦ 500 ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਪਿੰਡ ਖੁਸਰੋਪੁਰ, ਗੁਰਦੁਆਰਾ ਗੰਗਸਰ ਕਰਤਾਰਪੁਰ ਦੇ ਨਜ਼ਦੀਕ ਅਤੇ ਕਰਤਾਰਪੁਰ ਕਪੂਰਥਲਾ ਰੋਡ ਤੇ ਝੁੱਗੀਆਂ ਵਾਲਿਆਂ ਨੂੰ ਘਰੇਲੂ ਵਰਤੋਂ ਦੀਆਂ ਚੀਜ਼ਾਂ ਜਿਵੇਂ ਆਟਾ, ਖੰਡ, ਚਾਹ ਪੱਤੀ, ਦਾਲਾਂ, ਸਬਜ਼ੀਆਂ ਆਲੂ, ਮਟਰ, ਗੋਭੀ, ਘੀਆ, ਅਦਰਕ, ਪਿਆਜ਼ ਆਦਿ ਵੰਡਿਆ ਗਿਆ। ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ ਨੇ ਕਿਹਾ ਕਿ ਦੁੱਖ ਦੀ ਘੜੀ ਵਿੱਚ ਸੰਗਤਾਂ ਦੀ ਸੇਵਾ ਅਸੀਂ ਹਮੇਸ਼ਾਂ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਰਹਾਂਗੇ ਉਨ੍ਹਾਂ ਨੇ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਘਾਂਂ ਅੰਦਰ ਰਹਿਣ ਲਈ ਵੀ ਕਿਹਾ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਨਵਜੋਤ ਸਿੰਘ ਮਾਹਲ ਐਸ.ਐਸ. ਪੀ. ਜਲੰਧਰ, ਸ੍ਰੀ ਰਵਿੰਦਰ ਸਿੰਘ ਸੰਧੂ ਐਸ.ਪੀ. ਹੈਡਕੁਆਰਟਰ, ਸ੍ਰੀ ਸੁਰਿੰਦਰਪਾਲ ਧੋਗੜੀ ਡੀ.ਐਸ. ਪੀ. ਕਰਤਾਰਪੁਰ, ਸ੍ਰੀ ਮੋਹਨ ਲਾਲ ਐਮ ਡੀ ਜਾਇਕਾ, ਐਡਵੋਕੇਟ ਪੰਕਜ ਕੁਮਾਰ, ਸ੍ਰੀ ਰਾਜ ਕੁਮਾਰ ਡੋਗਰ, ਇੰਦਰਜੀਤ ਸਿੰਘ, ਅਮਨਦੀਪ ਸਿੰਘ, ਲੇਖ ਰਾਜ, ਤਰਲੋਚਨ ਸਿੰਘ, ਸੁੱਖਾ ਸਿੰਘ ਸਰਪੰਚ ਖੁਸਰੋ ਪੁਰ, ਮੰਨੀ ਅਤੇ ਮੁਨਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਮੌਕੇ ਭੈਣ ਸੰਤੋਸ਼ ਕੁਮਾਰੀ ਵਲੋ ਲੋਕਾਂ ਕੋਰੋਨਾ ਵਾਇਰਸ ਦੇ ਲੱਛਣ ਅਤੇ ਕੋਰੋਨਾ ਵਾਇਰਸ ਤੋਂ ਬਚਣ ਲਈ ਪ੍ਰੇਰਿਤ ਕੀਤਾ ਗਿਆ। ਜਿਸ ਜਿਸ ਜਗ੍ਹਾ ਤੇ ਰਾਸ਼ਨ ਵੰਡਿਆ ਗਿਆ ਉਸ ਉਸ ਜਗ੍ਹਾ ਸਾਇਨੀਟਾਇਜਰ ਸਪਰੇਅ ਦਾ ਛਿੜਕਾਅ ਵੀ ਕੀਤਾ ਗਿਆ ਅਤੇ ੳੁਨ੍ਹਾਂ ਲੋਕਾਂ ਨੂੰ ਮਾਸਕ, ਗਲੱਬਜ ਅਤੇ ਸੈਨੇਟਾਇਜਰ ਵੀ ਵੰਡੇ ਗਏ ।

ਡਾਕਟਰਾਂ ਅਤੇ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੀ ਲੋੜ-ਸੰਤ ਸੁਰਿੰਦਰ ਦਾਸ

ਸ੍ਰੀ ਚਰਨ ਛੋਹ ਗੰਗਾ, 29 ਮਾਰਚ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਪੂਰੇ ਵਿਸ਼ਵ ਅੰਦਰ ਫੈਲੀ ਭਿਆਨਕ ਮਹਾਂਮਾਰੀ (ਕਰੋਨਾ ਵਾਇਰਸ) 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਮਹਾਂਮਾਰੀ ਖਿਲਾਫ਼ ਜੰਗ ਵਿਚ ਫਰੰਟ ਲਾਇਨ 'ਤੇ ਖੜ੍ਹੇ ਡਾਕਟਰ ਆਪਣੀ ਜਾਨ ਖਤਰੇ 'ਚ ਹੋਣ ਦੇ ਬਾਵਜੂਦ ਮਰੀਜਾਂ ਦਾ ਇਲਾਜ ਪੂਰੀ ਤਨਦੇਹੀ ਨਾਲ ਕਰ ਰਹੇ ਹਨ ਐਸੇ ਵਿਚ ਕਿਸੇ ਵੀ ਡਾਕਟਰ ਜਾਂ ਪ੍ਰਸ਼ਾਸਨ ਬਾਰੇ ਝੂਠੀਆਂ ਅਫਵਾਹਾਂ ਨਾ ਫੈਲਾਈਆਂ ਜਾਣ ਸਗੋਂ ਉਨ੍ਹਾਂ ਦਾ ਹੌਂਸਲਾ ਵਧਾਉਣ ਵਾਲੀਆਂ ਪੋਸਟਾਂ ਹੀ ਸੋਸ਼ਲ ਮੀਡੀਆ 'ਤੇ ਪਾਈਆਂ ਜਾਣ ਤਾਂ ਜੋ ਅਸੀਂ ਇਹ ਕਰੋਨਾ ਵਾਇਰਸ ਦੀ ਜੰਗ ਦੇਸ਼ ਦੇ ਸਾਇੰਸਦਾਨਾਂ, ਡਾਕਟਰਾਂ ਅਤੇ ਸਿਹਤ ਪ੍ਰਸ਼ਾਸਨ ਤੇ ਆਮ ਜਨਤਾ ਦੇ ਸਹਿਯੋਗ ਨਾਲ ਜਿੱਤ ਸਕੀਏ। ਅੱਗੇ ਉਨ੍ਹਾਂ ਸਾਰੇ ਲੋਕਾਂ ਨੇ ਬੇਨਤੀ ਕੀਤੀ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਇਸ ਸੰਕਟ ਦੀ ਘੜੀ ਵਿਚ ਕੋਈ ਵੀ ਗਰੀਬ ਅਤੇ ਲੋੜਵੰਦ ਵਿਅਕੀਤ ਭੁੱਖ ਨਾਲ ਜਾਂ ਇਲਾਜ ਤੋਂ ਬਿਨਾਂ ਨਾ ਮਰੇ। ਉਨ੍ਹਾਂ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਭਾਰਤ ਸਰਕਾਰ ਵੱਲੋਂ 21 ਦਿਨ ਲਈ ਲਾਕਡਾਊ੍ਵ ਦਾ ਸੱਦਾ ਦਿੱਤਾ ਗਿਆ ਹੈ ਉਸ ਦੀ ਇਮਾਨਦਾਰੀ ਨਾਲ ਪਾਲਣਾ ਕੀਤਾ ਜਾਵੇ ਤਾਂ ਜੋ ਕਰੋਨਾ ਵਾਇਰਸ ਦੀ ਚੇਨ ਨੂੰ ਤੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਵੇਂ ਕਿ ਸੰਗਤਾਂ ਨੂੰ ਪਤਾ ਹੀ ਹੈ ਕਿ ਗੜ੍ਹਸ਼ੰਕਰ ਅਤੇ ਨਵਾਂਸ਼ਹਿਰ ਵਿਖੇ ਕਈ ਕੇਸ ਪਾਜ਼ੀਟਿਵ ਆਉਣ ਕਰਕੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਨਾਲ ਲੱਗਦੇ ਪਿੰਡਾਂ ਨੂੰ ਸਰਕਾਰ ਵੱਲੋਂ ਸੀਲ ਕਰ ਦਿੱਤਾ ਗਿਆ ਹੈ ਇਸ ਲਈ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਸਮੂਹ ਕਮੇਟੀ ਪ੍ਰਸ਼ਾਸਨ ਦਾ ਸਾਥ ਦਿੰਦੀ ਹੋਈ ਸੰਗਤਾਂ ਨੂੰ ਕੁੱਝ ਦਿਨਾਂ ਲਈ ਆਪਣੇ ਘਰ ਅੰਦਰ ਹੀ ਰਹਿ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਜਾਪ ਕਰਨ ਲਈ ਬੇਨਤੀ ਕਰਦੀ ਹੈ ਅਤੇ ਸੰਗਤਾਂ ਲਈ ਨਵੇਂ ਪ੍ਰੋਗਰਾਮਾਂ ਦਾ ਵੇਰਵਾ ਜਲਦ ਹੀ ਜਾਰੀ ਕੀਤਾ ਜਾਵੇਗਾ।

ਡੇਰਾ ਸੰਤ ਇੰਦਰ ਦਾਸ ਸ਼ੇਖੇ ਵੱਲੋਂ ਲੋੜਵੰਦ ਸੰਗਤਾਂ ਲਈ ਲੰਗਰ ਸੇਵਾ ਸ਼ੁਰੂ

ਸ੍ਰੀ ਚਰਨ ਛੋਹ ਗੰਗਾ, 28 ਮਾਰਚ (ਆ.ਧ.ਪ) ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਦੇ ਜਨ. ਸਕੱਤਰ ਸੰਤ ਇੰਦਰ ਦਾਸ ਜੀ ਵੱਲੋਂ ਡੇਰਾ 108 ਸੰਤ ਇੰਦਰ ਦਾਸ ਜੀ ਸ਼ੇਖ ਜੰਲਧਰ ਤੋਂ ਲੋੜਵੰਦ ਸੰਗਤਾਂ ਲਈ ਲੰਗਰ ਸੇਵਾ ਸ਼ੁਰੂ ਕੀਤੀ ਗਈ ਹੈ। ਸੰਤ ਇੰਦਰ ਦਾਸ ਜੀ ਵੱਲੋਂ ਡੇਰੇ ਦੇ ਨਾਲ ਨਾਲ ਲੱਗਦੇ ਪਿੰਡਾਂ ਅਤੇ ਸ਼ਹਿਰੀ ਇਲਾਕੇ 'ਚ ਰਹਿ ਰਹੇ ਲੋੜਵੰਦ ਦਿਹਾੜੀਦਾਰ ਲੋਕਾਂ ਲਈ ਲੰਗਰ ਤਿਆਰ ਕਕਰੇ ਗੱਡੀਆਂ ਰਵਾਨਾ ਕੀਤੀਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਸੰਤ ਇੰਦਰ ਦਾਸ ਜੀ ਨੇ ਸਰਬ ਧਰਮ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਵਿਸ਼ਵ ਭਰ ਵਿਚ ਫੈਲੀ ਮਹਾਂਮਾਰੀ (ਕਰੋਨਾ ਵਾਇਰਸ) ਜਿਸ ਨਾਲ ਕਈ ਮੁਲਖਾਂ ਦਾ ਜਨਜੀਵਨ ਪ੍ਰਭਵਿਤ ਹੋਇਾ ਹੈ। ਇਸ ਮਹਾਂਮਾਰੀ ਨੂੰ ਰੋਕਣ ਲਈ ਪੂਰੇ ਵਿਸ਼ਵ ਦੀਆਂ ਸਰਕਾਰਾਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਪਰ ਫਿਰ ਇਹ ਮਹਾਂਮਾਰੀ ਵਧਦੀ ਜਾ ਰਹੀ ਹੈ। ਇਸਦੇ ਵਧਦੇ ਹਾਲਾਤਾਂ ਨੂੰ ਦੇਖਦਿਆਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜੋ ਲਾਕਡਾਊਨ ਅਤੇ ਹੋਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜੋ ਸੰਦੇਸ਼ ਜਾਰੀ ਕੀਤੇ ਜਾ ਰਹੇ ਹਨ, ਦੇਸ਼ ਦੇ ਇੱਕ ਜ਼ਿੰਮੇਵਾਰ ਨਾਗਰਿਕ ਹੁੰਦੇ ਹੋਏ ਆਪਣੇ ਘਰਾਂ ਵਿਚ ਰਹਿ ਕੇ ਇਨ੍ਹਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਘਰਾਂ ਵਿਚ ਰਹਿ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਜਾਪ ਕਰਨ। ਇਸ ਮੌਕੇ ਸੰਤ ਇੰਦਰ ਦਾਸ ਜੀ ਨੇ ਕਿਹਾ ਕਿ ਡੇਰਾ ਸੰਤ ਇੰਦਰ ਦਾਸ ਸ਼ੇਖੇ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਲਈ ਲੰਗਰ ਤਿਆਰ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਤੱਕ ਪਹੁੰਚ ਕਰਕੇ ਵਰਤਾਏ ਜਾ ਰਹੇ ਹਨ।

ਸਰਬੱਤ ਭਲਾ ਆਸ਼ਰਮ ਵੱਲੋਂ ਮਾਨਵਤਾ ਦੀ ਸੇਵਾ ਜਾਰੀਸੰਤ ਜਗੀਰ ਸਿੰਘ ਵੱਲੋਂ ਲੋੜਵੰਦਾਂ ਤੱਕ ਪਹੁੰਚ ਲਗਾਤਾਰ ਜਾਰੀ

ਸ੍ਰੀ ਚਰਨ ਛੋਹ ਗੰਗਾ, 28 ਮਾਰਚ (ਆ.ਧ.ਪ.) ਪੂਰੇ ਭਾਰਤ ਅੰਦਰ ਚੱਲ ਰਹੇ ਲਾਕਡਾਊਨ ਦੌਰਾਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਸਮਾਜਿਕ, ਧਾਰਮਿਕ ਅਤੇ ਸੰਤ ਮਹਾਂਪੁਰਸ਼ਾਂ ਵੱਲੋਂ ਅੱਗੇ ਆ ਕੇ ਮਾਨਵਤਾ ਦੀ ਸੇਵਾ ਜਾਰੀ ਹੈ। ਇਸ ਔਖੇ ਸਮੇਂ ਵਿਚ ਇੱਕ ਦੂਜੇ ਦੀ ਮਦਦ ਕੀਤੀ ਜਾਣੀ ਬਹੁਤ ਜ਼ਰੂਰੀ ਹੈ। ਅਜਿਹੇ ਹਾਲਾਤਾਂ ਵਿਚ ਸਰਬੱਤ ਭਲਾ ਚੈਰੀਟੇਬਲ ਸੁਸਾਇਟੀ, ਸਰਬੱਤ ਭਲਾ ਆਸ਼ਰਮ ਮਕਸੂਦਾਂ ਦੇ ਸੰਚਾਲਕ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਜਲੰਧਰ ਦੇ ਸਰਪ੍ਰਸਤ ਸੰਤ ਬਾਬਾ ਜਗੀਰ ਸਿੰਘ ਜੀ ਨੇ ਮਾਨਵਤਾ ਦੇ ਕਲਿਆਣ ਹਿੱਤ ਕਦਮ ਚੁੱਕਦੇ ਹੋਏ ਲੋੜਵੰਦ ਪਰਿਵਾਰਾਂ ਨੂੰ ਇਨ੍ਹਾਂ ਮਾੜੇ ਹਾਲਾਤਾਂ ਵਿਚ ਵੱਖ-ਵੱਖ ਪਿੰਡਾਂ 'ਚ ਜਾ ਕੇ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜਿਸ ਸਿਲਸਿਲੇ ਵਿਚ ਸੰਤ ਬਾਬਾ ਜਗੀਰ ਸਿੰਘ ਜੀ ਨੇ ਡੀ.ਐਸ.ਪੀ. ਸੁਰਿੰਦਰ ਪਾਲ ਧੋਗੜੀ, ਡੀ.ਐਸ. ਪੀ ਕਰਤਾਰਪੁਰ ਅਤੇ ਐਸ.ਐਚ.ਓ. ਪੁਸ਼ਪ ਬਾਲੀ ਕਰਤਾਰਪੁਰ ਦੇ ਸਹਿਯੋਗ ਨਾਲ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਲੋੜਵੰਦਾਂ ਨੂੰ ਰਾਸ਼ਨ ਅਤੇ ਦਵਾਈਆਂ ਦੀ ਮਦਦ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਸੰਤ ਜਗੀਰ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਚੁੱਕੇ ਗਏ ਕਦਮ ਪੂਰੀ ਜਨਤਾ ਦੇ ਹਿੱਤੇ ਵਿਚ ਹਨ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਜੋ ਹਾਲਾਤ ਚੱਲ ਰਹੇ ਹਨ ਉਹ ਬਹੁਤ ਹੀ ਚਿੰਤਾਜਨਕ ਹਨ। ਕੋਰੋਨਾ ਵਰਗੀ ਨਾਮੁਰਾਦ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਆਪਣੇ ਘੇਰੇ ਵਿਚ ਲੈ ਲਿਆ ਹੈ। ਇਸ ਬਿਮਾਰੀ ਨੂੰ ਰੋਕਣ ਲਈ ਸਾਨੂੰ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਣੀ ਜ਼ਰੂਰੀ ਹੈ ਕਿਉਂਕਿ ਇਹ ਬਿਮਾਰੀ ਜਾਂ ਵਾਇਰਸ ਇੱਕ ਦੂਜੇ ਦੇ ਸੰਪਰਕ ਵਿਚ ਆਉਣ ਨਾਲ ਫੈਲਦਾ ਹੈ ਅਤੇ ਇਸਨੂੰ ਰੋਕਣ ਲਈ ਹੀ ਸਰਕਾਰ ਨੇ ਠੋਸ ਕਦਮ ਚੁੱਕੇ ਹਨ। ਪਰ ਇਸ ਤੋਂ ਵੀ ਜ਼ਿਆਦਾ ਚਿੰਤਾ ਵਾਲੀ ਗੱਲ ਇਹ ਹੈ ਕਿ ਜੋ ਲੋਕ ਗਰੀਬ, ਦਿਹਾੜੀਦਾਰ ਰੋਜ਼ਾਨਾ ਕਮਾ ਕੇ ਖਾਣ ਵਾਲੇ ਹਨ, ਉਨ੍ਹਾਂ ਲਈ ਇਹ ਸਮਾਂ ਬਹੁਤ ਹੀ ਜ਼ਿਆਦਾ ਤੰਗੀ ਵਾਲਾ ਹੈ। ਉਹ ਨਾ ਤਾਂ ਕਿਧਰੇ ਜਾ ਕੇ ਦਿਹਾੜੀ ਲਗਾ ਸਕਦੇ ਹਨ ਅਤੇ ਨਾ ਹੀ ਘਰ ਕੋਈ ਪੈਸਾ ਹੈ ਜਿਸ ਨਾਲ ਉਹ ਘਰ ਦੀ ਰੋਟੀ ਚਲਾ ਸਕਣ ਜਿਸ ਕਾਰਨ ਸਰੱਬਤ ਭਲਾ ਆਸ਼ਰਮ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਲੋੜਵੰਦ ਵਸਤਾਂ ਵੰਡੀਆਂ ਜਾ ਰਹੀਆਾਂ ਹਨ। ਇਸ ਮੌਕੇ ਗੱਲਬਾਤ ਕਰਦਿਆਂ ਡੀ.ਐਸ.ਪੀ. ਕਰਤਾਰਪੁਰ ਸ੍ਰੀ ਸੁਰਿੰਦਰ ਪਾਲ ਧੋਗੜੀ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਅੱਗੇ ਆਈ ਅੇਤ ਉਨ੍ਹਾਂ ਲੋੜਵੰਦ ਦਿਹਾੜੀਦਾਰ ਲੋਕਾਂ ਦੀ ਮਦਦ ਕਰੀਏ ਜਿਨ੍ਹਾਂ ਕੋਲ ਘਰ ਚਲਾਉਣ ਲਈ ਕੁਝ ਵੀ ਨਹੀਂ ਤਾਂ ਜੋ ਇਨ੍ਹਾਂ ਮੁਸ਼ਕਿਲ ਦੇ ਦਿਨਾਂ ਵਿਚ ਕੋਈ ਵੀ ਭੁੱਖਾ ਨਾ ਸੌਂਵੇ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਘੜੀ ਵਿਚ ਅਸੀਂ ਮਾਨਵਤਾ ਦੀ ਮਿਸਾਲ ਪੈਦਾ ਕਰਦਿਆਂ ਇੱਕ ਦੂਜੇ ਦੀ ਮਦਦ ਕਰੀਏ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਸੇਵਾਵਾਂ ਜਾਰੀ ਰਹਿਣਗੀਆਂ। ਜਿਸ ਕਿਸੇ ਨੂੰ ਕੋਈ ਮੁਸ਼ਕਿਲ ਪੈਦਾ ਹੋ ਰਹੀ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ।

ਲੋਕਾਂ ਦੀ ਖੱਜਲ ਖੁਆਰੀ ਰੋਕਣ ਲਈ ਸਹੀ ਨੰਬਰ ਜਾਰੀ ਕਰੇ ਪ੍ਰਸ਼ਾਸਨ-ਗਿਆਨ ਚੰਦ

ਸ੍ਰੀ ਚਰਨ ਛੋਹ ਗੰਗਾ, 26 ਮਾਰਚ (ਆ.ਧ.ਪ.) ਵਿਸ਼ਵ ਵਿਆਪੀ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੇ ਕਰੋਨਾ ਵਾਇਰਸ ਤੋਂ ਬਚਾਅ ਲਈ ਪੂਰੇ ਭਾਰਤ ਵਿਚ ਲਗਾਏ ਗਏ ਕਰਫਿਊ ਦੌਰਾਨ ਪੰਜਾਬ ਪੁਲੀਸ ਵੱਲੋਂ ਆਮ ਪਬਲਿਕ ਨੂੰ ਡਾਂਗਾ ਫੇਰਨਾ ਅਤੇ ਜਲੀਲ ਕਰਨ ਦੀਆਂ ਆ ਰਹੀਆਂ ਸੋਸ਼ਲ ਮੀਡੀਆ ਤੇ ਖਬਰਾਂ ਤੇ ਚਿੰਤਾ ਜਾਹਰ ਕਰਦਿਆਂ ਇਸ ਅਣ-ਮਨੁੱਖੀ ਵਤੀਰੇ ਦੀ ਸਮਾਜ ਬਚਾਓ ਮੋਰਚਾ ਦੇ ਪ੍ਰਧਾਨ ਅਤੇ ਮੌਜੂਦਾ ਐਸ.ਸੀ. ਕਮਿਸ਼ਨ ਪੰਜਾਬ ਦੇ ਮੈਂਬਰ ਗਿਆਨ ਚੰਦ ਦੀਵਾਲੀ ਨੇ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਆਪਣੇ ਵਤੀਰੇ ਵਿਚ ਸੁਧਾਰ ਕਰਨਾ ਚਾਹੀਦਾ ਹੈ। ਅਗਰ ਕੋਈ ਮਜ਼ਬੂਰੀ ਵੱਸ ਘਰ ਤੋਂ ਬਾਹਰ ਨਿਕਲਦਾ ਹੈ ਤਾਂ ਉਸ ਪ੍ਰਤੀ ਐਸਾ ਵੈਸ਼ੀਆਨਾ ਵਤੀਰਾ ਨਹੀਂ ਅਪਨਾਉਣਾ ਚਾਹੀਦਾ। ਉਨ੍ਹਾਂ ਸਰਕਾਰ ਵੱਲੋਂ ਜ਼ਰੂਰੀ ਵਸਤਾਂ ਦੀ ਸਪਲਾਈ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦੇ ਹੋਏ ਕਿਹਾ ਕਿ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਹੈਲਪ ਲਾਈਨ ਨੰਬਰਾਂ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਬਾਰੇ ਦਿੱਤੇ ਗਏ ਨੰਬਰਾਂ ਬਾਰੇ ਦੱਸਿਆ ਕਿ ਮੈਂ ਕੱਲ ਤੋਂ ਕੋਸ਼ਿਸ਼ ਕਰ ਰਿਹਾ ਹਾਂ ਕੋਈ ਨੰਬਰ ਨਹੀਂ ਮਿਲਦਾ। ਉਨ੍ਹਾਂ ਦੱਸਿਆ ਕਿ ਮੇਰੀ ਅਤੇ ਮੇਰੀ ਪਤਨੀ ਦੀ ਦੁਆਈ ਚੱਲ ਰਹੀ ਹੈ ਉਹ ਵੀ ਮੁੱਕ ਚੁੱਕੀ ਹੈ। ਜੇ ਮੇਰੇ ਵਰਗਾ ਵਿਅਕਤੀ ਪ੍ਰਬੰਧ ਨਹੀਂ ਕਰ ਸਕਦਾ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ। ਇਹ ਵੀ ਦੇਖਣ ਵਿਚ ਆਇਆ ਹੈ ਕਿ ਕਿਸਾਨਾਂ ਨੂੰ ਖੇਤਾਂ ਵਿਚ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ। ਪਸ਼ੂਆਂ ਵਾਸਤੇ ਪੱਠਿਆਂ ਦਾ ਪ੍ਰਬੰਧ ਕਰਨਾ ਔਖਾ ਹੈ। ਡੇਅਰੀਆਂ ਵਾਲੇ ਬਹੁਤ ਤੰਗ ਹਨ। ਪ੍ਰਸ਼ਾਸਨ ਨੂੰ ਗਰਾਊਂਡ ਲੈਵਲ 'ਤੇ ਆ ਰਹੀਆਂ ਦਿੱਕਤਾਂ ਦੇ ਮੱਦੇ ਨਜ਼ਰ ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਹਨ। ਪੁਲੀਸ ਦੇ ਵਤੀਰੇ ਵਿਚ ਸੁਧਾਰ ਕਰਨਾ ਚਾਹੀਦਾ ਹੈ। ਗਰੀਬਾਂ ਦੀ ਰੋਟੀ ਰੋਜ਼ੀ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਕਿਤੇ ਇਹ ਨਾ ਹੋਵੇ ਕਿ ਕਰੋਨਾ ਨਾਲ ਨਹੀਂ, ਲੋਕ ਭੁਖ ਨਾਲ ਹੀ ਮਰ ਜਾਣ।

ਕਰੋਨਾ ਮਹਾਂਮਾਰੀ ਤੋਂ ਬਚਣ ਲਈ ਸੰਗਤਾਂ ਪ੍ਰਸ਼ਾਸਨ ਦਾ ਸਾਥ ਦੇਣ-ਸੰਤ ਸਤਵਿੰਦਰ ਹੀਰਾ, ਸੰਤ ਸਰਵਣ ਦਾਸ

ਸ੍ਰੀ ਚਰਨ ਛੋਹ ਗੰਗਾ, 25 ਮਾਰਚ (ਆ.ਧ.ਪ) ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਦੇ ਸੀਨੀ. ਮੀਤ ਪ੍ਰਧਾਨ ਸੰਤ ਸਰਵਣ ਦਾਸ ਜੀ ਨੇ ਸਰਬ ਧਰਮ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਵਿਸ਼ਵ ਭਰ ਵਿਚ ਫੈਲੀ ਮਹਾਂਮਾਰੀ (ਕਰੋਨਾ ਵਾਇਰਸ) ਜਿਸ ਨਾਲ ਕਈ ਮੁਲਖਾਂ ਦਾ ਜਨਜੀਵਨ ਪ੍ਰਭਵਿਤ ਹੋਇਾ ਹੈ। ਇਸ ਮਹਾਂਮਾਰੀ ਨੂੰ ਰੋਕਣ ਲਈ ਪੂਰੇ ਵਿਸ਼ਵ ਦੀਆਂ ਸਰਕਾਰਾਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਪਰ ਫਿਰ ਇਹ ਮਹਾਂਮਾਰੀ ਵਧਦੀ ਜਾ ਰਹੀ ਹੈ। ਇਸਦੇ ਵਧਦੇ ਹਾਲਾਤਾਂ ਨੂੰ ਦੇਖਦਿਆਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜੋ ਲਾਕਡਾਊਨ ਅਤੇ ਹੋਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜੋ ਸੰਦੇਸ਼ ਜਾਰੀ ਕੀਤੇ ਜਾ ਰਹੇ ਹਨ, ਦੇਸ਼ ਦੇ ਇੱਕ ਜ਼ਿੰਮੇਵਾਰ ਨਾਗਰਿਕ ਹੁੰਦੇ ਹੋਏ ਆਪਣੇ ਘਰਾਂ ਵਿਚ ਰਹਿ ਕੇ ਇਨ੍ਹਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸਿਹਤਯਾਬੀ ਨੂੰ ਦੇਖਦਿਆਂ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਭਾਰਤ ਅਤੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵੱਲੋਂ ਆਦਿ ਧਰਮੀ, ਸਰਬ ਧਰਮ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਘਰਾਂ ਵਿਚ ਰਹਿ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਜਾਪ ਕਰਨ। ਉਨ੍ਹਾਂ ਕਿਹਾ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਭਾਰਤ ਵੱਲੋਂ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਰੱਖੇ ਗਏ ਸਤਿਸੰਗ, ਪ੍ਰੋਗਰਾਮ, ਮੀਟਿੰਗਾਂ ਸਮੇਤ ਸਾਰੇ ਪ੍ਰੋਗਰਾਮ ਅਗਲੇ ਹੁਕਮਾਂ ਤੱਕ ਮੁਲਤਵੀ ਕੀਤੇ ਜਾਂਦੇ ਹਨ ਉਨ੍ਹਾਂ ਕਿਹਾ ਜਲਦ ਹਾਲਾਤ ਸੁਖਾਵੇਂ ਹੋਣ ਤੋਂ ਬਾਅਦ ਅਗਲੇ ਪ੍ਰੋਗਰਾਮਾਂ ਦਾ ਵੇਰਵਾ ਸੰਗਤਾਂ ਨੂੰ ਦੱਸਿਆ ਜਾਵੇਗਾ। ਸੰਗਤਾਂ ਇਸ ਮਹਾਂਮਾਰੀ ਦੇ ਬਚਾਓ ਲਈ ਪੁਲਿਸ ਅਤੇ ਪ੍ਰਸ਼ਾਸਨ ਦਾ ਸਾਥ ਦੇਣ।

ਸੰਤ ਸਤਵਿੰਦਰ ਹੀਰਾ ਵਿਦੇਸ਼ੀ ਦੌਰੇ ਦੀ ਸਫ਼ਲਤਾ ਉਪਰੰਤ ਸ਼ੁਕਰਾਨਾ ਕਰਨ ਲਈ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਹੋਏ ਨਤਮਸਤਕ

ਸ੍ਰੀ ਚਰਨ ਛੋਹ ਗੰਗਾ, 11 ਮਾਰਚ (ਆ.ਧ.ਪ.) ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 643ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਸਭਾ ਆਸਟ੍ਰੇਲੀਆ (ਇਨਕੋਪਰੇਸ਼ਨ), ਸ੍ਰੀ ਗੁਰੂ ਰਵਿਦਾਸ ਸਭਾ ਸਿਡਨੀ (ਇਨਕੋਪੋਰੇਟ), ਡਾ. ਅੰਬੇਡਕਰ ਮਿਸ਼ਨ ਆਫ ਵੈਲਫੇਅਰ ਸੁਸਾਇਟੀ ਬ੍ਰਿਸਬੇਨ (ਆਸਟ੍ਰੇਲੀਆ), ਨਿਊਜ਼ੀਲੈਂਡ ਗੁਰੂ ਰਵਿਦਾਸ ਸਭਾ ਵੱਲੋਂ ਕਰਵਾਏ ਗਏ ਸਮਾਗਮਾਂ 'ਚ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਨ ਉਪਰੰਤ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਪੰਜਾਬ ਦੀ ਧਰਤੀ 'ਤੇ ਵਾਪਸ ਪਰਤੇ। ਆਪਣੇ ਇਸ ਦੌਰੇ ਦੀ ਸਫ਼ਲਤਾ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਸ਼ੁਕਰਾਨਾ ਅਰਦਾਸ ਕਰਨ ਲਈ ਸੰਤ ਸਤਵਿੰਦਰ ਹੀਰਾ ਆਪਣੇ ਸਾਥੀਆਂ ਸਮੇਤ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਜਿੱਥੇ ਉਨ੍ਹਾਂ ਦਾ ਸਵਾਗਤ ਡੇਰਾ ਸੰਤ ਟਹਿਲ ਦਾਸ ਜੀ ਸਲੇਮ ਟਾਬਰੀ ਲੁਧਿਆਣਾ ਵਿਖੇ ਗੱਦੀ ਨਸ਼ੀਨ ਸੰਤ ਸਰਵਣ ਦਾਸ ਸੀਨੀ. ਵਾਇਸ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ, ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ, ਇੰਚਾਰਜ ਸੰਤ ਜਗਵਿੰਦਰ ਲਾਂਬਾ ਵੱਲੋਂ ਫੁੱਲ ਮਾਲਾਵਾਂ ਪਹਿਨਾ ਕੇ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਮਾਣ ਤੇ ਸਤਿਕਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵਿਦੇਸ਼ੀ ਸੰਗਤਾਂ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੀ ਧਰਤੀ 'ਤੇ ਵੱਖ-ਵੱਖ ਗੁਰੂਘਰਾਂ ਅਤੇ ਸੁਸਾਇਟੀਆਂ ਨਾਲ ਮੀਟਿੰਗਾਂ ਕੀਤੀਆਂ। ਜਿਨ੍ਹਾਂ ਮੀਟਿੰਗਾਂ 'ਚ ਸੰਗਤਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਤੀਰਥ ਅਸਥਾਨ ਮੰਦਿਰ ਤੁਗਲਕਾਬਾਦ ਦੀ ਮੁੜ ਉਸਾਰੀ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਸੰਗਤਾਂ ਵੱਲੋਂ ਮੰਦਿਰ ਦੀ ਮੁੜ ਉਸਾਰੀ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ ਦਾ ਪੂਰਨ ਸਹਿਯੋਗ ਦੇਣ ਲਈ ਭਰੋਸਾ ਦਿੱਤਾ। ਵਿਦੇਸ਼ਾਂ ਵਿਚ ਰਹਿ ਰਹੀ ਸੰਗਤ ਦੀ ਵਿਸ਼ੇਸ਼ ਮੰਗ ਇਹ ਹੀ ਰਹੀ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਅਸਥਾਨਾਂ ਦੀ ਉਸਾਰੀ ਜਲਦ ਕਰਵਾਈ ਜਾਵੇ ਤਾਂ ਜੋ ਆਦਿ ਧਰਮੀ ਸੰਗਤਾਂ ਇਨ੍ਹਾਂ ਸਥਾਨਾਂ ਦੇ ਦਰਸ਼ਨ ਜਲਦ ਤੋਂ ਜਲਦ ਕਰ ਸਕਣ। ਉਨ੍ਹਾਂ ਕਿਹਾ ਕਿ ਦਾਸ ਵੱਲੋਂ ਸੰਗਤਾਂ ਨੂੰ ਮੀਟਿੰਗਾਂ ਵਿਚ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਅਸਥਾਨਾਂ ਦੀ ਉਸਾਰੀ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਇਹ ਭਰੋਸਾ ਦਿੱਤਾ ਗਿਆ ਕਿ ਸੰਗਤ ਦੇ ਸਹਿਯੋਗ ਨਾਲ ਜਲਦ ਹੀ ਇਨ੍ਹਾਂ ਸਥਾਨਾਂ ਦੀ ਉਸਾਰੀ ਸੰਪੂਰਨ ਹੋਵੇਗੀ। ਇਸ ਮੌਕੇ ਸੰਤ ਸਤਵਿੰਦਰ ਹੀਰਾ ਜੀ ਨੂੰ ਜੀ ਆਇਆਂ ਕਹਿਣ ਲਈ ਸੰਤ ਦਿਆਲ ਚੰਦ ਬੰਗਾ, ਸੰਤ ਗਿਰਧਾਰੀ ਲਾਲ, ਸੰਤ ਰਾਮ ਰਤਨ ਸੰਤ ਨਰੰਜਣ ਦਾਸ ਕੈਸ਼ੀਅਰ, ਸ੍ਰੀ ਬਲਵੀਰ ਮਹੇ ਪ੍ਰਧਾਨ ਲੁਧਿਆਣਾ ਯੁਨਿਟ, ਸ੍ਰੀ ਜਰਨੈਲ ਸਿੰਘ ਕੋਪਾਲ ਮੋਚਨ, ਸ੍ਰੀ ਜਗਦੀਸ਼ ਦੀਸ਼ਾ, ਸ੍ਰੀ ਲਾਡੀ ਗੰਗੜ ਆਦਿ ਮੌਜੂਦ ਸਨ।

ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਖੇ ਪ੍ਰਚਾਰ ਉਪਰੰਤ ਪੰਜਾਬ ਵਾਪਸੀ 'ਤੇ ਸੰਤ ਸਤਵਿੰਦਰ ਹੀਰਾ ਦਾ ਨਿੱਘਾ ਸਵਾਗਤ

ਸ੍ਰੀ ਚਰਨ ਛੋਹ ਗੰਗਾ, (ਆ.ਧ.ਪ.) ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 643ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਸਭਾ ਆਸਟ੍ਰੇਲੀਆ (ਇਨਕੋਪਰੇਸ਼ਨ), ਸ੍ਰੀ ਗੁਰੂ ਰਵਿਦਾਸ ਸਭਾ ਸਿਡਨੀ (ਇਨਕੋਪੋਰੇਟ), ਡਾ. ਅੰਬੇਡਕਰ ਮਿਸ਼ਨ ਆਫ ਵੈਲਫੇਅਰ ਸੁਸਾਇਟੀ ਬ੍ਰਿਸਬੇਨ (ਆਸਟ੍ਰੇਲੀਆ), ਨਿਊਜ਼ੀਲੈਂਡ ਗੁਰੂ ਰਵਿਦਾਸ ਸਭਾ ਵੱਲੋਂ ਕਰਵਾਏ ਗਏ ਸਮਾਗਮਾਂ 'ਚ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਨ ਉਪਰੰਤ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਪੰਜਾਬ ਦੀ ਧਰਤੀ 'ਤੇ ਵਾਪਸ ਪਰਤੇ। ਜਿੱਥੇ ਉਨ੍ਹਾਂ ਦਾ ਸਵਾਗਤ ਡੇਰਾ ਸੰਤ ਟਹਿਲ ਦਾਸ ਜੀ ਸਲੇਮ ਟਾਬਰੀ ਲੁਧਿਆਣਾ ਵਿਖੇ ਗੱਦੀ ਨਸ਼ੀਨ ਸੰਤ ਸਰਵਣ ਦਾਸ ਸੀਨੀ. ਵਾਇਸ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ, ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ, ਇੰਚਾਰਜ ਸੰਤ ਜਗਵਿੰਦਰ ਲਾਂਬਾ ਵੱਲੋਂ ਫੁੱਲ ਮਾਲਾਵਾਂ ਪਹਿਨਾ ਕੇ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਮਾਣ ਤੇ ਸਤਿਕਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵਿਦੇਸ਼ੀ ਸੰਗਤਾਂ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੀ ਧਰਤੀ 'ਤੇ ਵੱਖ-ਵੱਖ ਗੁਰੂਘਰਾਂ ਅਤੇ ਸੁਸਾਇਟੀਆਂ ਨਾਲ ਮੀਟਿੰਗਾਂ ਕੀਤੀਆਂ। ਜਿਨ੍ਹਾਂ ਮੀਟਿੰਗਾਂ 'ਚ ਸੰਗਤਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਤੀਰਥ ਅਸਥਾਨ ਮੰਦਿਰ ਤੁਗਲਕਾਬਾਦ ਦੀ ਮੁੜ ਉਸਾਰੀ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਸੰਗਤਾਂ ਵੱਲੋਂ ਮੰਦਿਰ ਦੀ ਮੁੜ ਉਸਾਰੀ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ ਦਾ ਪੂਰਨ ਸਹਿਯੋਗ ਦੇਣ ਲਈ ਭਰੋਸਾ ਦਿੱਤਾ। ਵਿਦੇਸ਼ਾਂ ਵਿਚ ਰਹਿ ਰਹੀ ਸੰਗਤ ਦੀ ਵਿਸ਼ੇਸ਼ ਮੰਗ ਇਹ ਹੀ ਰਹੀ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਅਸਥਾਨਾਂ ਦੀ ਉਸਾਰੀ ਜਲਦ ਕਰਵਾਈ ਜਾਵੇ ਤਾਂ ਜੋ ਆਦਿ ਧਰਮੀ ਸੰਗਤਾਂ ਇਨ੍ਹਾਂ ਸਥਾਨਾਂ ਦੇ ਦਰਸ਼ਨ ਜਲਦ ਤੋਂ ਜਲਦ ਕਰ ਸਕਣ। ਉਨ੍ਹਾਂ ਕਿਹਾ ਕਿ ਦਾਸ ਵੱਲੋਂ ਸੰਗਤਾਂ ਨੂੰ ਮੀਟਿੰਗਾਂ ਵਿਚ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਅਸਥਾਨਾਂ ਦੀ ਉਸਾਰੀ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਇਹ ਭਰੋਸਾ ਦਿੱਤਾ ਗਿਆ ਕਿ ਸੰਗਤ ਦੇ ਸਹਿਯੋਗ ਨਾਲ ਜਲਦ ਹੀ ਇਨ੍ਹਾਂ ਸਥਾਨਾਂ ਦੀ ਉਸਾਰੀ ਸੰਪੂਰਨ ਹੋਵੇਗੀ। ਇਸ ਮੌਕੇ ਸੰਤ ਸਤਵਿੰਦਰ ਹੀਰਾ ਜੀ ਨੂੰ ਜੀ ਆਇਆਂ ਕਹਿਣ ਲਈ ਸੰਤ ਦਿਆਲ ਚੰਦ ਬੰਗਾ, ਸੰਤ ਨਰੰਜਣ ਦਾਸ ਕੈਸ਼ੀਅਰ, ਸੇਵਾ ਦਲ ਦੇ ਪ੍ਰਧਾਨ ਸ੍ਰੀ ਕਮਲ ਜਨਾਗਲ, ਸ੍ਰੀ ਬੰਕਾ ਚੁਬੰਰ, ਸ੍ਰੀ ਬਲਵੀਰ ਮਹੇ ਪ੍ਰਧਾਨ ਲੁਧਿਆਣਾ ਯੁਨਿਟ, ਸ੍ਰੀ ਜਗਦੀਸ਼ ਦੀਸ਼ਾ, ਸ੍ਰੀ ਲਾਡੀ ਗੰਗੜ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਯੁਨਿਟ ਲੁਧਿਆਣਾ ਦੇ ਸਮੂਹ ਮੈਂਬਰ ਹਾਜ਼ਰ ਸਨ।

ਸੰਤ ਬਾਬਾ ਟਹਿਲ ਦਾਸ ਜੀ ਦੀ ਬਰਸੀ ਮੌਕੇ ਸੰਗਤਾਂ ਨੇ ਲਿਆ ਨਾਮ ਬਾਣੀ ਦਾ ਲਾਹਾ

ਸ੍ਰੀ ਚਰਨ ਛੋਹ ਗੰਗਾ, (ਆ.ਧ.ਪ.) ਸੰਤ ਬਾਬਾ ਟਹਿਲ ਦਾਸ ਜੀ ਦੀ ਸਲਾਨਾ ਬਰਸੀ ਸੰਤ ਟਹਿਲ ਦਾਸ ਜੀ ਨਗਰ, ਸਲੇਮ ਟਾਬਰੀ, ਲੁਧਿਆਣਾ ਵਿਖੇ ਬੜੀ ਹੀ ਸ਼ਰਧਾ ਤੇ ਧੂਮ-ਧਾਮ ਨਾਲ ਦੇਸ਼-ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਮਨਾਈ ਗਈ। ਜਿਸ ਵਿਚ ਕੌਮ ਦੇ ਮਹਾਨ ਬੁੱਧੀਜੀਵੀ ਅਤੇ ਸੰਤ ਮਹਾਂਪੁਰਸ਼ਾਂ ਨੇ ਪੁੱਜ ਕੇ ਸੰਗਤਾਂ ਨੂੰ ਸਤਿਸੰਗ ਰਾਹੀਂ ਨਿਹਾਲ ਕੀਤਾ। ਇਸ ਸਮੇਂ ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ ਨੇ ਧਾਰਮਿਕ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਬੋਲਦਿਆਂ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਦੇ ਚੇਅਰਮੈਨ ਸੰਤ ਸਰਵਣ ਦਾਸ ਜੀ ਨੇ ਕਿਹਾ ਕਿ ਸੰਸਾਰ ਵਿੱਚ ਲੱਖਾਂ ਹੀ ਜੀਵ ਰੋਜ਼ ਜੰਮਦੇ ਹਨ ਅਤੇ ਲੱਖਾਂ ਹੀ ਜੀਵ ਰੋਜ਼ ਮਰਦੇ ਹਨ। ਇਨ੍ਹਾਂ ਵਿੱਚ ਕੁਝ ਲੋਕ ਆਪਣੇ ਜੋਗੇ ਵੀ ਨਹੀਂ ਹੁੰਦੇ ਅਤੇ ਕੁਝ ਲੋਕ ਆਪਣੇ ਹੀ ਜੋਗੇ ਹੁੰਦੇ ਹਨ ਅਤੇ ਕਿਸੇ ਦਾ ਕੁਝ ਨਹੀਂ ਸੰਵਾਰ ਸਕਦੇ, ਕੁਝ ਲੋਕ ਆਪਣੀ ਵਿਦਵਤਾ ਜਾਂ ਹੋਰ ਕਿਸੇ ਖੇਤਰ ਵਿੱਚ ਕੋਈ ਅਨੋਖਾ ਕਰਤੱਵ ਕਰਨ ਕਰਕੇ ਬਹੁਤੀ ਪ੍ਰਸਿੱਧੀ ਦਾ ਕਾਰਨ ਬਣਦੇ ਹਨ। ਪਰ ਉਨ੍ਹਾਂ ਦੇ ਅੱਖਾਂ ਮੀਟਣ ਨਾਲ ਹੀ ਉਨ੍ਹਾਂ ਦੀ ਪ੍ਰਸਿੱਧੀ ਤੇ ਨਾਂਅ ਵੀ ਅਲੋਪ ਹੋ ਜਾਂਦਾ ਹੈ। ਇਸ ਦੇ ਵਿਪਰੀਤ ਜਿਨ੍ਹਾਂ ਮਹਾਂਪੁਰਸ਼ਾਂ ਨੇ ਆਪਣਾ ਸਾਰਾ ਜੀਵਨ ਲੋਕਾਂ ਦੀ ਭਲਾਈ ਲਈ ਅਰਪਣ ਕੀਤਾ ਉਨ੍ਹਾਂ ਦਾ ਨਾਂਅ ਤੇ ਉਨ੍ਹਾਂ ਦਾ ਸੱਚਾ ਅਤੇ ਸੁੱਚਾ ਉਪਦੇਸ਼ ਸੰਸਾਰ 'ਤੇ ਸਦਾ ਹੀ ਸੂਰਜ ਵਾਂਗ ਚਮਕ ਕੇ ਕਲਯੁੱਗੀ ਜੀਵਾਂ ਨੂੰ ਹਨ੍ਹੇਰੇ ਵਿੱਚੋਂ ਕੱਢ ਕੇ ਪ੍ਰਕਾਸ਼ ਦਿੰਦਾ ਰਹਿੰਦਾ ਹੈ। ਇਨ੍ਹਾਂ ਮਹਾਨ ਤਪੱਸਵੀਆਂ ਵਿੱਚੋਂ ਮੋਹਰਲੀ ਕਤਾਰ ਵਿੱਚ ਪਹਿਲੇ ਨੰਬਰ 'ਤੇ ਆਉਂਦਾ ਹੈ, ਨਾਂਅ ਬ੍ਰਹਮ ਗਿਆਨੀ ਤੇ ਤਿਆਗੀ ਤਪੱਸਵੀਂ ਬ੍ਰਿਤੀ ਦੇ ਮਾਲਕ ਸ੍ਰੀਮਾਨ 108 ਸੰਤ ਬਾਬਾ ਟਹਿਲ ਦਾਸ ਜੀ ਅੱਪਰੇ ਵਾਲਿਆਂ ਦਾ, ਜਿਨ੍ਹਾਂ ਨੇ ਪ੍ਰਭੂ ਦਾ ਨਾਮ ਆਪ ਸਵਾਸ ਸਵਾਸ ਸਿਮਰਿਆ ਅਤੇ ਲੋਕਾਈ ਤਾਈਂ ਜਪਾਇਆ। ਉਨ੍ਹਾਂ ਦੀ ਕੌਮ ਨੂੰ ਦੇਣ ਕਦੇ ਨਹੀਂ ਭੁਲਾਈ ਜਾ ਸਕਦੀ। ਸੰਤ ਸਰਵਣ ਦਾਸ ਜੀ ਵੱਲੋਂ ਆਈਆਂ ਸੰਗਤਾਂ ਅਤੇ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ ਗਿਆ ਅਤੇ ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਸੁਰਿੰਦਰ ਦਾਸ ਜੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ, ਸੰਤ ਜਸਵੰਤ ਦਾਸ ਰਾਵਲਪਿੰਡੀ, ਸੰਤ ਸ਼ਮਸ਼ੇਰ ਸਿੰਘ ਰਾਏਕੋਟ, ਸੰਤ ਜੋਗਿੰਦਰ ਪਾਲ ਜੌਹਰੀ, ਸੰਤ ਲਾਲ ਦਾਸ ਪਿਆਲਾਂ ਵਾਲੇ, ਸੰਤ ਬੀਬੀ ਰੇਸ਼ਮ ਕੌਰ ਜੀ ਕਮਾਲ ਪੁਰ ਵਾਲੇ, ਸੰਤ ਜਗਵਿੰਦਰ ਲਾਂਬਾ ਇੰਚਾਰਜ ਸ੍ਰੀ ਚਰਨ ਛੋਹ ਗੰਗਾ ਖੁਰਾਲਗੜ੍ਹ ਸਾਹਿਬ, ਸੰਤ ਬਲਵੰਤ ਸਿੰਘ ਡੀਂਗਰੀਆਂ ਆਦਿ ਨੇ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ।

ਨਿਊਜ਼ੀਲੈਂਡ ਦੀਆਂ ਸੰਗਤਾਂ ਵੱਲੋਂ ਦਿੱਤੇ ਮਾਣ-ਸਤਿਕਾਰ ਲਈ ਸਦਾ ਰਿਣੀ ਰਹਾਂਗਾ-ਸੰਤ ਸਤਵਿੰਦਰ ਹੀਰਾ

ਸ੍ਰੀ ਚਰਨ ਛੋਹ ਗੰਗਾ, (ਆ.ਧ.ਪ.) ਗੁਰਦੁਆਰਾ ਬੇਗਮਪੁਰਾ ਸਾਹਿਬ ਪਾਪਕੁਰਾ, ਆਕਲੈਂਡ (ਨਿਊਜ਼ੀਲੈਂਡ) ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 643ਵਾਂ ਆਗਮਨ ਪੁਰਬ ਸਬੰਧੀ ਕਰਵਾਏ ਗਏ ਸਮਾਗਮ ਸਫ਼ਲਤਾਪੂਰਵਕ ਸੰਪੂਰਨ ਹੋਏ। ਇਨ੍ਹਾਂ ਸਮਾਗਮਾਂ ਵਿਚ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਜੀ ਨੂੰ ਵਿਸ਼ੇਸ਼ ਤੌਰ 'ਤੇ ਕਮੇਟੀ ਵੱਲੋਂ ਸੱਦਾ ਦਿੱਤਾ ਗਿਆ ਸੀ ਅਤੇ ਸੰਤ ਸਤਵਿੰਦਰ ਹੀਰਾ ਪੰਜਾਬ ਤੋਂ ਇਨ੍ਹਾਂ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਪਹੁੰਚੇ ਸਨ। ਸੰਤ ਸਤਵਿੰਦਰ ਹੀਰਾ ਇਨ੍ਹਾਂ ਸਮਾਗਮਾਂ ਦੀ ਸੰਪੂਰਨਤਾ ਤੋਂ ਬਾਅਦ ਅੱਜ ਆਕਲੈਂਡ ਤੋਂ ਰਵਾਨਾ ਹੋਏ। ਇਸ ਮੌਕੇ ਗੱਲਬਾਤ ਕਰਦਿਆਂ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਪਾਰ ਕਿਰਪਾ ਸਦਕਾ ਗੁਰਦੁਆਰਾ ਬੇਗਮਪੁਰਾ ਸਾਹਿਬ ਪਾਪਕੁਰਾ, ਆਕਲੈਂਡ ਦੀ ਕਮੇਟੀ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਮੌਕੇ ਜੋ ਸਮਾਗਮ ਕਰਵਾਏ ਗਏ ਉਹ ਸਫ਼ਲਤਾਪੂਰਵਕ ਨੇਪਰੇ ਚੜ੍ਹੇ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪ ਅੰਗ ਸੰਗ ਹੋ ਕੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ। ਉਨ੍ਹਾਂ ਕਿਹਾ ਮੈਂ ਧੰਨਵਾਦੀ ਹਾਂ ਸਮੂਹ ਕਮੇਟੀ ਮੈਂਬਰਾਂ ਅਤੇ ਸੰਗਤਾਂ ਦਾ ਜਿਨ੍ਹਾਂ ਨੇ ਇੱਥੇ ਪੁੱਜਣ 'ਤੇ ਮਾਣ-ਸਤਿਕਾਰ ਦਿੱਤਾ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਵਚਨਬਧ ਹੋਏ। ਉਨ੍ਹਾਂ ਕਿਹਾ ਕਿ ਪ੍ਰਧਾਨ ਸ੍ਰੀ ਰਾਮ ਲਾਲ ਸਿੰਘ ਦੀ ਅਗਵਾਈ ਹੇਠ ਬੜੇ ਹੀ ਸੁਚੱਜੇ ਢੰਗ ਨਾਲ ਨਗਰ ਕੀਰਤਨ ਕੱਢੇ ਗਏ ਜਿਸ ਦਾ ਸਵਾਗਤ ਸਰਬ ਧਰਮ ਸੰਗਤਾਂ ਵੱਲੋਂ ਏਕਤਾ ਦਾ ਸੰਦੇਸ਼ ਦਿੰਦੇ ਹੋਏ ਬੜੀ ਹੀ ਸ਼ਰਧਾ 'ਤੇ ਉਤਸਾਹ ਨਾਲ ਕੀਤਾ ਗਿਆ। ਲੰਗਰ ਲਗਾਏ ਗਏ। ਸੰਗਤ ਦੇ ਆਏ ਇਸ ਹੜ੍ਹ ਤੋਂ ਪਤਾ ਲੱਗਦਾ ਹੈ ਕਿ ਕਮੇਟੀ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਪ੍ਰਤੀ ਸੰਗਤ ਬਹੁਤ ਹੀ ਉਤਸਾਹਿਤ ਹੈ। ਉਨ੍ਹਾਂ ਕਿਹਾ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਕਮੇਟੀ ਨੂੰ ਵਿਦੇਸ਼ਾਂ ਵਿਚ ਪ੍ਰਚਾਰ ਲਈ ਹਰ ਤਰ੍ਹਾਂ ਨਾਲ ਸਹਿਯੋਗ ਦਿੱਤਾ ਜਾਵੇਗਾ। ਸੰਤ ਸਤਵਿੰਦਰ ਹੀਰਾ ਨੂੰ ਰਵਾਨਾ ਕਰਨ ਮੌਕੇ ਸ੍ਰੀ ਬਲਵੀਰ ਧੀਰਾ, ਸ੍ਰੀ ਅਸ਼ੋਕ ਘੇੜਾ, ਸ੍ਰੀ ਰਾਕੇਸ਼ ਮੁੱਗੋਵਾਲ, ਸ੍ਰੀ ਸਾਬੀ, ਸ੍ਰੀ ਕਾਂਸ਼ੀ ਰਾਮ ਰੱਤੂ, ਸ੍ਰੀ ਜਰਨੈਲ ਸਿੰਘ ਆਦਿ ਮੌਜੂਦੇ ਸਨ। ਜਿਨ੍ਹਾਂ ਨੇ ਸੰਤ ਸਤਵਿੰਦਰ ਹੀਰਾ ਨੂੰ ਸਿਰੋਪਾਓ ਪਹਿਨਾ ਕੇ ਸਨਮਾਨਿਤ ਕੀਤਾ।

ਸੰਤ ਮਹਿੰਦਰ ਪਾਲ ਪੰਡਵਾਂ ਸੰਤ ਮਹਾਂਪੁਰਸ਼ਾਂ ਸਮੇਤ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਹੋਏ ਨਤਮਸਤਕ

ਸ੍ਰੀ ਚਰਨ ਛੋਹ ਗੰਗਾ, (ਆ.ਧ.ਪ.) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਅੱਜ ਸੰਤ ਮਹਿੰਦਰ ਪਾਲ ਜੀ ਪੰਡਵਾਂ ਵਾਲੇ, ਸੰਤ ਜਸਵਿੰਦਰ ਸਿੰਘ ਡਾਂਡੀਆਂ, ਸੰਤ ਟਹਿਲ ਦਾਸ ਖੇੜਾ, ਸੰਤ ਪ੍ਰਗਣ ਦਾਸ ਜੀ ਸੰਗਤਾਂ ਸਮੇਤ ਨਤਮਸਤਕ ਹੋਏ। ਸੰਤਾਂ ਨੇ ਸਭ ਤੋਂ ਪਹਿਲਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਚਲਾਈ ਗਈ ਗੰਗਾ ਦੇ ਦਰਸ਼ਨ ਕੀਤੇ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਸੰਤ ਮਹਿੰਦਰ ਪਾਲ ਪੰਡਵਾਂ, ਸੰਤ ਜਸਵਿੰਦਰ ਸਿੰਘ ਡਾਂਡੀਆਂ, ਸੰਤ ਟਹਿਲ ਦਾਸ ਖੇੜਾ ਅਤੇ ਸੰਤ ਪ੍ਰਗਣ ਦਾਸ ਜੀ ਨੂੰ ਜੀ ਆਇਆਂ ਕਿਹਾ। ਇਸ ਮੌਕੇ ਗੱਲਬਾਤ ਕਰਦਿਆਂ ਸੰਤ ਮਹਿੰਦਰ ਪਾਲ ਪੰਡਵਾਂ ਵਾਲਿਆਂ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਸ ਇਤਿਹਾਸਕ ਅਸਥਾਨ ਦੀ ਮਹਾਨਤਾ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗੀ ਉਨ੍ਹਾਂ ਕਿਹਾ ਕਿ ਇਸ ਪਵਿੱਤਰ ਸਰੋਵਰ ਵਿਚ ਸਤਿਗੁਰੂ ਰਵਿਦਾਸ ਜੀ ਨੇ ਖੁਦ ਆਪਣੇ ਸੱਜੇ ਪੈਰ ਦੇ ਅੰਗੂਠੇ ਨਾਲ ਗੰਗਾ ਪ੍ਰਗਟ ਕਰਕੇ ਇਸ ਇਲਾਕੇ ਨੂੰ ਆ ਰਹੀ ਪਾਣੀ ਦੀ ਕਿੱਲਤ ਤੋਂ ਨਿਜ਼ਾਤ ਦਿੱਤੀ ਅਤੇ ਇਸ ਅਸਥਾਨ 'ਤੇ ਉਨ੍ਹਾਂ ਆਪਣੇ ਜੀਵਨ ਦਾ ਲੰਮਾ ਸਮਾਂ ਬਿਤਾਇਆ ਅਤੇ ਹੰਕਾਰੀ ਰਾਜਿਆਂ ਦਾ ਹੰਕਾਰ ਤੋੜਦੇ ਹੋਏ ਹੰਕਾਰੀ ਰਾਜਿਆਂ ਨੂੰ ਵੀ ਸੱਚ ਦੇ ਰਾਹ 'ਤੇ ਚਲਾਇਆ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਅਸਥਾਨ ਨੂੰ ਇੱਕ ਇਤਿਹਾਸਕ ਅਜੂਬਾ ਬਨਾਉਣ ਲਈ ਕਮੇਟੀ ਦਾ ਸਾਥ ਦੇਈਏ। ਇਸ ਮੌਕੇ ਗੱਲਬਾਤ ਕਰਦਿਆਂ ਸੰਤ ਜਸਵਿੰਦਰ ਸਿੰਘ ਡਾਂਡੀਆਂ ਨੇ ਕਿਹਾ ਕਿ ਇੱਥੇ ਪੁੱਜਣ 'ਤੇ ਜੋ ਮਾਣ ਸਤਿਕਾਰ ਸ੍ਰੀ ਚਰਨ ਛੋਹ ਗੰਗਾ ਦੀ ਕਮੇਟੀ ਵੱਲੋਂ ਦਿੱਤਾ ਗਿਆ ਉਹ ਕਦੇ ਨਹੀਂ ਭੁਲਾਇਆ ਜਾ ਸਕਦਾ ਹੈ ਅਤੇ ਸਾਰੇ ਹੀ ਪ੍ਰਬੰਧਕਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਥੇ ਪੁੱਜਣ 'ਤੇ ਸਾਡਾ ਵਿਸ਼ੇਸ਼ ਸਨਮਾਨ ਕੀਤਾ। ਗੁਰੂਘਰ ਵਿਖੇ ਚੱਲ ਰਹੇ ਕਾਰਜਾਂ ਲਈ ਸਮੂਹ ਕਮੇਟੀ ਵਧਾਈ ਦੀ ਪਾਤਰ ਹੈ। ਇਸ ਮੌਕੇ ਗੁਰੂਘਰ ਦੇ ਇੰਚਾਰਜ ਸੰਤ ਜਗਵਿੰਦਰ ਲਾਂਬਾ, ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਨੇ ਵੀ ਸੰਤ ਮਹਾਂਪੁਰਸ਼ਾਂ ਨੂੰ ਇੱੱਥੇ ਆਉਣ 'ਤੇ ਜੀ ਆਇਆਂ ਕਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਬੀਬੀ ਪੂਨਮ ਜੀ, ਸੰਤ ਗਿਰਧਾਰੀ ਲਾਲ, ਸੰਤ ਕਰਮ ਸਿੰਘ ਜੀ ਅਤੇ ਪ੍ਰਚਾਰਕ ਬਲਵੀਰ ਮਹੇ ਵੀ ਮੌਜੂਦ ਸਨ।

ਸ੍ਰੀ ਗੁਰੂ ਰਵਿਦਾਸ ਭਵਨ ਰੰਧਾਵਾ ਮਸੰਦਾਂ 'ਚ ਸ. ਪ੍ਰੇਮ ਪਾਲ ਸਿੰਘ ਖ਼ਾਲਸਾ ਦਾ ਸਨਮਾਨ

ਸ੍ਰੀ ਚਰਨ ਛੋਹ ਗੰਗਾ, (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਭਵਨ, ਰੰਧਾਵਾ ਮਸੰਦਾਂ ਜਲੰਧਰ ਵਿਖੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਸਮੂਹ ਸੰਗਤਾਂ ਵੱਲੋਂ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ। ਗੁਰੂਘਰ ਦੇ ਸਕੱਤਰ ਗਿਆਨ ਚੰਦ ਮੱਲ ਤੇ ਸਹਾਇਕ ਸਕੱਤਰ ਬੀਰ ਚੰਦ ਸੁਰੀਲਾ ਵੱਲੋਂ ਮਾਘ ਦੇ ਮਹੀਨੇ ਦੀ ਮਹੱਤਤਾ ਤੇ ਮਾਘੀ ਦੇ ਪਵਿੱਤਰ ਦਿਹਾੜੇ ਸੰਬੰਧੀ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਇਸ ਸ਼ੁੱਭ ਮੌਕੇ 'ਤੇ ਸ. ਪ੍ਰੇਮ ਪਾਲ ਸਿੰਘ ਖ਼ਾਲਸਾ (ਮਸਕਟ ਵਾਲੇ) ਵਿਸ਼ੇਸ਼ ਤੌਰ 'ਤੇ ਪਰਿਵਾਰ ਸਮੇਤ ਗੁਰੂਘਰ ਵਿਖੇ ਨਤਮਸਤਕ ਹੋਏ। ਗੁਰੂਘਰ ਦੀ ਪ੍ਰਬੰਧਕ ਕਮੇਟੀ ਤੇ ਸ਼ਖਸੀਅਤਾਂ ਵੱਲੋਂ ਸ. ਪ੍ਰੇਮਪਾਲ ਸਿੰਘ ਖ਼ਾਲਸਾ, ਉਨ੍ਹਾਂ ਦੇ ਧਰਮ ਪਤਨੀ ਬੀਬੀ ਗੁਰਬਚਨ ਕੌਰ ਖ਼ਾਲਸਾ ਅਤੇ ਬੇਟੀ ਮਮਤਾ ਨੂੰ ਸਨਮਾਨ ਚਿੰਨ੍ਹ ਤੇ ਸਿਰੋਪਾਓ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਕਿਰਪਾ ਇੰਟਰਨੈਸ਼ਲਨ ਕੰਨਿਆ ਦਾਨ ਸੰਸਥਾ ਵੱਲੋਂ ਪ੍ਰਧਾਨ ਬੀਰ ਚੰਦ ਸੁਰੀਲਾ ਨੇ ਵੀ ਪਰਿਵਾਰ ਨੂੰ ਸਨਮਾਨਿਤ ਕੀਤਾ। ਸਰਬਤ ਭਲਾ ਆਸ਼ਰਮ ਮਕਸੂਦਾਂ ਦੇ ਸੰਚਾਲਕ ਸੰਤ ਜਗੀਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂਆਂ ਦੀ ਵਿਚਾਰਧਾਰਾ ਦਾ ਖ਼ਾਲਸਾ ਜੀ ਮਸਕਟ ਦੀ ਧਰਤੀ 'ਤੇ ਸੰਗਤ ਦੇ ਸਹਿਯੋਗ ਨਾਲ ਤਨ-ਮਨ ਤੇ ਧੰਨ ਨਾਲ ਪ੍ਰਚਾਰ-ਪ੍ਰਸਾਰ ਕਰ ਰਹੇ ਹਨ, ਉਨ੍ਹਾਂ ਦੀ ਗੁਰਬਾਣੀ ਨਾਲ ਅਥਾਹ ਸ਼ਰਧਾ ਹੈ। ਸੰਗਤ 'ਚ ਵਿਸ਼ੇਸ਼ ਤੌਰ 'ਤੇ ਸਰਪੰਚ ਮਹਿੰਦਰ ਲਾਲ, ਰਾਜ ਕੁਮਾਰੀ ਪੰਚ ਤੇ ਸਾਬਕਾ ਸੰਮਤੀ ਮੈਂਬਰ, ਐਡਵੋਕੇਟ ਨਵਪ੍ਰੀਤ ਸੁਰੀਲਾ, ਮੱਲ ਸਿੰਘ ਮੱਲ, ਦੇਵ ਰਾਜ ਮੱਲ, ਪ੍ਰਧਾਨ ਪਰਮਜੀਤ ਮੱਲ, ਰਾਮ ਪ੍ਰਕਾਸ਼ ਗ੍ਰੰਥੀ, ਪ੍ਰਗਟ ਸਿੰਘ, ਡਾ. ਰਾਮ ਕ੍ਰਿਸ਼ਨ ਮਾਹੀ, ਦਵਿੰਦਰ ਸੁਰੀਲਾ, ਨਰੇਸ਼ ਮਾਹੀ, ਤਰਸੇਮ ਬੱਧਣ, ਰਾਜ ਕੁਮਾਰ ਤੇ ਹਰਮੇਸ਼ ਲਾਲ ਵੀ ਮੌਜੂਦ ਸਨ।

ਸੰਤ ਜੋਗਿੰਦਰ ਪਾਲ ਜੌਹਰੀ ਵੱਲੋਂ ਪਟਿਆਲਾ ਦੇ ਵੱਖ-ਵੱਖ ਇਲਾਕਿਆਂ 'ਚ ਲੜੀਵਾਰ ਸਤਿਸੰਗ

ਸ੍ਰੀ ਚਰਨ ਛੋਹ ਗੰਗਾ, (ਆ.ਧ.ਪ.) ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਜੀ ਵੱਲੋਂ ਆਪਣੀ ਪ੍ਰਚਾਰ ਯਾਤਰਾ ਦੌਰਾਨ ਪਟਿਆਲਾ ਦੇ ਵੱਖ-ਵੱਖ ਇਲਾਕਿਆਂ 'ਚ ਲੜੀਵਾਰ ਸਤਿਸੰਗ ਕਰਕੇ ਸੰਗਤਾਂ ਨੂੰ ਆਦਿ ਧਰਮ ਨਾਲ ਜੋੜਿਆ ਗਿਆ। ਸੰਤ ਜੋਗਿੰਦਰ ਪਾਲ ਜੌਹਰੀ ਜੀ ਵੱਲੋ ਡੀ.ਐਸ. ਡਵਲਯੂ ਕਲੋਨੀ ਵਿਖੇ ਰਤਨ ਚੰਦ, ਦਰਸ਼ਨ ਲਾਲ, ਪਰਮਜੀਤ, ਬਲਜੀਤ ਸਿੰਘ, ਰਜਿੰਦਰ ਪਾਲ ਲਾਡਵਾ, ਰਾਜੇਸ਼ ਕੁਮਾਰ, ਗੁਰਦਿਆਲ ਸਿੰਘ, ਭੀਮ ਸਿੰਘ ਹਰਪਾਲ ਸਿੰਘ, ਪਰਜੀਤ ਕੌਰ, ਸੁਮਿਤਰਾਂ ਦੇਵੀ ਦੇ ਉਦਮਾ ਸਦਕਾ, ਪਿੰਡ ਦੌਰਾ ਰਾਜਪੁਰਾ ਰੋੜ ਵਿਖੇ ਸਤਵਿੰਦਰ ਸਿੰਘ, ਪ੍ਰੀਤ ਕਾਂਸ਼ੀ, ਪ੍ਰਗਟ ਸਿੰਘ ਸਿੱਧੂ, ਰਾਜਪਾਲ ਸਿੰਘ, ਗੁਲਾਬ ਸਿੰਘ ਬੰਗੜ, ਜਰਨੈਲ ਸਿੰਘ ਸਵਾਰਜਪੁਰ, ਪਟਿਆਲਾ ਵਿਖੇ ਮਾ. ਗੁਰਬਚਨ ਸਿੰਘ,ਗੁਲਾਬ ਸਿੰਘ, ਹਰਕ੍ਰਿਸ਼ਨ ਸਿੰਘ, ਭਜਨ ਸਿੰਘ, ਕਰਮਜੀਤ ਸਿੰਘ, ਬਲੀਵਰ ਸਿੰਘ ਦੇ ਯਤਨਾ ਸਦਕਾ ਅਤੇ ਪਿੰਡ ਮੇਹੋਂ, ਦੋਧਾਂ ਵਿਖੇ ਵੀ ਸਤਿਸੰਗ ਕੀਤੇ ਗਏ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਫੁਰਮਾਉਂਦੇ ਹਨ ਇਹ ਮਿੱਟੀ ਦਾ ਪੁਤਲਾ (ਮਿੱਟੀ ਦਾ ਭਾਂਡਾ) ਮਨੁੱਖ ਵਿਸ਼ੇ ਵਿਕਾਰਾਂ ਦੇ ਜਾਲ ਵਿਚ ਚੰਗੀ ਤਰ੍ਹਾਂ ਉਲਝਿਆ ਪਿਆ ਹੈ। ਇਹ ਸੰਸਾਰ ਵਿਚ ਕਿਸ ਤਰ੍ਹਾਂ ਨੱਚਦਾ ਫਿਰਦਾ ਹੈ। ਮਨੁੱਖ ਕਾਮ ਕ੍ਰੋਧ ਲੋਭ ਮੋਹ ਦੇ ਵਿਕਾਰਾਂ ਵਿਚ ਫਸ ਕੇ ਇਸ ਨੂੰ ਕੋਈ ਵੀ ਹੋਸ਼ ਨਹੀਂ ਰਹਿੰਦੀ। ਦੇਖ-ਦੇਖ ਕੇ ਅੰਨਾ ਬਣਿਆ ਹੋਇਆ ਹੈ। ਸੁਣ-ਸੁਣ ਕੇ ਬੋਲਾ ਬਣਿਆ ਹੋਇਆ ਹੈ। ਸੰਸਾਰਕ ਗੱਲਾਂ ਤੋਂ ਬਿਨਾਂ ਹੋਰ ਕੁਝ ਸੁਣਾਈ ਨਹੀਂ ਦਿੰਦਾ। ਗੱਲਾਂ-ਬਾਤਾਂ ਵਿਚ ਅਗਿਆਨੀ ਬਣਿਆ ਫਿਰਦਾ ਹੈ। ਇਹ ਸੰਸਾਰ ਬਾਜੀਗਰ ਦਾ ਖੇਡ ਹੈ। ਜਿਸ ਤਰ੍ਹਾਂ ਬਾਜੀਗਰ ਆਉਂਦਾ ਹੈ। ਉਹ ਖੇਡ ਰਚਾਉਂਦਾ ਹੈ। ਜਦੋਂ ਬਾਜੀਗਰ ਚਲਿਆ ਜਾਂਦਾ ਹੈ ਉਥੇ ਕੁਝ ਵੀ ਨਹੀਂ ਹੁੰਦਾ। ਇਸੀ ਤਰ੍ਹਾਂ ਇਹ ਸੰਸਾਰ ਵੀ ਉਸ ਪ੍ਰਮਾਤਮਾ ਦੀ ਖੇਡ ਹੈ। ਇਕ ਆਉਂਦਾ ਹੈ ਇਕ ਚਲਿਆ ਜਾਂਦਾ ਹੈ। ਸਾਰੀ ਸ੍ਰਿਸ਼ਟੀ ਦਾ ਰਚਨਹਾਰ ਖੁਦ ਮਾਲਕ ਹੈ। ਸ੍ਰਿਸ਼ਟੀ ਰਚ ਕੇ ਸੰਸਾਰ ਦਾ ਤਮਾਸ਼ਾ ਦੇਖਣ ਲੱਗਾ ਹੋਇਆ ਹੈ। ਫੁਰਮਾਉਂਦੇ ਹਨ ਮੈਨੂੰ ਉਸ ਬਾਜੀਗਰ ਭਾਵ ਪ੍ਰਮਾਤਮਾ ਦੇ ਨਾਲ ਪਿਆਰ ਹੋ ਗਿਆ ਹੈ। ਸਾਨੂੰ ਵੀ ਉਸ ਪ੍ਰਮਾਤਮਾ ਨਾਲ ਪ੍ਰੀਤ ਪਾਉਣੀ ਚਾਹੀਦੀ ਹੈ ਤਾਂ ਕਿ ਸਾਡਾ ਵੀ ਕੁਛ ਬਣ ਸਕੇ ਜਿਹੜਾ ਸੱਚਾ ਹੈ। ਜਿਸ ਦੀ ਪ੍ਰੀਤ ਸਦਾ ਸੱਚੀ ਰਹੇਗੀ। ਸਾਡੇ ਨਾਲ ਰਹੇਗੀ। ਉਨ੍ਹਾਂ ਕਿਹਾ ਕਿ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ 'ਚ ਆਦਿ ਧਰਮ ਮੰਡਲ ਦੇ ਬਾਨੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਜਾ ਦਾ ਵਿਸ਼ੇਸ਼ ਸਹਿਯੋਗ ਰਿਹਾ ਅਤੇ ਇਸੇ ਸਹਿਯੋਗ ਕਰਕੇ ਡਾ. ਭੀਮ ਰਾਓ ਅੰਬੇਡਕਰ ਜੀ ਨੇ ਆਦਿ ਧਰਮ ਮੰਡਲ ਨੂੰ ਮਾਨਤਾ ਪ੍ਰਾਪਤ ਕਰਵਾਈ ਸੀ। ਉਨ੍ਹਾਂ ਕਿਹਾ ਕਿ ਆਦਿ ਧਰਮ ਮਿਸ਼ਨ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਲਗਾਤਾਰ ਯਾਤਰਾਵਾਂ ਜਾਰੀ ਹਨ ਅਤੇ ਸੰਗਤਾ ਨੂੰ ਆਦਿ ਧਰਮ ਨਾਲ ਜੋੜਨਾ ਹੀ ਸਾਡਾ ਮੁੱਖ ਟੀਚਾ ਹੈ।

ਸ੍ਰੀ ਗੁਰੂ ਰਵਿਦਾਸ ਮੰਦਿਰ ਤੁਗਲਕਾਬਾਦ ਦੀ ਉਸਾਰੀ ਜਲਦ ਸ਼ੁਰੂ ਕਰਵਾਉਣ ਲਈ ਸੰਤ ਸਤਵਿੰਦਰ ਹੀਰਾ ਦੀ ਅਗਵਾਈ ਹੇਠ ਵਫਦ ਸ੍ਰੀ ਭੁਪਿੰਦਰ ਯਾਦਵ ਨੂੰ ਮਿਲਿਆ

ਸ੍ਰੀ ਚਰਨ ਛੋਹ ਗੰਗਾ, (ਆ.ਧ.ਪ.) ਤੁਗਲਕਾਬਾਦ (ਦਿੱਲੀ) ਵਿਖੇ ਜੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਇਤਿਹਾਸਕ ਤੀਰਥ ਅਸਥਾਨ ਮੰਦਿਰ ਢਾਹਿਆ ਗਿਆ ਸੀ, ਜਿਸ ਦੇ ਮੁੜ ਨਿਰਮਾਣ ਲਈ ਮਾਣਯੋਗ ਸੁਪਰੀਮ ਕੋਰਟ ਵੀ ਆਪਣੇ ਦਿਸ਼ਾ ਨਿਰਦੇਸ਼ ਦੇ ਚੁੱਕੀ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਸਰਕਾਰ ਇਸ ਨੂੰ ਬਨਾਉਣ ਸਬੰਧੀ ਕੋਈ ਕੰਮ-ਕਾਰ ਨਹੀਂ ਕਰਨਾ ਚਾਹੁੰਦੀ ਤੇ ਅਜੇ ਤੱਕ ਗੇਟ ਵੀ ਬੰਦ ਹਨ। ਇਸ ਕੰਮ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਾਉਣ ਦੇ ਸੰਬੰਧ ਵਿਚ ਕਮੇਟੀ ਮੈਂਬਰ ਸੰਤ ਸਤਵਿੰਦਰ ਹੀਰਾ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ, ਦੁਸ਼ਯੰਤ ਕੁਮਾਰ, ਐਡਵੋਕੇਟ ਮਹੀਪਾਲ ਤੇ ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਅਤੇ ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਐਸ.ਸੀ. ਕਮਿਸ਼ਨ ਦੇ ਇੱਕ ਵਫ਼ਦ ਨੇ ਸ੍ਰੀ ਭੁਪਿੰਦਰ ਯਾਦਵ ਮੈਂਬਰ ਰਾਜ ਸਭਾ ਨੂੰ ਮਿਲ ਕੇ ਗੁਰੂਘਰ ਦੀ ਉਸਾਰੀ ਤੁਰੰਤ ਕਰਵਾਉਣ ਲਈ ਕਿਹਾ। ਸ੍ਰੀ ਭੁਪਿੰਦਰ ਯਾਦਵ ਨੇ ਵਫ਼ਦ ਨੂੰ ਭਰੋਸਾ ਦੁਆਇਆ ਹੈ ਕਿ ਸ੍ਰੀ ਗੁਰੂ ਰਵਿਦਾਸ ਮੰਦਿਰ ਦੀ ਉਸਾਰੀ ਸਰਕਾਰ ਵੱਲੋਂ ਜਲਦੀ ਕਰਵਾਈ ਜਾਵੇਗੀ। ਮੰਦਿਰ ਦੀ ਉਸਾਰੀ ਜਲ ਸ਼ੁਰੂ ਕਰਵਾਉਣ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਜੋ ਕਿ ਵਿਦੇਸ਼ ਦੇ ਦੌਰ ਤੋਂ ਵਾਪਸ ਆਏ ਹੀ ਸਨ, ਜਿੱਥੇ ਵਿਦੇਸ਼ ਦੀ ਸੰਗਤ ਨੇ ਉਨ੍ਹਾਂ ਨੂੰ ਬਹੁਤ ਹੀ ਪਿਆਰ ਦਿੱਤਾ ਤੇ ਉਨ੍ਹਾਂ ਦੀ ਅਗਵਾਈ 'ਚ ਭੁਪਿੰਦਰ ਯਾਦਵ ਨੂੰ ਵਫਦ ਮਿਲਿਆ।

ਆਦਮਪੁਰ ਸਿਵਲ ਹਵਾਈ ਅੱਡੇ ਦਾ ਨਾਂਅ 'ਗੁਰੂ ਰਵਿਦਾਸ ਜੀ ਏਅਰਪੋਰਟ' ਰੱਖਣ ਦੀ ਮੰਗ

ਸਰੀ ਚਰਨ ਛੋਹ ਗੰਗਾ, (ਆ.ਧ.ਪ.) - ਆਦਮਪੁਰ ਸਿਵਲ ਹਵਾਈ ਅੱਡੇ ਦਾ ਨਾਂਅ ਗੁਰੂ ਰਵਿਦਾਸ ਦੇ ਨਾਂਅ 'ਤੇ ਰੱਖਣ ਦੀ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਜ਼ਿਲ੍ਹਾ ਜਲੰਧਰ ਤੇ ਆਦਮਪੁਰ ਦਿਹਾਤੀ ਟੀਮ ਦੀ ਅਗਵਾਈ 'ਚ ਡਾ: ਬੀ.ਆਰ. ਅੰਬੇਡਕਰ ਚੇਤਨਾ ਸੁਸਾਇਟੀ ਆਦਮਪੁਰ, ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਆਦਮਪੁਰ, ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਆਦਮਪੁਰ, ਅੰਬੇਡਕਰ ਸੈਨਾ ਆਦਮਪੁਰ, ਅੰਬੇਡਕਰਾਈਟ ਵੁਮੈਨ ਈਰਾ ਤੇ ਹੋਰ ਸ੍ਰੀ ਗੁਰੂ ਰਵਿਦਾਸ ਤੇ ਭਗਵਾਨ ਵਾਲਮੀਕਿ ਨਾਮ-ਲੇਵਾ ਸੰਸਥਾਵਾਂ ਦੇ ਆਗੂਆਂ ਵਲੋਂ ਡਾ: ਬੀ.ਆਰ.ਅੰਬੇਡਕਰ ਚੌਕ ਆਦਮਪੁਰ ਵਿਖੇ ਮੀਟਿੰਗ ਦੌਰਾਨ ਮੰਗ ਕੀਤੀ ਗਈ। ਮੀਟਿੰਗ ਦੌਰਾਨ ਰੋਸ ਪ੍ਰਦਰਸ਼ਨ ਕਰਦਿਆਂ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲ੍ਹਣ, ਜਨਰਲ ਸਕੱਤਰ ਅਵਤਾਰ ਬਸਰਾ, ਦਿਹਾਤੀ ਪ੍ਰਧਾਨ ਮਨਪ੍ਰੀਤ ਨੇ ਕਿਹਾ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ 'ਚ ਮਤਾ ਪਾਸ ਕੀਤਾ ਗਿਆ ਸੀ ਕਿ ਆਦਮਪੁਰ ਸਿਵਲ ਹਵਾਈ ਅੱਡੇ ਦਾ ਨਾਂਅ ਗੁਰੂ ਰਵਿਦਾਸ ਦੇ ਨਾਂਅ 'ਤੇ ਰੱਖਿਆ ਜਾਵੇਗਾ ਜੋ ਕਿ ਕੇਂਦਰ ਸਰਕਾਰ ਨੂੰ ਵੀ ਭੇਜਿਆ ਗਿਆ ਸੀ ਪਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਹਵਾਈ ਅੱਡੇ ਦਾ ਨਾਂਅ 'ਜਲੰਧਰ ਏਅਰਪੋਰਟ' ਰੱਖ ਕੇ ਆਦਮਪੁਰ ਹਲਕੇ ਅੰਦਰ ਵੱਸਦੇ ਕਰੀਬ 60 ਪ੍ਰਤੀਸ਼ਤ ਬਹੁਜਨ ਸਮਾਜ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨੂੰ ਫਰਵਰੀ ਮਹੀਨੇ 'ਚ ਆ ਰਹੇ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਤੋਂ ਪਹਿਲਾ ਹਵਾਈ ਅੱਡੇ ਦਾ ਨਾਂਅ ਗੁਰੂ ਰਵਿਦਾਸ ਦੇ ਨਾਂਅ 'ਤੇ ਨਾ ਰੱਖਿਆ ਗਿਆ ਤਾਂ ਮਜਬੂਰਨ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਤੇ ਹੋਰ ਜਥੇਬੰਦੀਆਂ ਦੇ ਆਗੂ ਆਦਮਪੁਰ ਹਵਾਈ ਅੱਡੇ ਅੱਗੇ ਅਣਮਿਥੇ ਸਮੇਂ ਲਈ ਮਰਨ ਵਰਤ 'ਤੇ ਬੈਠਣਗੇ। ਇਸ ਮੌਕੇ ਬਾਬਾ ਮੁਕੇਸ਼ ਚੁੰਬਰ ਰਾਮਨਗਰ, ਤਰਸੇਮ ਲਾਲ ਕੌਲ ਪ੍ਰਧਾਨ, ਕੈਪਟਨ ਗੁਰਮੀਤ ਸਿੰਘ, ਸੋਹਣ ਲਾਲ ਜੱਸੀ, ਪਰਮਜੀਤ ਪੰਮਾ ਪ੍ਰਧਾਨ, ਸੁਰਿੰਦਰ ਕੁਮਾਰ ਖੁਰਦਪੁਰ ਪ੍ਰਧਾਨ, ਬਲਵੀਰ ਸਿੱਧੂ ਪ੍ਰਧਾਨ, ਦਵਿੰਦਰ ਚੁੰਬਰ ਉਪ ਪ੍ਰਧਾਨ ਆਦਮਪੁਰ, ਪੂਜਾ ਹਰੀਪੁਰ ਪ੍ਰਧਾਨ, ਵੰਦਨਾ ਸੰਧੂ, ਸੋਨਮ, ਹਰਦੀਪ ਭਟੋਆ ਪ੍ਰਧਾਨ, ਚੰਦਰ ਭੂਸ਼ਨ ਉਪ ਪ੍ਰਧਾਨ, ਦੀਪਕ ਹੰਸ ਪ੍ਰਧਾਨ, ਸੁਨੀਲ ਗਿੱਲ ਉਪ ਪ੍ਰਧਾਨ ਆਦਿ ਵੱਖ ਵੱਖ ਸੰਸਥਾਵਾਂ ਦੇ ਆਗੂ ਹਾਜ਼ਰ ਸਨ।

ਸ. ਪ੍ਰੇਮ ਪਾਲ ਸਿੰਘ ਖਾਲਸਾ ਮਸਕਟ ਵਾਲਿਆਂ ਦਾ ਵੱਖ-ਵੱਖ ਸੰਸਥਾਵਾਂ ਵਲੋਂ ਸਨਮਾਨ

ਸ੍ਰੀ ਚਰਨ ਛੋਹ ਗੰਗਾ, (ਆ.ਧ.ਪ.)-ਸਰਬੱਤ ਭਲਾ ਆਸ਼ਰਮ, ਮਕਸੂਦਾਂ ਵਿਖੇ ਸ: ਪ੍ਰੇਮਪਾਲ ਸਿੰਘ ਖਾਲਸਾ (ਮਸਕਟ ਵਾਲੇ) ਦਾ ਵਿਸ਼ੇਸ਼ ਸਨਮਾਨ ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ (ਰਜਿ:) ਦੇ ਪ੍ਰਧਾਨ ਬੀਰ ਚੰਦ ਸੁਰੀਲਾ ਤੇ ਸਰਬੱਤ ਭਲਾ ਚੈਰੀਟੇਬਲ ਸੁਸਾਇਟੀ (ਰਜਿ:) ਭਾਰਤ ਅਤੇ ਯੂ. ਕੇ. ਦੇ ਚੇਅਰਮੈਨ ਬਾਬਾ ਜਗੀਰ ਸਿੰਘ ਤੇ ਹੋਰਨਾਂ ਮੈਂਬਰਾਂ ਵਲੋਂ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਸਮੇਂ ਸਨਮਾਨ ਚਿੰਨ੍ਹ ਦੇ ਕੇ ਕੀਤਾ ਗਿਆ। ਕਾਕਾ ਪ੍ਰਗਟ ਸਿੰਘ ਨੂੰ ਵੀ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਜਗੀਰ ਸਿੰਘ ਨੇ ਕਿਹਾ ਕਿ ਸ: ਪ੍ਰੇਮਪਾਲ ਸਿੰਘ ਖਾਲਸਾ ਤੇ ਉਨ੍ਹਾਂ ਦੇ ਪਰਿਵਾਰ ਦਾ ਗੁਰੂ ਘਰ ਨਾਲ ਅਥਾਹ ਪਿਆਰ ਹੈ। ਉਹ ਮਸਕਟ ਦੀ ਧਰਤੀ 'ਤੇ ਲੰਮੇ ਸਮੇਂ ਤੋਂ ਰਹਿ ਰਹੇ ਹਨ। ਉਨ੍ਹਾਂ ਕਿਹਾ ਸਤਿਗੁਰਾਂ ਦੀ ਉਨ੍ਹਾਂ 'ਤੇ ਏਨੀ ਕ੍ਰਿਪਾ ਹੈ ਕਿ ਉਹ 24 ਘੰਟੇ ਲੋੜਵੰਦਾਂ ਦੀ ਸੇਵਾ ਲਈ ਤਤਪਰ ਰਹਿੰਦੇ ਹਨ। ਪ੍ਰਧਾਨ ਬੀਰ ਚੰਦ ਸੁਰੀਲਾ ਨੇ ਵੀ ਉਨ੍ਹਾਂ ਦੇ ਜੀਵਨ, ਤੇ ਉਹ ਆਪਣੇ ਕਾਰੋਬਾਰ 'ਚ ਸੰਘਰਸ਼ ਕਰਦੇ ਕਿਵੇਂ ਸਫਲ ਹੋਏ, ਬਾਰੇ ਚਾਨਣਾ ਪਾਇਆ। ਇਸ ਮੌਕੇ ਸੰਤ ਜਗੀਰ ਸਿੰਘ ਨੇ ਦੱਸਿਆ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਭਾਰਤ ਵੱਲੋਂ ਸਤਿਗੁਰੂ ਰਵਿਦਾਸ ਮਹਰਾਜ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਜੋ ਪ੍ਰਚਾਰ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਉਸ ਯਾਤਰਾ ਲਈ ਜੋ ਸੁੰਦਰ ਪਾਲਕੀ ਸਾਹਿਬ ਤਿਆਰ ਹੋਣੀ ਹੈ ਉਸ ਲਈ ਸ. ਪ੍ਰੇਮ ਪਾਲ ਸਿੰਘ ਖ਼ਾਲਸਾ ਜੀ ਵੱਲੋਂ 1 ਲੱਖ ਰੁਪਏ ਦਾ ਵਿਸ਼ੇਸ਼ ਯੋਗਦਾਨ ਦਿੱਤਾ ਗਿਆ ਹੈ। ਜਿਸ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਵੱਲੋਂ ਵੀ ਇਨ੍ਹਾਂ ਵਿਸ਼ੇਸ਼ ਧੰਨਵਾਦ ਕੀਤਾ ਜਾਂਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸਰਪੰਚ ਮਹਿੰਦਰ ਲਾਲ ਰੰਧਾਵਾ ਮਸੰਦਾਂ, ਗੁਰੂ ਘਰ ਦੇ ਸਕੱਤਰ ਗਿਆਨ ਚੰਦ ਮੱਲ, ਰਾਮ ਸਿੰਘ ਸਾਬਕਾ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਗੁਰਦਿਆਲ ਭੱਟੀ ਜ਼ਿਲ੍ਹਾ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ, ਜਲੰਧਰ, ਅਵਤਾਰ ਸਿੰਘ ਗ੍ਰੰਥੀ, ਦਵਿੰਦਰ ਸੁਰੀਲਾ, ਜਤਿੰਦਰ ਜੋਧ ਸਿੰਘ ਤੇ ਮਨਮੋਹਣ ਸਿੰਘ ਮੌਜੂਦ ਸਨ।

ਮਾਤਾ ਚਰਨ ਕੌਰ ਨੂੰ ਧਾਰਮਿਕ, ਰਾਜਸੀ ਅਤੇ ਸਮਾਜਕਿ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ

ਸ੍ਰੀ ਚਰਨ ਛੋਹ ਗੰਗਾ, (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਦੇ ਮਾਤਾ ਜੀ ਬੀਬੀ ਚਰਨ ਕੌਰ ਜੀ ਸੰਖੇਪ ਬਿਮਾਰੀ ਪਿੱਛੋਂ ਇਸ ਸੰਸਾਰ ਤੋਂ ਆਪਣੀ ਯਾਤਰਾ ਪੂਰੀ ਕਰਦੇ ਹੋਏ ਉਸ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਭੋਗ ਅਤੇ ਅੰਤਿਮ ਅਰਦਾਸ ਮਿਤੀ 8 ਜਨਵਰੀ ਦਿਨ ਬੁੱਧਵਾਰ ਨੂੰ ਦੁਪਹਿਰ 12.00 ਵਜੇ ਤੋਂ 1.30 ਵਜੇ ਤੱਕ ਝੂਥਰਾ ਧਰਮਸ਼ਾਲਾ ਨੇੜੇ, ਅੰਬੇਡਕਰ ਚੌਕ ਸਿਰਸਾ ਵਿਖੇ ਹੋਈ। ਇਸ ਮੌਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਧਾਰਮਿਕ, ਰਾਜਸੀ ਅਤੇ ਸਮਾਜਿਕ ਆਗੂ ਵੱਡੀ ਗਿਣਤੀ 'ਚ ਪੁੱਜੇ। ਜਿਨ੍ਹਾਂ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਜੀ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਜਾਪ ਕੀਤੇ ਗਏ ਅਤੇ ਇਸ ਉਪਰੰਤ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ ਦੇ ਕੌਮੀ ਪ੍ਰਧਾਨ ਸੰਤ ਸਰਵਣ ਦਾਸ ਜੀ ਵੱਲੋਂ ਸੰਗਤਾਂ ਨੂੰ ਜੀਵਨ ਅਤੇ ਮੌਤ ਬਾਰੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੱਲੋ ਦਰਸਾਏ ਮਾਰਗ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਬੋਲਦਿਆਂ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਮਾਤਾ ਚਰਨ ਕੌਰ ਜੀ ਧਾਰਮਿਕ ਬਿਰਤੀ ਵਾਲੇ ਸਨ ਅਤੇ ਉਨ੍ਹਾਂ ਆਪਣੇ ਪਰਿਵਾਰ ਨੂੰ ਹਮੇਸ਼ਾ ਚੰਗੀ ਸੇਦ ਦਿੰਦੇ ਹੋਏ ਆਪਣੇ ਰਹਿਬਰਾਂ ਦੀ ਵਿਚਾਰਧਾਰਾ ਨਾਲ ਜੋੜੀ ਰੱਖਿਆ ਅੱਜ ਉਨ੍ਹਾਂ ਵੱਲੋਂ ਦਿੱਤੀ ਸਿੱਖਿਆ ਦਾ ਹੀ ਨਤੀਜਾ ਹੈ ਕਿ ਸੰਤ ਸੁਰਿੰਦਰ ਦਾਸ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ 24 ਘੰਟੇ ਸੇਵਾਵਾਂ ਨਿਭਾਅ ਰਹੇ ਹਨ ਅਤੇ ਸਮਾਜ ਨੂੰ ਆਪਣੇ ਰਹਿਬਰਾਂ ਦੀ ਵਿਚਾਰਧਾਰਾ ਨਾਲ ਜੋੜ ਰਹੇ ਹਨ। ਉਨ੍ਹਾਂ ਦੀ ਸਮਾਜ ਪ੍ਰਤੀ ਸੇਵਾ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਸਮੂਹ ਮੈਂਬਰਾਂ, ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਅਤੇ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਰਜਿ. ਸੜੋਆ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਇਸ ਮੌਕੇ ਸੰਤ ਸੁਰਿੰਦਰ ਦਾਸ ਜੀ ਵੱਲੋਂ ਇਸ ਦੁੱਖ ਦੀ ਘੜੀ ਵਿਚ ਸ਼ਾਮਿਲ ਹੋਣ ਆਈਆਂ ਸੰਗਤਾਂ ਅਤੇ ਰਾਜਸੀ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਦਾ ਧੰਨਵਾਦ ਕੀਤਾ ਗਿਆ।

ਪਿੰਡ ਦੋਣ ਖੁਰਦ (ਪਟਿਆਲਾ) ਦੀ ਸੰਗਤ ਨੇ ਸ੍ਰੀ ਚਰਨ ਛੋਹ ਗੰਗਾ ਵਿਖੇ ਹਰ ਮਹੀਨੇ 4 ਦਿਨ ਦੇ ਲੰਗਰਾਂ ਦੀ ਸੇਵਾ ਲਈ

ਸ੍ਰੀ ਚਰਨ ਛੋਹ ਗੰਗਾ, (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਐਤਵਾਰ ਦੇ ਸਮਾਗਮਾਂ ਮੌਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੀ ਸੰਗਤ ਨੇ ਨਤਮਸਤਕ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਮੁੱਖ ਪ੍ਰਚਾਰਕ ਸੰਤ ਜੋਗਦਿੰਰ ਪਾਲ ਜੌਹਰੀ ਜੀ ਨੇ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸਮੇਂ ਸਮਾਜ ਜਾਤ-ਪਾਤ, ਕਰਮਕਾਂਡਾਂ, ਧਾਰਮਿਕ ਕੱਟੜਤਾ ਆਦਿ ਕੁਰੀਤੀਆਂ ਨਾਲ ਗ੍ਰਸਤ ਸੀ। ਅਖੌਤੀ ਜਾਤ ਪ੍ਰਥਾ ਦੇ ਢਾਂਚੇ ਅਨੁਸਾਰ ਉਸ ਵੇਲੇ ਚੌਥਾ ਵਰਣ ਮੰਨੇ ਜਾਂਦੇ ਸ਼ੂਦਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਅਧਿਕਾਰ ਪ੍ਰਾਪਤ ਨਹੀਂ ਸਨ ਅਤੇ ਉਨ੍ਹਾਂ ਨਾਲ ਜਾਨਵਰਾਂ ਤੋਂ ਵੀ ਮਾੜਾ ਸਲੂਕ ਕੀਤਾ ਜਾਂਦਾ ਸੀ। ਉੱਚਕੋਟੀ ਦੇ ਕਹਾਉਣ ਵਾਲੇ ਕੁੱਝ ਲੋਕ ਧਾਰਮਿਕ ਗ੍ਰੰਥਾਂ ਦੀ ਮਨਘੜਤ ਵਿਆਖਿਆ ਕਰਦੇ ਸਨ। ਅਜਿਹੇ ਲੋਕਾਂ ਨੇ ਸਮਾਜ ਵਿੱਚ ਇਹ ਗੱਲ ਫੈਲਾਈ ਹੋਈ ਸੀ ਕਿ ਸ਼ੂਦਰਾਂ ਨੂੰ ਨਾ ਵੇਦ ਪਾਠ ਪੜ੍ਹਣ ਨਾ ਹੀ ਸੁਣਨ ਦੇਣਾ ਚਾਹੀਦਾ ਹੈ। ਬ੍ਰਾਹਮਣਵਾਦੀ ਪ੍ਰਥਾ ਪ੍ਰਭਾਵਸ਼ਾਲੀ ਹੋਣ ਕਾਰਨ ਕਿਸੇ ਵੀ ਤਰ੍ਹਾਂ ਦਾ ਪਾਠ ਕਰਨ ਵਾਲੇ ਸ਼ੂਦਰਾਂ ਦੀ ਜੀਭ ਕੱਟਣ ਅਤੇ ਵੇਦ ਪਾਠ ਸੁਣਨ ਵਾਲੇ ਸ਼ੂਦਰਾਂ ਦੇ ਕੰਨਾ ਵਿੱਚ ਸਿੱਕਾ ਪਿਘਲਾਕੇ ਪਾਉਣ ਦੇ ਹੁਕਮ ਲਾਗੂ ਸਨ। ਇਸ ਸਮਾਜਿਕ ਢਾਂਚੇ ਵਿੱਚ ਬਦਲਾਓ ਲਿਆਉਣ ਲਈ ਕਈ ਸਮਾਜਿਕ ਰਹਿਬਰਾਂ ਨੇ ਆਵਾਜ਼ ਉਠਾਈ ਹੈ ਜਿਨ੍ਹਾਂ ਵਿੱਚੋਂ ਸ੍ਰੀ ਗੁਰੂ ਰਵਿਦਾਸ ਜੀ ਦਾ ਨਾਂਅ ਪ੍ਰਮੁੱਖ ਤੌਰ 'ਤੇ ਸ਼ਾਮਿਲ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਜਾਤ-ਪਾਤ ਦਾ ਖੰਡਨ ਕਰਕੇ ਉੱਚ ਵਰਗ ਦੇ ਹੰਕਾਰ ਨੂੰ ਤੋੜਿਆ। ਸੋ ਸਾਨੂੰ ਆਪਣੇ ਜੀਵਨ ਅੰਦਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ ਨੂੰ ਅਪਨਾਉਂਦੇ ਹੋਏ ਜਾਤ-ਪਾਤ ਦਾ ਖੰਡਨ ਕਰਦਿਆਂ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਐਤਵਾਰ ਦੇ ਸਮਾਗਮਾਂ ਮੌਕੇ ਪਿੰਡ ਦੋਣ ਖੁਰਦ (ਪਟਿਆਲਾ ਦੀਆਂ ਸੰਗਤਾਂ ਸ੍ਰੀ ਬਲਵੀਰ ਸਿੰਘ, ਲਾਲੀ, ਵਿੱਕੀ ਅਤ ੇਸ੍ਰੀ ਪਾਲੀ ਜੀ ਦੀ ਅਗਵਾਈ ਹੇਠ ਸ੍ਰੀ ਚਰਨ ਛੋਹ ਗੰਗਾ ਵਿਖੇ ਪੁੱਜੀਆਂ ਅਤੇ ਉਨ੍ਹਾਂ ਸ੍ਰੀ ਚਰਨ ਛੋਹ ਗੰਗਾ ਵਿਖੇ ਹਰ ਮਹੀਨੇ 4 ਦਿਨ ਦੀ ਸੇਵਾ ਲਈ ਹੈ ਜੋ ਕਿ ਇੱਕ ਬਹੁਤ ਵੱਡਾ ਫੈਸਲਾ ਹੈ। ਇਸ ਮੌਕੇ ਸੇਵਾ ਲੈਣ ਵਾਲੀਆਂ ਸੰਗਤਾਂ ਨੂੰ ਆਦਿ ਧਰਮ ਮਿਸ਼ਨ ਦੇ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਅਤੇ ਲੁਧਿਆਣਾ ਯੁਨਿਟ ਦੇ ਪ੍ਰਧਾਨ ਸ੍ਰੀ ਬਲੀਵਰ ਮਹੇ ਜੀ ਵੱਲੋਂ ਸਿਰੋਪਾਓ ਪਹਿਨਾ ਕੇ ਸਨਮਾਨਿਤ ਕੀਤਾ ਗਿਆ।

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਬਰਨਾਲਾ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਸਤਿਸੰਗ ਕਰਵਾਇਆ ਗਿਆ

ਸ੍ਰੀ ਚਰਨ ਛੋਹ ਗੰਗਾ, 25 ਨਵੰਬਰ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ (ਰਜਿ.) ਬਰਨਾਲਾ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 643ਵੇਂ ਜਨਮ ਉਤਸਵ ਅਤੇ ਸਤਿਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪਰੁਬ ਨੂੰ ਸਮਰਪਿਤ ਆਦਿ ਧਰਮ ਸਤਿਸੰਗ ਕਰਵਾਇਆ ਗਿਆ। ਜਿਸ ਵਿਚ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ, ਸੰਤ ਭਰਪੂਰ ਸਿੰਘ ਲੇਖਾ ਜਲੂਰ ਵਾਲੇ ਸਰਬ ਪ੍ਰਸਤ ਟਰੱਸਟ, ਸੰਤ ਰਜਿੰਦਰ ਸਿੰਘ ਜੀ ਟਿੱਬੇ ਵਾਲਿਆਂ ਵੱਲੋਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਅਤੇ ਸਤਿਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਨਸ਼ਿਆਂ ਦੇ ਤਿਆਗ ਕਰਦੇ ਹੋਏ ਵਿੱਦਿਆ ਦਾ ਪ੍ਰਸਾਰ ਕਰੋ ਤਾਂ ਹੀ ਸਾਡੀ ਆਉਣ ਵਾਲੀ ਪੀੜ੍ਹੀ ਤਰੱਕੀ ਦੇ ਰਾਹ 'ਤੇ ਚੱਲੇਗੀ। ਉਨ੍ਹਾਂ ਕਿਹਾ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਿਰ ਕੈਸਾ ਮਹਾਨ ਉਪਦੇਸ਼ ਨੂੰ ਅਮਲ ਵਿਚ ਲਿਆਉਣ ਲਈ ਸਤਿਗੁਰੂ ਰਵਿਦਾਸ ਜੀ ਅਤੇ ਸਤਿਗੁਰੂ ਨਾਨਕ ਦੇਵ ਜੀ ਨੇ ਤਿੰਨ ਵਾਰ ਚੂਹੜਕਾਣਾ ਮੰਡੀ, ਸੁਲਤਾਨਪੁਰ ਲੋਧੀ, ਬਨਾਰਸ ਵਿਖੇ ਵਿਸ਼ੇਸ਼ ਗੋਸ਼ਟੀਆਂ ਕੀਤੀਆਂ। ਦੁਨੀਆ ਦਾ ਕੋਈ ਵੀ ਵੱਡੇ ਤੋਂ ਵੱਡਾ ਵਿਦਵਾਨ, ਯੋਧਾ ਅਤੇ ਛੱਤਰਧਾਰੀ ਰਾਜਾ, ਭਾਵ ਕੋਈ ਵੀ ਮਨੁੱਖ ਪ੍ਰਭੂ ਦੇ ਭਗਤ ਦੇ ਬਰਾਬਰ ਦਾ ਨਹੀਂ ਹੋ ਸਕਦਾ। ਜਿਵੇਂ ਚੁਪੱਤੀ ਦੇ ਪਵਿੱਤਰ ਸਦਾ ਪ੍ਰਾਣੀ ਦੇ ਲਾਗੇ ਹੀ ਰਹਿੰਦੇ ਹਨ, ਤਿਵੇਂ ਹੀ ਭਗਤ ਜਨ-ਪ੍ਰਮਾਤਮਾ ਦੇ ਸਦਾ ਨਿਕਟਵਰਤੀ ਹੁੰਦੇ ਹਨ। ਸਤਿਗੁਰੂ ਰਵਿਦਾਸ ਜੀ ਫੁਰਮਾਉਂਦੇ ਹਨ ਕਿ ਅਜਿਹੇ ਭਗਤਾਂ ਦਾ ਹੀ ਸੰਸਾਰ ਵਿਚ ਜੰਮਣਾ ਅਸਲ ਜੰਮਣਾ (ਭਾਵ ਸਫ਼ਲ ਤੇ ਮੁਬਾਰਕ) ਹੈ। ਸੰਤ ਜੋਗਿੰਦਰ ਪਾਲ ਜੌਹਰੀ ਜੀ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 643ਵੇਂ ਜਨਮ ਉਤਸਮ ਮੌਕੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨ ਅਤੇ ਸਾਦੇ ਵਿਆਹ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਪ੍ਰਧਾਨ ਜਗਤਾਰ ਸਿੰਘ, ਅਵਤਾਰ ਸਿੰਘ ਢਿੱਲੋਂ ਜਨ. ਸਕੱਤਰ, ਬੂਟਾ ਸਿੰਘ ਧਾਰੀਵਾਲ ਕੈਸ਼ੀਅਰ, ਜਰਨੈਲ ਸਿੰਘ ਮੀਤ ਪ੍ਰਧਾਨ, ਸਵਰਨ ਸਿੰਘ ਅਤੇ ਮੇਜਰ ਸਿੰਘ ਵੱਲੋਂ ਪਹੁੰਚੇ ਸੰਤ ਮਹਾਂਪੁਰਸ਼ਾਂ ਅਤੇ ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਸਿਰੋਪਾਓ ਦੇ ਕੇ ਸਮਨਾਨਿਤ ਕੀਤਾ ਗਿਆ।

ਸ੍ਰੀ ਰੋਹਤਾਸ਼ ਜੀ ਦੀ ਰਸਮ ਪੱਗੜੀ ਮੌਕੇ ਸੰਤ ਸੁਰਿੰਦਰ ਦਾਸ ਜੀ ਵੱਲੋਂ ਕੀਤਾ ਗਿਆ ਸਤਿਸੰਗ

ਸ੍ਰੀ ਚਰਨ ਛੋਹ ਗੰਗਾ, 25 ਨਵੰਬਰ (ਆ.ਧ.ਪ.) ਸ੍ਰੀ ਰੋਹਤਾਸ਼ ਜੀ ਜੋ ਕਿ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਇਸ ਸੰਸਾਰ ਤੋਂ ਉਸ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦੀ ਅੰਮਿਤ ਅਰਦਾਸ ਅਤੇ ਰਸਮ ਪੱਗੜੀ ਮੌਕੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਵੱਲੋਂ ਸਤਿਸੰਗ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਦਿਆਂ ਸੰਤ ਸੁਰਿੰਦਰ ਦਾਸ ਜੀ ਨੇ ਕਿਹਾ ਕਿ ਜਿਊਣਾ ਝੂਠ ਹੈ ਅਤੇ ਮਰਨਾ ਸੱਚ ਹੈ। ਉਨ੍ਹਾਂ ਸਾਈਂ ਬੁੱਲ੍ਹੇ ਸ਼ਾਹ ਦੀਆਂ ਲਾਇਨਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਬੁੱਲ੍ਹੇ ਸ਼ਾਹ ਇੱਥੇ ਸਬ ਮੁਸਾਫ਼ਿਰ ਕਿਸੇ ਨਾ ਇੱਥੇ ਰਹਿਣਾ ਆਪੋ ਆਪਣੀ ਵਾਟ ਮੁਕਾ ਕੇ ਸਬ ਨੂੰ ਮੁੜਨਾ ਪੈਣਾ ਉਨ੍ਹਾਂ ਕਿਹਾ ਕਿ ਇਸ ਦੁਨੀਆਂ 'ਤੇ ਸਾਰੇ ਪ੍ਰਾਣੀ ਇੱਕ ਮੁਸਾਫਿਰ ਦੀ ਤਰ੍ਹਾਂ ਆਪਣਾ ਜੀਵਨ ਬਤੀਤ ਕਰ ਰਹੇ ਹਨ ਸਭ ਨੇ ਆਪਣਾ ਸ਼ਫ਼ਰ ਪੂਰਾ ਕਰਦੇ ਹੋਏ ਇਸ ਸੰਸਾਰ ਤੋਂ ਚਲੇ ਜਾਣਾ ਹੈ। ਇਸ ਮਨੁੱਖਾ ਜੀਵਨ ਸਾਨੂੰ ਬੜੀ ਹੀ ਮੁੱਦਤ ਨਾਲ ਮਿਲਿਆ ਹੈ। ਸੋ ਇਸ ਜਾਮੇ ਦਾ ਸਹੀ ਇਸਤੇਮਾਲ ਕਰਦੇ ਹੋਏ ਸਾਨੂੰ ਪ੍ਰਭੂ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਕਿਉਂਕਿ ਉਸਦਾ ਨਾਮ ਹੀ ਨਾਲ ਜਾਣਾ ਹੈ। ਸੰਸਾਰਕ ਮੋਹ ਮਾਇਆ ਨਾਲ ਨਹੀਂ ਜਾਣੀ। ਅਸੀਂ ਦਿਨ ਰਾਤ ਆਪਣੇ ਕੰਮਾਂ-ਕਾਰਾਂ ਵਿਚ ਵਿਅਸਥ ਹੋ ਕੇ ਇਹ ਭੁੱਲ ਗਏ ਹਾਂ ਕਿ ਆਖਿਰ ਸਾਡਾ ਅੰਤ ਕੀ ਹੈ ਅਤੇ ਅਸੀਂ ਕਿੱਥੇ ਜਾਣਾ ਹੈ। ਸੋ ਆਪਣਾ ਜੀਵਨ ਅੰਦਰ ਇਸ ਤਰ੍ਹਾਂ ਦੇ ਕਾਰਜ ਕਰੋ ਜਿਨ੍ਹਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇ। ਮਨੁੱਖਤਾ ਦੀ ਭਲਾ ਕਰਨਾ ਹੀ ਸਭ ਤੋਂ ਉੱਤਮ ਸੇਵਾ ਹੈ ਕਿਸੇ ਨਾਲ ਜਾਤੀ ਵਿਤਕਰਾ ਨਹੀਂ ਹੋਣਾ ਚਾਹੀਦਾ ਹੈ ਕਿਉਂਕਿ ਸਾਰੇ ਹੀ ਪ੍ਰਾਣੀ ਉਸ ਪ੍ਰਮਾਤਮਾ ਵੱਲੋਂ ਇਸ ਸੰਸਾਰ 'ਤੇ ਭੇਜੇ ਗਏ ਹਨ। ਸ੍ਰੀ ਰੋਹਤਾਸ਼ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵਿਧਾਇਕ ਕਮਲ ਗੁਪਤਾ, ਮੇਅਰ ਨਗਰ ਨਿਗਮ ਸ੍ਰੀ ਗੋਤਮ ਸਰਦਾਨਾ ਵੀ ਉਚੇਚੇ ਤੌਰ 'ਤੇ ਪਹੁੰਚੇ। ਇਸ ਮੌਕੇ ਸ੍ਰੀਮਤੀ ਸ਼ਕੁੰਤਲਾ ਦੇਵੀ, ਬੇਟਾ ਦੀਪਕ ਅਤੇ ਬੇਟਾ ਸੁਸ਼ੀਲ ਕੁਮਾਰ ਨੂੰ ਸੰਤ ਸੁਰਿੰਦਰ ਦਾਸ ਜੀ ਨੇ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਭੇਟ ਕੀਤਾ ਗਿਆ ਅਤੇ ਉਨ੍ਹਾਂ ਨੂੰ ਸ੍ਰੀ ਚਨਰ ਛੋਹ ਗੰਗਾ ਵਿਖੇ ਹੋਣ ਵਾਲੇ ਸਾਰੇ ਸਮਾਗਮਾਂ 'ਚ ਹਾਜ਼ਰੀ ਭਰਨ ਲਈ ਵੀ ਬੇਨਤੀ ਕੀਤੀ ਗਈ।

ਸੰਤ ਸੁਰਿੰਦਰ ਦਾਸ ਜੀ ਦਾ ਪ੍ਰਚਾਰ ਯਾਤਰਾ ਦੌਰਾਨ ਹਰਿਆਣਾ ਪੁੱਜਣ 'ਤੇ ਸੰਗਤਾਂ ਵੱਲੋਂ ਸਵਾਗਤ

ਸ੍ਰੀ ਚਰਨ ਛੋਹ ਗੰਗਾ,(ਆ.ਧ.ਪ) ਸ੍ਰੀ ਗੁਰੂ ਰਵਿਦਾਸ ਇਤਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ, ਡਾ. ਭੀਮ ਰਾਓ ਅੰਬੇਡਕਰ ਜੀ ਅਤੇ ਹੋਰਨਾਂ ਰਹਿਬਰਾਂ ਦੀ ਵਿਚਾਰਧਾਰਾ ਨੂੰ ਨਾਲ ਸੰਗਤਾਂ ਨੂੰ ਜੋੜਨ ਲਈ ਪ੍ਰਚਾਰ ਯਾਤਰਾ ਜਾਰੀ ਹੈ। ਸੰਤ ਸੁਰਿੰਦਰ ਦਾਸ ਅੱਜ ਆਪਣੀ ਪ੍ਰਚਾਰ ਯਾਤਰਾ ਦੌਰਾਨ ਕਰਨਾਲ (ਹਰਿਆਣਾ) ਵਿਖੇ ਪੁੱਜੇ। ਜਿੱਥੇ ਉਨ੍ਹਾਂ ਸ੍ਰੀ ਨਿਹ ਸਿੰਘ ਦੇ ਗ੍ਰਹਿ ਵਿਖੇ ਸੰਗਤਾਂ ਨੂੰ ਆਦਿ ਧਰਮ ਸਤਿਸੰਗ ਰਾਹੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ। ਇਸ ਮੌਕੇ ਸੰਗਤਾਂ ਨੂੰ ਆਦਿ ਧਰਮ ਨਾਲ ਜੋੜਦਿਆਂ ਸੰਤ ਸੁਰਿੰਦਰ ਦਾਸ ਜੀ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਬੇਗਮਪੁਰੇ ਦਾ ਸੁਪਨਾ ਜਿਥੇ ਸਮੇਂ ਦੇ ਹੁਕਮਰਾਨਾਂ ਦੀ ਸਾਰਥਿਕ ਆਲੋਚਨਾ ਸੀ, ਉੱਥੇ ਭਵਿੱਖ ਵਿਚ ਵੀ ਸਮਾਜਵਾਦ ਦੀ ਸਥਾਪਨਾ ਦਾ ਸੰਦੇਸ਼ ਸੀ। ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਸੰਘਰਸ਼ ਅਤੇ ਫ਼ਲਸਫ਼ੇ ਵਿਚ ਪੱਕੀਆਂ ਅਤੇ ਬੁਨਿਆਦੀ ਸਮਾਜਿਕ, ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਤਬਦੀਲੀਆਂ ਦੀ ਨਿਰਣਾਇਕ ਝਲਕ ਸਪੱਸ਼ਟ ਦਿਖਾਈ ਦਿੰਦੀ ਹੈ। ਬੜੇ ਦੁੱਖ ਦੀ ਗੱਲ ਹੈ ਕਿ ਸਮਾਜ ਦੇ ਦੋਖੀਆਂ ਨੇ ਗੁਰੂ ਰਵਿਦਾਸ ਜੀ ਦੇ ਜੀਵਨ ਨਾਲ ਕਰਾਮਾਤੀ ਘਟਨਾਵਾਂ ਜੋੜ ਕੇ ਉਨ੍ਹਾਂ ਦਾ ਵਡਮੁੱਲਾ ਕ੍ਰਾਂਤੀਕਾਰੀ ਫ਼ਲਸਫ਼ਾ ਹੀ ਤਬਾਹ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਬਲਕਿ ਉਨ੍ਹਾਂ ਦੇ ਪਰਿਵਾਰਕ ਜੀਵਨ ਦੀ ਜਾਣਕਾਰੀ ਵੀ ਖ਼ਤਮ ਕਰ ਦਿੱਤੀ। ਉਨ੍ਹਾਂ ਦੀ ਗੁਰਬਾਣੀ ਨੂੰ ਸਾਜ਼ਿਸ਼ ਤਹਿਤ ਛੁਪਾਇਆ, ਤੋੜਿਆ-ਮਰੋੜਿਆ ਅਤੇ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਸੋ ਅੱਜ ਜਰੂਰਤ ਹੈ ਸਾਨੂੰ ਆਦਿ ਧਰਮ ਅੰਦਰ ਰਹਿ ਕੇ ਆਪਣੀ ਪਹਿਚਾਣ ਬਣਾਈ ਰੱਖਣ ਦੀ। ਉਨ੍ਹਾਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਵਿਦੇਸ਼ੀ ਧਰਮ ਨਾ ਅਪਨਾਏ ਜਾਣ ਅਤੇ ਆਦਿ ਧਰਮ ਵਿਚ ਰਹਿ ਕੇ ਆਪਣੀ ਪਹਿਚਾਣ ਬਣਾਈ ਰੱਖੋ। ਇਸ ਮੌਕੇ ਸ੍ਰੀ ਬਜਿੰਦਰ ਸਿੰਘ, ਨਵਾਬ, ਬੀਬੀ ਕਮਲੇਸ਼, ਗੋਪਾਲ ਦੇਵੀ ਵੱਲੋਂ ਵੀ ਸੰਤ ਸੁਰਿੰਦਰ ਦਾਸ ਜੀ ਦਾ ਸ੍ਰੀ ਗੁਰੂ ਰਵਿਦਾਸ ਮੁਹੱਲਾ ਵਿਖੇ ਪੁੱਜਣ 'ਤੇ ਫੁੱਲ ਮਾਲਾਵਾਂ ਪਹਿਨਾ ਕੇ ਸਵਾਗਤ ਕੀਤਾ ਗਿਆ।

ਆਜ਼ਾਦੀ ਦੇ ਸਾਢੇ ਸੱਤ ਦਹਾਕਿਆਂ ਬਾਅਦ ਵੀ ਆਦਿ ਵਾਸੀਆਂ 'ਤੇ ਅੱਤਿਆਚਾਰ ਆਪਸੀ ਫੁੱਟ ਦਾ ਨਤੀਜਾ—ਸੰਤ ਸਤਵਿੰਦਰ ਹੀਰਾ

ਸ੍ਰੀ ਚਰਨ ਛੋਹ ਗੰਗਾ, ਨਵੰਬਰ (ਆ.ਧ.ਪ.) ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਚੰਗਾਲੀਵਾਲਾ (ਸੰਗਰੂਰ) ਵਿਖੇ ਦਲਿਤ ਜਗਮੇਲ ਜੱਗਾ ਕਤਲ ਕਾਂਡ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਆਜ਼ਾਦੀ ਦੇ ਸਾਢੇ ਸੱਤ ਦਹਾਕਿਆਂ ਬਾਅਦ ਵੀ ਦੇਸ਼ ਦੇ ਆਦਿ ਵਾਸੀਆਂ, ਬਹੁਜਨਾਂ 'ਤੇ ਹੋ ਰਹੇ ਅੱਤਿਆਚਾਰ ਸਮਾਜ ਦੀ ਆਪਸੀ ਫੁੱਟ ਤੇ ਧੜੇਬੰਦੀਆਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਆਦਿ ਵਾਸੀ ਮੂਲ ਨਿਵਾਸੀ ਸਮਾਜ ਵਿਦੇਸ਼ੀ ਧਰਮਾਂ ਦੇ ਮੱਕੜ ਜਾਲ ਵਿਚ ਫਸ ਕੇ ਧੜੇਬੰਦੀ ਵਿਚ ਵੰਡਿਆ ਰਹੇਗਾ ਉਦੋਂ ਤੱਕ ਜ਼ੁਲਮ ਤਸ਼ੱਦਦ ਦਾ ਸ਼ਿਕਾਰ ਬਣਿਆ ਰਹੇਗਾ। ਇਸ ਕਰਕੇ ਮਾਨ ਸਨਮਾਨ ਦਾ ਜੀਵਨ ਜਿਊਣ ਅਤੇ ਸੰਵਿਧਾਨਕ ਅਧਿਕਾਰਾਂ ਤਹਿਤ ਮਿਲੇ ਹੱਕਾਂ ਦੀ ਪ੍ਰਾਪਤੀ ਲਈ ਆਦਿ ਵਾਸੀ ਬਹੁਜਨ ਸਮਾਜ ਦਾ ਇੱਕ ਝੰਡੇ ਹੇਠ ਇੱਕ ਪਲੇਟਫਾਰਮ 'ਤੇ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ। ਸੰਤ ਸਤਵਿੰਦਰ ਹੀਰਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਗੁਰੂਆਂ, ਮਹਾਨ ਰਹਿਬਰਾਂ ਦੀ ਧਰਤੀ ਪੰਜਾਬ ਜਿੱਥੇ ਦਿਨ ਰਾਤ ਗੁਰਬਾਣੀ ਦੇ ਜਾਪ, ਪ੍ਰਚਾਰ ਤੇ ਪ੍ਰਸਾਰ ਹੋ ਰਿਹਾ ਹੈ ਉਸ ਧਰਤੀ 'ਤੇ ਲੋਹੇ ਦੀਆਂ ਰਾਡਾਂ ਨਾਲ ਮਨੁੱਖ ਨੂੰ ਕੁੱਟਣਾ, ਪਲਾਸ ਨਾਲ ਲੱਤਾਂ ਦਾ ਮਾਸ ਨੋਚਣਾ, ਜਖ਼ਮਾਂ 'ਤੇ ਤੇਜ਼ਾਬਾ ਪਾ ਕੇ ਸਾੜਨਾ ਅਤੇ ਪਾਣੀ ਮੰਗਣ 'ਤੇ ਆਪਣਾ ਪਿਸ਼ਾਬ ਪਿਲਾਉਣਾ ਇਸ ਤਰ੍ਹਾਂ ਦੇ ਅਣਮਨੁੱਖੀ ਅੱਤਿਆਚਾਰ, ਤਸ਼ੱਦਦ ਮੌਜੂਦਾ ਸਰਕਾਰਾਂ ਦੀ ਢਿੱਲਮੱਠ ਤੇ ਲਾਪਰਵਾਹ ਨੀਤੀਆਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਪੀੜਤ ਪਰਿਵਾਰ ਨੂੰ ਮਾਲੀ ਮਦਦ, ਸਰਕਾਰੀ ਨੌਕਰੀ ਦੇ ਨਾਲ ਨਾਲ ਅੱਤਿਆਚਾਰੀ ਲੋਕਾਂ ਨੂੰ ਸਖ਼ਤ ਸਜਾ ਮਿਲਣੀ ਚਾਹੀਦੀ ਹੈ ਤਾਂ ਕਿ ਅਜਿਹੀ ਅਣਮਨੁੱਖੀ ਘਟਨਾ ਦੁਬਾਰਾ ਨਾ ਵਾਪਰੇ।

ਜਗਮੇਲ ਸਿੰਘ ਨੂੰ ਸ਼ਰੇਆਮ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਸਜ਼ਾ ਮਿਲਣੀ ਚਾਹੀਦੀ ਹੈ—ਸੰਤ ਸੁਰਿੰਦਰ ਦਾਸ, ਅਮਿਤ ਕੁਮਾਰ ਪਾਲ

ਸ੍ਰੀ ਚਰਨ ਛੋਹ ਗੰਗਾ, 20 ਨਵੰਬਰ (ਆ.ਧ.ਪ.)—ਬੀਤੇ ਦਿਨੀਂ ਜੋ ਜਗਮੇਲ ਸਿੰਘ ਹੱਤਿਆ ਕਾਂਡ ਦੀ ਦਿਲ ਕੰਬਾਊ ਘਟਨਾ ਵਾਪਰੀ ਹੈ ਉਸ ਨੇ ਇਨਸਾਨੀਅਤ ਨੂੰ ਤਾਰ-ਤਾਰ ਕੀਤਾ ਹੈ। ਜਿਸ ਨਾਲ ਕਿ ਪੂਰੇ ਵਿਸ਼ਵ ਭਰ ਵਿਚ ਵਸਦੇ ਦਲਿਤਾਂ ਦੇ ਹਿਰਦੇ ਵਲੂੰਦਰੇ ਗਏ ਹਨ। ਇਹ ਵਿਚਾਰ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਲਾਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਅਤੇ ਕੌਮੀ ਕੈਸ਼ੀਅਰ ਸ੍ਰੀ ਅਮਿਤ ਕੁਮਾਰ ਪਾਲ ਨੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਜਗਮੇਲ ਸਿੰਘ ਦਾ ਪੈਸਿਆਂ ਦੇ ਲੈਣ-ਦੇਣ 'ਤੇ ਝਗੜਾ ਹੋ ਗਿਆ, ਜਿਸ ਕਰਕੇ ਦੋਵਾਂ ਵਿਚ ਬੋਲ-ਬੁਲਾਰਾ ਹੋਇਆ। ਗੱਲ ਪੰਚਾਇਤ ਤੱਕ ਪਹੁੰਚੀ। ਪੰਚਾਇਤ ਵਲੋਂ ਕਰਵਾਏ ਗਏ ਫ਼ੈਸਲੇ ਨੂੰ ਦੇਖਦਿਆਂ ਦੂਸਰੀ ਧਿਰ ਦੇ ਵਿਅਕਤੀਆਂ ਨੇ ਦਿਨ-ਦਿਹਾੜੇ ਪੰਚ ਦੇ ਘਰ ਜਗਮੇਲ ਸਿੰਘ ਨੂੰ ਬੁਲਾ ਕੇ ਉਸ ਨੂੰ ਬੰਨ੍ਹ ਕੇ ਪੂਰੀ ਬਰਬਰਤਾ ਨਾਲ ਉਸ ਦੀ ਕੁਟਾਈ ਕੀਤੀ। ਇਥੋਂ ਤੱਕ ਕਿ ਉਸ ਦੇ ਪਾਣੀ ਮੰਗਣ 'ਤੇ ਵੀ ਉਸ ਨੂੰ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਗਿਆ। ਹਫ਼ਤਾ ਭਰ ਉਹ ਲਹਿਰਾਗਾਗਾ ਅਤੇ ਸੰਗਰੂਰ ਦੇ ਹਸਪਤਾਲਾਂ ਵਿਚ ਰੁਲਦਾ-ਖੁਲਦਾ ਰਿਹਾ। ਅਖ਼ੀਰ ਹਾਲਤ ਬੇਹੱਦ ਵਿਗੜਨ ਤੋਂ ਕੁਝ ਦਿਨ ਬਾਅਦ ਉਸ ਨੂੰ ਚੰਡੀਗੜ੍ਹ ਪੀ.ਜੀ.ਆਈ. ਵਿਚ ਦਾਖ਼ਲ ਕਰਵਾਇਆ ਗਿਆ। ਦੋ ਕੁ ਸਾਲ ਪਹਿਲਾਂ ਜਗਮੇਲ ਸਿੰਘ ਦੇ ਭਰਾ ਗੁਰਤੇਜ ਸਿੰਘ ਨੂੰ ਵੀ ਵਿਰੋਧੀ ਧਿਰ ਦੇ ਕੁਝ ਲੋਕਾਂ ਨੇ ਕੁੱਟਿਆ ਸੀ ਅਤੇ ਉਸ ਦੀਆਂ ਦੋਵੇਂ ਬਾਹਾਂ ਵੀ ਤੋੜ ਦਿੱਤੀਆਂ ਗਈਆਂ ਸਨ। ਇਸ ਕਾਂਡ ਨੇ ਜਿਥੇ ਸੂਬੇ ਵਿਚ ਅਮਨ-ਕਾਨੂੰਨ ਦੀ ਅਤਿ ਵਿਗੜਦੀ ਹਾਲਤ ਨੂੰ ਇਕ ਵਾਰ ਫਿਰ ਉਜਾਗਰ ਕੀਤਾ ਹੈ, ਉਥੇ ਇਸ ਗੱਲ ਦਾ ਵੀ ਅਹਿਸਾਸ ਹੁੰਦਾ ਹੈ ਕਿ ਅੱਜ ਵੀ ਤਕੜੀਆਂ ਧਿਰਾਂ ਕਾਨੂੰਨ ਦੀ ਪਰਵਾਹ ਨਹੀਂ ਕਰਦੀਆਂ ਅਤੇ ਸ਼ਰੇਆਮ ਦਲਿਤਾਂ 'ਤੇ ਅੱਤਿਆਚਾਰ ਹੋ ਰਹੇ ਹਨ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਜਗਮੇਲ ਸਿੰਘ ਦੇ ਕਾਤਲਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਦਿਵਾਈ ਜਾਵੇ ਅਤੇ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਮੁਆਵਜੇ ਵਜੋਂ 50 ਲੱਖ ਰੁਪਏ ਦੇਵੇ ਅਤੇ ਜਗਮੇਲ ਸਿੰਘ ਦੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

 ਸੰਗਰਾਂਦ ਦੇ ਦਿਹਾੜੇ ਮੌਕੇ ਉਤਰਾਖੰਡ ਦੀ ਸੰਗਤ ਸ੍ਰੀ ਚਰਨ ਛੋਹ ਗੰਗਾ ਵਿਖੇ ਹੋਈਆਂ ਨਤਮਸਤਕ

ਸ੍ਰੀ ਚਰਨ ਛੋਹ ਗੰਗਾ, 18 ਅਕਤੂਬਰ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਕੱਤਕ ਦੀ ਸੰਗਰਾਂਦੇ ਦੇ ਦਿਹਾੜੇ ਮੌਕੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਪੁੱਜ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸੰਗਰਾਂਦ ਦੇ ਦਿਹਾੜੇ ਮੌਕੇ ਸਵੇਰੇ ਰੋਜ਼ਾਨਾ ਨਿਕਲਣ ਵਾਲੀ ਪ੍ਰਭਾਤ ਫੇਰੀ 'ਚ ਸੰਗਤਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦਾਂ ਦਾ ਉਚਾਰਨ ਕਰਦੇ ਹੋਏ ਸਾਰੇ ਇਲਾਕੇ ਦੀ ਪਰਿਕਰਮਾ ਕੀਤੀ ਅਤੇ ਸਾਰਾ ਇਲਾਕਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੈਕਾਰਿਆਂ ਨਾਲ ਗੂੰਝ ਉੱਠਿਆ। ਅੱਜ ਦੇ ਦਿਹਾੜੇ ਮੌਕੇ ਉਤਰਾਖੰਡ (ਹਰਿਦੁਆਰ) ਤੋਂ ਸੰਗਤਾਂ ਦਾ ਇੱਕ ਵੱਡਾ ਜੱਥਾ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਦਰਸ਼ਨਾਂ ਲਈ ਪੁੱਜਾ। ਸੰਗਰਾਂਦ ਦੇ ਦਿਹਾੜੇ ਮੌਕੇ ਸ੍ਰੀ ਚਰਨ ਛੋਹ ਗੰਗਾ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਵੱਲੋਂ ਸੰਗਤਾਂ ਨੂੰ ਆਦਿ ਧਰਮ ਸਤਿਸੰਗ ਰਾਹੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਦਿਆਂ ਕੱਤਕ ਮਹੀਨੇ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਸੰਤ ਸੁਰਿੰਦਰ ਦਾਸ ਜੀ ਵੱਲੋਂ ਉਤਰਾਖੰਡ ਦੀਆਂ ਸੰਗਤਾਂ ਨੂੰ ਸ੍ਰੀ ਚਰਨ ਛੋਹ ਗੰਗਾ ਦੇ ਇਤਿਹਾਸ ਬਾਰੇ ਚਾਨਣਾ ਪਾਉਂਦੇ ਹੋਏ ਪਵਿੱਤਰ ਚਰਨ ਗੰਗਾ ਜੋ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਆਪਣੇ ਸੱਜੇ ਪੈਰ ਦੇ ਅੰਗੂਠੇ ਨਾਲ ਚਲਾਈ ਗਈ ਸੀ ਉਸਦੇ ਦਰਸ਼ਨ ਵੀ ਕਰਵਾਏ ਅਤੇ ਕਿਹਾ ਕਿ ਤੁਸੀਂ ਵੀ ਅੱਜ ਉਸ ਇਤਿਹਾਸਕ ਨਗਰੀ ਤੋਂ ਇੱਥੇ ਦਰਸ਼ਨਾਂ ਲਈ ਪੁੱਜੇ ਹੋ ਜਿੱਥੋਂ ਗੰਗਾ ਨਿਕਲਦੀ ਹੈ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅਪਾਰ ਕ੍ਰਿਪਾ ਸਦਕਾ ਇਸ ਅਸਥਾਨ 'ਤੇ ਗੰਗਾ ਨਿਰੰਦਰ ਚੱਲ ਰਹੀ ਹੈ। ਅੱਜੇ ਦੇ ਦਿਹਾੜੇ ਮੌਕੇ ਬਾਬਾ ਬੰਤਾ ਰਾਮ ਸੰਗੀਤਕ ਅਕਾਦਮੀ ਦੇ ਵਿਦਿਆਰਥੀਆਂ ਵੱਲੋਂ ਵੀ ਸੰਗਤਾਂ ਨੂੰ ਸ਼ਬਦ ਕੀਰਤਨ ਰਾਹੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਗਿਆ। ਉਤਰਾਖੰਡ ਦੀਆਂ ਸੰਗਤਾਂ ਨੂੰ ਲੁਧਿਆਣਾ ਯੂਨਿਟ ਦੇ ਪ੍ਰਧਾਨ ਸ੍ਰੀ ਬਲਵੀਰ ਮਹੇ, ਸੰਤ ਗਿਰਧਾਰੀ ਲਾਲ, ਸੰਤ ਕਾਹਨ ਦਾਸ ਅਤੇ ਹੋਰਨਾਂ ਮਹਾਂਪੁਰਸ਼ਾਂ ਵੱਲੋਂ ਇੱਥੇ ਪੁੱਜਣ 'ਤੇ ਜੀ ਆਇਆਂ ਕਿਹਾ ਗਿਆ ਅਤੇ ਸਿਰੋਪਾਓ ਪਹਿਨਾ ਕੇ ਸਨਮਾਨਿਤ ਕੀਤਾ ਗਿਆ।

ਸਮਾਜ ਸੇਵਕ ਦਵਿੰਦਰ ਕੁਮਾਰ ਭਟੋਆ ਪਰਿਵਾਰ ਸਮੇਤ ਸ੍ਰੀ ਚਰਨ ਛੋਹ ਗੰਗਾ ਵਿਖੇ ਹੋਏ ਨਤਮਸਤਕ

ਸ੍ਰੀ ਚਰਨ ਛੋਹ ਗੰਗਾ, 17 ਅਕਤੂਬਰ (ਆ.ਧ.ਪ.) ਟਾਂਡਾ ਹੁਸ਼ਿਆਰਪੁਰ ਤੋਂ ਸਮਾਜ ਸੇਵਕ ਦਵਿੰਦਰ ਕੁਮਾਰ ਪਰਿਵਾਰ ਸਮੇਤ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਸਤਿਗੁਰੂ ਰਵਾਦਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਚਰਨ ਛੋਹ ਗੰਗਾ ਅੰਮ੍ਰਿਤ ਕੁੰਡ 'ਚੋਂ (ਪਵਿੱਤਰ ਜਲ) ਅਤੇ ਲੰਗਰ ਛਕਿਆ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਦਵਿੰਦਰ ਕੁਮਾਰ ਨੇ ਕਿਹਾ ਕਿ ਪਿਛਲੇ ਲੰਮੇਂ ਸਮੇਂ ਤੋਂ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਵੱਲੋਂ ਮੀਟਿੰਗਾਂ ਕਰਕੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ ਵਿਖੇ ਚੱਲ ਰਹੀ ਉਸਾਰੀ ਲਈ ਯੁਗਦਾਨ ਪਾਉਣ ਲਈ ਬੇਨਤੀ ਕੀਤੀ ਜਾ ਰਹੀ ਹੈ। ਜਿਸ ਸਦਕਾ ਸੰਗਤਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਤ ਸਤਵਿੰਦਰ ਹੀਰਾ ਅਤੇ ਸੰਤ ਸੁਰਿੰਦਰ ਦਾਸ ਜੀ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ ਮੈਂ ਗੁਰੂਘਰ ਦੀ ਸਾਰੀ ਪ੍ਰਬੰਧਕ ਕਮੇਟੀ ਦਾ ਤਹਿਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਇੱਥੇ ਪਹੁੰਚਣ 'ਤੇ ਸਾਡਾ ਨਿੱਘਾ ਸਵਾਗਤ ਕੀਤਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਸ ਅਸਥਾਨ 'ਤੇ ਆ ਜੀਵਨ ਸਫਲਾ ਹੋਇਆ ਹੈ। ਇਸ ਮੌਕੇ ਗੁਰੂ ਘਰ ਵਿਖੇ ਆਏ ਹੋਏ ਗੁਰੂ ਪ੍ਰੇਮੀਆਂ ਨੂੰ ਸ੍ਰੀ ਚਰਨ ਛੋਹ ਗੰਗਾ ਦਾ ਸਰੂਪ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਚਰਨ ਛੋਹ ਗੰਗਾ ਦੇ ਜਨ. ਸਕੱਤਰ ਸੰਤ ਕਰਮ ਚੰਦ, ਸੰਤ ਗਿਰਧਾਰੀ ਲਾਲ ਤੇ ਲੁਧਿਆਣਾ ਯੁਨਿਟ ਦੇ ਪ੍ਰਧਾਨ ਸ੍ਰੀ ਬਲਵੀਰ ਮਹੇ ਵੀ ਹਾਜ਼ਰ ਸਨ।

ਅਟਲ ਨਗਰ ਲੁਧਿਆਣਾ ਦੀਆਂ ਸੰਗਤਾਂ ਵੱਲੋਂ ਸ੍ਰੀ ਚਰਨ ਛੋਹ ਗੰਗਾ ਵਿਖੇ ਲੰਗਰਾਂ ਦੀ ਸੇਵਾ

ਸ੍ਰੀ ਚਰਨ ਛੋਹ ਗੰਗਾ, 17 ਅਕਤੂਬਰ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਗਤਾਂ ਵੱਡੀ ਗਿਣਤੀ 'ਚ ਨਤਮਸਤਕ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ। ਬੁੱਧਵਾਰ ਦੇ ਸਤਿਸੰਗ ਮੌਕੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਦਿਆਂ ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਗੁਰਮਤਿ ਮਾਰਗ ਦੀ ਵਿਆਖਿਆ ਕਰਦੇ ਹਿਰਦੇ ਦੇ ਅੰਦਰ ਹੀ ਹਰੀ ਦੇ ਮਿਲਣ ਦੀ ਗੱਲ ਕਰਦੇ ਹਨ। ਭਗਤੀ ਦਾ ਮਾਰਗ ਅਗਮ ਦੇਸ਼ ਦਾ ਮਾਰਗ ਹੈ ਅਤੇ ਅਗੰਮ ਦਾ ਇਹ ਰਾਹ ਕਿਸੇ ਸੱਚੇ-ਸੁੱਚੇ ਮੌਜੂਦਾ ਗੁਰੂ ਦੇ ਚਰਨੀਂ ਲੱਗ ਕੇ ਨਾਮਦਾਨ ਦੀ ਪ੍ਰਾਪਤੀ ਕਰਕੇ ਅਭਿਆਸ ਨਾਲ ਜਾਣਿਆ ਜਾ ਸਕਦਾ ਹੈ। ਆਪ ਖੇਦ ਪ੍ਰਗਟ ਕਰਦੇ ਹਨ ਕਿ ਅੱਜ ਗੁਰੂ ਇਹੋ ਜਿਹੇ ਹੀ ਮਿਲਦੇ ਹਨ, ਜਿਨ੍ਹਾਂ ਦੀ ਕਥਨੀ ਅਤੇ ਕਰਨੀ ਵਿਚ ਜੀਵ ਨੂੰ ਉਲਝਾਈ ਰੱਖਦੇ ਹਨ ਅਤੇ ਆਪਣਾ ਉÎÎੱਲੂ ਸਿੱਧਾ ਕਰਦੇ ਹਨ। ਕੋਈ ਰੱਬ ਨੂੰ ਖਟ-ਦਰਸ਼ਨਾਂ ਵਿਚ ਲੱਗ ਰਿਹਾ ਹੈ, ਕੋਈ ਵੇਦ-ਆਦਿਕ ਪੁਸਤਕੀ ਗਿਆਨ ਵਿਚ ਉਸ ਪਰਮ-ਸੱਤਾ ਨੂੰ ਲੱਭਦਾ ਹੈ। ਕੋਈ ਜੋਗੀ ਆਪਣਾ ਸਾਹ ਜਾਂ ਪ੍ਰਾਣ ਅਨੇਕ ਭਾਂਤ ਨਾਲ ਦਸਵੇਂ ਦੁਆਰ ਤੱਕ ਲੈ ਜਾਣ ਨੂੰ ਹੀ ਪ੍ਰਭੂ ਦਾ ਮਾਰਗ ਦੱਸਦਾ ਹੈ। ਕੋਈ ਸੁੰਨ-ਸਮਾਧੀ ਲਾਉਣ ਵਿਚ ਬੈਠਣ ਨੂੰ ਕਲਿਆਣ ਸਮਝ ਰਿਹਾ ਹੈ ਤੇ ਕੋਈ ਫਟਾ ਕੇ ਜੋਗੀ ਹੋ ਕੇ ਸਰੀਰ ਉਤੇ ਭਸਮ ਰਮਾ ਕੇ ਸਮਝਦਾ ਹੈ ਕਿ ਉਸ ਨੇ ਬ੍ਰਹਮ ਦੇ ਦਰਸ਼ਨ ਕਰ ਲਏ ਹਨ। ਕੋਈ ਤੀਰਥ ਇਸ਼ਨਾਨ ਜਾਂ ਬਰਤ ਰੱਖਣ ਅਤੇ ਕਥਾ-ਵਾਰਤਾ ਨੂੰ ਸੁਣਨ-ਸੁਣਾਉਣ ਜਾਂ ਅਨੇਕ ਵਸਤਾਂ ਵਿਚ ਹੀ ਮੁਕਤੀ ਦਾ ਦੁਆਰ ਸਮਝਦਾ ਪਿਆ ਹੈ। ਪਰ ਗੁਰੂ ਰਵਿਦਾਸ ਜੀ ਫਰਮਾਉਂਦੇ ਹਨ ਕਿ ਜਦ ਕੋਈ ਪੂਰਾ ਗੁਰੂ ਮਿਲ ਜਾਂਦਾ ਹੈ ਤਾਂ ਉਹ ਅੰਤਰ-ਮਨ ਵਿਚ ਹੀ ਪਰਮਾਤਮਾ ਦੇ ਦਰਸ਼ਨ ਕਰਵਾ ਦਿੰਦਾ ਹੈ। ਅੱਜ ਦੇ ਦਿਹਾੜੇ ਮੌਕੇ ਅਟਲ ਨਗਰ ਰਾਹੋਂ ਰੋਡ ਲੁਧਿਆਣਾ ਵਾਸੀ ਅਮਰ ਜਨਾਗਲ ਜੀ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਗਈ। ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ, ਸੰਤ ਕਰਮ ਚੰਦ, ਸੰਤ ਗਿਰਧਾਰੀ ਲਾਲ, ਸ੍ਰੀ ਬਲਵੀਰ ਮਹੇ, ਲਾਡੀ ਗੰਗੜ ਅਤੇ ਬਾਬਾ ਰਾਜਸਥਾਨੀ ਜੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਗੁਰੂਘਰ ਵਿਖੇ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।

ਸੰਤ ਜਗਵਿੰਦਰ ਲਾਂਬਾ ਨੇ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਕੀਤਾ ਆਦਿ ਧਰਮ ਸਤਿਸੰਗ

ਸ੍ਰੀ ਚਰਨ ਛੋਹ ਗੰਗਾ, 13 ਅਕਤੂਬਰ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਹਾਸਕ ਧਰਮ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਇੰਚਾਰਜ ਸੰਤ ਜਗਵਿੰਦਰ ਲਾਂਬਾ ਵੱਲੋਂ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਰੋਜ਼ਾਨਾ ਦੀ ਪ੍ਰਭਾਤ ਫੇਰੀ ਉਪਰੰਤ ਆਦਿ ਧਰਮ ਸਤਿਸੰਗ ਕੀਤਾ ਗਿਆ। ਇਸ ਮੌਕੇ ਸੰਤ ਜਗਵਿੰਦਰ ਲਾਂਬਾ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਰਾਜ ਜੀ ਦੀ ਬਾਣੀ ਦਾ ਵਿਆਖਿਆਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਏਕਤਾ ਦਾ ਸੰਦੇਸ਼ ਦਿੰਦੀ ਹੈ ਜਿਸ ਅੰਦਰ ਮਾਨਵਤਾ ਅੰਦਰ ਜਾਤ-ਪਾਤ ਦੇ ਭੇਦ ਭਾਵ ਨੂੰ ਖਤਮ ਕਰਨ ਦਾ ਸੰਦੇਸ਼ ਦਿੱਤਾ ਗਿਆ। ਅੱਜ ਸਮੇਂ ਦੀ ਲੋੜ ਹੈ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰ ਨਾਲ ਜੁੜਕੇ ਜਾਤੀ ਵਿਤਕਰੇ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਇੱਕ ਮੰਚ 'ਤੇ ਇਕੱਤਰ ਹੋਣਾ ਚਾਹੀਦਾ ਹੈ ਇਸੇ ਵਿਚ ਹੀ ਸਮੁੱਚੀ ਮਾਨਵਤਾ ਦਾ ਭਲਾ ਹੈ। ਇਸ ਮੌਕੇ ਸੰਤ ਕਰਮ ਚੰਦ ਜੀ ਵੱਲੋਂ ਗ਼ਦਰੀ ਬਾਬਾ ਅਤੇ ਆਦਿ ਧਰਮ ਮੰਡਲ ਦੇ ਬਾਨੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦੀ ਵਿਚਾਰਧਾਰਾ ਤੋਂ ਜਾਣੂੰ ਕਰਵਾਇਆ ਗਿਆ। ਉਨ੍ਹਾਂ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਮੰਦਿਰ ਤੁਗਲਕਾਬਾਦ ਦੇ ਮੁੜ ਨਿਰਮਾਣ ਲਈ ਕੀਤੇ ਜਾ ਰਹੇ ਸੰਘਰਸ਼ ਬਾਰੇ ਵੀ ਸੰਗਤਾਂ ਨੂੰ ਚਾਨਣਾ ਪਾਇਾ। ਇਸ ਮੌਕੇ ਸੰਤ ਜਗਵਿੰਦਰ ਲਾਂਬਾ ਜੀ ਨੇ ਸਮੂਹ ਸੰਗਤਾਂ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗ਼ੜ੍ਹ ਸਾਹਿਬ ਵਿਖੇ ਹੋਣ ਵਾਲੇ ਸਾਰੇ ਸਮਾਗਮਾਂ ਦੀ ਜਾਣਕਾਰੀ ਦਿੱਤੀ ਅਤੇ ਸੰਗਤਾਂ ਨੂੰ ਸ੍ਰੀ ਚਰਨ ਛੋਹ ਗੰਗਾ ਵਿਖੇ ਚੱਲ ਰਹੇ ਨਿਰਮਾਣ ਕਾਰਜਾਂ ਤੋਂ ਵੀ ਜਾਣੂੰ ਕਰਵਾਇਆ ਗਿਆ।

ਪਿੰਡੀ ਇਸੀ (ਧੂਰੀ) ਸੰਗਰੂਰ 'ਚ ਸੰਤ ਜੋਗਿੰਦਰ ਪਾਲ ਜੌਹਰੀ ਜੀ ਵੱਲੋਂ ਕੀਤਾ ਗਿਆ ਆਦਿ ਧਰਮ ਸਤਿਸੰਗ

ਸ੍ਰੀ ਚਰਨ ਛੋਹ ਗੰਗਾ,13 ਅਕਤੂਬਰ (ਆ.ਧ.ਪ.) ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਦੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਜੀ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਤੀਰਥ ਅਸਥਾਨ ਮੰਦਿਰ ਤੁਗਲਕਾਬਾਦ ਦੇ ਮੁੜ ਨਿਰਮਾਣ ਲਈ ਕੀਤੇ ਜਾ ਰਹੇ ਸੰਘਰਸ਼ ਬਾਰੇ ਚਾਨਣਾ ਪਾਉਣ ਲਈ ਪਿੰਡ ਇਸੀ (ਧੂਰੀ) ਸੰਗਰੂਰ ਵਿਚ ਪੁੱਜੇ। ਇਸ ਮੌਕੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ, ਡਾ. ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਨਾਲ ਜੋੜਿਆ ਗਿਆ। ਇਸ ਮੌਕੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਸੰਤ ਜੋਗਿੰਦਰ ਪਾਲ ਜੌਹਰੀ ਨੇ ਕਿਹਾ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਵੱਲੋਂ ਉਨ੍ਹਾਂ ਨੂੰ ਮਾਲਵਾ ਖੇਤਰ 'ਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਅਸਥਾਨਾਂ ਬਾਰੇ ਜਾਣਕਾਰੀ ਦੇਣ ਲਈ ਰਵਾਨਾ ਕੀਤਾ ਗਿਆ ਜਿਸ ਤਹਿਤ ਅੱਜ ਆਪ ਜੀ ਦੇ ਪਿੰਡ ਪੁੱਜੇ ਹਾਂ। ਉਨ੍ਹਾਂ ਸੰਗਤਾਂ ਨੂੰ ਦੱਸਿਆ ਕਿ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਜੀ ਵੱਲੋਂ ਜੇਲ੍ਹ ਵਿਚ ਬੰਦ 96 ਨੌਜਵਾਨਾਂ ਦੀ ਰਿਹਾਈ ਲਈ ਕਾਨੂੰਨੀ ਲੜ੍ਹਾਈ ਲੜੀ ਜਾ ਰਹੀ ਹੈ ਜਿਸ ਦੇ ਤਹਿਤ ਕੁਝ ਨੌਜਵਾਨ ਲਗਾਤਾਰ ਤਿੰਨ ਦਿਨ ਜਮਾਨਤ 'ਤੇ ਰਿਹਾਅ ਹੋਏ ਹਨ। ਮਿਸ਼ਨ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਮੰਦਿਰ ਤੁਗਲਕਾਬਾਦ ਨੂੰ ਦੁਬਾਰਾ ਉਸੇ ਥਾਂ 'ਤੇ ਬਨਾਉਣ ਲਈ ਸੰਘਰਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਸੰਤ ਸਤਵਿੰਦਰ ਹੀਰਾ ਜੀ ਜੋ ਕਿ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਦਿੱਲੀ ਵਿਖੇ ਹੀ ਹਨ ਅਤੇ ਉੱਥੇ ਰਹਿ ਕੇ ਸੰਘਰਸ਼ ਕਰ ਰਹੇ ਹਨ ਅਤੇ ਜੇਲ੍ਹ 'ਚ ਬੰਦ ਨੌਜਵਾਨਾਂ ਨੂੰ ਮਿਲ ਕੇ ਉਨ੍ਹਾਂ ਦਾ ਹੌਂਸਲਾ ਵਧਾ ਰਹੇ ਹਨ ਤਾਂਕਿ ਉਨ੍ਹਾਂ ਨੂੰ ਕਿਸੇ ਗੱਲ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਤੇ ਉਹ ਆਪਣੇ ਆਪ ਨੂੰ ਇਕੱਲਿਆਂ ਮਹਿਸੂਸ ਨਾ ਕਰਨ। ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਵੱਖ-ਵੱਖ ਇਲਾਕਿਆਂ 'ਚ ਜਾ ਕੇ ਤੁਗਲਕਾਬਾਦ ਲਈ ਚੱਲ ਰਹੇ ਸੰਘਰਸ਼ ਨੂੰ ਤੇਜ ਕੀਤਾ ਜਾ ਰਿਹਾ ਹੈ। ਇਹ ਸਤਿਸੰਗ ਕਾਲਾ ਸਿੰਘ, ਨਿਰਭੈ ਸਿੰਘ, ਹਰਦੀਪ ਸਿੰਘ, ਗਿਆਨੀ ਲਾਭ ਸਿੰਘ ਅਤੇ ਜੰਗ ਸਿੰਘ ਰੁਲਦੂਵਾਲਾ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ।

ਆਦਿ ਧਰਮ ਮਿਸ਼ਨ ਵੱਲੋਂ ਲੜੀ ਕਾਨੂੰਨੀ ਲੜਾਈ ਸਦਕਾ 4 ਨੌਜਵਾਨ ਹੋਰ ਰਿਹਾਅ

ਸ੍ਰੀ ਚਰਨ ਛੋਹ ਗੰਗਾ, 13 ਅਕਤੂਬਰ (ਆ.ਧ.ਪ.) ਆਲ ਇੰਡੀਆ ਆਦਿ ਧਰਮ ਮਿਸ਼ਨ ਅਤੇ ਸੰਤ ਸਮਾਜ ਦੇ ਸਾਂਝੇ ਯਤਨਾਂ ਸਦਕਾ, ਸ੍ਰੀ ਗੁਰੂ ਰਵਿਦਾਸ ਇਤਿਹਾਸਕ ਮੰਦਿਰ ਤੁਗਲਕਾਬਾਦ ਦੇ ਢਾਹੇ ਜਾਣ ਉਪਰੰਤ 21 ਅਗਸਤ ਦੇ ਧਰਨੇ ਦੌਰਾਨ ਗ੍ਰਿਫਤਾਰ ਕੀਤੇ ਗਏ ਧਰਨਾਕਾਰੀਆਂ ਵਿਚੋਂ ਕੁਝ ਵਿਅਕਤੀਆਂ ਦੀ ਜਮਾਨਤ ਬੀਤੇ ਦਿਨੀਂ ਮਨਜ਼ੂਰ ਹੋ ਗਈ ਸੀ। ਤਿੰਨ ਨੌਜਵਾਨਾਂ ਨੂੰ 11ਅਕਤੂਬਰ ਰਾਤ ਨੂੰ ਤਿਹਾੜ ਜੇਲ੍ਹ 'ਚੋਂ ਜਮਾਨਤ 'ਤੇ ਰਿਹਾਅ ਕੀਤਾ ਗਿਆ ਅਤੇ ਮਾਣਯੋਗ ਅਦਾਲਤ ਦੇ ਆਦੇਸ਼ਾਂ ਅਨੁਸਾਰ ਕੱਲ੍ਹ ਮਿਤੀ 12 ਅਕਤੂਬਰ ਰਾਤ ਨੂੰ 4 ਹੋਰ ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਜਿਨ੍ਹਾਂ ਵਿਚ ਕੁਲਦੀਪ ਕੁਮਾਰ, ਮਨੀਸ਼ ਕੁਮਾਰ, ਤੂਫਾਨ ਸਿੰਘ, ਅਤੇ ਪੰਕਜ ਕੁਮਾਰ ਸ਼ਾਮਿਲ ਹਨ। ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਦਿੱਲੀ ਪ੍ਰਧਾਨ ਸ੍ਰੀ ਓਮ ਪ੍ਰਕਾਸ਼, ਸ੍ਰੀ ਬੀ.ਕੇ. ਸਿੰਘ, ਜੋਗਿੰਦਰ ਸਿੰਘ, ਲਹਿਣਾ ਸਿੰਘ, ਦਿਨੇਸ਼, ਆਤਿਸ਼ ਅਤੇ ਪਵਨ ਜੀ ਵੱਲੋਂ ਇਨ੍ਹਾਂ ਨੌਜਵਾਨਾਂ ਦਾ ਤਿਹਾੜੇ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਫੁਲ ਮਾਲਾਵਾਂ ਪਹਿਨਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਓਮ ਪ੍ਰਕਾਸ਼ ਜੀ ਨੇ ਦੱਸਿਆ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਲੜੀ ਜਾ ਰਹੀ ਕਾਨੂੰਨੀ ਲੜ੍ਹਾਈ ਕਾਰਨ ਇਹ ਨੌਜਵਾਨ ਅੱਜ ਬਾਹਰ ਆਏ ਹਨ। ਜਿਨ੍ਹਾਂ ਨੇ ਬਾਹਰ ਆਉਂਦਿਆਂ ਹੀ ਸੰਤ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਇਨ੍ਹਾਂ ਬਾਹਰ ਕੱਢਣ ਵਿਚ ਲਗਾਤਾਰ ਸੰਘਰਸ਼ ਜਾਰੀ ਰੱਖਿਆ। ਸੰਤ ਸਤਵਿੰਦਰ ਹੀਰਾ ਨੇ ਦੱਸਿਆ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਦਾ ਵਫ਼ਦ ਬੀਤੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਮਿਲਿਆ ਸੀ ਜਿਨ੍ਹਾਂ ਨੇ ਗ੍ਰਿਫਤਾਰ ਵਿਅਕਤੀ ਜਲਦੀ ਰਿਹਾਅ ਕਰਵਾਉਣ ਅਤੇ ਮੰਦਿਰ ਵਾਸਤੇ ਉਸੇ ਜਗ੍ਹਾ ਮੰਦਿਰ ਬਨਾਉਣ ਦਾ ਵੀ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਮੰਦਰ ਬਾਰੇ ਵਿਢੇ ਗਏ ਸੰਘਰਸ਼ ਨੂੰ ਫਿਲਹਾਲ ਅੱਗੇ ਪਾਇਆ ਗਿਆ ਹੈ। ਪ੍ਰੰਤੂ ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਮਹੀਨੇ ਦੇ ਅਖੀਰ ਤੱਕ ਅਗਰ ਮੰਦਿਰ ਵਾਸਤੇ ਜਗ੍ਹਾ ਨਾਂ ਛੱਡੀ ਗਈ ਅਤੇ ਗ੍ਰਿਫਤਾਰ ਵਿਅਕਤੀ ਬਿਨਾਂ ਸ਼ਰਤਾ ਰਿਹਾਅ ਨਾ ਕੀਤੇ ਤਾਂ, ਸੰਘਰਸ਼ ਕਰ ਰਹੀਆਂ ਸਾਰੀਆਂ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਸਲਾਹ ਨਾਲ ਸੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਮੰਦਿਰ ਉਸੇ ਥਾਂ 'ਤੇ ਬਣਨ ਤੱਕ ਸੰਘਰਸ਼ ਜਾਰੀ ਰਹੇਗਾ। ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਜੀ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਬਾਹਰ ਆਉਣ 'ਤੇ ਜੀ ਆਇਆਂ ਕਿਹਾ ਗਿਆ।

ਜਮਾਨਤ 'ਤੇ ਰਿਹਾਅ ਕੀਤੇ ਨੌਜਵਾਨਾਂ ਦਾ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਸਵਾਗਤ

ਸ੍ਰੀ ਚਰਨ ਛੋਹ ਗੰਗਾ, 12 ਅਕਤੂਬਰ (ਆ.ਧ.ਪ.) ਆਲ ਇੰਡੀਆ ਆਦਿ ਧਰਮ ਮਿਸ਼ਨ ਅਤੇ ਸੰਤ ਸਮਾਜ ਦੇ ਸਾਂਝੇ ਯਤਨਾਂ ਸਦਕਾ, ਸ੍ਰੀ ਗੁਰੂ ਰਵਿਦਾਸ ਇਤਿਹਾਸਕ ਮੰਦਿਰ ਤੁਗਲਕਾਬਾਦ ਦੇ ਢਾਹੇ ਜਾਣ ਉਪਰੰਤ 21 ਅਗਸਤ ਦੇ ਧਰਨੇ ਦੌਰਾਨ ਗ੍ਰਿਫਤਾਰ ਕੀਤੇ ਗਏ ਧਰਨਾਕਾਰੀਆਂ ਵਿਚੋਂ ਕੁਝ ਵਿਅਕਤੀਆਂ ਦੀ ਜਮਾਨਤ ਬੀਤੇ ਦਿਨੀਂ ਮਨਜ਼ੂਰ ਹੋ ਗਈ ਸੀ। ਅੱਜ ਰਾਤ ਨੂੰ ਤਿੰਨ ਨੌਜਵਾਨਾਂ ਨੂੰ ਤਿਹਾੜ ਜੇਲ੍ਹ 'ਚੋਂ ਜਮਾਨਤ 'ਤੇ ਰਿਹਾਅ ਕੀਤਾ ਗਿਆ ਜਿਨ੍ਹਾਂ ਵਿਚ ਪੰਜਾਬ ਤੋਂ ਨਾਨਕ ਸਿੰਘ, ਦਿੱਲੀ ਤੋਂ ਸਤੀਸ਼ ਕੁਮਾਰ, ਨੰਦੂ ਸਿੰਘ ਫਰੀਦਾਬਾਦ ਸ਼ਾਮਿਲ ਸਨ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ, ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ, ਦਿੱਲੀ ਪ੍ਰਧਾਨ ਸ੍ਰੀ ਓਮ ਪ੍ਰਕਾਸ਼, ਸ੍ਰੀ ਬੀ.ਕੇ. ਸਿੰਘ, ਜੋਗਿੰਦਰ ਸਿੰਘ, ਭਾਈ ਸੁਖਚੈਨ ਸਿੰਘ ਵੱਲੋਂ ਇਨ੍ਹਾਂ ਨੌਜਵਾਨਾਂ ਦਾ ਤਿਹਾੜੇ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਫੁਲ ਮਾਲਾਵਾਂ ਪਹਿਨਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸੰਤ ਸਤਵਿੰਦਰ ਹੀਰਾ ਨੇ ਦੱਸਿਆ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਲੜੀ ਜਾ ਰਹੀ ਕਾਨੂੰਨੀ ਲੜ੍ਹਾਈ ਕਾਰਨ ਇਹ ਨੌਜਵਾਨ ਅੱਜ ਬਾਹਰ ਆਏ ਹਨ। ਜਿਨ੍ਹਾਂ ਨੇ ਬਾਹਰ ਆਉਂਦਿਆਂ ਹੀ ਸੰਤ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਇਨ੍ਹਾਂ ਬਾਹਰ ਕੱਢਣ ਵਿਚ ਲਗਾਤਾਰ ਸੰਘਰਸ਼ ਜਾਰੀ ਰੱਖਿਆ। ਸੰਤ ਸਤਵਿੰਦਰ ਹੀਰਾ ਨੇ ਦੱਸਿਆ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਦਾ ਵਫ਼ਦ ਬੀਤੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਮਿਲਿਆ ਸੀ ਜਿਨ੍ਹਾਂ ਨੇ ਗ੍ਰਿਫਤਾਰ ਵਿਅਕਤੀ ਜਲਦੀ ਰਿਹਾਅ ਕਰਵਾਉਣ ਅਤੇ ਮੰਦਿਰ ਵਾਸਤੇ ਉਸੇ ਜਗ੍ਹਾ ਮੰਦਿਰ ਬਨਾਉਣ ਦਾ ਵੀ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਮੰਦਰ ਬਾਰੇ ਵਿਢੇ ਗਏ ਸੰਘਰਸ਼ ਨੂੰ ਫਿਲਹਾਲ ਅੱਗੇ ਪਾਇਆ ਗਿਆ ਹੈ। ਪ੍ਰੰਤੂ ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਮਹੀਨੇ ਦੇ ਅਖੀਰ ਤੱਕ ਅਗਰ ਮੰਦਿਰ ਵਾਸਤੇ ਜਗ੍ਹਾ ਨਾਂ ਛੱਡੀ ਗਈ ਅਤੇ ਗ੍ਰਿਫਤਾਰ ਵਿਅਕਤੀ ਬਿਨਾਂ ਸ਼ਰਤਾ ਰਿਹਾਅ ਨਾ ਕੀਤੇ ਤਾਂ, ਸੰਘਰਸ਼ ਕਰ ਰਹੀਆਂ ਸਾਰੀਆਂ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਸਲਾਹ ਨਾਲ ਸੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਮੰਦਿਰ ਉਸੇ ਥਾਂ 'ਤੇ ਬਣਨ ਤੱਕ ਸੰਘਰਸ਼ ਜਾਰੀ ਰਹੇਗਾ।

6 ਹੋਰ ਨੌਜਵਾਨਾਂ ਦੀਆਂ ਜ਼ਮਾਨਤਾਂ ਮਾਣਯੋਗ ਅਦਾਲਤ ਵੱਲੋਂ ਮਨਜ਼ੂਰ-ਸੰਤ ਸਤਵਿੰਦਰ ਹੀਰਾ, ਸੰਤ ਸੁਰਿੰਦਰ ਦਾਸ

ਸ੍ਰੀ ਚਰਨ ਛੋਹ ਗੰਗਾ, 11 ਅਕਤੂਬਰ (ਆ.ਧ.ਪ.) ਆਲ ਇੰਡੀਆ ਆਦਿ ਧਰਮ ਮਿਸ਼ਨ ਅਤੇ ਸੰਤ ਸਮਾਜ ਦੇ ਸਾਂਝੇ ਯਤਨਾਂ ਸਦਕਾ, ਸ੍ਰੀ ਗੁਰੂ ਰਵਿਦਾਸ ਇਤਿਹਾਸਕ ਮੰਦਿਰ ਤੁਗਲਕਾਬਾਦ ਦੇ ਢਾਹੇ ਜਾਣ ਉਪਰੰਤ 21 ਅਗਸਤ ਦੇ ਧਰਨੇ ਦੌਰਾਨ ਗ੍ਰਿਫਤਾਰ ਕੀਤੇ ਗਏ ਧਰਨਾਕਾਰੀਆਂ ਵਿਚੋਂ 21 ਵਿਅਕਤੀਆਂ ਦੀ ਜਮਾਨਤ ਬੀਤੇ ਦਿਨੀਂ ਮਨਜ਼ੂਰ ਹੋ ਗਈ ਸੀ ਅਤੇ ਅੱਜ ਮਾਣਯੋਗ ਅਦਾਲਤ ਵੱਲੋਂ 6 ਹੋਰ ਨੌਜਵਾਨਾਂ ਦੀਆਂ ਜ਼ਮਾਨਤਾਂ ਮਨਜ਼ੂਰ ਹੋ ਗਈਆਂ ਹਨ। ਜੋ ਕਿ ਜਲਦ ਹੀ ਆਪਣੇ ਪਰਿਵਾਰਕ ਮੈਂਬਰਾਂ ਦੇ ਵਿੱਚ ਹੋਣਗੇ। ਬਾਕੀ ਵਿਅਕਤੀਆਂ ਦੀ ਜ਼ਮਾਨਤ ਵੀ ਬਹੁਤ ਜਲਦੀ ਹੋ ਜਾਵੇਗੀ। ਇਹ ਜਾਣਕਾਰੀ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਵੱਲੋਂ ਸਾਂਝੇ ਤੌਰ 'ਤੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਾਡੇ ਯਤਨ ਲਗਾਤਾਰ ਜਾਰੀ ਹਨ। ਇਸ ਸਬੰਧੀ ਸਾਡਾ ਇੱਕ ਵਫ਼ਦ ਪਿਛਲੇ ਦਿਨੀਂ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਮਿਲਿਆ ਸੀ ਜਿਨ੍ਹਾਂ ਨੇ ਗ੍ਰਿਫਤਾਰ ਵਿਅਕਤੀ ਜਲਦੀ ਰਿਹਾਅ ਕਰਵਾਉਣ ਅਤੇ ਮੰਦਿਰ ਵਾਸਤੇ ਉਸੇ ਜਗ੍ਹਾ ਮੰਦਿਰ ਬਨਾਉਣ ਦਾ ਵੀ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਮੰਦਰ ਬਾਰੇ ਵਿਢੇ ਗਏ ਸੰਘਰਸ਼ ਨੂੰ ਫਿਲਹਾਲ ਅੱਗੇ ਪਾਇਆ ਗਿਆ ਹੈ। ਪ੍ਰੰਤੂ ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਮਹੀਨੇ ਦੇ ਅਖੀਰ ਤੱਕ ਅਗਰ ਮੰਦਿਰ ਵਾਸਤੇ ਜਗ੍ਹਾ ਨਾਂ ਛੱਡੀ ਗਈ ਅਤੇ ਗ੍ਰਿਫਤਾਰ ਵਿਅਕਤੀ ਬਿਨਾਂ ਸ਼ਰਤਾ ਰਿਹਾਅ ਨਾ ਕੀਤੇ ਤਾਂ, ਸੰਘਰਸ਼ ਕਰ ਰਹੀਆਂ ਸਾਰੀਆਂ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਸਲਾਹ ਨਾਲ ਸੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਮੰਦਿਰ ਉਸੇ ਥਾਂ 'ਤੇ ਬਣਨ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਉਨ੍ਹਾਂ ਨਾਲ ਗੁਰੂਘਰ ਦੇ ਇੰਚਾਰਜ ਸੰਤ ਜਗਵਿੰਦਰ ਲਾਂਬਾ, ਸੰਤ ਸਰਵਣ ਦਾਸ, ਸੰਤ ਜਰਨੈਲ ਸਿੰਘ ਲਲਤੋਂ ਅਤੇ ਕੌਮੀ ਕੈਸ਼ੀਅਰ ਸ੍ਰੀ ਅਮਿਤ ਕੁਮਾਰ ਪਾਲ ਵੀ ਹਾਜ਼ਰ ਸਨ।

ਦਿੱਲੀ ਵਿਖੇ 21 ਅਗਸਤ ਨੂੰ ਗ੍ਰਿਫਤਾਰ ਕੀਤੇ ਧਰਨਾਕਾਰੀਆਂ ਵਿਚੋਂ 21 ਵਿਅਕਤੀਆਂ ਦੀ ਜਮਾਨਤ ਮਨਜ਼ੂਰ-ਸੰਤ ਸਤਵਿੰਦਰ ਹੀਰਾ

ਜਲੰਧਰ, 10 ਅਕਤੂਬਰ (ਆ.ਧ.ਪ.) ਆਲ ਇੰਡੀਆ ਆਦਿ ਧਰਮ ਮਿਸ਼ਨ ਅਤੇ ਸੰਤ ਸਮਾਜ ਦੇ ਸਾਂਝੇ ਯਤਨਾਂ ਸਦਕਾ, ਸ੍ਰੀ ਗੁਰੂ ਰਵਿਦਾਸ ਇਤਿਹਾਸਕ ਮੰਦਿਰ ਤੁਗਲਕਾਬਾਦ ਦੇ ਢਾਹੇ ਜਾਣ ਉਪਰੰਤ 21 ਅਗਸਤ ਦੇ ਧਰਨੇ ਦੌਰਾਨ ਗ੍ਰਿਫਤਾਰ ਕੀਤੇ ਗਏ ਧਰਨਾਕਾਰੀਆਂ ਵਿਚੋਂ 21 ਵਿਅਕਤੀਆਂ ਦੀ ਜਮਾਨਤ ਮਨਜ਼ੂਰ ਹੋ ਗਈ ਹੈ। ਬਾਕੀ ਵਿਅਕਤੀਆਂ ਦੀ ਜ਼ਮਾਨਤ ਵੀ ਬਹੁਤ ਜਲਦੀ ਹੋ ਜਾਵੇਗੀ। ਸਾਡੇ ਯਤਨ ਲਗਾਤਾਰ ਜਾਰੀ ਹਨ। ਇਸ ਸਬੰਧੀ ਸਾਡਾ ਇੱਕ ਵਫ਼ਦ ਪਿਛਲੇ ਦਿਨੀਂ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਮਿਲਿਆ ਸੀ ਜਿਨ੍ਹਾਂ ਨੇ ਗ੍ਰਿਫਤਾਰ ਵਿਅਕਤੀ ਜਲਦੀ ਰਿਹਾਅ ਕਰਵਾਉਣ ਅਤੇ ਮੰਦਿਰ ਵਾਸਤੇ ਉਸੇ ਜਗ੍ਹਾ ਮੰਦਿਰ ਬਨਾਉਣ ਦਾ ਵੀ ਭਰੋਸਾ ਦਿੱਤਾ ਸੀ। ਇਹ ਗੱਲ ਅੱਜ ਇੱਥੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਸੰਤ ਨਿਰਮਲ ਦਾਸ ਜੌੜਾ ਪ੍ਰਧਾਨ, ਸੰਤ ਸਰਵਣ ਦਾਸ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ, ਸੰਤ ਸਰਵਣ ਦਾਸ ਪ੍ਰਧਾਨ ਆਦਿ ਧਰਮ ਸਾਧੂ ਸਮਾਜ, ਸੰਤ ਜਗਵਿੰਦਰ ਲਾਂਬਾ ਇੰਚਰਾਜ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ, ਪ੍ਰਧਾਨ ਸੰਤ ਸੁਰਿੰਦਰ ਦਾਸ, ਮਹੰਤ ਪ੍ਰਸ਼ੋਤਮ ਲਾਲ ਸੰਚਾਲਕ ਦੇਹਰਾ ਚੱਕ ਹਕੀਮ ਫਗਵਾੜਾ, ਸੰਤ ਜਗੀਰ ਸਿੰਘ ਚੇਅਰਮੈਨ ਸਰਬੱਤ ਭਲਾ ਆਸ਼ਰਮ ਮਕਸੂਦਾਂ, ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਨੇ ਇਹ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਮੰਦਰ ਬਾਰੇ ਵਿਢੇ ਗਏ ਸੰਘਰਸ਼ ਨੂੰ ਫਿਲਹਾਲ ਅੱਗੇ ਪਾਇਆ ਗਿਆ ਹੈ। ਪ੍ਰੰਤੂ ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਮਹੀਨੇ ਦੇ ਅਖੀਰ ਤੱਕ ਅਗਰ ਮੰਦਿਰ ਵਾਸਤੇ ਜਗ੍ਹਾ ਨਾਂ ਛੱਡੀ ਗਈ ਅਤੇ ਗ੍ਰਿਫਤਾਰ ਵਿਅਕਤੀ ਬਿਨਾਂ ਸ਼ਰਤਾ ਰਿਹਾਅ ਨਾ ਕੀਤੇ ਤਾਂ, ਸੰਘਰਸ਼ ਕਰ ਰਹੀਆਂ ਸਾਰੀਆਂ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਸਲਾਹ ਨਾਲ ਸੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਮੰਦਿਰ ਉਸੇ ਥਾਂ 'ਤੇ ਬਣਨ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਰਾਮ ਰਤਨ, ਸੰਤ ਓਮ ਪ੍ਰਕਾਸ਼, ਸੰਤ ਰਮੇਸ਼ ਸ਼ੇਰਪੁਰ ਢੱਕੋਂ, ਸੰਤ ਧਰਮ ਪਾਲ ਹੁਸ਼ਿਆਰਪੁਰ, ਸੰਤ ਜਰਨੈਲ ਸਿੰਘ ਲਲਤੋਂ, ਸੰਤ ਨਿਰੰਜਨ ਦਾਸ, ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ, ਸੰਤ ਹਰਬੰਸ ਲਾਲ, ਸੰਤ ਪ੍ਰਮੇਸ਼ਰੀ ਦਾਸ ਸੰਤ ਦਿਆਲ ਚੰਦ ਬੰਗਾ, ਸੰਤ ਕੁਲਦੀਪ ਕੌਰ ਮਹਿਨਾ, ਸੰਤ ਕਰਮ ਚੰਦ, ਸੰਤ ਗਿਰਧਾਰੀ ਲਾਲ, ਪ੍ਰਚਾਰਕ ਅਮਰਜੀਤ, ਪ੍ਰਚਾਰਕ ਚਰਨਜੀਤ, ਕੌਮੀ ਕੈਸ਼ੀਅਰ ਸ੍ਰੀ ਅਮਿਤ ਕੁਮਾਰ ਪਾਲ, ਸ੍ਰੀ ਪ੍ਰੇਮ ਪਾਲ ਸਿੰਘ ਮਸਕਟ ਵਾਲੇ, ਸ੍ਰੀ ਗੁਰਦਿਆਲ ਭੱਟੀ ਜ਼ਿਲ੍ਹਾ ਪ੍ਰਧਾਨ, ਸ੍ਰੀ ਬੀਰ ਚੰਦ ਸੁਰੀਲਾ ਜਨ. ਸਕੱਤਰ ਜਲੰਧਰ ਯੁਨਿਟ, ਸ੍ਰੀ ਕਮਲ ਜਨਾਗਲ ਪ੍ਰਧਾਨ ਸੇਵਾ ਦਲ, ਸ੍ਰੀ ਬਲਵੀਰ ਮਹੇ ਪ੍ਰਧਾਨ ਲੁਧਿਆਣਾ ਯੁਨਿਟ, ਭਾਈ ਸੁਖਚੈਨ ਸਿੰਘ ਲਹਿਰਾ, ਸ੍ਰੀ ਰਾਮ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।

ਮਿਸ਼ਨ ਤੁਗਲਕਾਬਾਦ ਸਬੰਧੀ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਵੱਲੋਂ ਮਾਲਵੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ

ਸ੍ਰੀ ਚਰਨ ਛੋਹ ਗੰਗਾ,10 ਅਕਤੂਬਰ (ਆ.ਧ.ਪ.) ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਦੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਜੀ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਤੀਰਥ ਅਸਥਾਨ ਮੰਦਿਰ ਤੁਗਲਕਾਬਾਦ ਦੇ ਮੁੜ ਨਿਰਮਾਣ ਲਈ ਕੀਤੇ ਜਾ ਰਹੇ ਸੰਘਰਸ਼ ਬਾਰੇ ਚਾਨਣਾ ਪਾਉਣ ਲਈ ਆਪਣੀ ਮਾਲਵਾ ਯਾਤਰਾ ਦੌਰਾਨ ਆਦਿ ਬਾਣੀ ਸਤਿਸੰਗ ਲਈ ਪਿੰਡ ਧੂਰੀ, ਕੱਕੜਵਾਲ, ਰਾਜੋਵਾਲ, ਪੇਦਨੀ, ਪੁੰਨਾਵਾਲ, ਕਾਂਝਲਾ, ਕਾਂਝਲੀ, ਹਸਨਪੁਰੀ, ਰਣੀਕੇ ਆਦਿ ਪਿੰਡਾਂ ਵਿਚ ਪੁੱਜੇ। ਇਸ ਮੌਕੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ, ਡਾ. ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਨਾਲ ਜੋੜਿਆ ਗਿਆ। ਇਸ ਮੌਕੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਸੰਤ ਜੋਗਿੰਦਰ ਪਾਲ ਜੌਹਰੀ ਨੇ ਕਿਹਾ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਵੱਲੋਂ ਕੱਲ ਦਿੱਲੀ ਤੋਂ ਉਨ੍ਹਾਂ ਨੂੰ ਮਾਲਵਾ ਖੇਤਰ 'ਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਅਸਥਾਨਾਂ ਬਾਰੇ ਜਾਣਕਾਰੀ ਦੇਣ ਲਈ ਰਵਾਨਾ ਕੀਤਾ ਗਿਆ ਜਿਸ ਤਹਿਤ ਅੱਜ ਆਪ ਜੀ ਦੇ ਪਿੰਡ ਪੁੱਜੇ ਹਾਂ। ਉਨ੍ਹਾਂ ਸੰਗਤਾਂ ਨੂੰ ਦੱਸਿਆ ਕਿ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਜੀ ਵੱਲੋਂ ਜੇਲ੍ਹ ਵਿਚ ਬੰਦ 96 ਨੌਜਵਾਨਾਂ ਦੀ ਰਿਹਾਈ ਲਈ ਕਾਨੂੰਨੀ ਲੜ੍ਹਾਈ ਲੜੀ ਜਾ ਰਹੀ ਹੈ ਅਤੇ ਮਿਸ਼ਨ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਮੰਦਿਰ ਤੁਗਲਕਾਬਾਦ ਨੂੰ ਦੁਬਾਰਾ ਉਸੇ ਥਾਂ 'ਤੇ ਬਨਾਉਣ ਲਈ ਸੰਘਰਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਸੰਤ ਸਤਵਿੰਦਰ ਹੀਰਾ ਜੀ ਜੋ ਕਿ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਦਿੱਲੀ ਵਿਖੇ ਹੀ ਹਨ ਅਤੇ ਉੱਥੇ ਰਹਿ ਕੇ ਸੰਘਰਸ਼ ਕਰ ਰਹੇ ਹਨ ਅਤੇ ਜੇਲ੍ਹ 'ਚ ਬੰਦ ਨੌਜਵਾਨਾਂ ਨੂੰ ਮਿਲ ਕੇ ਉਨ੍ਹਾਂ ਦਾ ਹੌਂਸਲਾ ਵਧਾ ਰਹੇ ਹਨ ਤਾਂਕਿ ਉਨ੍ਹਾਂ ਨੂੰ ਕਿਸੇ ਗੱਲ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਤੇ ਉਹ ਆਪਣੇ ਆਪ ਨੂੰ ਇਕੱਲਿਆਂ ਮਹਿਸੂਸ ਨਾ ਕਰਨ। ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਵੱਖ-ਵੱਖ ਇਲਾਕਿਆਂ 'ਚ ਜਾ ਕੇ ਤੁਗਲਕਾਬਾਦ ਲਈ ਚੱਲ ਰਹੇ ਸੰਘਰਸ਼ ਨੂੰ ਤੇਜ ਕੀਤਾ ਜਾ ਰਿਹਾ ਹੈ। ਸਤਿਸੰਗ ਉਪਰੰਤ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਸੰਤ ਜੋਗਿੰਦਰ ਪਾਲ ਜੌਹਰੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ।

ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ ਸ੍ਰੀ ਚਰਨ ਛੋਹ ਗੰਗਾ ਦੀ ਕਮੇਟੀ ਵੱਲੋਂ ਸ਼ਰਧਾ ਦੇ ਫੁੱਲ ਭੇਟ

ਸ੍ਰੀ ਚਰਨ ਛੋਹ ਗੰਗਾ, 9 ਅਕਤੂਬਰ (ਆ.ਧ.ਪ.) ਬਹੁਜਨ ਅੰਦੋਲਨ ਦੇ ਮਹਾਂਨਾਇਕ ਦਲਿਤਾਂ ਦੇ ਮਸੀਹਾ ਅਤੇ ਕੌਮ ਲਈ ਆਪਣਾ ਸਾਰਾ ਜੀਵਨ ਲੇਖੇ ਲਾਉਣ ਵਾਲੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਨਤਮਸਤਕ ਹੋ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਸ੍ਰੀ ਚਰਨ ਛੋਹ ਗੰਗਾ ਦੇ ਜਨ. ਸਕੱਤਰ ਸੰਤ ਕਰਮ ਚੰਦ ਅਤੇ ਲੁਧਿਆਣਾ ਯੁਨਿਟ ਦੇ ਪ੍ਰਧਾਨ ਸ੍ਰੀ ਬਲਵੀਰ ਮਹੇ ਨੇ ਸੰਗਤਾਂ ਨੂੰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਡਾ. ਭੀਮ ਰਾਓ ਅੰਬੇਡਕਰ ਜੀ ਦਾ ਦੂਜਾ ਰੂਪ ਹੀ ਸਨ, ਜਿਵੇਂ ਡਾ. ਅੰਬੇਡਕਰ ਜੀ ਨੇ ਲੰਬਾ ਸਮਾਂ ਸੰਘਰਸ਼ ਕਰਕੇ ਦੱਬੇ-ਕੁਚਲ ਸਮਾਜ ਨੂੰ ਸੰਵਿਧਾਨ ਰਾਹੀਂ ਹੱਕ ਲੈ ਕੇ ਦਿੱਤੇ, ਇਸੇ ਤਰ੍ਹਾਂ ਹੀ ਕਾਂਸ਼ ਰਾਮ ਨੇ ਚਾਲੀ ਕੁ ਸਾਲ ਦੇ ਲਗਪਗ ਨਿਰਸਵਾਰਥ ਕਰੜਾ ਸੰਘਰਸ਼ ਕਰਕੇ ਸਮਾਜ ਨੂੰ ਹੁਕਮਰਾਨ ਬਣਾਇਆ। ਅਜਿਹੇ ਇਨਸਾਨ ਘੱਟ ਹੀ ਹੁੰਦੇ ਹਨ ਜੋ ਸਮਾਜ ਦੀ ਨਿਰਸਵਾਰਥ ਸੇਵਾ ਕਰਦੇ ਹਨ ਤੇ ਆਪਣਾ ਨਾਂਅ ਕਮਾਉਂਦੇ ਹਨ। ਪਰ ਜੋ ਡਾ. ਅੰਬੇਡਕਰ ਜੀ ਤੇ ਸਾਹਿਬ ਕਾਂਸ਼ੀ ਰਾਮ ਆਪਣੇ ਦੇਸ਼ ਤੇ ਕੌਮ ਲਈ ਕਰ ਗਏ ਹਨ, ਉਹ ਕੋਈ-ਕੋਈ ਹੀ ਕਰ ਸਕਦਾ ਹੈ। ਚਿੱਟੀ ਚਾਦਰ ਵਾਂਗ ਦੋਵਾਂ ਰਹਿਬਰਾਂ ਦਾ ਅਕਸ ਸਾਫ਼-ਸੁਥਰਾ ਸੀ। ਜਦ ਤੱਕ ਸੂਰਜ ਤੇ ਚੰਦ ਰਹਿਣਗੇ ਇਹ ਦੋਵੇਂ ਸਿਤਾਰੇ ਚਮਕਦੇ ਰਹਿਣਗੇ। ਸ੍ਰੀ ਕਾਂਸ਼ੀ ਰਾਮ ਨੇ ਆਪਣੇ ਲਈ ਕੋਈ ਘਰ ਜਾਂ ਜਾਇਦਾਦ ਨਹੀਂ ਬਣਾਈ, ਜੋ ਜਾਇਦਾਦ ਬਣਾਈ ਉਹ ਆਪਣੇ ਸਮਾਜ ਲਈ ਬਣਾਈ। ਇਸ ਕਰਕੇ ਹੀ ਅੱਜ ਉਨ੍ਹਾਂ ਦਾ ਸਨਮਾਨ ਹਰ ਕੋਈ ਕਰ ਰਿਹਾ ਹੈ। ਵੱਡੀਆਂ-ਵੱਡੀਆਂ ਪਾਰਟੀਆਂ ਦੇ ਲੀਡਰ ਉਨ੍ਹਾਂ ਸਾਹਮਣੇ ਬੌਣੇ ਲੱਗਦੇ ਸਨ ਤੇ ਉਨ੍ਹਾਂ ਦੀ ਬੜਕ ਤੋਂ ਡਰਦੇ ਸਨ। ਉਹ ਮਿਹਨਤੀ ਵਰਕਰਾਂ ਦਾ ਸਨਮਾਨ ਕਰਦੇ ਸਨ। ਉਨ੍ਹਾਂ ਮਿਹਨਤੀ ਵਰਕਰਾਂ ਨੂੰ ਹੀ ਚੋਣਾਂ ਲੜਾਈਆਂ। ਉਨ੍ਹਾ ਦੀ ਸਾਫ਼-ਸੁਥਰੀ ਛਵੀ ਕਰਦੇ ਦੇਸ਼-ਵਿਦੇਸ਼ ਦੇ ਵਰਕਰਾਂ ਨੇ ਹੋਲੀਕਾਸਟਰ ਲੈ ਕੇ ਦਿੱਤਾ। ਉਨ੍ਹਾਂ ਨੂੰ ਪਾਰਲੀਮੈਂਟ 'ਚ ਵੀ ਭੇਜਿਆ। ਉਨ੍ਹਾਂ ਨੂੰ ਰਾਸ਼ਟਰਪਤੀ ਤੱਕ ਦੀਆਂ ਪੇਸ਼ਕਸ਼ਾਂ ਆਈਆਂ ਪਰ ਉਹ ਕਿਸੇ ਲਾਲਚ 'ਚ ਨਹੀਂ ਆਏ। ਉਹ ਆਪਣੇ ਮਿਸ਼ਨ 'ਚ ਕਾਮਯਾਬ ਹੋਏ। ਇਸ ਮੌਕੇ ਉਨ੍ਹਾਂ ਨਾਲ ਸੰਤ ਗਿਰਧਾਰੀ ਲਾਲ, ਸੰਤ ਨਿਰੰਜਣ ਦਾਸ, ਬਾਬਾ ਰਾਜਸਥਾਨੀ ਅਤੇ ਭਾਰਤ ਦੇ ਵੱਖ-ਵੱਖ ਇਲਾਕਿਆਂ ਤੋਂ ਪੁੱਜੀ ਸੰਗਤ ਹਾਜਰ ਸੀ।

ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਵੱਲੋਂ ਪਿੰਡ ਰੁਲਦੂਵਾਲਾ ਵਿਖੇ ਕੀਤਾ ਗਿਆ ਆਦਿ ਧਰਮ ਸਤਿਸੰਗ

ਸ੍ਰੀ ਚਰਨ ਛੋਹ ਗੰਗਾ, 9 ਅਕਤੂਬਰ (ਆ.ਧ.ਪ.) ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਦੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਜੀ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਤੀਰਥ ਅਸਥਾਨ ਮੰਦਿਰ ਤੁਗਲਕਾਬਾਦ ਦੇ ਮੁੜ ਨਿਰਮਾਣ ਲਈ ਕੀਤੇ ਜਾ ਰਹੇ ਸੰਘਰਸ਼ ਬਾਰੇ ਚਾਨਣਾ ਪਾਉਣ ਲਈ ਆਪਣੀ ਮਾਲਵਾ ਯਾਤਰਾ ਦੌਰਾਨ ਪਿੰਡ ਰੁਲਦੂਵਾਲਾ ਸੰਗਰੂਰ ਵਿਖੇ ਪੁੱਜੇ। ਜਿੱਥੇ ਸੰਗਤਾਂ ਵੱਲੋਂ ਪਿੰਡ ਵਿਚ ਸ਼ਹੀਦ ਸਿੰਘਾਂ ਦੀ ਯਾਦ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਤ ਜੋਗਿੰਦਰ ਪਾਲ ਜੌਹਰੀ ਜੀ ਵੱਲੋਂ ਸਭ ਤੋਂ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਪਰੰਤ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ, ਡਾ. ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਨਾਲ ਜੋੜਿਆ ਗਿਆ। ਇਸ ਮੌਕੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਸੰਤ ਜੋਗਿੰਦਰ ਪਾਲ ਜੌਹਰੀ ਨੇ ਕਿਹਾ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਵੱਲੋਂ ਕੱਲ ਦਿੱਲੀ ਤੋਂ ਉਨ੍ਹਾਂ ਨੂੰ ਮਾਲਵਾ ਖੇਤਰ 'ਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਅਸਥਾਨਾਂ ਬਾਰੇ ਜਾਣਕਾਰੀ ਦੇਣ ਲਈ ਰਵਾਨਾ ਕੀਤਾ ਗਿਆ ਜਿਸ ਤਹਿਤ ਅੱਜ ਆਪ ਜੀ ਦੇ ਪਿੰਡ ਪੁੱਜੇ ਹਾਂ। ਉਨ੍ਹਾਂ ਸੰਗਤਾਂ ਨੂੰ ਦੱਸਿਆ ਕਿ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਜੀ ਵੱਲੋਂ ਜੇਲ੍ਹ ਵਿਚ ਬੰਦ 96 ਨੌਜਵਾਨਾਂ ਦੀ ਰਿਹਾਈ ਲਈ ਕਾਨੂੰਨੀ ਲੜ੍ਹਾਈ ਲੜੀ ਜਾ ਰਹੀ ਹੈ ਅਤੇ ਮਿਸ਼ਨ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਮੰਦਿਰ ਤੁਗਲਕਾਬਾਦ ਨੂੰ ਦੁਬਾਰਾ ਉਸੇ ਥਾਂ 'ਤੇ ਬਨਾਉਣ ਲਈ ਸੰਘਰਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਸੰਤ ਸਤਵਿੰਦਰ ਹੀਰਾ ਜੀ ਜੋ ਕਿ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਦਿੱਲੀ ਵਿਖੇ ਹੀ ਹਨ ਅਤੇ ਉੱਥੇ ਰਹਿ ਕੇ ਸੰਘਰਸ਼ ਕਰ ਰਹੇ ਹਨ ਅਤੇ ਜੇਲ੍ਹ 'ਚ ਬੰਦ ਨੌਜਵਾਨਾਂ ਨੂੰ ਮਿਲ ਕੇ ਉਨ੍ਹਾਂ ਦਾ ਹੌਂਸਲਾ ਵਧਾ ਰਹੇ ਹਨ ਤਾਂਕਿ ਉਨ੍ਹਾਂ ਨੂੰ ਕਿਸੇ ਗੱਲ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਤੇ ਉਹ ਆਪਣੇ ਆਪ ਨੂੰ ਇਕੱਲਿਆਂ ਮਹਿਸੂਸ ਨਾ ਕਰਨ। ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਵੱਖ-ਵੱਖ ਇਲਾਕਿਆਂ 'ਚ ਜਾ ਕੇ ਤੁਗਲਕਾਬਾਦ ਲਈ ਚੱਲ ਰਹੇ ਸੰਘਰਸ਼ ਨੂੰ ਤੇਜ ਕੀਤਾ ਜਾ ਰਿਹਾ ਹੈ। ਸਤਿਸੰਗ ਉਪਰੰਤ ਪਿੰਡ ਰੁਲਦੂਵਾਲਾ ਦੀਆਂ ਸੰਗਤਾਂ ਵੱਲੋਂ ਸੰਤ ਜੋਗਿੰਦਰ ਪਾਲ ਜੌਹਰੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ।

ਤਿਹਾੜ ਜੇਲ੍ਹ 'ਚ ਬੰਦ ਨੌਜਵਾਨਾਂ ਨਾਲ ਸੰਤ ਸਤਵਿੰਦਰ ਹੀਰਾ ਤੇ ਸੰਤ ਸੁਰਿੰਦਰ ਦਾਸ ਨੇ ਪਰਿਵਾਰਾਂ ਸਮੇਤ ਕੀਤੀ ਮੁਲਾਕਾਤ

ਸ੍ਰੀ ਚਰਨ ਛੋਹ ਗੰਗਾ, 8 ਅਕਤੂਬਰ (ਆ.ਧ.ਪ.) ਪਿੰਡ ਕੌਰੀਆਂ ਜ਼ਿਲ੍ਹਾ ਸੰਗਰੂਰ ਦੇ ਤਿਹਾੜ ਜੇਲ੍ਹ ਵਿਚ ਬੰਦ ਨੌਜਵਾਨਾਂ ਨੂੰ ਮਿਲਣ ਲਈ ਅੱਜ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਦਿੱਲੀ ਪੁੱਜੇ। ਜਿੱਥੇ ਉਨ੍ਹਾਂ ਨੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੂੰ ਨਾਲ ਲੈ ਕੇ ਆਪਣੇ ਬੱਚਿਆਂ ਨਾਲ ਮੁਲਾਕਾਤ ਕੀਤੀ ਗਈ। ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਬੱਚਿਆਂ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਤੁਹਾਡੇ ਲਈ ਜ਼ਮਾਨਤੀ ਅਪੀਲ ਅਦਾਲਤ ਵਿਚ ਦੇ ਦਿੱਤੀ ਗਈ ਹੈ ਅਤੇ ਸਾਨੂੰ ਹੁਣ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਜਲਦ ਹੀ ਬਾਹਰ ਆ ਜਾਓਗੇ ਅਤੇ ਆਪਣੇ ਘਰਾਂ ਵਿਚ ਜਲਦ ਹੀ ਪਹੁੰਚੋਗੇ। ਇਸ ਮੌਕੇ ਕੋਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਦੱਸਿਆ ਕਿ 21 ਅਗਸਤ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਮੰਦਿਰ ਤੁਗਲਕਾਬਾਦ ਦੇ ਤੋੜੇ ਜਾਣ ਦੇ ਰੋਸ ਵਜੋਂ ਦਿੱਲੀ ਦੇ ਰਾਮ ਲੀਲਾ ਮੈਦਾਨ ਵਿਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਉਪਰੰਤ ਇਹ ਨੌਜਵਾਨ ਸ਼ਾਂਤਮਈ ਮਾਰਚ ਕੱਢ ਰਹੇ ਸਨ ਅਤੇ ਇਨ੍ਹਾਂ ਨੌਜਵਾਨਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਹੁਣ ਇਸ ਸਬੰਧੀ ਕੇਸ ਅਦਾਲਤ ਵਿਚ ਚੱਲ ਰਿਹਾ ਹੈ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਭਾਰਤ ਵੱਲੋਂ ਇਨ੍ਹਾਂ ਲਈ ਕਾਨੂੰਨੀ ਲੜ੍ਹਾਈ ਲੜੀ ਜਾ ਰਹੀ ਹੈ ਜਿਸਦਾ ਫੈਸਲਾ ਜਲਦ ਹੀ ਆ ਜਾਵੇਗਾ ਅਤੇ ਇਹ ਨੌਜਵਾਨ ਆਪਣੇ ਘਰਾਂ ਵਿਚ ਵਾਪਸ ਚਲੇ ਜਾਣਗੇ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਵੱਲੋਂ ਤਿਹਾੜ ਜੇਲ੍ਹ ਦੇ ਨੇੜੇ ਹੀ ਪਾਰਕ ਵਿਚ ਪਰਿਵਾਰਾਂ ਲਈ ਲੰਗਰਾਂ ਦੇ ਪ੍ਰਬੰਧ ਕਰਕੇ ਇਨ੍ਹਾਂ ਪਰਿਵਾਰ ਨੂੰ ਲੰਗਰ ਛਕਾਏ ਗਏ।

ਕੌਮ ਦੀ ਤਰੱਕੀ ਲਈ ਬੱਚਿਆਂ ਦੇ ਸਾਦੇ ਵਿਆਹ ਕਰੋ ਤੇ ਬੱਚਿਆਂ ਨੂੰ ਸਿੱਖਿਅਤ ਕਰੋ- ਸੰਤ ਸੁਰਿੰਦਰ ਦਾਸ

ਸ੍ਰੀ ਚਰਨ ਛੋਹ ਗੰਗਾ, 6 ਅਕਤੂਬਰ (ਆ.ਧ.ਪ.)-ਬੀਤੇ ਦਿਨੀਂ ਹਿਮਾਚਲ ਦੇ ਪਿੰਡ ਪੋਲੀਆਂ ਵਿਖੇ ਹੋਏ ਸਮਾਗਮ 'ਚ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ, ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਧਾਇ ਸੁਸਾਇਟੀ ਰਜਿ. ਪੰਜਾਬ ਦੇ ਸੀਨੀ. ਵਾਇਸ ਪ੍ਰਧਾਨ ਸੰਤ ਸਰਵਣ ਦਾਸ ਅਤੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਇੱਥੇ ਪਿੰਡ ਵਾਸੀਆਂ ਵੱਲੋਂ ਗਰੀਬ ਲੜਕੀਆਂ ਦੇ ਸਾਦੇ ਵਿਆਹ ਕੀਤੇ ਗਏ ਅਤੇ ਸਮਾਜ ਨੂੰ ਸਿੱਖਿਅਤ ਕੀਤਾ ਗਿਆ ਕਿ ਸਾਦੇ ਵਿਆਹ ਕਰਕੇ ਫਜੂਲ ਖਰਚੀ ਬਚਾਈ ਜਾਵੇ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਸੁਰਿੰਦਰ ਦਾਸ ਜੀ ਨੇ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਅਤ ਕਰੀਏ ਅਤੇ ਵਿੱਦਿਆ ਦਾ ਗਿਆਨ ਦੇ ਕੇ ਉਨ੍ਹਾਂ ਉੱਚੇ ਅਹੁੱਦਿਆਂ 'ਤੇ ਬਿਠਾਈਏ। ਉਨ੍ਹਾਂ ਕਿਹਾ ਇਹ ਸਭ ਕੁਝ ਤੱਦ ਹੀ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਹੋਣ ਵਾਲੀ ਫਜ਼ੂਲ ਖਰਚੀ ਨੂੰ ਰੋਕ ਕੇ ਬੱਚਿਆਂ ਲਈ ਮਾਇਆ ਜਮ੍ਹਾਂ ਕਰਕੇ ਉਨ੍ਹਾਂ ਨੂੰ ਵਿੱਦਿਆ ਦਾ ਗਿਆਨ ਦੇਈਏ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਵਿਆਹ ਸਮਾਗਮ, ਜਨਮ ਦਿਨ ਸਮਾਗਮ ਅਤੇ ਹੋਰ ਖੁਸ਼ੀ ਦੇ ਸਮਾਗਮਾਂ ਨੂੰ ਸਾਦੇ ਢੰਗ ਨਾਲ ਮਨਾਇਆ ਜਾਵੇ। ਜਿਸ ਲਈ ਸਾਨੂੰ ਸਾਰਿਆਂ ਖੁਦ ਹੀ ਪਹਿਲ ਕਰਨੀ ਹੋਵੇਗੀ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਸੰਗਤਾਂ ਨੂੰ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ। ਇਸ ਸਮਾਗਮ ਦੌਰਾਨ ਸੰਤ ਸਤਵਿੰਦਰ ਹੀਰਾ, ਸੰਤ ਸਰਵਣ ਦਾਸ ਅਤੇ ਸੰਤ ਸੁਰਿੰਦਰ ਦਾਸ ਜੀ ਨੂੰ ਪਿੰਡ ਪੋਲੀਆਂ ਦੀਆਂ ਸੰਗਤਾਂ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।

ਸੰਤ ਸਤਵਿੰਦਰ ਹੀਰਾ ਦੀ ਅਗਵਾਈ ਹੇਠ ਵਫ਼ਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ

ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਦੀ ਅਗਵਾਈ ਹੇਠ ''ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ'' ਦਾ ਇੱਕ ਵਫ਼ਦ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਦਿੱਲੀ ਵਿਖੇ ਮਿਲਿਆ। ਇਸ ਸਮੇਂ ਸੰਤ ਸਤਵਿੰਦਰ ਹੀਰਾ ਦੇ ਰਿਟਾਇਰਡ ਆਈ.ਏ. ਐਸ. ਦੁਸ਼ਅੰਤ ਗੌਤਮ, ਆਤਮਾ ਰਾਮ ਪਰਮਾਰ ਸਾਬਕਾ ਮੰਤਰੀ ਗੁਜਰਾਤ, ਸਾਬਕਾ ਚੇਅਰਮੈਨ ਐਸ.ਸੀ. ਕਮਿਸ਼ਨ ਸੁਰੇਸ਼ ਰਠੋਰ ਵਿਧਾਇਕ ਹਰਿਦੁਆਰ, ਸੂਰਜਭਾਨ ਕਟਾਰੀਆ, ਰਿਟਾ. ਆਈ.ਐਸ.ਆਰ. ਐਨ. ਪਟੇਲ ਸਾਬਕਾ ਵਿਧਾਇਕ ਅਹਿਮਦਾਬਾਦ, ਰਾਹਲੂ ਗਵਾਲੀਅਰ, ਐਡਵੋਕੇਟ ਮਹੀਪਾਲ ਦਿੱਲੀ, ਕੇ.ਡੀ. ਪਾਟੜੀਆ ਰਿਟਾ. ਏ.ਡੀ.ਜੀ.ਪੀ., ਮਾਨਚੰਦ ਐਲ ਮੂਰਗਾਨ ਰਾਸ਼ਟਰੀ ਵਾਈਸ ਚੇਅਰਮੈਨ ਐਸ.ਸੀ. ਕਮਿਸ਼ਨ ਵੀ ਸ਼ਾਮਿਲ ਸਨ। ਇਸ ਸਮੇਂ ਪ੍ਰਤੀਨਿਧ ਮੰਡਲ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਸੁੰਦਰ ਸਰੂਪ ਵਾਲਾ ਚਿੰਨ ਭੇਟ ਕੀਤਾ ਗਿਆ। ਸ੍ਰੀ ਗੁਰੂ ਰਵਿਦਾਸ ਮੰਦਿਰ ਤੁਗਲਕਾਬਾਦ ਦੇ ਪੁਨਰ ਨਿਰਮਾਣ ਅਤੇ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ 96 ਨੌਜਵਾਨਾਂ ਦੀ ਰਿਹਾਈ ਸਬੰਧੀ ਵਿਸਥਾਰ ਪੂਰਵਕ ਵਿਚਾਰ ਪੇਸ਼ ਕੀਤੇ ਗਏ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਫਦ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਇਹ ਮਾਮਲਾ ਮਾਣਯੋਗ ਸੁਪਰੀਮ ਕੋਰਟ ਵਿਚ ਹੈ। ਸੁਪਰੀਮ ਕੋਰਟ ਤੋਂ ਫੈਸਲਾ ਆਉਣ ਤੋਂ ਉਪਰੰਤ ਸਰਕਾਰ ਮੰਦਰ ਦੇ ਪੁਨਰ ਨਿਰਮਾਣ ਲਈ ਪੂਰਾ ਸਹਿਯੋਗ ਕਰੇਗੀ।

ਸੰਤ ਮਾਮ ਚੰਦ ਜੀ ਦੇ 94ਵੇਂ ਜਨਮ ਦਿਵਸ ਮੌਕੇ ਵਿਸ਼ਾਲ ਸੰਤ ਸੰਮੇਲਨ

ਸ੍ਰੀ ਚਰਨ ਛੋਹ ਗੰਗਾ, 2 ਅਕਤੂਬਰ (ਆ.ਧ.ਪ.)- ਸਤਿਗੁਰੂ ਰਵਿਦਾਸ ਜੀ ਮਹਾਰਾਜ ਆਸ਼ਰਮ ਪਿੰਡ ਸੈਦੋਪੁਰ (ਅੰਬਾਲਾ) ਵਿਖੇ ਸੰਤ ਮਾਮ ਚੰਦ ਜੀ ਦੇ 94ਵੇਂ ਜਨਮ ਦਿਵਸ ਮੌਕੇ ਮੌਜੂਦਾ ਗੱਦੀ ਨਸ਼ੀਨ ਸੰਤ ਸੋਮ ਦਾਸ ਜੀ ਦੀ ਅਗਵਾਈ ਹੇਠ ਸੰਤ ਸੰਮੇਲਨ ਕਰਵਾਇਆ ਗਿਆ। ਜਿਸ ਵਿਚ ਸਮੂਹ ਸੰਤਾਂ ਮਹਾਂਪੁਰਸ਼ਾਂ ਵੱਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਗਿਆ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਮੁੱਖ ਪ੍ਰਚਾਰਕ ਜੋਗਿੰਦਰ ਪਾਲ ਜੌਹਰੀ, ਸੰਤ ਨਿਰਮਲ ਦਾਸ ਜੀ ਕੋਪਾਲ ਮੋਚਨ, ਸੰਤ ਜੈਨ ਦਾਸ ਦਿਆਲਗੜ੍ਹ, ਸੰਤ ਸੁੰਦਰ ਦਾਸ ਜੀ ਵੱਲੋਂ ਸਤਿਸੰਗ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਮੁੱਖ ਪ੍ਰਚਾਰਕ ਸੰਤ ਜੋਗਿੰਦ ਪਾਲ ਜੌਹਰੀ ਵੱਲੋਂ ਸੰਗਤਾਂ ਨੂੰ ਦੱਸਿਆ ਗਿਆ ਕਿ ਇਹ ਆਦਿ ਨਿਸ਼ਾਨ ਸਾਡੀ ਪਹਿਚਾਣ ਹੈ ਕਿਉਂਕਿ ਅਸੀਂ ਸਾਰੇ ਇਸ ਦੇਸ਼ ਦੇ ਆਦਿ ਵਾਸੀ (ਮੂਲਨਿਵਾਸੀ) ਹਾਂ, ਇਸ ਲਈ ਸਾਡੀ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਆਦਿ ਧਰਮ ਦੀ ਲਹਿਰ ਨੂੰ ਜਨ-ਜਨ ਤੱਕ ਪਹੁੰਚਾਈਏ। ਜਿਸ ਲਈ ਬਹੁਤ ਜ਼ਰੂਰੀ ਹੈ ਕਿ ਵੱਖ-ਵੱਖ ਇਲਾਕਿਆਂ ਵਿਚ ਸਤਿਸੰਗ ਸਮਾਗਮ ਹੋਣ ਤਾਂ ਹੀ ਪ੍ਰਚਾਰ ਰਾਹੀਂ ਆਦਿ ਧਰਮ ਲਹਿਰ ਦਾ ਪ੍ਰਚਾਰ—ਪ੍ਰਸਾਰ ਕੀਤਾ ਜਾ ਸਕਦਾ ਹੈ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਲੱਗੇਗਾ ਕਿ ਸਾਡੇ ਰਹਿਬਰਾਂ ਨੇ ਆਪਣੀ ਕੌਮ ਨੂੰ ਬਚਾਉਣ ਲਈ ਕਿਵੇਂ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਸੰਗਤਾਂ ਨਾਲ ਵਿਸ਼ੇਸ਼ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਇਤਿਹਾਸ ਤੀਰਥ ਅਸਥਾਨ ਮੰਦਿਰ ਤੁਗਲਕਾਬਾਦ ਦਿੱਲੀ ਵਿਖੇ ਜੋ ਘਟਨਾ ਵਾਪਰੀ ਉਹ ਬਹੁਤ ਮੰਦਭਾਗੀ ਸੀ ਜਿਸ ਨਾਲ ਦੇਸ਼-ਵਿਦੇਸ਼ ਦੀਆਂ ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦੇ ਹਿਰਦੇ ਵਲੂੰਦਰੇ ਗਏ। ਉਨ੍ਹਾਂ ਦੱਸਿਆ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ, ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਅਤੇ ਇੰਚਾਰਜ ਸੰਤ ਜਗਵਿੰਦਰ ਲਾਂਬਾ ਜੀ ਵੱਲੋਂ ਜੂਨ ਮਹੀਨੇ ਤੋਂ ਲਗਾਤਾਰ ਸੰਘਰਸ਼ ਜਾਰੀ ਹੈ ਤਾਂ ਜੋ ਸਾਡੇ ਇਤਿਹਾਸਕ ਮੰਦਿਰ ਦਾ ਮੁੜ ਨਿਰਮਾਣ ਹੋ ਸਕੇ। ਉਨ੍ਹਾਂ ਕਿਹਾ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਪਿਛਲੇ ਚਾਰ ਮਹੀਨਿਆਂ ਤੋਂ ਲਗਾਤਾਰ ਦਿੱਲੀ ਵਿਖੇ ਕਾਨੂੰਨੀ ਲੜ੍ਹਾਈ ਲੜ ਰਹੇ ਹਨ ਜਿਸ ਦਾ ਨਤੀਜਾ ਜਲਦ ਹੀ ਸੰਗਤਾਂ ਦੇ ਸਾਹਮਣੇ ਆਵੇਗਾ। ਇਸ ਮੌਕੇ ਇਸ ਆਸ਼ਰਮ ਦੀ ਕਾਰ ਸੇਵਾ ਲਈ ਵਡਮੁੱਲਾ ਯੋਗਦਾਨ ਪਾਉਣ ਵਾਲੇ ਸ੍ਰੀਮਾਨ ਬਲਵੀਰ ਚੰਦ ਜੀ ਨੂੰ ਸਮੂਹ ਸੰਤ ਮਹਾਂਪੁਰਸ਼ਾਂ ਵੱਲੋਂ ਸਨਮਾਨਿਤ ਕੀਤਾ ਗਿਆ।

ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਸ੍ਰੀ ਗੁਰੂ ਰਵਿਦਾਸ ਮੰਦਿਰ ਰਾਮਪੁਰੀ ਕਾਲਕਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਸਨਮਾਨ

ਸ੍ਰੀ ਚਰਨ ਛੋਹ ਗੰਗਾ, 1 ਅਕਤੂਬਰ (ਆ.ਧ.ਪ.)- ਸ੍ਰੀ ਗੁਰੂ ਰਵਿਦਾਸ ਮੰਦਿਰ ਰਾਮਪੁਰੀ ਕਾਲਕਾ ਜੀ ਦਿੱਲੀ ਦੀ ਪ੍ਰਬੰਧਕ ਕਮੇਟੀ ਜਿਨ੍ਹਾਂ ਵਿਚ ਪ੍ਰਧਾਨ ਡਾ. ਨਰੇਸ਼ ਕਲਸੀ, ਜਨਰਲ ਸਕੱਤਰ ਸ੍ਰੀ ਵਿਜੇ ਕੁਮਾਰ ਘੇੜਾ, ਬਨਾਰਸੀ ਦਾਸ ਜੀ, ਬੂਟਾ ਸਿੰਘ ਸੇਵਾਦਾਰ, ਸ੍ਰੀ ਹਰਬੰਸ ਲਾਲ ਅਤੇ ਸਮੂਹ ਮੈਂਬਰਾਂ ਨੂੰ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਜੀ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸ੍ਰੀ ਬੀ.ਕੇ. ਸਿੰਘ, ਦੁਰਗਾ ਪ੍ਰਸਾਦ ਵੀ ਹਾਜ਼ਰ ਸਨ। ਇਸ ਮੌਕੇ ਗੱਲਬਾਤ ਕਰਦਿਆਂ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮੰਦਿਰ ਰਾਮਪੁਰੀ ਕਾਲਕਾ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਮੰਦਿਰ ਤੁਗਲਕਾਬਾਦ ਨੂੰ ਢਾਹੇ ਜਾਣ ਵਿਰੁੱਧ ਜੋ ਦਿੱਲੀ ਦੇ ਜੰਤਰ ਮੰਤਰ ਵਿਖੇ ਧਰਨਾ ਦਿੱਤਾ ਗਿਆ ਸੀ ਉਸ ਵਿਚ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਸੀ ਅਤੇ ਇਨ੍ਹਾਂ ਸਮੂਹ ਮੈਂਬਰਾਂ ਵੱਲੋਂ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਜਾਰੀ ਕਾਨੂੰਨੀ ਲੜ੍ਹਾਈ 'ਚ ਵੀ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਪ੍ਰਬੰਧ ਕਮੇਟੀ ਦੇ ਮੈਂਬਰਾਂ ਦਾ ਸਨਮਾਨ ਕੀਤਾ ਜਾਵੇ ਜੋ ਕਿ ਅੱਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਤੁਗਲਕਾਬਾਦ ਮੰਦਿਰ ਸੰਬੰਧੀ ਅਗਲੀ ਤਰੀਕ 18 ਅਕਤੂਬਰ ਦਿੱਤੀ ਗਈ ਹੈ।

Gurbani Satguru Ravidass Ji - Doordarshan Episode - 1



Gurbani Satguru Ravidass Ji -Doordarshan Episode - 2



Gurbani Satguru Ravidass Ji -Doordarshan Episode - 3



Gurbani Satguru Ravidass Ji -Doordarshan Episode - 4



Gurbani Satguru Ravidass Ji -Doordarshan Episode - 5



Gurbani Satguru Ravidass Ji -Doordarshan Episode - 6