India Time [ GMT +5:30 hours ]
Office Bearers News Gallery Photo Gallery Contact Us Account E - Paper Home



SHRI GURU RAVIDASS JI was born in the fifteenth century at Kanshi (Banara) in the state of Uttar Pradesh in India.
His birthday comes every year at Puran Mashi in the month of Magh. His mother's name was Mata Kalsi Ji and his father's name was Baba Santokh Dass Ji.
Guru Ravidass Ji was born in a humble family which was considered untouchable as per the social order prevailing at that time in Hindu society.
Guru Ji spearheaded the fight against man-made discrimination based on caste, colour or creed and preached the lofty ideas of socialism, secularism, equality and fraternity.
From very childhood, he was very much devoted to worship Real God. The caste Brahmans created many problems for him. Guru Ji had to appear before King Nagarmal so many times. In the end, the King was convinced and became a follower of Guru Ravidass Ji.
JAGATGURU SATGURU RAVIDASS JI MAHARAJ, the famous untouchable saint-poet of the 15th-16th century. Satguru Ravidass Ji taught the lessons of universal brotherhood, tolerance, message of love your neighbour.
He is by far the most revered among the scheduled castes, especially Adi Dharmi of Northwest and Central India. Although they occupy the very bottom of the social hierarchy, the Chamars and other Untouchable groups who worship Guru Ravidass Ji do not passively accept their inferior status. Their worship of Satguru Ravidass Ji is the manifestation of a dissident socioreligious ideology. The mere mention of his name evokes a sense of confidence and self-respect among them. So much so that a large number of them prefer to be identified as 'Ravidassia' rather than be known by their customary caste titles colored with derogatory connotations

The     ADI DHARAM     Religion,

  • Salutation: Jai Gurdev - Dhan Gurdev.
  • Jaikara: Bole So Nirbhai - Shri Guru Ravidass Maharaj Di Jai
  • Ultimate Place of Pilgrimage :
    • Satguru Ravidass Janam Sthan Mandir, at Seer Govardhanpur, Varanasi U.P.
    • Shri Guru Ravidass Itihasik Dharam Isthan Charan Choh Ganga Khural Garh Sahib.
  • Objectives :
    • To propagate the Bani and teachings of Satguru Ravidass Ji, alongwith of Satguru Bhagwan Balmik Ji, Satguru Namdev Ji, Satguru Kabir Ji, Satguru Trilochan Ji, Satguru Sain Ji, Satguru Sadna Ji & other Adi Sant Mahapurush would also be propagated..
    • Built a religious, health and educational center for the people at Charan Chhoe Ganga (Amritkund), Khuralgarh Sahib Teh: GARHSHANKAR - Punjab ( India )
    • And peaceful efforts to vacate the Seer Govardhanpur, Varanasi U.P from unauthorised occupant.
    • Promote simple marriages.
    • Scholarship to economically weak meritorious students for Higher Education .
    • Free diet for two national level economically weak sports persons.
  • To respect all religions and religious granth's love the mankind and lead virtuous life.


Sincerely,

ALL INDIA ADI DHARAM MISSION (Regd.) BHARAT

ਪਿੰਡ ਪਾਰਵਾਲਾ (ਪੰਚਕੁਲਾ) ਦੀਆਂ ਸੰਗਤਾਂ ਨੇ ਸ੍ਰੀ ਚਰਨ ਛੋਹ ਗੰਗਾ ਵਿਖੇ ਲੰਗਰਾਂ ਦੀ ਸੇਵਾ ਕੀਤੀ

ਸ੍ਰੀ ਚਰਨ ਛੋਹ ਗੰਗਾ, 19 ਜੂਨ (ਆ.ਧ.ਪ.) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਗਤਾਂ ਰੋਜ਼ਾਨਾ ਵੱਡੀ ਗਿਣਤੀ 'ਚ ਨਤਮਸਤਕ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਇਤਿਹਾਸਕ ਸਥਾਨਾਂ ਬਾਰੇ ਵਿਸ਼ਵ ਭਰ ਵਿਚ ਕੀਤੇ ਜਾ ਰਹੇ ਪ੍ਰਚਾਰ-ਪ੍ਰਸਾਰ ਨਾਲ ਇੱਥੇ ਪਹੁੰਚਣ ਵਾਲੀਆਂ ਸੰਗਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜਿਸ ਨੂੰ ਦੇਖਦਿਆਂ ਸ੍ਰੀ ਚਰਨ ਛੋਹ ਗੰਗਾ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਦੀ ਅਗਵਾਈ ਹੇਠ ਸੰਗਤਾਂ ਦੇ ਇੱਥੇ ਠਹਿਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਦੂਰੋਂ ਨੇੜਿਓਂ ਆਉਣ ਵਾਲੀ ਸੰਗਤ ਨੂੰ ਇੱਥੇ ਆ ਕੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ ਅਤੇ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਕਰਨ। ਅੱਜ ਦੇ ਦਿਹਾੜੇ ਮੌਕੇ ਪਿੰਡ ਪਰਵਾਲਾ ਜ਼ਿਲ੍ਹਾ ਪੰਚਕੁਲਾ ਦੀ ਸੰਗਤਾਂ ਨੇ ਪ੍ਰਧਾਨ ਸ੍ਰੀ ਦੇਵੀ ਦਿਆਲ ਜੀ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਸ੍ਰੀ ਚਰਨ ਛੋਹ ਗੰਗਾ ਵਿਖੇ ਨਤਮਸਤਕ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਗੁਰੂਘਰ ਵਿਖੇ 24 ਘੰਟੇ ਚੱਲਣ ਵਾਲੇ ਲੰਗਰਾਂ ਦੀ ਸੇਵਾ ਕੀਤੀ। ਇਸ ਮੌਕੇ ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਵੱਲੋਂ ਸੇਵਾ ਕਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਸੁਰਿੰਦਰ ਦਾਸ ਜੀ ਨੇ ਕਿਹਾ ਕਿ ਗੁਰੂਘਰ ਦੀ ਪੂਰੀ ਪ੍ਰਬੰਧਕ ਕਮੇਟੀ ਪਿੰਡ ਪਾਰਵਾਲਾ ਦੀਆਂ ਸੰਗਤਾਂ ਦੀ ਧੰਨਵਾਦੀ ਹੈ ਜਿਨ੍ਹਾਂ ਨੇ ਅੱਜ ਸ੍ਰੀ ਚਰਨ ਛੋਹ ਗੰਗਾ ਵਿਖੇ ਖੁਦ ਲੰਗਰ ਤਿਆਰ ਕਰਕੇ ਇੱਥੇ ਪੁੱਜਣ ਵਾਲੀਆਂ ਸੰਗਤਾਂ ਲਈ ਲੰਗਰ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਲੰਗਰ ਸੇਵਾ ਸਭ ਤੋਂ ਉੱਤਮ ਸੇਵਾ ਹੈ ਜੋ ਕਿ ਕਿਸੇ ਵਡਭਾਗੀ ਨੂੰ ਹੀ ਮਿਲਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੁਧਿਆਣਾ ਯੁਨਿਟ ਦੇ ਪ੍ਰਧਾਨ ਸ੍ਰੀ ਬਲਵੀਰ ਮਹੇ ਸੰਤ ਗਿਰਧਾਰੀ ਲਾਲ, ਸੰਤ ਨਿਰੰਜਣ ਦਾਸ, ਸੰਤ ਜੋਗਿੰਦਰ ਪਾਲ ਜੌਹਰੀ ਅਤੇ ਬਾਬਾ ਬੰਤਾ ਰਾਮ ਘੇੜਾ ਸੰਗੀਤਕ ਅਕਾਦਮੀ ਦੇ ਵਿਦਿਆਰਥੀਆਂ ਨੇ ਵੀ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ।

ਸ੍ਰੀ ਕਮਲ ਚੌਹਾਨ ਵੱਲੋਂ ਸ੍ਰੀ ਚਰਨ ਛੋਹ ਗੰਗਾ ਵਿਖੇ ਕਾਰ ਸੇਵਾ ਲਈ 1 ਲੱਖ ਰੁਪਏ ਦਾ ਵਿਸ਼ੇਸ਼ ਯੋਗਦਾਨ

ਸ੍ਰੀ ਚਰਨ ਛੋਹ ਗੰਗਾ, 15 ਜੂਨ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋਤੀ ਜੋਤਿ ਦਿਵਸ ਮਨਾਉਣ ਲਈ ਦਿੱਲੀ ਤੋਂ ਸੰਗਤਾਂ ਵੱਡੇ ਜੱਥੇ ਦੇ ਰੂਪ ਵਿਚ ਨਤਮਸਤਕ ਹੋਈਆਂ। ਇਨ੍ਹਾਂ ਸੰਗਤਾਂ ਨੇ ਗੁਰੂਘਰ ਵਿਖੇ ਚੱਲ ਰਹੀ ਕਾਰ ਸੇਵਾ ਨੂੰ ਦੇਖਦਿਆਂ ਮਾਇਕ ਯੋਗਦਾਨ ਦਿੱਤਾ। ਜਿਨ੍ਹਾਂ ਵਿਚ ਸ਼ਾਮਿਲ ਕਮਲ ਚੌਹਾਨ ਵੱਲੋਂ 1 ਲੱਖ ਰੁਪਏ ਦਾ ਵਿਸ਼ੇਸ ਯੋਗਦਾਨ ਦਿੱਤਾ ਗਿਆ ਅਤੇ ਸ੍ਰੀ ਗੁਰੂ ਰਵਿਦਾਸ ਜਨਮ ਉਤਸਵ ਕਮੇਟੀ ਦਿੱਲੀ ਵੱਲੋਂ 11000/- ਰੁਪਏ ਦਾ ਵਿਸ਼ੇਸ਼ ਯੋਗਦਾਨ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕਮਲ ਚੌਹਾਨ ਨੇ ਕਿਹਾ ਕਿ ਮੈਂ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਦੀ ਸ਼ਲਾਘਾ ਕਰਦਾ ਹਾਂ। ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਅਸਥਾਨਾਂ ਬਾਰੇ ਵੀ ਜਾਣਕਾਰੀ ਦੇਣਾ ਸਾਡਾ ਮੁਢਲਾ ਫ਼ਰਜ ਹੈ। ਉਨ੍ਹਾਂ ਕਿਹਾ ਕਿ ਮੇਰੀ ਇਹ ਦਿਲੀ ਇੱਛਾ ਸੀ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਬਿ ਦੇ ਦਰਸ਼ਨ ਕਰਾਂ। ਅਸੀਂ ਅਕਸਰ ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ਰਾਹੀਂ ਸੰਤ ਸਤਵਿੰਦਰ ਹੀਰਾ ਜੀ ਦੀ ਅਗਵਾਈ ਹੇਠ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਭਾਰਤ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਦੀਆਂ ਖ਼ਬਰਾਂ ਸੁਣਦੇ 'ਤੇ ਪੜ੍ਹਦੇ ਰਹਿੰਦਾ ਹਾਂ ਜਿਸ ਨੂੰ ਦੇਖ ਕੇ ਮੈਨੂੰ ਬਹੁਤ ਹੀ ਹੌਂਸਲਾ ਮਿਲਦਾ ਹੈ ਕਿ ਸਾਡੇ ਰਹਿਬਰਾਂ ਦੀ ਆਵਾਜ਼ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਅਤੇ ਸ੍ਰੀ ਚਰਨ ਛੋਹ ਗੰਗਾ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਦਿਨ ਰਾਤ ਮਿਹਨਤ ਜਾਰੀ ਹੈ। ਉਨ੍ਹਾਂ ਇਨ੍ਹਾਂ ਕਾਰਜਾਂ ਲਈ ਸਮੂਹ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ। ਇਸ ਸੰਗਤਾਂ ਨੂੰ ਇੱਥੇ ਪੁੱਜਣ 'ਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਰਦ ਹੀਰਾ ਅਤੇ ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਵੱਲੋਂ ਜੀ ਆਇਆਂ ਕਿਹਾ ਗਿਆ ਅਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤਾਂ ਵਿਚ ਪ੍ਰਧਾਨ ਬ੍ਰਹਮ ਪ੍ਰਕਾਸ਼ ਬਲਾਂਕੀ, ਮਹਾਮੰਤਰੀ ਤੇਜ ਸਿੰਘ ਰਾਜੇਸ਼, ਧਰਮ ਸਿੰਘ, ਰਾਮ ਨਿਵਾਸ ਚੌਧਰੀ, ਭੁਪੇਸ਼ ਕੁਮਾਰ, ਦਵਿੰਦਰ ਕਦੇਮ, ਰੋਹਤਾਸ਼ ਜੀ, ਰਾਕੇਸ਼ ਜਾਖ, ਡਾ. ਸ਼ਿਵ ਚਰਨ ਪੀਪਲ, ਸ਼ਿਆਮ ਬਾਬੂ ਜਾਖ, ਟੇਕ ਚੰਦ, ਭੋਗਲ, ਸ਼੍ਰੀਮਤੀ ਰਾਣੀ, ਸ੍ਰੀਮਤੀ ਮੰਜੂ, ਬਾਬੂ ਲਾਲ, ਦੇਵੀ ਸਿੰਘ, ਰਾਜਿੰਦਰ ਪ੍ਰਸਾਦ, ਮਾਨ ਸਿੰਘ, ਧਰਮ ਪਾਲ ਤੇ ਹੋਰ ਸੰਗਤਾਂ ਹਾਜ਼ਰ ਸਨ।

ਸ੍ਰੀ ਚਰਨ ਛੋਹ ਗੰਗਾ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋਤੀ ਜੋਤਿ ਦਿਵਸ ਮਨਾਇਆ

ਸ੍ਰੀ ਚਰਨ ਛੋਹ ਗੰਗਾ, 15 ਜੂਨ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋਤੀ ਜੋਤਿ ਦਿਵਸ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ। ਅੱਜ ਦੇ ਦਿਹਾੜੇ ਮੌਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਲਾਹ ਲੈਣ ਲਈ ਜੰਮੂ, ਨਵਾਂਸ਼ਹਿਰ, ਦਿੱਲੀ, ਯਮੁਨਾ ਨਗਰ, ਕੋਪਾਲ ਮੋਚਨ, ਸੰਗਰੂਰ ਤੋਂ ਸੰਗਤਾਂ ਵੱਡੀ ਗਿਣਤੀ 'ਚ ਸ੍ਰੀ ਚਰਨ ਛੋਹ ਗੰਗਾ ਵਿਖੇ ਨਤਮਸਤਕ ਹੋਈਆਂ। ਅੱਜ ਦੇ ਦਿਹਾੜੇ ਮੌਕੇ ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਅਤੇ ਇੰਚਾਰਜ ਸੰਤ ਜਗਵਿੰਦਰ ਲਾਂਬਾ ਜੀ ਵੱਲੋਂ ਸੰਗਤਾਂ ਨੂੰ ਸਤਿਸੰਗ ਰਾਹੀ ਨਿਹਾਲ ਕੀਤਾ ਗਿਆ। ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਦਿਆਂ ਸੰਤ ਸੁਰਿੰਦਰ ਦਾਸ ਜੀ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਉੱਚ ਜਾਤੀ ਲੋਕਾਂ ਦਾ ਊਚ ਨੀਚ ਜਾਤ-ਪਾਤ ਪ੍ਰਤੀ ਹੰਕਾਰ ਹੀ ਨਹੀਂ ਤੋੜਿਆ ਸਗੋਂ ਉਸ ਸਮੇਂ ਦੇ ਜ਼ਾਲਮ ਹਾਕ ਦੇ ਕਠੋਰ ਰਵੱਈਏ ਦੀ ਸ਼ਿਕਾਰ ਹੋਈ ਤਰਾਹ ਤਰਾਹ ਕਰ ਰਹੀ ਲੋਕਾਈ ਨੂੰ ਇੱਕ ਨਵੀਂ ਦਿਸ਼ਾ ਔਰ ਪ੍ਰਥਾ ਚਲਾ ਕੇ ਭਗਵਾਨ ਦੀ ਭਗਤੀ ਦੁਆਰਾ ਭਗਵਾਨ ਨਾਲ ਜੋੜ੍ਹਿਆ, ਸਿਰ ਚੁੱਕ ਕੇ ਜੀਵਨ ਜਿਊਣ ਦਾ ਸੰਦੇਸ਼ ਦਿੱਤਾ। ਪੰਡਿਤਾਂ ਵੱਲੋਂ ਨਕਾਰੀਆਂ ਜਾਤਾਂ ਨੂੰ ਇਕੱਠਿਆਂ ਕਰਕੇ ਉਨ੍ਹਾਂ ਵਿਚ ਇਨਸਾਨੀਅਤ ਦਾ ਅਹਿਸਾਸ ਕਰਾ ਕੇ ਗੁਰਬਾਣੀ ਨਾਲ ਜੋੜਿਆ, ਮੁਕਤੀ ਮਾਰਗ ਦਾ ਰਾਹ ਸਮਝਾਇਆ। ਅੱਜ ਵੀ ਉਨ੍ਹਾਂ ਦਾ ਨਾਮ ਧਾਰਮਿਕ ਸਥਾਨਾਂ, ਸਮਾਗਮਾਂ, ਗੁਰਦੁਆਰਿਆਂ ਇਥੋਂ ਤੱਕ ਕਿ ਇਨਸਾਨਾਂ ਦੇ ਦਿਲਾਂ ਅੰਦਰ ਵੀ ਬੜੀ ਸ਼ਰਧਾ ਔਰ ਭਗਤੀ ਪੂਰਵਕ ਲਿਆ ਜਾਂਦਾ ਹੈ। ਅਸੀਂ ਭਾਗਾਂ ਵਾਲੇ ਹਾਂ ਜੋ ਅੱਜ ਐਸੇ ਗੁਰੂ ਦੇ ਧਰਮ ਅਸਥਾਨਾਂ 'ਤੇ ਉਨ੍ਹਾਂ ਦਾ ਜੋਤੀ ਜੋਤਿ ਦਿਵਸ ਮਨਾਉਣ ਲਈ ਇਕੱਤਰ ਹੋਏ ਹਾਂ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮੂਹ ਲੋਕਾਈ 'ਤੇ ਆਪਣਾ ਹੱਥ ਬਣਾਈ ਰੱਖਣ ਤਾਂ ਜੋ ਸੰਗਤਾਂ ਉਨ੍ਹਾਂ ਦੇ ਦੱਸੇ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰ ਸਕਣ। ਅੱਜ ਦੇ ਦਿਹਾੜੇ ਮੌਕੇ ਗੁਰੂਘਰ ਦੇ ਇੰਚਰਾਜ ਸੰਤ ਜਗਵਿੰਦਰ ਲਾਂਬਾ ਜੀ ਵੱਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਅਤੇ ਉਨ੍ਹਾਂ ਦੀ ਜੀਵਨੀ ਤੋਂ ਜਾਣੂੰ ਕਰਵਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਮੀ ਕੈਸ਼ੀਅਰ ਸ੍ਰੀ ਅਮਿਤ ਕੁਮਾਰ ਪਾਲ, ਸੰਤ ਜੋਗਿੰਦਰ ਪਾਲ ਜੌਹਰੀ, ਸੰਤ ਨਰੰਜਣ ਦਾਸ, ਸੰਤ ਕਰਮ ਚੰਦ, ਸੰਤ ਕਾਹਨ ਦਾਸ, ਆਲ ਇੰਡੀਆ ਆਦਿ ਧਰਮ ਮਿਸ਼ਨ ਯੂਨਿਟ ਲੁਧਿਆਣਾ ਦੇ ਪ੍ਰਧਾਨ ਸ੍ਰੀ ਬਲਵੀਰ ਮਹੇ ਵੀ ਹਾਜ਼ਰ ਸਨ।

ਪਿੰਡ ਭਗਵਾਨਪੁਰ ਯਮੁਨਾ ਨਗਰ ਹਰਿਆਣਾ ਦੀਆਂ ਸੰਗਤਾਂ ਨੇ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ ਸਾਹਿਬ ਵਿਖੇ ਲੰਗਰਾਂ ਦੀ ਸੇਵਾ ਕੀਤੀ

ਸ੍ਰੀ ਚਰਨ ਛੋਹ ਗੰਗਾ, 14 ਜੂਨ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ• ਸਾਹਿਬ ਵਿਖੇ ਪਿੰਡ ਭਗਵਾਨਪੁਰ ਯਮੁਨਾ ਨਗਰ ਹਰਿਆਣਾ ਦੀਆਂ ਸੰਗਤਾਂ ਨੇ ਵੱਡੀ ਗਿਣਤੀ 'ਚ ਨਤਮਸਤਕ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸੰਗਤਾਂ ਨੇ ਸ੍ਰੀ ਚਰਨ ਛੋਹ ਗੰਗਾ ਵਿਖੇ ਦੋ ਦਿਨ ਰਹਿ ਕੇ ਇੱਥੇ 24 ਘੰਟੇ ਚੱਲਣ ਵਾਲੇ ਲੰਗਰਾਂ ਦੀ ਸੇਵਾ ਕੀਤੀ। ਪਿੰਡ ਭਗਵਾਨਪੁਰੀ ਦੀਆਂ ਸੰਗਤਾਂ ਵੱਲੋਂ ਸ੍ਰੀ ਚਰਨ ਛੋਹ ਗੰਗਾ ਵਿਖੇ ਬਣ ਰਹੀਆਂ ਇਮਾਰਤਾਂ ਲਈ 5100/- ਰੁਪਏ ਦਾ ਵਿਸ਼ੇਸ਼ ਯੋਗਦਾਨ ਵੀ ਦਿੱਤਾ ਗਿਆ। ਇਸ ਮੌਕ ਸ੍ਰੀ ਚਰਨ ਛੋਹ ਗੰਗਾ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਪਿੰਡ ਭਗਵਾਨਪੁਰ ਦੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਪਿੰਡ ਭਗਵਾਨਪੁਰ ਯਮੁਨਾ ਨਗਰ ਦੀਆਂ ਸੰਗਤਾਂ ਦੇ ਤਹਿਦਿਲੋਂ ਧੰਨਵਾਦੀ ਹਾਂ ਜਿਨ•ਾਂ ਨੇ ਦੋ ਦਿਨ ਇੱਥੇ ਰਹਿ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅਪਾਰ ਕ੍ਰਿਪਾ ਸਦਕਾ ਸੇਵਾ ਕੀਤੀ ਹੈ। ਉਨ•ਾਂ ਕਿਹਾ ਕਿ ਇੱਥੇ ਬਣ ਰਹੀਆਂ ਬਿਲਡਿੰਗਾਂ ਵਾਸਤੇ ਜੋ ਮਾਇਕ ਸਹਾਇਤਾ ਦਿੱਤੀ ਗਈ ਹੈ ਉਸ ਲਈ ਵੀ ਸੰਗਤਾਂ ਦਾ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਅਤੇ ਅੱਗੇ ਤੋਂ ਵੀ ਸ੍ਰੀ ਚਰਨ ਛੋਹ ਗੰਗਾ ਵਿਖੇ ਹੋਣ ਵਾਲੇ ਸਮਾਗਮਾਂ ਵਿਚ ਵੱਧ ਵੱਧ ਸੰਗਤ ਲੈ ਕੇ ਪਹੁੰਚਣ ਦੀ ਬੇਨਤੀ ਕੀਤੀ। ਇਸ ਮਕੌ ਸੰਤ ਸੁਰਿੰਦਰ ਦਾਸ ਅਤੇ ਸੰਤ ਗਿਰਧਾਰੀ ਲਾਲ ਵੱਲੋਂ ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਲ ਇੰਡੀਆ ਆਦਿ ਧਰਮ ਮਿਸ਼ਨ ਯੁਨਿਟ ਲੁਧਿਆਣਾ ਦੇ ਪ੍ਰਧਾਨ ਸ੍ਰੀ ਬਲਵੀਰ ਮਹੇ, ਸੰਤ ਨਰੰਜਣ ਦਾਸ, ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ।

ਆਦਿ ਧਰਮ ਮੰਡਲ ਦੇ ਸਥਾਪਨਾ ਦਿਵਸ ਮੌਕੇ ਸੰਗਤਾਂ ਨੇ ਵੱਡੀ ਗਿਣਤੀ 'ਚ ਸ੍ਰੀ ਚਰਨ ਛੋਹ ਗੰਗਾ ਵਿਖੇ ਹਾਜ਼ਰੀ ਭਰੀ

ਸ੍ਰੀ ਚਰਨ ਛੋਹ ਗੰਗਾ, 12 ਜੂਨ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ ਅੰਮ੍ਰਿਤ-ਕੁੰਡ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆਦਿ ਧਰਮ ਮੰਡਲ ਦੇ ਸਥਾਪਨਾ ਦਿਵਸ ਮੌਕੇ ਸਮਾਗਮ ਦੀ ਸ਼ੁਰੂਆਤ ਮਾਸੂਮ ਫ਼ਤਹਿਵੀਰ ਸਿੰਘ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ। ਇਸ ਮੌਕੇ ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਆਈਆਂ ਹੋਈਆਂ ਸੰਗਤਾਂ ਨੂੰ ਬਾਬੂ ਮੰਗੂ ਰਾਮ ਮੁਗੱਵਾਲੀਆ ਜੀ ਦੀ ਜੀਵਨੀ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਜੇਕਰ ਅਸੀਂ ਜੈ ਗੁਰਦੇਵ ਅਤੇ ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਦੇ ਜੈਕਾਰੇ ਲਗਾਉਂਦੇ ਹਾਂ ਅਤੇ ਜੈ ਗੁਰਦੇਵ ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਇਸ ਦੇ ਫਾਊਂਡਰ ਬਾਬੂ ਮੰਗੂ ਰਾਮ ਮੁੱਗੋਵਾਲੀਆ ਹੀ ਹਨ ਇਸ ਕਰਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਬਾਨੀ ਬਾਬਾ ਬੰਤਾ ਰਾਮ ਘੇੜਾ ਜਿਨ੍ਹਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਧਰਮ ਅਸਥਾਨਾਂ ਦੀ ਖੋਜ ਕਰਕੇ ਸੰਗਤਾਂ ਦੇ ਹਵਾਲੇ ਕੀਤੇ ਅੱਜ ਉਸ ਆਦਿ ਧਰਮ ਲਹਿਰ ਨੂੰ ਮਾਣਯੋਗ ਸੰਤ ਸਤਵਿੰਦਰ ਹੀਰਾ ਜੀ ਦੀ ਅਗਵਾਈ ਵਿਚ ਸ੍ਰੀ ਚਰਨ ਛੋਹ ਗੰਗਾ ਇਤਿਹਾਸਕ ਧਰਮ ਸਥਾਨ ਆਦਿ ਧਰਮ ਮੰਡਲ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਵਿਚ ਦਿੱਲੀ, ਮੱਧ ਪ੍ਰਦੇਸ਼, ਬਿਹਾਰ ਹਰਿਆਣਾ, ਪੰਜਾਬ ਅਤੇ ਹਿਮਾਚਲ ਜੇ. ਐਂਡ. ਕੇ ਵੱਡੀ ਗਿਣਤੀ ਵਿਚ ਪਹੁੰਚ ਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਸਾਧੂ ਸਮਾਜ ਦੇ ਰਾਸ਼ਟਰੀ ਪ੍ਰਧਾਨ ਸੰਤ ਸਰਵਣ ਦਾਸ ਜੀ ਦੀ ਅਗਵਾਈ ਵਿਚ ਆਦਿ ਧਰਮ ਮੰਡਲ ਦੀ ਵਿਚਾਰਧਾਰਾ 'ਤੇ ਪ੍ਰਵਚਨ ਕਰਨਗੇ। ਸੰਤ ਜਗਵਿੰਦਰ ਲਾਂਬਾ ਜੀ ਨੇ ਆਪਣੇ ਪ੍ਰਵਚਨਾਂ ਰਾਹੀਂ ਕਿਹਾ ਕਿ 1931 ਦੀ ਮਰਦਮਸ਼ੁਮਾਰੀ ਅੰਗਰੇਜ਼ ਸਰਕਾਰ ਦੇ ਰਾਜ ਵਿਚ ਆਦਿ ਧਰਮ ਨੂੰ ਮਾਨਤਾ ਦਿਵਾ ਕੇ ਸਮਾਜ ਨੂੰ ਬੇਗਮਪੁਰਾ ਵਸਾਉਣ ਬਾਰੇ ਜਾਣੂ ਕਰਵਾਇਆ ਅਤੇ ਆਪਣੇ 7 ਐਮ. ਐਲ. ਏ ਜਿਤਾ ਕੇ ਲਾਹੌਰ ਅਸੰਬਲੀ ਵਿਚ ਭੇਜੇ ਬਾਣੀ ਵਿੱਚ ਕਿਹਾ ਸ਼ਬਦ (ਆਦਿ ਸੇ ਪ੍ਰਗਟ ਭੈਆ, ਭੈਆ ਨਾ ਜਾਕੋ ਅੰਤ!! ਸੱਤ ਆਦਿ ਧਰਮ ਰਵਿਦਾਸ ਕਾ ਵਿਰਲਾ ਜਾਣੇ ਸੰਤ) ਸਾਨੂੰ ਸਾਰਿਆਂ ਨੂੰ ਆਪਣੇ ਵਿਰਸੇ ਨੂੰ ਜਾਣਦੇ ਹੋਏ ਆਦਿ ਧਰਮ ਲਹਿਰ ਦੇ ਵਿਚ ਯੋਗਦਾਨ ਪਾ ਕੇ ਸਾਰੀ ਦੁਨੀਆਂ ਦੇ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਉ ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਜਨ-ਜਨ ਤੱਕ ਪਹੁੰਚਾਉਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਜਗਵਿੰਦਰ ਲਾਂਬਾ, ਸੰਤ ਜੋਗਿੰਦਰ ਪਾਲ ਜੌਹਰੀ, ਸੰਤ ਗਿਰਧਾਰੀ ਲਾਲ, ਸੰਤ ਨਰੰਜਣ ਦਾਸ, ਸ੍ਰੀ ਅਮਿਤ ਕੁਮਾਰ ਪਾਲ, ਸ੍ਰੀ ਬਲਵੀਰ ਮਹੇ ਪ੍ਰਧਾਨ ਲੁਧਿਆਣਾ ਯੁਨਿਟ ਅਤੇ ਬਾਬਾ ਬੰਤਾ ਰਾਮ ਸੰਗੀਤ ਅਕਾਦਮੀ ਦੇ ਵਿਦਿਆਰਥੀ ਵੀ ਹਾਜ਼ਰ ਸਨ।

ਐਤਵਾਰ ਦੇ ਸਮਾਗਮਾਂ ਮੌਕੇ ਸ੍ਰੀ ਚਰਨ ਛੋਹ ਗੰਗਾ ਵਿਖੇ ਵੱਖ-ਵੱਖ ਇਲਾਕਿਆਂ ਦੀ ਸੰਗਤ ਨੇ ਭਰੀ ਹਾਜ਼ਰੀ

ਸ੍ਰੀ ਚਰਨ ਛੋਹ ਗੰਗਾ, 10 ਜੂਨ (ਆ.ਧ.ਪ.) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਐਤਵਾਰ ਦੇ ਸਮਾਗਮਾਂ ਮੌਕੇ ਭਾਰਤ ਭਰ ਤੋਂ ਸੰਗਤਾਂ ਨੇ ਨਤਮਸਤਕ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਅੱਜ ਦੇ ਦਿਹਾੜੇ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ, ਪ੍ਰਧਾਨ ਸੰਤ ਸੁਰਿੰਦਰ ਦਾਸ, ਇੰਚਰਾਜ ਸੰਤ ਜਗਵਿੰਦਰ ਲਾਂਬਾ ਅਤੇ ਜਨ. ਸਕੱਤਰ ਸੰਤ ਕਰਮ ਚੰਦ ਜੀ ਵੱਲੋਂ ਸੰਗਤਾਂ ਨੂੰ ਸਤਿਸੰਗ ਰਾਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਗਿਆ। ਕੌਮੀ ਕੈਸ਼ੀਅਰ ਸ੍ਰੀ ਅਮਿਤ ਕੁਮਾਰ ਪਾਲ ਵੱਲੋਂ ਵੀ ਆਪਣੇ ਵਿਚਾਰ ਰੱਖੇ ਗਏ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰ ਦਿੱਤੀ ਗਈ। ਅੱਜ ਦਿਹਾੜੇ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਸਤਵਿੰਦਰ ਹੀਰਾ ਨੇ ਕਿਹਾ 11-12 ਜੂਨ ਨੂੰ ਆਦਿ ਧਰਮ ਦਾ ਸਥਾਪਨਾ ਦਿਵਸ ਦੇਸ਼-ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿਚ ਕੌਮ ਦੀ ਬੁੱਧੀਜੀਵੀ ਅਤੇ ਸੰਤ ਮਹਾਂਪੁਰਸ਼ ਆਦਿ ਧਰਮ ਮੰਡਲ ਦੀ ਸਥਾਪਨਾ ਬਾਰੇ ਚਾਨਣਾ ਪਾਉਣਗੇ। ਅੱਜ ਦੇ ਦਿਹਾੜੇ ਮੌਕੇ ਲੰਗਰਾਂ ਦੀ ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਧੰਨਵਾਦ ਕੀਤਾ ਗਿਆ। ਅੱਜ ਦੇ ਦਿਹਾੜੇ ਮੌਕੇ ਜਲੰਧਰ ਦੂਰਦਰਸ਼ਨ 'ਤੇ ਚੱਲ ਰਹੇ ਧਾਰਮਿਕ ਪ੍ਰੋਗਰਾਮ ਗੁਰਬਾਣੀ ਸ੍ਰੀ ਗੁਰੂ ਰਵਿਦਾਸ ਜੀ ਦੀ ਸ਼ੂਟਿੰਗ ਵੀ ਨਿਰਦੇਸ਼ਕ ਤਰਸੇਮ ਬੱਧਣ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤੀ ਗਈ ਜਿਸ ਦਾ ਪ੍ਰਸਾਰਣ ਜਲਦ ਹੀ ਜਲੰਧਰ ਦੂਰਦਰਸ਼ਨ 'ਤੇ ਕੀਤਾ ਜਾਵੇਗਾ।

ਅਟਾਲ ਮਜਾਰਾ ਵਿਖੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ ਦੌਰਾਨ ਸੰਤ ਸੁਰਿੰਦਰ ਦਾਸ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ

ਸ੍ਰੀ ਚਰਨ ਛੋਹ ਗੰਗਾ, 8 ਜੂਨ (ਆ.ਧ.ਪ.) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਟਾਲ ਮਜਾਰਾ ਵਿਖੇ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਨ ਸੰਤ ਸੁਰਿੰਦਰ ਦਾਸ ਜੀ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਦਿਆਂ ਕਿਹਾ ਕਿ ਬੇਸ਼ੱਕ ਗੁਰੂ ਸਾਹਿਬ ਜੀ ਦੀ ਸ਼ਹੀਦੀ ਦੇ ਕਾਰਨ ਤਾਂ ਬਹੁਤ ਹੋ ਸਕਦੇ ਹਨ ਪਰ ਸਭ ਤੋਂ ਵੱਡਾ ਅਤੇ ਪ੍ਰਮੁੱਖ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਥਾਪਨਾ ਹੀ ਸ਼ਹੀਦੀ ਦਾ ਕਾਰਨ ਹੋ ਨਿਬੜਦੀ ਹੈ ਕਿਉਂਕਿ ਉਸ ਸਮੇਂ ਜਦੋਂ ਸਮਾਜ ਵਰਨਾਂ ਅਤੇ ਜਾਤਾਂ ਵਿਚ ਵੰਡਿਆ ਹੋਇਆ ਸੀ, ਬ੍ਰਾਹਮਣਵਾਦ ਦਾ ਦਬਦਬਾ ਸੀ, ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਰਾਬਰਤਾ ਦੇ ਸਿਧਾਂਤ ਦੀ ਗੱਲ ਅਤੇ ਬ੍ਰਾਹਮਣਵਾਦੀ ਵਿਚਾਰਧਾਰਾ ਉੱਪਰ ਕਰਾਰੀ ਚੋਟ, ਉਸ ਸਮੇਂ ਦੀ ਅਖੌਤੀ ਉੱਚ ਜਾਤੀ ਨੂੰ ਕਿਵੇਂ ਰਾਸ ਆ ਸਕਦੀ ਸੀ। ਦੂਸਰਾ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਚਾਰ ਦਰਵਾਜ਼ੇ ਜਿਥੇ ਬਿਨਾਂ ਕਿਸੇ ਭੇਦ-ਭਾਵ, ਕੁਲ, ਜਾਤ ਦੇ ਸਾਰਿਆਂ ਨੂੰ ਜੀ ਆਇਆਂ ਕਹਿਣਾ, ਇਹ ਵੀ ਉਸ ਵੇਲੇ ਦੀ ਅਖੌਤੀ ਉੱਚ ਸ਼੍ਰੇਣੀ ਦੇ ਹਜ਼ਮ ਨਹੀਂ ਹੋਇਆ ਕਿਉਂਕਿ ਜਿਥੇ ਹਰਿਮੰਦਰ ਸਾਹਿਬ ਦੀ ਸਥਾਪਨਾ ਸਾਂਝੇ ਕੇਂਦਰੀ ਅਸਥਾਨ ਵਜੋਂ ਹੋਈ, ਉਥੇ ਮੌਕੇ ਦੇ ਬ੍ਰਾਹਮਣਵਾਦ ਦੀ ਆਰਥਿਕਤਾ 'ਤੇ ਸਿੱਧੀ ਸੱਟ ਵੱਜੀ। ਉਹ ਲੋਕ ਜੋ ਪਹਿਲਾਂ ਹੋਰ ਤੀਰਥਾਂ 'ਤੇ ਜਾਂਦੇ ਸਨ ਅਤੇ ਚੜ੍ਹਾਵੇ ਚੜ੍ਹਾਉਂਦੇ ਸਨ, ਉਹ ਚੜ੍ਹਾਵਾ ਹੁਣ ਸੰਗਤ ਵਿਚ ਵਰਤਣਾ ਸ਼ੁਰੂ ਹੋ ਗਿਆ, ਊਚ-ਨੀਚ ਦਾ ਭੇਦ-ਭਾਵ ਖ਼ਤਮ ਹੋ ਗਿਆ। ਅਖੌਤੀ ਨੀਵੀਂ ਜਾਤ ਵਾਲਾ ਬੰਦਾ ਆਪਣੇ-ਆਪ ਨੂੰ ਮਾਣ ਭਰਿਆ ਮਹਿਸੂਸ ਕਰਨ ਲੱਗਿਆ। ਅਜਿਹਾ ਵੇਖ ਕੇ ਬ੍ਰਾਹਮਣਵਾਦ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਅਤੇ ਉਨ੍ਹਾਂ ਨੇ ਸਮੇਂ ਦੇ ਹਾਕਮ ਜਹਾਂਗੀਰ ਨੂੰ ਇਹ ਕਹਿ ਕੇ ਭੜਕਾਇਆ ਕਿ ਹੁਣ ਮੁਸਲਮਾਨ ਵੀ ਇਸ ਗੁਰੂ ਦੇ ਚੇਲੇ ਬਣਨ ਲੱਗ ਪੈਣੇ ਹਨ ਅਤੇ ਧਰਮ ਨੂੰ ਖ਼ਤਰਾ ਹੈ। ਜਦੋਂ ਜਹਾਂਗੀਰ ਨੂੰ ਇਹ ਵਾਸਤਾ ਪਾਇਆ ਤਾਂ ਇਹੀ 'ਧਰਮ ਸੰਕਟ' ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣਿਆ। ਇਸ ਮੌਕੇ ਸੰਤ ਸੁਰਿੰਦਰ ਦਾਸ ਜੀ ਨੇ ਜੂਨ 1984 ਦੇ ਸਮੂਹ ਸ਼ਹੀਦ ਸਿੰਘਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਉਪਰੰਤ ਸਮੂਹਹ ਕਮੇਟੀ ਵੱਲੋਂ ਸੰਤ ਸੁਰਿੰਦਰ ਦਾਸ ਜੀ ਦਾ ਸਿਰਾਪਾਓ ਪਹਿਨਾ ਕੇ ਸਨਮਾਨ ਕੀਤਾ ਗਿਆ।

ਸੰਤੋਖਗੜ੍ਹ ਹਿਮਾਚਲ ਪ੍ਰਦੇਸ਼ ਤੋਂ ਕੌਂਸਲਰ ਨਿਰਮਲਾ ਦੇਵੀ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਸ੍ਰੀ ਚਰਨ ਛੋਹ ਗੰਗਾ, 7 ਜੂਨ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਤੋਖਗੜ੍ਹ ਹਿਮਾਚਲ ਪ੍ਰਦੇਸ਼ ਤੋਂ ਕੌਂਸਲਰ ਬੀਬੀ ਨਿਰਮਲਾ ਦੇਵੀ ਪਰਿਵਾਰ ਸਮੇਤ ਨਤਮਸਤਕ ਹੋਏ। ਇਸ ਮੌਕੇ ਗੱਲਬਾਤ ਕਰਦਿਆਂ ਬੀਬੀ ਨਿਰਮਲਾ ਦੇਵੀ ਨੇ ਕਿਹਾ ਕਿ ਮੈਂ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਦੀ ਸ਼ਲਾਘਾ ਕਰਦੀਂ ਹਾਂ। ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਅਸਥਾਨਾਂ ਬਾਰੇ ਵੀ ਜਾਣਕਾਰੀ ਦੇਣਾ ਸਾਡਾ ਮੁਢਲਾ ਫ਼ਰਜ ਹੈ। ਉਨ੍ਹਾਂ ਕਿਹਾ ਕਿ ਮੇਰੀ ਇਹ ਦਿਲੀ ਇੱਛਾ ਸੀ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਬਿ ਦੇ ਦਰਸ਼ਨ ਕਰਾਂ। ਮੈਂ ਅਕਸਰ ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ਰਾਹੀਂ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਭਾਰਤ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਦੀਆਂ ਖ਼ਬਰਾਂ ਸੁਣਦੀ 'ਤੇ ਪੜ੍ਹਦੀ ਰਹਿੰਦੀ ਹਾਂ ਜਿਸ ਨੂੰ ਦੇਖ ਕੇ ਮੈਨੂੰ ਬਹੁਤ ਹੀ ਹੌਂਸਲਾ ਮਿਲਦਾ ਹੈ ਕਿ ਸਾਡੇ ਰਹਿਬਰਾਂ ਦੀ ਆਵਾਜ਼ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਅਤੇ ਸ੍ਰੀ ਚਰਨ ਛੋਹ ਗੰਗਾ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਦਿਨ ਰਾਤ ਮਿਹਨਤ ਜਾਰੀ ਹੈ। ਉਨ੍ਹਾਂ ਇਨ੍ਹਾਂ ਕਾਰਜਾਂ ਲਈ ਸਮੂਹ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ। ਇਸ ਮੌਕੇ ਬੀਬੀ ਨਿਰਮਲਾ ਦੇਵੀ ਜੀ ਨੂੰ ਨੂੰ ਇੱਥੇ ਪੁੱਜਣ 'ਤੇ ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਵੱਲੋਂ ਜੀ ਆਇਆਂ ਕਿਹਾ ਗਿਆ ਅਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰੂਘਰ ਦੇ ਇੰਚਾਰਜ ਸੰਤ ਜਗਵਿੰਦਰ ਲਾਂਬਾ, ਸੰਤ ਕਰਮ ਚੰਦ, ਸੰਤ ਰਾਮ ਰਤਨ, ਸੰਤ ਗਿਰਧਾਰੀ ਲਾਲ ਤੇ ਸੰਤ ਨਿਰੰਜਣ ਦਾਸ ਵੀ ਮੌਜੂਦ ਸਨ।

ਸੰਤ ਚਰਨ ਦਾਸ ਵਿਛੋਹੀ ਵਾਲਿਆਂ ਦੀ ਯਾਦ 'ਚ ਸੰਤ ਸਮਾਗਮ ਕਰਵਾਇਆ

ਸ੍ਰੀ ਚਰਨ ਛੋਹ ਗੰਗਾ, 7 ਜੂਨ (ਆ.ਧ.ਪ)-ਬ੍ਰਹਮ ਗਿਆਨੀ ਸੰਤ ਗਿਆਨ ਦਾਸ ਜੀ, ਸੰਤ ਚਰਨ ਦਾਸ ਜੀ ਵਿਛੋਹੀ ਵਾਲਿਆਂ ਦੀ ਯਾਦ 'ਚ ਸਲਾਨਾ ਸਮਾਗਮ ਡੇਰਾ ਗਿਆਨਪੁਰੀ ਵਿਛੋਹੀ ਵਿਖੇ ਡੇਰੇ ਦੇ ਸਰਪ੍ਰਸਤ ਸੰਤ ਸਤਨਾਮ ਦਾਸ, ਗੱਦੀ ਨਸ਼ੀਨ ਸੰਤ ਮਨਜੀਤ ਦਾਸ ਦੀ ਅਗਵਾਈ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਾਇਆ ਗਿਆ। ਪਹਿਲਾਂ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਖੁੱਲੇ ਪੰਡਾਲ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੀਰਤਨ ਦੇ ਦੀਵਾਨ ਸਜਾਏ ਗਏ, ਜਿਸ ਵਿਚ ਭਾਈ ਕਸ਼ਮੀਰ ਸਿੰਘ, ਭਾਈ ਜਰਨੈਲ ਸਿੰਘ, ਭਾਈ ਸਰਬਜੀਤ ਸਿੰਘ. ਭਾਈ ਅੰਮ੍ਰਿਤਪਾਲ ਸਿੰਘ ਅੰਬੋਟਾ, ਭਾਈ ਭੁਪਿੰਦਰ ਸਿੰਘ ਵੈਦ ਬੀਬੀਆਂ ਦਾ ਢਾਡੀ ਜਥਾ, ਬੀਬੀ ਬਲਵਿੰਦਰ ਕੌਰ ਖਾਲਸਾ ਦੇ ਜਥਿਆਂ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸ੍ਰੀ ਗੁਰੁ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ.ਪੰਜਾਬ ਦੇ ਚੈਅਰਮੈਨ ਸੰਤ ਸਰਵਣ ਦਾਸ ਜੀ ਬੋਹਣ, ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ, ਸੀਨੀ. ਮੀਤ ਪ੍ਰਧਾਨ ਸੰਤ ਸਰਵਣ ਦਾਸ ਸਲੇਮ ਟਾਬਰੀ ਲੁਧਿਆਣਾ, ਸੰਤ ਰਾਮ ਕਿਸ਼ਨ ਕੱਲਰਾਂ, ਸੰਤ ਰਮੇਸ਼ ਦਾਸ ਕੱਲਰਾਂ, ਸੰਤ ਸਤਨਾਮ ਦਾਸ ਖੰਨੀ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਪਵਨ ਦਾਸ ਤਾਜੇਵਾਲ, ਸੰਤ ਗੁਰਮੀਤ ਦਾਸ, ਸੰਤ ਪਰਮਜੀਤ ਸਿੰਘ ਜੰਡੋਲੀ, ਸੰਤ ਗੁਰਮੇਲ ਸਿੰਘ ਤਾਜੇਵਾਲ, ਸੰਤ ਪ੍ਰੇਮ ਦਾਸ ਹਾਲਟਾ, ਸੰਤ ਜਗਵਿੰਦਰ ਲਾਂਬਾ ਇੰਚਰਾਜ ਗੁਰੂਘਰ ਸ੍ਰੀ ਖੁਰਾਲਗੜ੍ਹ ਸਾਹਿਬ ਨੇ ਕਥਾ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਿਆ। ਇਸ ਸਮੇਂ ਸੰਤ ਸਰਵਣ ਦਾਸ ਜੀ ਬੋਹਣ ਵਾਲਿਆਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦਿਆਂ ਕਿਹਾ ਕਿ ਸੰਤ ਗਿਆਨ ਦਾਸ ਜੀ ਦੇ ਪਰਮ ਸੇਵਕ ਸੰਤ ਚਰਨ ਦਾਸ ਨੇ ਅਕਾਲ ਪੁਰਖ ਦਾ ਆਪ ਸਿਮਰਨ ਕੀਤਾ ਅਤੇ ਸੰਗਤਾਂ ਨੂੰ ਆਪਣੇ ਜੀਵਨ ਵਿਚ ਚੰਗੇ ਕਰਮ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸੰਤ ਚਰਨ ਦਾਸ ਜੀ ਵਿਦਵਾਨ ਅਤੇ ਸੰਗੀਤ ਦੇ ਧਨੀ ਮਹਾਨ ਮਹਾਂਪਰੁਸ਼ ਸਨ ਜੋ ਕਿ ਬਹੁਤ ਸੁੰਦਰ ਅਵਾਜ ਵਿਚ ਕੀਰਤਨ ਕਰਦੇ ਸਨ। ਸੰਤ ਲੋਕ ਸੰਗਤਾਂ ਨੂੰ ਅਕਾਲ ਪੁਰਖ ਦੇ ਨਾਮ ਸਿਮਰਨ ਨਾਲ ਜੋੜਦੇ ਹਨ ਅਤੇ ਸਮਾਜ ਵਿੱਚ ਫੈਲੇ ਅੰਧਵਿਸ਼ਵਾਸ ਅਤੇ ਬੁਰਾਈਆਂ ਨੂੰ ਖਤਮ ਕਰਨ ਲਈ ਉਪਦੇਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਨੂੰਉਨ੍ਹਾਂ ਦੇ ਦੱਸੇ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਪ੍ਰਭੂ ਸਿਮਰਨ ਅਤੇ ਸਮਾਜ ਸੇਵਾ ਲਈ ਲਗਾਉਣਾ ਚਾਹੀਦਾ ਹੈ। ਇਸ ਸਮੇਂ ਡੇਰੇ ਦੇ ਸਰਪ੍ਰਸਤ ਸੰਤ ਸਤਨਾਮ ਦਾਸ ਅਤੇ ਗੱਦੀ ਨਸ਼ੀਨ ਸੰਤ ਮਨਜੀਤ ਦਾਸ ਵਲੋਂ ਆਈਆਂ ਹੋਈਆਂ ਸਮਾਜਿਕ, ਧਾਰਮਿਕ ਤੇ ਰਾਜਨੀਤਕ ਸ਼ਖਸੀਅਤਾਂ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਪ੍ਰਿੰਸੀਪਲ ਜਸਵੰਤ ਸਿੰਘ ਸਰਪੰਚ ਨੇ ਬਾਖੂਬੀ ਨਿਭਾਈ। ਇਸ ਸਮੇਂ ਨੰਦ ਲਾਲ, ਕਮਲਜੀਤ ਕੌਰ, ਸ਼ੰਤੋਸ਼ ਰਾਣੀ, ਨੀਲਮ ਰਾਣੀ, ਜਸਵੀਰ ਸਿੰਘ, ਕਮਲ ਕੁਮਾਰ, ਵਿੱਕੀ, ਹਰੀ ਰਾਮ, ਕਮਲਜੀਤ ਬੱਬੂ, ਅਮਰਜੀਤ ਅਤੇ ਦੇਸ਼ ਵਿਦੇਸ਼ ਦੀਆਂ ਹਜਾਰਾਂ ਸੰਗਤਾਂ ਹਾਜਰ ਸਨ। ਬਾਅਦ ਵਿੱਚ ਸੰਗਤਾਂ ਲਈ ਗੁਰੁ ਕੇ ਲੰਗਰ ਅਤੁੱਟ ਵਰਤਾਏ ਗਏ।

ਪਿੰਡ ਰੱਤਾ ਖੇੜਾ ਫਤਿਆਬਾਦ ਹਰਿਆਣਾ ਦੀਆਂ ਸੰਗਤਾਂ ਨੇ ਸ੍ਰੀ ਚਰਨ ਛੋਹ ਗੰਗਾ ਵਿਖੇ ਲਗਰਾਂ ਦੀ ਸੇਵਾ ਕੀਤੀ

ਸ੍ਰੀ ਚਰਨ ਛੋਹ ਗੰਗਾ, 6 ਜੂਨ, (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਗਤਾਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਿਰਮਾਣ ਕਾਰਜ ਜਾਰੀ ਹਨ ਅਤੇ ਇਸ ਪਵਿੱਤਰ ਅਸਥਾਨ 'ਤੇ ਸੰਗਤਾਂ ਦੇ ਠਹਿਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਇਨ੍ਹਾਂ ਕਾਰਜਾਂ ਨੂੰ ਦੇਖਦਿਆਂ ਸੰਗਤਾਂ ਵੱਲੋਂ ਵੱਧ ਤੋਂ ਵੱਧ ਸਹਿਯੋਗ ਦੇ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਹੈ। ਦੂਰ-ਦੁਰਾਡੇ ਤੋਂ ਆਉਣ ਵਾਲੀ ਸੰਗਤ ਲਈ 24 ਘੰਟੇ ਲੰਗਰ ਚੱਲ ਰਹੇ ਹਨ। ਬੀਤੇ ਦੋ ਦਿਨਾਂ ਤੋਂ ਪਿੰਡ ਰੱਤਾ ਖੇੜਾ ਰਤੀਆ ਫਤਿਆਬਾਦ ਹਰਿਆਣਾ ਦੀਆਂ ਸੰਗਤਾਂ ਨੇ ਵੱਡੀ ਗਿਣਤੀ 'ਚ ਗੁਰੂਘਰ ਵਿਖੇ ਨਤਮਸਤਕ ਹੋ ਕੇ ਲੰਗਰਾਂ ਦੀ ਸੇਵਾ ਕੀਤੀ। ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਗੁਰੂਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਵੱਲੋਂ ਸਿਰੋਪਾਓ ਅਤੇ ਸ੍ਰੀ ਚਰਨ ਛੋਹ ਗੰਗਾ ਦੇ ਸਰੂਪ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਸੰਤ ਸੁਰਿੰਦਰ ਦਾਸ ਜੀ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ ਪਿੰਡ ਰੱਤਾ ਖੇੜਾ ਹਰਿਆਣਾ ਦੀਆਂ ਸੰਗਤਾਂ ਦੇ ਜਿਨ੍ਹਾਂ ਵੱਲੋਂ ਆਪਣੇ ਇਲਾਕੇ ਅੰਦਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ ਦਾ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਸ੍ਰੀ ਚਰਨ ਛੋਹ ਗੰਗਾ ਵਿਖੇ ਲੰਗਰਾਂ ਦੇ ਪ੍ਰਬੰਧ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਰੱਤਾ ਖੇੜਾ ਇਲਾਕੇ ਦੀਆਂ ਸੰਗਤਾਂ ਨੂੰ ਇੱਥੇ ਪੁੱਜਣ 'ਤੇ ਸਮੂਹ ਕਮੇਟੀ ਵੱਲੋਂ ਜੀ ਆਇਆਂ ਕਿਹਾ ਜਾਂਦਾ ਹੈ। ਇਸ ਮੌਕੇ ਉਨ੍ਹਾਂ ਨਾਲ ਗੁਰੂਘਰ ਦੇ ਜਨ. ਸਕੱਤਰ ਸੰਤ ਕਰਮ ਚੰਦ, ਸੰਤ ਨਰੰਜਣ ਦਾਸ, ਸੰਤ ਗਿਰਧਾਰੀ ਲਾਲ ਸ੍ਰੀ ਮਨਜੀਤ ਮੁੱਗੋਵਾਲੀਆ ਤੇ ਹੋਰ ਮਹਾਂਪੁਰਸ਼ ਹਾਜ਼ਰ ਸਨ।

ਬਸਪਾ ਪੰਜਾਬ ਦੇ ਨਵਨਿਯੁਕਤ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਸਾਥੀਆਂ ਸਮੇਤ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਸ੍ਰੀ ਚਰਨ ਛੋਹ ਗੰਗਾ, 6 ਜੂਨ (ਆ.ਧ.ਪ.)- ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਬੀਬੀ ਮਾਇਆਵਤੀ ਨੇ 39 ਸਾਲਾਂ ਦੇ ਪੜ੍ਹੇ ਲਿਖੇ ਨੌਜਵਾਨ ਸ. ਜਸਵੀਰ ਸਿੰਘ ਗੜ੍ਹੀ ਨੂੰ ਬਹੁਜਨ ਸਮਾਜ ਪਾਰਟੀ ਪੰਜਾਬ ਦਾ ਪ੍ਰਧਾਨ ਬੀਤੇ ਦਿਨੀਂ ਨਿਯੁਕਤ ਕੀਤਾ ਹੈ। ਲੋਕ ਸਭਾ ਚੋਣਾ ਵਿਚ ਪਾਰਟੀ ਦੀ ਪੰਜਾਬ ਅੰਦਰ ਕਾਰਗੁਜ਼ਾਰੀ ਮੱਠੀ ਰਹਿਣ ਕਾਰਨ ਬੀਬੀ ਮਾਇਆਵਤੀ ਨੇ ਸਮੁੱਚਾ ਢਾਂਚਾ ਭੰਗ ਕਰਕੇ ਸ. ਜਸਬੀਰ ਸਿੰਘ ਗੜ੍ਹੀ ਨੂੰ ਨਵਾਂ ਪ੍ਰਧਾਨ ਨਿਯੁਕਤ ਕਰਕੇ ਰਾਜ ਅੰਦਰ ਪਾਰਟੀ ਦੇ ਨਵੇਂ ਢਾਂਚੇ ਦਾ ਰਾਹ ਖੋਲ੍ਹਿਆ ਹੈ। ਸ. ਜਸਵੀਰ ਸਿੰਘ ਪ੍ਰਧਾਨ ਬਣਨ ਉਪਰੰਤ ਅੱਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਸ਼ੁਕਰਾਨੇ ਵਜੋਂ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਜਲਦ ਹੀ ਪੰਜਾਬ ਅੰਦਰ ਪਾਰਟੀ ਦੀਆਂ ਟੀਮਾਂ ਬਣਾ ਕੇ ਅਤੇ ਪੰਜਾਬ ਦੇ ਹਰ ਸ਼ਹਿਰ ਅੰਦਰ ਪਾਰਟੀ ਪ੍ਰਧਾਨ ਨਿਯੁਕਤ ਕਰਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਮਾ. ਰਾਮ ਕ੍ਰਿਸ਼ਨ ਪੱਲੀਝਿਕੀ, ਸੁਰਜੀਤ ਗੜ੍ਹਸ਼ੰਕਰ, ਰਜਿੰਦਰ ਗੜ੍ਹੰਸਕਰ, ਮਨੋਜ ਬਹਿਰਾਮ, ਸੁਰਜੀਤ ਕਰੀਹਾ, ਸੰਜੇ ਭੰਗੂ ਬੰਗਾ, ਜਸਵੰਤ ਬੰਗਾ ਆਦਿ ਨੇ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸ. ਜਸਵੀਰ ਸਿੰਘ ਗੜ੍ਹੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ੍ਰੀ ਚਰਨ ਛੋਹ ਗੰਗਾ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਤ ਸੁਰਿੰਦਰ ਦਾਸ ਜੀ ਨੇ ਜੀ ਆਇਆਂ ਕਿਹਾ। ਸੰਤ ਕਰਮ ਚੰਦ, ਸੰਤ ਜੋਗਿੰਦਰ ਪਾਲ ਜੌਹਰੀ, ਸੰਤ ਗਿਰਧਾਰੀ ਲਾਲ ਸੰਤ ਨਿਰੰਜਣ ਦਾਸ ਤੇ ਸੰਤ ਜਗਵਿੰਦਰ ਲਾਂਬਾ ਜੀ ਵੱਲੋਂ ਸ. ਜਸਵੀਰ ਸਿੰਘ ਗੜ੍ਹੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ।

ਡਾ. ਅੰਬੇਡਕਰ ਜੀ ਦੀ ਜੀਵਨੀ ਸਬੰਧੀ ਸਮਾਗਮ 9 ਨੂੰ

ਸ੍ਰੀ ਚਰਨ ਛੋਹ ਗੰਗਾ, 5 ਜੂਨ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਰਜਿ: ਸੜੋਆ ਦੇ ਮੈਂਬਰਾਂ ਦੀ ਵਿਸ਼ੇਸ਼ ਇਕੱਤਰਤਾ ਪਿੰਡ ਹਿਆਤਪੁਰ ਸਿੰਘਾ ਵਿਖੇ ਹੋਈ। ਜਿਸ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ 8 ਜੂਨ ਨੂੰ ਪਿੰਡ ਟੋਰੋਵਾਲ ਵਿਖੇ ਕਰਵਾਏ ਜਾਣਗੇ। ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਨਾਜਰ ਰਾਮ ਮਾਨ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਤੇ ਸਰਪ੍ਰਸਤ ਸ੍ਰੀ ਅਜੀਤ ਰਾਮ ਖੇਤਾਨ ਨੇ ਦੱਸਿਆ ਕਿ ਇਸ ਮੌਕੇ ਹੋਣਹਾਰ ਬੱਚਿਆਂ ਦੇ ਸਨਮਾਨ ਤੋਂ ਇਲਾਵਾ ਪ੍ਰਗਤੀ ਕਲਾ ਕੇਂਦਰ ਲਾਂਧਰਾ ਦੀ ਟੀਮ ਵੱਲੋਂ ਨਾਟਕ ਵੀ ਪੇਸ਼ ਕੀਤੇ ਜਾਣਗੇ। ਮੀਟਿੰਗ ਮੌਕੇ ਪ੍ਰਿੰਸੀਪਲ ਪ੍ਰੇਮ ਚੰਦ, ਮਹਿੰਦਰ ਚੰਦ, ਸੋਹਣ ਸਿੰਘ ਸੈਂਪਲਾ, ਮਾ: ਤੇਲੂ ਰਾਮ, ਨਰੰਜਣਜੋਤ ਸਿੰਘ, ਬਲਵਿੰਦਰ ਸਿੰਘ, ਰਾਜ ਕੁਮਾਰ ਮਾਲੇਵਾਲ, ਚਰਨਜੀਤ ਆਲੋਵਾਲ, ਸ਼ਿਵ ਕੁਮਾਰ, ਲਖਵੀਰ ਭੱਟੀ, ਗੁਰਮੇਲ ਸਿੰਘ ਮਾਨ, ਨਰੰਜਣਜੋਤ ਸਿੰਘ, ਅੱਛਰ ਸਿੰਘ ਟੋਰੋਵਾਲ, ਲੈਂਬਰ ਰਾਮ ਬੰਗਾ, ਮਹਿੰਦਰ ਪਾਲ, ਚਮਨ ਲਾਲ, ਗੁਰਦਿਆਲ ਮਾਨ, ਮੋਹਣ ਲਾਲ, ਮਾ. ਮਹਿੰਦਰ ਸਿੰਘ ਟੋਰੋਵਾਲ, ਵਰਿੰਦਰ ਬਛੌੜੀ ਅਤੇ ਲੈਕਚਰਾਰ ਰਜਿੰਦਰ ਕੁਮਾਰ ਆਦਿ ਵੀ ਹਾਜ਼ਰ ਸਨ।

ਪਿੰਡ ਕਹੇਰੂ ਜ਼ਿਲ੍ਹਾ ਸੰਗਰੂਰ ਦੀਆਂ ਸੰਗਤਾਂ ਨੇ ਸ੍ਰੀ ਚਰਨ ਛੋਹ ਗੰਗਾ ਵਿਖੇ ਲੰਗਰਾਂ ਦੀ ਸੇਵਾ ਕੀਤੀ

ਸ੍ਰੀ ਚਰਨ ਛੋਹ ਗੰਗਾ, 4 ਜੂਨ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਗਤਾਂ ਅਤਿ ਦੀ ਪੈ ਰਹੀ ਗਰਮੀ ਦੇ ਬਾਵਜੂਦ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਵੱਡੀ ਗਿਣਤੀ ਵਿਚ ਨਤਮਸਤਕ ਹੋ ਰਹੀਆਂ ਹਨ। ਸੰਗਤਾਂ ਲਈ ਵੱਖ-ਵੱਖ ਪਿੰਡਾਂ ਦੀਆਂ ਕਮੇਟੀਆਂ ਵੱਲੋਂ ਲੰਗਰਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਵੱਲੋਂ ਪੂਰੇ ਭਾਰਤ ਅੰਦਰ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਸੰਗਤਾਂ ਨੂੰ ਸ੍ਰੀ ਚਰਨ ਛੋਹ ਗੰਗਾ ਵਿਖੇ ਲੰਗਰ ਲਗਾਉਣ ਦੀਆਂ ਤਰੀਕਾਂ ਦੇ ਕੇ ਸੇਵਾ ਲਗਾਈ ਗਈ ਸੀ। ਜਿਸ ਨੂੰ ਸੰਗਤਾਂ ਨੇ ਪ੍ਰਵਾਨ ਕੀਤਾ ਅਤੇ ਆਪਣੀ ਸੇਵਾ ਵਾਲੇ ਦਿਨ ਸੰਗਤਾਂ ਇੱਥੇ ਪੁੱਜ ਕੇ ਲੰਗਰ ਲਗਾਤਾਰ ਸੇਵਾ ਕਰ ਰਹੀਆਂ ਹਨ। ਅੱਜ ਪਿੰਡ ਕਹੇਰੁ ਜ਼ਿਲ੍ਹਾ ਸੰਗਰੂਰ ਦੀਆਂ ਸੰਗਤਾਂ ਨੇ ਸ੍ਰੀ ਚਰਨ ਛੋਹ ਗੰਗਾ ਵਿਖੇ ਲੰਗਰਾਂ ਦੀ ਸੇਵਾ ਕੀਤੀ। ਜਿਨ੍ਹਾਂ ਵਿਚ ਡਾ. ਬਲਵੀਰ ਸਿੰਘ, ਜਤਿੰਦਰ ਸਿੰਘ, ਜਗਤਾਰ ਸਿੰਘ, ਹਰਪ੍ਰੀਤ ਸਿੰਘ, ਜਗਜੀਤ ਸਿੰਘ, ਸੇਵਾ ਸਿੰਘ ਪ੍ਰਧਾਨ ਕਹੇਰੂ, ਲਵਲੀ ਸਿੰਘ, ਬੱਬੂ ਸਿੰਘ, ਬਲਵੀਰ ਸਿੰਘ ਮਿਸਤਰੀ, ਪ੍ਰਗਟ ਸਿੰਗ, ਗੁਰਮੀਤ ਕੌਰ, ਜਸਵੀਰ ਕੌਰ, ਰਾਣੀ ਕੌਰ ਆਦਿ ਸ਼ਾਮਿਲ ਸਨ। ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਇੰਚਾਰਜ ਸੰਤ ਜਗਵਿੰਦਰ ਲਾਂਬਾ, ਸੰਤ ਜੋਗਦਿੰਰ ਪਾਲ ਜੌਹਰੀ ਅਤੇ ਲੁਧਿਆਣਾ ਪ੍ਰਧਾਨ ਬਲਵੀਰ ਮਹੇ ਵੱਲੋਂ ਸਨਮਾਨਿਤ ਕੀਤਾ ਗਿਆ।

ਪ੍ਰਮਾਤਮਾ ਦੇ ਨਾਮ ਦੀ ਸ਼ਰਨ ਲੈ ਕੇ ਮਨੁੱਖ ਦਾ ਲੋਕ-ਪ੍ਰਲੋਕ ਸੁਹੇਲਾ ਹੋ ਜਾਂਦਾ ਹੈ-ਸੰਤ ਸੁਰਿੰਦਰ ਦਾਸ

ਸ੍ਰੀ ਚਰਨ ਛੋਹ ਗੰਗਾ 4 ਜੂਨ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੱਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਸਵੇਰੇ ਦੇ ਸਤਿਸੰਗ ਮੌਕੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੀ ਵਿਆਖਿਆਂ ਕਰਦਿਆਂ ਜੋੜਦਿਆਂ ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਸਮੁੱਚੀ ਮਾਨਵਤਾ ਨੂੰ ਪਾਵਨ ਉਪਦੇਸ਼ ਦਿੰਦੇ ਹਨ ਕਿ ਪ੍ਰਮਾਤਮਾ ਨੂੰ ਭੁੱਲੇ ਹੋਏ ਜੀਵ ਦੀ ਸੰਗਤ ਨੀਚ ਹੈ। ਜਦੋਂ ਇਹ ਜੀਵ ਦੁਰਲੱਭ ਮਨੁੱਖ ਜਨਮ ਪ੍ਰਾਪਤ ਕਰਕੇ ਭੇਦ-ਭਾਵ ਅਤੇ ਵਿਸ਼ੇ ਵਿਕਾਰਾਂ ਦੇ ਬੰਧਨਾਂ 'ਚੋਂ ਮੁਕਤ ਹੋ ਜਾਂਦਾ ਹੈ, ਫਿਰ ਪ੍ਰਮਾਤਮਾ ਦੇ ਨਾਮ ਦੀ ਸ਼ਰਨ ਲੈ ਕੇ ਮਨੁੱਖ ਦਾ ਲੋਕ-ਪ੍ਰਲੋਕ ਸੁਹੇਲਾ ਹੋ ਜਾਂਦਾ ਹੈ। ਹੇ ਪ੍ਰਮਾਤਮਾ ਜੀ! ਮੇਰੀ ਭਾਵ ਸੰਸਾਰੀ ਜੀਵ ਦੀ ਸੰਗਤ ਵਿਸ਼ੇ-ਵਿਕਾਰਾਂ ਕਰਕੇ ਨੀਚ ਹੈ। ਇਹ ਸੋਚ ਮੈਨੂੰ ਦਿਨ ਰਾਤ ਲੱਗੀ ਰਹਿੰਦੀ ਹੈ। ਪ੍ਰਮਾਤਮਾ ਨੂੰ ਭੁੱਲੇ ਹੋਏ ਜੀਵ ਦਾ ਕਰਮ ਵੀ ਨੀਵਾਂ ਹੈ। ਜਦੋਂ ਤੱਕ ਇਹ ਜੀਵ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦਾ, ਇਸ ਜੀਵ ਦਾ ਦੁਰਲੱਭ ਮਨੁੱਖਾ ਜਨਮ ਨਿਸਫਲ ਹੈ। ਹੇ ਅਕਾਲ ਪੁਰਖ ਜੀ, ਜੀਵਾਂ ਨੂੰ ਜੀਵਨ ਦੇਣ ਵਾਲੇ ਪ੍ਰਮਾਤਮਾ ਜੀ, ਮੈਨੂੰ ਭੁਲਾਓ ਨਾ। ਮੈਂ ਆਪ ਜੀ ਦਾ ਹੀ ਦਾਸ ਹਾਂ। ਹੇ ਪ੍ਰਮਾਤਮਾ ਜੀ ਮੇਰੀ ਜਨਮ ਮਰਨ ਰੂਪੀ ਬਿਪਤਾ ਦੂਰ ਕਰ ਦਿਓ। ਮੈਨੂੰ ਦਾਸ ਨੂੰ ਇਹ ਸੁਭਾਉ ਬਖਸ਼ੋ ਕਿ ਭਾਵੇਂ ਮੇਰਾ ਸਰੀਰ ਚਲਾ ਜਾਵੇ, ਮੈਂ ਆਪ ਜੀ ਦੇ ਚਰਨਾਂ ਨੂੰ ਨਾ ਛੱਡਾਂ। ਸਤਿਗੁਰੂ ਰਵਿਦਾਸ ਜੀ ਮਹਾਰਾਜ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ ਜੀ! ਮੈਂ ਆਪ ਜੀ ਦੀ ਸ਼ਰਨ ਪਿਆ ਹਾਂ, ਆਪ ਜੀ ਮੈਨੂੰ ਛੇਤੀ ਆ ਕੇ ਦਰਸ਼ਨ ਦਿਓ ਜੀ, ਦੇਰੀ ਨਾ ਕਰੋ ਜੀ। ਇਸ ਮੌਕੇ ਸੰਤ ਜੋਗਿੰਦਰ ਪਾਲ ਜੌਹਰੀ ਜੀ ਵੱਲੋਂ ਵੀ ਸਤਿਸੰਗ ਕੀਤਾ ਗਿਆ।

ਮਹਾਂਰਾਸ਼ਟਰ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਕਰਨ ਉਪਰੰਤ ਸੰਤ ਸਤਵਿੰਦਰ ਹੀਰਾ ਪੰਜਾਬ ਪਹੁੰਚੇ

ਸ੍ਰੀ ਚਰਨ ਛੋਹ ਗੰਗਾ, 4 ਜੂਨ (ਆ.ਧ.ਪ.) ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਆਪਣੀ ਪ੍ਰਚਾਰ ਯਾਤਰਾ ਦੌਰਾਨ ਪੂਨਾ (ਮਹਾਂਰਾਸ਼ਟਰਰ) ਵਿਖੇ ਸੰਗਤਾਂ ਦੇ ਵਿਸ਼ੇਸ਼ ਸੱਦੇ 'ਤੇ ਬੀਤੇ ਦਿਨੀਂ ਰਵਾਨਾ ਹੋਏ ਸਨ। ਇਸ ਯਾਤਰਾ ਦੌਰਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ ਦੇ ਇੰਚਾਰਜ ਸੰਤ ਜਗਵਿੰਦਰ ਲਾਂਬਾ ਜੀ ਵੀ ਉਨ੍ਹਾਂ ਦੇ ਨਾਲ ਸਨ। ਪੂਨਾ ਵਿਖੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨ ਉਪਰੰਤ ਸੰਤ ਸਤਵਿੰਦਰ ਹੀਰਾ ਬੀਤੇ ਦਿਨ ਪੰਜਾਬ ਪਰਤੇ। ਸੰਤ ਸਤਵਿੰਦਰ ਹੀਰਾ ਦਾ ਲੁਧਿਆਣਾ ਪਹੁੰਚਣ 'ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਪਰੰਤ ਡੇਰਾ ਸੰਤ ਬਾਬਾ ਟਹਿਲ ਦਾਸ ਜੀ ਸਲੇਮ ਟਾਬਰੀ ਵਿਖੇ ਪਹੁੰਚਣ 'ਤੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਦੇ ਸੀਨੀ. ਵਾਇਸ ਪ੍ਰਧਾਨ ਸੰਤ ਸਰਵਣ ਦਾਸ ਜੀ ਵੱਲੋਂ ਸੰਤ ਸਤਵਿੰਦਰ ਹੀਰਾ ਦਾ ਫੁੱਲ ਮਾਲਾਵਾਂ ਪਹਿਨਾ ਕੇ ਸਵਾਗਤ ਕੀਤਾ ਗਿਆ ਅਤੇ ਜੀ ਆਇਆਂ ਨੂੰ ਕਿਹਾ ਗਿਆ। ਉਪਰੰਤ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਅਸਥਾਨ ਦੇਹਰਾ ਚੱਕ ਹਕੀਮ ਫਗਵਾੜਾ ਵਿਖੇ ਸੰਤ ਪ੍ਰਸ਼ੋਤਮ ਦਾਸ ਜੀ ਦੀ ਅਗਵਾਈ ਹੇਠ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਉਪਰੰਤ ਸੰਤ ਸਤਵਿੰਦਰ ਹੀਰਾ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪੁੱਜੇ। ਜਿੱਥੇ ਸੰਗਤਾਂ ਦੇ ਵੱਡੇ ਇਕੱਠ ਨੇ ਸੰਤ ਸਤਵਿੰਦਰ ਹੀਰਾ ਦਾ ਬੈਂਡ ਵਾਜਿਆਂ ਅਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਇੱਥੇ ਪੁੱਜ ਕੇ ਸੰਤ ਸਤਵਿੰਦਰ ਹੀਰਾ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਉਨ੍ਹਾਂ ਦੀ ਮਹਾਂਰਾਸ਼ਟਰ ਦੀ ਯਾਤਰਾ ਨੂੰ ਸਫਲ ਕਰਨ ਲਈ ਸ਼ੁਕਰਾਨੇ ਵਜੋਂ ਅਰਦਾਸ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਸੰਤ ਸਤਵਿੰਦਰ ਹੀਰਾ ਨੇ ਦੱਸਿਆ ਕਿ ਪੂਨਾ (ਮਹਾਂਰਾਸ਼ਟਰ) ਵਿਖੇ ਸ੍ਰੀ ਗੁਰੂ ਰਵਿਦਾਸ ਨਗਰ ਵਿਖੇ ਬਿਰਧ ਅਤੇ ਅਨਾਥ ਆਸ਼ਰਮ ਦਾ ਉਦਘਾਟਨ ਸਵਾਮੀ ਗੁਰਦੀਪ ਗਿਰੀ ਜੀ ਪਠਾਨਕੋਟ ਵਾਲੇ, ਸੰਤ ਜਗਵਿੰਦਰ ਲਾਂਬਾ ਇੰਚਾਰਜ ਸ੍ਰੀ ਚਰਨ ਛੋਹ ਗੰਗਾ ਅਤੇ ਦਾਸ ਸੰਤ ਸਤਵਿੰਦਰ ਹੀਰਾ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਜਿੱਥੇ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ 'ਤੇ ਨਗਰ ਵਸਾਉਣ ਦੀ ਵੀ ਵਿਸ਼ੇਸ਼ ਬੈਠਕ ਕੀਤੀ ਗਈ। ਜਿਸ ਲਈ 2 ਏਕੜ ਜ਼ਮੀਨ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਦੇ ਮੰਦਿਰਾਂ ਵਾਸਤੇ ਅਤੇ 4 ਏਕੜ ਜ਼ਮੀਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂਅ 'ਤੇ ਬਣਨ ਵਾਲੇ ਮੰਦਿਰਾਂ ਲਈ ਰਜਿਸਟਰੀ ਹੋ ਚੁੱਕੀ ਹੈ ਅਤੇ 6 ਏਕੜ ਜ਼ਮੀਨ ਜਿਸ 'ਤੇ ਤਿੰਨ ਬੂਟੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਸ੍ਰੀ ਸ੍ਰੀ 108 ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ, ਸੰਤ ਜਗਵਿੰਦਰ ਲਾਂਬਾ ਅਤੇ ਦਾਸ ਸੰਤ ਸਤਵਿੰਦਰ ਹੀਰਾ ਵੱਲੋਂ ਲਗਾਏ ਗਏ। ਉਨ੍ਹਾਂ ਦੱਸਿਆ ਕਿ ਇੱਥੇ ਕਾਰਜ ਬਹੁਤ ਵੱਡੀ ਪੱਧਰ 'ਤੇ ਜਾਰੀ ਹਨ ਜੋ ਕਿ ਜਲਦ ਤੋਂ ਜਲਦ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅਪਾਰ ਕ੍ਰਿਪਾ ਸਦਕਾ ਪੂਰੇ ਹੋ ਜਾਣਗੇ। ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪੁੱਜਣ 'ਤੇ ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਦੀ ਅਗਵਾਈ ਹੇਠ ਸੰਤ ਸਤਵਿੰਦਰ ਹੀਰਾ ਨੂੰ ਸਨਮਾਨਿਤ ਕੀਤਾ ਗਿਆ।

पूने (महांराष्ट्र) में श्री गुरु रविदास महाराज वृध्दाश्रम व अनाथ आश्रम का संत महापुरुषों की तरफ से किया गया उद्घाटन

श्री चरण छोह गंगा, 2 जून (आ.ध.प.) आल इंडिया आदि धर्म मिशन भारत के राष्ट्रीय अध्यक्ष संत सतविंदर हीरा व श्री गुरु रविदास ऐतिहासिक धर्म स्थान श्री चरण छोह गंगा (अमृत-कुंड) सच्चखंड श्री खुरालगढ़ साहिब के इंचार्ज संत जगविंदर लांबा इन दिनों महांराष्ट्र में लड़ीवार सतिसंग करने के लिए गए हुए हैं। जिन्होंने आज श्री संत गुरु रविदास जी नगर जिला सोलनपुर पूने (महांराष्ट्र) में नए बन रहे श्री गुरु रविदास महाराज वृध्दाश्रम और अनाथ आश्रम के उद्घाटनी समारोह में हिस्सा लिया। इस वृध्दाश्रम और अनाथ आश्रम का उद्घाटन श्री श्री 108स्वामी गुरदीप गिरी जी महाराज पठानकोट वाले, आल इंडिया आदि इंडिया आदि धर्म मिशन के राष्ट्रीय अध्यक्ष संत सतविंदर हीरा और श्री चरण छोह गंगा सच्चखंड श्री खुरालगढ़ साहिब के इंचार्ज संत जगविंदर लांबा जी की तरफ से सांझे तौर पर किया गया। इस मौके संत महापुरुषों की तरफ से संगत की विशाल एकत्रता को सतिसंग के द्वारा सतगुरु रविदास महाराज जी की वाणी के साथ जोड़ा गया। इस मौके संगत के साथ विचारें करते हुए संत सतविंदर हीरा ने कहा कि सतगुरु रविदास महाराज जी की पूरी कमेटी पर अपार कृपा है जिस सदका आज यहाँ सतगुरु जी के नाम पर बने वृध्दाश्रम और अनाथ आश्रम का उद्घाटन संत महापुरुषों की तरफ से किया गया। उन्होंने कहा कि मैं आल इंडिया आदि धर्म मिशन रजि. भारत और श्री गुरु रविदास ऐतिहासिक धर्म स्थान श्री चरण छोह गंगा (अमृत- कुंड) सच्चखंड श्री खुरालगढ़ साहिब की पूरी प्रबंधक कमेटी की तरफ से संगत को बधाई देता हूँ और विश्वास दिलाता हूँ कि ऐसे समाजिक कार्यों के लिए हमारी तरफ से हमेशा सहयोग दिया जायेगा जिससे हमारे बुजुर्ग और अनाथ बच्चे सड़कों पर न रूलें और यहाँ रह कर अपना जीवन बढिय़ा तरीके से व्यतीत कर सकें। श्री गुरु रविदास नगर की समूह संगतें की तरफ से संत महापुरुषों को यहाँ पहुँचने पर विशेष तौर पर सम्मानित भी किया गया।

ਅਤਿ ਦੀ ਪੈ ਰਹੀ ਗਰਮੀ ਦੇ ਬਾਵਜੂਦ ਦੇਸ਼-ਵਿਦੇਸ਼ ਦੀਆਂ ਸੰਗਤਾਂ ਸ੍ਰੀ ਚਰਨ ਛੋਹ ਗੰਗਾ ਵਿਖੇ ਹੋਈਆਂ ਨਤਮਸਤਕ

ਸ੍ਰੀ ਚਰਨ ਛੋਹ ਗੰਗਾ, 2 ਜੂਨ (ਆ.ਧ.ਪ.) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਐਤਵਾਰ ਦੇ ਸਮਾਗਮਾਂ ਮੌਕੇ ਦੇਸ਼-ਵਿਦੇਸ਼ ਤੋਂ ਸੰਗਤਾਂ ਨੇ ਨਤਮਸਤਕ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਅੱਜ ਦੇ ਦਿਹਾੜੇ ਮੌਕੇ ਸਭ ਤੋਂ ਪਹਿਲਾਂ ਰੋਜ਼ਾਨਾ ਨਿਕਲਣ ਵਾਲੀ ਪ੍ਰਭਾਤ ਫੇਰੀ ਦੌਰਾਨ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਉਚਾਰਨ ਕਰਦੇ ਹੋਏ ਇਲਾਕੇ ਦੀ ਪਰਕਰਮਾ ਕੀਤੀ। ਪ੍ਰਭਾਤ ਫੇਰੀ ਉਪਰੰਤ ਸ੍ਰੀ ਚਰਨ ਛੋਹ ਗੰਗਾ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਅੰਦਰ ਪਰਮਾਤਮਾ ਦੇ ਨਾਂਅ ਨੂੰ ਹੀ ਵਡਿਆਇਆ, ਉਹੋ ਹੀ ਨੀਵੇਂ ਤੋਂ ਉੱਚਾ ਕਰਦਾ ਹੈ। ਉਹ ਮੁੱਖ ਤੌਰ 'ਤੇ ਅਧਿਆਤਮਕ ਪੁਰਸ਼ ਸਨ, ਸਮਾਜਿਕ ਸ਼ਕਤੀ ਉਨ੍ਹਾਂ ਦਾ ਮੁੱਖ ਨਿਸ਼ਾਨਾ ਸੀ। ਇਸੇ ਕਰਕੇ ਹੀ ਉਹ ਦੀਨ-ਦੁੱਖੀ ਅਤੇ ਲਤਾੜੇ ਹੋਏ ਲੋਕਾਂ ਦੇ ਮਸੀਹਾਂ ਅਖਵਾਏ, ਉਨ੍ਹਾਂ ਦੀ ਬਾਣੀ ਵਿਚ ਕਰਾਂਤੀ ਅਤੇ ਸੰਘਰਸ਼ ਦੀ ਪ੍ਰੇਰਣਾ ਮਿਲਦੀ ਹੈ। ਇਨ੍ਹਾਂ ਦੀ ਬਾਣੀ ਨਾਲ ਪਛੜੀਆਂ ਅਤੇ ਨੀਵੀਂਆਂ ਜਾਤੀਆਂ ਵਿਚ ਆਸ਼ਾ ਦੀ ਕਿਰਨ ਜਾਗ ਪਈ। ਅਛੂਤ ਜਾਤੀ ਹੋਣ ਕਰਕੇ, ਗੁਰੂ ਜੀ ਨੂੰ ਕੋਈ ਅਫ਼ਸੋਸ ਤੇ ਹੀਣ-ਭਾਵਨਾ ਨਹੀਂ ਸੀ ਅਤੇ ਉਨ੍ਹਾਂ ਮਨੁੱਖਤਾ ਅੰਦਰ ਜਾਤਿ-ਪਾਤ ਕਾਰਨ ਪਏ ਪਾੜੇ ਨੂੰ ਸਮਾਪਤ ਕੀਤਾ। ਐਤਵਾਰ ਦੇ ਦਿਹਾੜੇ ਮੌਕੇ ਲੰਗਰਾਂ ਦੀਆਂ ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਗੁਰੂਘਰ ਦੇ ਜਨ. ਸਕੱਤਰ ਸੰਤ ਕਰਮ ਚੰਦ ਜੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਗਿਰਧਾਰੀ ਲਾਲ ਸੰਤ ਕਰਮ ਚੰਦ, ਸੰਤ ਨਿਰੰਜਨ ਦਾਸ, ਸੰਤ ਰਾਮ ਰਤਨ ਅਤੇ ਸ੍ਰੀ ਬਲਵੀਰ ਮਹੇ ਵੀ ਹਾਜ਼ਰ ਸਨ।

ਧਰਮ ਅਤੇ ਦੇਸ਼ ਦੀ ਸੁਰੱਖਿਆ ਲਈ ਵਿੱਦਿਆ ਦਾ ਚਾਨਣ ਜ਼ਰੂਰੀ-ਸੰਤ ਸੁਰਿੰਦਰ ਦਾਸ

ਸ੍ਰੀ ਚਰਨ ਛੋਹ ਗੰਗਾ, 1 ਜੂਨ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪਿੰਡ ਜੋਗਾ ਜ਼ਿਲ੍ਹਾ ਮਾਨਸਾ ਦੀਆਂ ਸੰਗਤਾਂ ਨੇ ਤਿੰਨ ਦਿਨ ਲਗਾਤਾਰ ਰਹਿ ਕੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਲਈ ਲੰਗਰਾਂ ਦੀ ਸੇਵਾ ਕੀਤੀ। ਪਿੰਡ ਦੀਆਂ ਸੰਗਤਾਂ ਵੱਲੋਂ ਤਿੰਨ ਲਗਾਤਾਰ ਲੰਗਰ ਬੜੇ ਹੀ ਸੁਚੱਜੇ ਢੰਗ ਨਾਲ ਵਰਤਾਏ ਗਏ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਗੁਣਗਾਨ ਕੀਤਾ ਗਿਆ। ਤਿੰਨ ਦਿਨਾਂ ਵੱਡਮੁੱਲੀ ਸੇਵਾ ਕਰਨ ਉਪਰੰਤ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਸੁਰਿੰਦਰ ਦਾਸ ਜੀ ਨੇ ਕਿਹਾ ਕਿ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਦੇਸ਼ ਦੇ ਧਰਮਾਂ ਅਤੇ ਦੇਸ਼ ਦੀ ਸੁਰੱਖਿਆ ਲਈ ਮਨੁੱਖ ਦਾ ਸਿੱਖਿਅਤ ਹੋਣਾ ਅਤੇ ਦੇਸ਼ ਵਿਚ ਵਿੱਦਿਆ ਦਾ ਚਾਨਣ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਸੰਗਤਾਂ ਨੂੰ ਨਸ਼ਿਆਂ ਆਦਿਕ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਦੇ ਹੋਏ ਕਿਹਾ ਕਿ ਲੜਕੀਆਂ ਨੂੰ ਵਿਆਹ ਸਮੇਂ ਅਗਰ ਕੋਈ ਦਹੇਜ ਦੇਣਾ ਹੈ ਤਾਂ ਉਹ ਵਿੱਦਿਆ ਦਾ ਦਹੇਜ ਦਿੱਤਾ ਜਾਵੇ। ਉਨ੍ਹਾਂ ਬੱਚੀਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨ ਲਈ ਪ੍ਰੇਰਦੇ ਹੋਏ ਕਿਹਾ ਕਿ ਸਮਾਜ ਦਾ ਸਿੱਖਿਅਤ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਧਰਮ ਦਾ ਗਿਆਨੀ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਧਰਮਾਂ ਤੋਂ ਸੁਚੇਤ ਰਹਿ ਕੇ ਹੀ ਭਾਰਤ ਰਾਸ਼ਟਰ ਨੂੰ ਸੁਰੱਖਿਅਤ ਰੱਖਿਆ ਜਾ ਸਕੇਗਾ। ਇਸ ਮੌਕੇ ਗੁਰੂਘਰ ਦੇ ਜਨ. ਸਕੱਤਰ ਸੰਤ ਕਰਮ ਚੰਦ ਵੱਲੋਂ ਸੇਵਾ ਕਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਸੰਗਤਾਂ ਨੂੰ ਗੁਰੂਘਰ ਵਿਖੇ ਹੋਣ ਵਾਲੇ ਹਰ ਸਮਾਗਮ ਵਿੱਚ ਹਿੱਸਾ ਲੈਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ 11 ਜੂਨ ਦਿਨ ਮੰਗਲਵਾਰ ਨੂੰ ਸ੍ਰੀ ਚਰਨ ਛੋਹ ਗੰਗਾ ਵਿਖੇ ਆਦਿ ਧਰਮ ਮੰਡਲ ਦਾ ਸਥਾਪਨਾ ਦਿਵਸ ਵੀ ਮਨਾਇਆ ਜਾ ਰਿਹਾ ਹੈ ਆਪ ਸਭ ਨੂੰ ਬੇਨਤੀ ਹੈ ਕਿ 11 ਜੂਨ ਨੂੰ ਵੀ ਗੁਰੂਘਰ ਵਿਖੇ ਪੁੱਜ ਕੇ ਹਾਜ਼ਰੀ ਭਰਨਾ ਜੀ।

ਸ੍ਰੀ ਪ੍ਰੇਮ ਪਾਲ ਸਿੰਘ ਵੱਲੋਂ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਚੱਲ ਰਹੀ ਕਾਰ ਸੇਵਾ ਲਈ 1 ਲੱਖ ਦਾ ਵਿਸ਼ੇਸ਼ ਯੋਗਦਾਨ

ਸ੍ਰੀ ਚਰਨ ਛੋਹ ਗੰਗਾ, 28 ਮਈ, (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਗਤਾਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਿਰਮਾਣ ਕਾਰਜ ਜਾਰੀ ਹਨ ਅਤੇ ਇਸ ਪਵਿੱਤਰ ਅਸਥਾਨ 'ਤੇ ਸੰਗਤਾਂ ਦੇ ਠਹਿਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਆਲ ਇੰਡੀਆ ਆਦਿ ਧਰਮ ਮਿਸ਼ਮ ਰਜਿ. ਭਾਰਤ ਵੱਲੋਂ ਸਤਿਸੰਗ ਹਾਲ ਦੀ ਉਸਾਰੀ ਜਾਰੀ ਹੈ। ਇਨ੍ਹਾਂ ਕਾਰਜਾਂ ਨੂੰ ਦੇਖਦਿਆਂ ਸੰਗਤਾਂ ਵੱਲੋਂ ਵੱਧ ਤੋਂ ਵੱਧ ਸਹਿਯੋਗ ਦੇ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਹੈ। ਬੀਤੇ ਦਿਨ ਜਲੰਧਰ ਤੋਂ ਸ੍ਰੀ ਪ੍ਰੇਮ ਪਾਲ ਸਿੰਘ (ਮਸਕਟ) ਆਪਣੇ ਪਰਿਵਾਰ ਸਮੇਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਸ੍ਰੀ ਚਰਨ ਛੋਹ ਗੰਗਾ ਵਿਖੇ ਨਤਮਸਤਕ ਹੋਏ। ਉਨ੍ਹਾਂ ਇੱਥੇ ਚੱਲ ਰਹੀ ਕਾਰ ਸੇਵਾ ਨੂੰ ਦੇਖਦਿਆਂ 1 ਲੱਖ ਰੁਪਏ ਦਾ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਗੁਰਬਚਨ ਕੌਰ ਵੀ ਸਨ। ਗੱਲਬਾਤ ਕਰਦਿਆਂ ਸ੍ਰੀ ਪ੍ਰੇਮ ਪਾਲ ਸਿੰਘ ਨੇ ਕਿਹਾ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਦਿਨ ਰਾਤ ਕਾਰਜ ਜਾਰੀ ਹਨ। ਟੀ.ਵੀ. ਰਾਹੀਂ, ਗੁਰੂਘਰ ਦੀ ਅਖਬਾਰ ਰਾਹੀਂ ਅਤੇ ਹੋਰਨਾਂ ਸਾਧਨਾਂ ਰਾਹੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਲਗਾਤਾਰ ਜਾਰੀ ਹੈ ਜੋ ਕਿ ਆਉਣ ਵਾਲੀ ਪੀੜ੍ਹੀ ਲਈ ਬਹੁਤ ਜ਼ਰੂਰੀ ਹੈ ਤਾਂ ਹੀ ਸਾਡੇ ਬੱਚੇ ਸਾਡੇ ਰਹਿਬਰਾਂ ਦੀ ਵਿਚਾਰਧਾਰਾ ਨਾਲ ਜੁੜੇ ਰਹਿਣਗੇ ਜੇਕਰ ਪ੍ਰਚਾਰ ਹੁੰਦਾ ਰਹੇਗਾ। ਉਨ੍ਹਾਂ ਕਿਹਾ ਕਿ ਮੈਂ ਗੁਰੂਘਰ ਦੀ ਪੂਰੀ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕਰਦਾ ਹਾਂ ਜਿਨ੍ਹਾਂ ਵੱਲੋਂ ਸੰਗਤ ਦੇ ਇੱਥੇ ਆਉਣ 'ਤੇ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ ਤਾਂ ਜੋ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ। ਸੰਗਤਾਂ ਲਈ 24 ਘੰਟੇ ਲੰਗਰ ਚੱਲ ਰਹੇ ਹਨ ਜੋ ਕਿ ਇੱਕ ਬਹੁਤ ਹੀ ਵੱਡਾ ਉਪਰਾਲਾ ਹੈ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਵੱਲੋਂ ਸ੍ਰੀ ਪ੍ਰੇਮ ਪਾਲ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ, ਇੰਚਾਰਜ ਸੰਤ ਜਗਵਿੰਦਰ ਲਾਂਬਾ, ਕੌਮੀ ਕੈਸ਼ੀਅਰ ਸ੍ਰੀ ਅਮਿਤ ਕੁਮਾਰ ਪਾਲ, ਸੰਤ ਗਿਰਧਾਰੀ ਲਾਲ, ਸ੍ਰੀ ਗਿਆਨ ਚੰਦ ਪੰਜਾਬ ਪ੍ਰਧਾਨ, ਸ੍ਰੀ ਗੁਰਲਾਲ ਸੈਲਾ, ਸੰਤ ਕਰਮ ਚੰਦ, ਸੰਤ ਨਿਰੰਜਣ ਦਾਸ ਤੇ ਭਾਈ ਪ੍ਰਗਟ ਸਿੰਘ ਵੀ ਮੌਜੂਦ ਸਨ।

ਜੰਮਣ ਮਰਨ ਤੋਂ ਮੁਕਤੀ ਪ੍ਰਾਪਤ ਕਰਨ ਲਈ ਪ੍ਰਮਾਤਮਾ ਦੀ ਬੰਦਗੀ ਜ਼ਰੂਰੀ- ਸੰਤ ਸਤਵਿੰਦਰ ਹੀਰਾ

ਸ੍ਰੀ ਚਰਨ ਛੋਹ ਗੰਗਾ, 28 ਮਈ, (ਆ.ਧ.ਪ.) - ਪਿੰਡ ਸੰਧਵਾਂ ਵਿਖੇ ਹੀਰ ਗੋਤਰ ਪਰਿਵਾਰ ਵਲੋਂ ਆਪਣੇ ਬਜ਼ੁਰਗਾਂ ਦੀ ਯਾਦ 'ਚ ਸਲਾਨਾ ਧਾਰਮਿਕ ਸਮਾਗਮ ਸੇਵਾਦਾਰ ਸੈਕਟਰੀ ਫਰਿੰਦਰ ਹੀਰਾ ਤੇ ਜਸਵੀਰ ਸ਼ੀਰਾ ਦੀ ਅਗਵਾਈ 'ਚ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਦਰਬਾਰ 'ਤੇ ਸੰਗਤਾਂ ਵਲੋਂ ਝੰਡਾ ਚੜ•ਾਉਣ ਦੀ ਰਸਮ ਅਦਾ ਕੀਤੀ ਗਈ। ਉਪਰੰਤ ਸ਼ਸ਼ੀ ਸ਼ਾਹਿਦ, ਜੈਲ ਰਾਮ, ਭਾਈ ਚੰਦਰ ਪਾਲ ਹੀਰਾ, ਦੇਸ ਰਾਜ ਆਦਿ ਗਾਇਕਾਂ ਨੇ ਨਿਰੋਲ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ। ਸਮਾਗਮ 'ਚ ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਨੇ ਸੰਗਤਾਂ ਨਾਲ ਪ੍ਰਵਚਨ ਸਾਂਝੇ ਕਰਦਿਆਂ ਕਿਹਾ ਕਿ ਮੋਹ ਮਾਇਆ ਦੇ ਚੱਕਰਾਂ ਤੋਂ ਦੂਰ ਰਹਿ ਕੇ ਸਾਨੂੰ ਸਤਿਗੁਰੂ ਰਵਿਦਾਸ ਜੀ ਦੀ ਬੰਦਗੀ ਕਰਕੇ ਆਪਣਾ ਮਨੁੱਖੀ ਜੀਵਨ ਸਫ਼ਲਾ ਕਰਨਾ ਚਾਹੀਦਾ ਹੈ। ਉਨ•ਾਂ ਸੰਗਤਾਂ ਨੂੰ ਕਿਹਾ ਕਿ ਪ੍ਰਮਾਤਮਾ ਦੀ ਬੰਦਗੀ ਕਰਨ ਨਾਲ ਜੰਮਣ-ਮਰਨ ਦੇ ਚੱਕਰਾਂ 'ਚੋਂ ਮੁਕਤ ਹੋਇਆ ਜਾ ਸਕਦਾ ਹੈ। ਸੇਵਾਦਾਰ ਫਰਿੰਦਰ ਹੀਰਾ, ਜਸਵੀਰ ਸ਼ੀਰਾ, ਸਤਪਾਲ ਹੀਰਾ, ਮੈਨੇਜਰ ਐਸ.ਪਾਲ ਹੀਰਾ ਆਦਿ ਪ੍ਰਬੰਧਕਾਂ ਵਲੋਂ ਸੰਤ ਸਤਵਿੰਦਰ ਹੀਰਾ, ਬੀਬੀ ਪੂਨਮ ਹੀਰਾ, ਸੰਤ ਹਾਕਮ ਦਾਸ, ਸੰਤ ਸੁਰਿੰਦਰ ਦਾਸ, ਸੰਤ ਚਮਕੌਰ ਸਿੰਘ, ਕੌਮੀ ਕੈਸ਼ੀਅਰ ਸ੍ਰੀ ਅਮਿਤ ਕੁਮਰ ਪਾਲ ਅਦਿ ਸੰਤ ਮਹਾਂਪੁਰਸ਼ਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਮਰਜੀਤ ਹੀਰਾ ਚੰਡੀਗੜ•, ਕਿਸ਼ਨ ਦਾਸ ਹੀਰਾ ਲੁਧਿਆਣਾ, ਗੁਰਜੀਤ ਹੀਰਾ ਲੁਧਿਆਣਾ, ਭਜਨ ਦਾਸ ਹੀਰਾ ਯੂ.ਕੇ, ਕੇਵਲ ਰਾਮ ਫਗਵਾੜਾ, ਸਤਪਾਲ ਹੀਰ ਜੰਡਿਆਲਾ, ਰਾਣਾ ਹੀਰਾ ਟੇਲਰ ਮੰਗੂਵਾਲ, ਦੇਸ ਰਾਜ ਹੀਰਾ ਯੂ.ਕੇ, ਜਸਵੰਤ ਰਾਏ, ਸੁਰਿੰਦਰ ਪਾਲ, ਭਜੀ ਲਾਖਾ, ਹਰਬੰਸ ਹੀਰਾ, ਡਾ. ਨਵਲੀਨ ਜੰਡਿਆਲਾ, ਦੌਲਤ ਜਰਨੈਲ ਦੀਵਾਨਾ, ਬਿਮਲਾ ਦੇਵੀ, ਸੀਮਾ, ਡਾ: ਜਿੰਦਰ ਹੀਰਾ, ਡਾ: ਸ਼ਿੰਦਰ ਪਾਲ, ਕਾਲੂ ਰਾਮ ਹੀਰਾ, ਤਰਲੋਕ ਚੰਦ, ਜੀਤ ਰਾਮ ਮਿਸਤਰੀ ਆਦਿ ਹਾਜਰ ਸਨ।

ਬਿਹਾਰ 'ਚ ਲੜੀਵਾਰ ਸਤਿਸੰਗ ਕਰਨ ਉਪਰੰਤ ਆਦਿ ਧਰਮ ਮਿਸ਼ਨ ਦਾ ਜੱਥਾ ਸ੍ਰੀ ਚਰਨ ਛੋਹ ਗੰਗਾ ਵਿਖੇ ਪੁੱਜਾ

ਸ੍ਰੀ ਚਰਨ ਛੋਹ ਗੰਗਾ, 26 ਮਈ (ਆ.ਧ.ਪ.) ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਦੀ ਅਗਵਾਈ ਹੇਠ ਜੱਥਾ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਬਿਹਾਰ ਦੇ ਵੱਖ-ਵੱਖ ਇਲਾਕਿਆਂ 'ਚ ਲੜੀਵਾਰ ਸਤਿਸੰਗ ਕਰਨ ਉਪਰੰਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪੁੱਜਾ। ਸ੍ਰੀ ਚਰਨ ਛੋਹ ਗੰਗਾ ਵਿਖੇ ਪੁੱਜਣ 'ਤੇ ਸੰਗਤਾਂ ਵੱਲੋਂ ਫੁੱਲ ਮਾਲਵਾਂ ਪਹਿਨਾ ਕੇ ਇਸ ਜੱਥੇ ਦਾ ਸਵਾਗਤ ਕੀਤਾ ਗਿਆ। ਇਸ ਯਾਤਰਾ ਨੂੰ ਸਫਲ ਬਨਾਉਣ ਲਈ ਜਥੇ ਨੇ ਸਭ ਤੋਂ ਪਹਿਲਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਸ਼ੁਕਰਾਨੇ ਵਜੋਂ ਅਰਦਾਸ ਕੀਤੀ। ਇਸ ਉਪਰੰਤ ਸ੍ਰੀ ਚਰਨ ਛੋਹ ਗੰਗਾ ਵਿਖੇ ਪੁੱਜੀਆਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਸੰਤ ਸਤਵਿੰਦ ਹੀਰਾ ਅਤੇ ਸੰਤ ਸੁਰਿੰਦਰ ਦਾਸ ਜੀ ਵੱਲੋਂ ਸਤਿਸੰਗ ਰਾਹੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਗਿਆ। ਗੱਲਬਾਤ ਕਰਦਿਆਂ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਬਿਹਾਰ ਦੇ ਵੱਖ-ਵੱਖ ਇਲਾਕਿਆਂ 'ਚ ਸਤਿਸੰਗ ਕਰਕੇ ਉੱਥੇ ਵਾਸੀ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ੀ ਜੀ ਦੀ ਵਿਚਾਰਧਾਰਾ ਨਾਲ ਜੋੜਿਆ ਗਿਆ। ਉਨ੍ਹਾਂ ਕਿਹਾ ਕਿ ਬਿਹਾਰ ਅਤੇ ਝਾਰਖੰਡ ਵਸਦੀ ਆਦਿ ਧਰਮੀ ਕੌਮ ਨੂੰ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਅਸਥਾਨਾਂ 'ਤੇ ਚੱਲ ਰਹੇ ਨਿਰਮਾਣ ਕਾਰਜਾਂ ਬਾਰੇ ਵੀ ਦੱਸਿਆ ਗਿਆ ਅਤੇ ਸੰਗਤਾਂ ਨੂੰ ਇਨ੍ਹਾਂ ਇਤਿਹਾਸਕ ਅਸਥਾਨਾਂ ਦੇ ਦਰਸ਼ਨਾਂ ਲਈ ਸੱਦਾ ਵੀ ਦਿੱਤਾ ਗਿਆ। ਸੰਗਤਾਂ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਕਾਫੀ ਉਤਸਾਹ ਹੈ। ਉਨ੍ਹਾਂ ਦੱਸਿਆ ਕਿ ਝਾਰਖੰਡ ਅਤੇ ਬਿਹਾਰ ਵਿਖੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਯੂਨਿਟ ਸਥਾਪਿਤ ਕਰਕੇ ਉੱਥੇ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਜੋ ਇਨ੍ਹਾਂ ਇਲਾਕਿਆਂ 'ਚ ਵੀ ਸਤਿਗੁਰੂ ਰਵਾਦਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਲਗਾਤਾਰ ਹੋ ਸਕੇ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਦੇ ਸੀਨੀ. ਵਾਇਸ ਪ੍ਰਧਾਨ ਸੰਤ ਸਰਵਣ ਦਾਸ, ਸੰਤ ਕਰਮਜੀਤ ਸਿੰਘ, ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਕੈਸ਼ੀਅਰ ਸ੍ਰੀ ਅੰਮ੍ਰਿਤ ਕੁਮਾਰ ਪਾਲ, ਇੰਚਰਾਜ ਸੰਤ ਜਗਵਿੰਦਰ ਲਾਂਬਾ, ਸੰਤ ਗਿਰਧਾਰੀ ਲਾਲ, ਸੰਤ ਨਰੰਜਣ ਦਾਸ, ਸੰਤ ਦਿਆਲ ਚੰਦ ਬੰਗਾ, ਸੰਤ ਕਾਹਨ ਦਾਸ, ਭਾਈ ਪ੍ਰਗਟ ਸਿੰਘ, ਸ੍ਰੀ ਮਨਜੀਤ ਮੁੱਗੋਵਾਲੀਆ, ਬੀਬੀ ਪੂਨਮ ਪਾਲ, ਬੀਬੀ ਸੱਤਿਆ ਦੇਵੀ ਤੇ ਹੋਰ ਸੰਗਤਾਂ ਹਾਜ਼ਰ ਸਨ।

ਸੰਤ ਸਤਵਿੰਦਰ ਹੀਰਾ ਤੇ ਸੰਤ ਸੁਰਿੰਦਰ ਦਾਸ ਦੀ ਅਗਵਾਈ ਹੇਠ ਜੱਥਾ ਬਿਹਾਰ ਵਿਖੇ ਲੜੀਵਾਰ ਸਤਿਸੰਗ ਸਮਾਗਮ ਉਪਰੰਤ ਪੰਜਾਬ ਪਰਤਿਆ

ਸ੍ਰੀ ਚਰਨ ਛੋਹ ਗੰਗਾ, 26 ਮਈ (ਆ.ਧ.ਪ.) ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਦੀ ਅਗਵਾਈ ਹੇਠ ਜੱਥਾ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਬਿਹਾਰ ਦੇ ਵੱਖ-ਵੱਖ ਇਲਾਕਿਆਂ 'ਚ ਲੜੀਵਾਰ ਸਤਿਸੰਗ ਕਰਨ ਲਈ ਰਵਾਨਾ ਹੋਏ ਸਨ, ਅੱਜ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਇਹ ਜੱਥਾ ਵਾਪਿਸ ਪਰਤਿਆ। ਜਿੱਥੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਸੰਤ ਮਹਾਂਪੁਰਸ਼ਾਂ ਦੇ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗ਼ੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਦੱਸਿਆ ਸੰਤ ਸਤਵਿੰਦਰ ਹੀਰਾ ਜੀ ਦੀ ਅਗਵਾਈ ਹੇਠ ਆਲ ਇੰਡੀਆ ਆਦਿ ਧਰਮ ਮਿਸ਼ਨ ਦਾ ਇਕ ਜੱਥਾ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ 19 ਮਈ ਨੂੰ ਰਵਾਨਾ ਹੋਇਆ ਸੀ। ਇਸ ਜੱਥੇ ਵੱਲੋਂ 21ਮਈ ਦਿਨ ਮੰਗਲਵਾਰ ਨੂੰ ਝਾਰਖੰਡ ਦੇ ਸ਼ਹਿਰ ਵਿਖੇ ਸ਼ਾਮ 8.00 ਵਜੇ, 22 ਮਈ ਬੁੱਧਵਾਰ ਬਿਹਾਰ ਦੇ ਪਿੰਡ ਲੌਤਨੀਆਂ ਵਿਖੇ ਸ਼ਾਮ 7.00 ਵਜੇ, 24 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 11.00 ਵਜੇ ਹਾਵੜਾ ਸ਼ਹਿਰ ਦੇ ਮੁਹੱਲਾ ਰਾਮ ਕਿਸਤੋਪੁਰ ਪੱਛਮੀ ਬੰਗਾਲ, 25 ਮਈ ਦਿਨ ਸ਼ਨੀਵਾਰ ਨੂੰ ਮੁਹੱਲਾ ਪਾਕ ਸਰਕਸ ਕਲਕੱਤਾ ਪੱਛਮੀ ਬੰਗਾਲ ਵਿਖੇ ਸਵੇਰੇ 10.00 ਵਜੇ ਸੰਗਤਾਂ ਨੂੰ ਸਤਿਸੰਗ ਰਾਹੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਗਿਆ। ਬਿਹਾਰ ਦੀਆਂ ਸੰਗਤਾਂ ਦੀ ਬੜੇ ਲੰਮੇ ਸਮੇਂ ਤੋਂ ਮੰਗ ਸੀ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਬਿਹਾਰ ਦੇ ਇਲਾਕੇ ਵਿਚ ਸਤਿਸੰਗ ਕੀਤੇ ਜਾਣ ਜਿਨ੍ਹਾਂ ਦੀ ਬੇਨਤੀ 'ਤੇ ਦਾਸ ਸੰਤ ਸੁਰਿੰਦਰ ਦਾਸ, ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ, ਸੰਤ ਕਰਮ ਚੰਦ ਕੌਮੀ ਜਨ. ਸਕੱਤਰ ਅਤੇ ਭਾਈ ਪ੍ਰਗਟ ਸਿੰਘ ਕੀਰਤਨੀ ਗੁਰੂਘਰ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਗਿਆ। ਇਸ ਮੌਕੇ ਸੰਤ ਮਹਾਂਪੁਰਸ਼ਾਂ ਦਾ ਸਵਾਗਤ ਸੰਗਤਾਂ ਵੱਲੋਂ ਫੁੱਲ ਮਾਲਾਵਾਂ ਪਹਿਨਾ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆਂ ਦੀ ਗੂੰਝ ਹੇਠ ਕੀਤਾ ਗਿਆ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਦੇ ਸੀਨੀ. ਵਾਇਸ ਪ੍ਰਧਾਨ ਸੰਤ ਸਰਵਣ ਦਾਸ, ਸੰਤ ਕਰਮਜੀਤ ਸਿੰਘ, ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਕੈਸ਼ੀਅਰ ਸ੍ਰੀ ਅੰਮ੍ਰਿਤ ਕੁਮਾਰ ਪਾਲ, ਇੰਚਰਾਜ ਸੰਤ ਜਗਵਿੰਦਰ ਲਾਂਬਾ, ਸੰਤ ਗਿਰਧਾਰੀ ਲਾਲ, ਸੰਤ ਨਰੰਜਣ ਦਾਸ, ਸੰਤ ਦਿਆਲ ਚੰਦ ਬੰਗਾ, ਸੰਤ ਕਾਹਨ ਦਾਸ, ਸ੍ਰੀ ਮਨਜੀਤ ਮੁੱਗੋਵਾਲੀਆ, ਬੀਬੀ ਪੂਨਮ ਪਾਲ, ਬੀਬੀ ਸੱਤਿਆ ਦੇਵੀ ਤੇ ਹੋਰ ਸੰਗਤਾਂ ਹਾਜ਼ਰ ਸਨ।

डा. भीम राव अंबेडकर जी की विचारधारा जन-जन तक पहुँचाने के लिए एकता जरूरी- संत सतविंदर हीरा

श्री चरण छोह गंगा, 26 मई (आ. ध. प.) आल इंडिया आदि धर्म मिशन के राष्ट्रीय अध्यक्ष संत सतविंदर हीरा और श्री गुरु रविदास ऐतिहासिक धर्म स्थान श्री चरण छोह गंगा (अमृत-कुंड) सच्चखंड श्री खुरालगढ़ साहिब के अध्यक्ष संत सुरिंदर दास जी अपने साथियों के साथ इन दिनों बिहार के अलग- अलग क्षेत्रों में सतसंग और सैमीनार के द्वारा संगत को सतगुरु रविदास महाराज और संविधान निर्माता डा. भीम राव अम्बेडकर जी की विचारधारा के साथ जोड़ रहे हैं। बिहार के अलग-अलग इलाकों में संगत की तरफ से संत-महापुरुषों का बहुत ही उत्साहित होकर स्वागत किया जा रहा है। बीते दिन महापुरुषों का जत्था देवघर झारखंड में संविधान निर्माता डा. भीम राव अम्बेडकर जी की याद में बनाई गई पुस्तकालय में पहुँचा। यहाँ आल इंडिया आदि धर्म मिशन के राष्ट्रीय अध्यक्ष संत सतविंदर हीरा और श्री चरण छोह गंगा के अध्यक्ष संत सुरिंदर दास जी की तरफ से विद्यार्थियों और इलाके की संगत को संविधान निर्माता डा. भीम राव अंबेडकर जी की विचारधारा के साथ जोड़ा गया। इस मौके संबोधन करते हुए संत सतविंदर हीरा ने कहा कि डा. अम्बेडकर जी ने कहा था कि ''वही कौम तरक्की करती है, जिस में बलिदान देने का जजबा और कशमत्ता होती है।ÓÓ याद रखो एकता ही सर्वशक्तिमान है, देर होने से पहले इसको समझना चाहिए। इतिहास का रुख बदलने वाले साहसी लोग कठिनाइयों में भी घबराया नहीं करते, बल्कि उसका डट कर मुकाबला कर मंजिल प्राप्त करते है। डा. अम्बेडकर जी की मंशा थी कि हजारें सालों से मेरा समाज दूसरों के पैर छू कर जिंदगी जीता आया है। मैं इन को इतना काबिल बनाना चाहता हूँ कि वह अपनी जिंदगी किसी के सहारे नहीं बल्कि अपनी मेहनत करके व्यतीत करें। लेकिन मेरे लोग मेरे पैर छू कर अपनी जिम्मेदारी को भूलना चाहते हैं। मेरी जय-जय कार करने से आंदोलन आगे बढऩे वाला नहीं है। मेरी विचारधारा को समझ कर काम करन की जरूरत है। यह बात मैं समाज को बताना चाहता हूँ।ÓÓ संत सतविंदर हीरा जी ने कहा कि सत्य तो यह है कि हम डा. अम्बेडकर जी के बताए मार्ग से भटक गए हैं। इस लिए उनके संदेश को जन-जन तक पहुँचाने के लिए एकता जरूरी है तभी हम उनके मिशन को आगे ले कर जा सकेंगे।

श्री ब्रिज भूषण आल इंडिया आदि धर्म मिशन यूनिट झारखंड के अध्यक्ष नियुक्त

श्री चरण छोह गंगा, 25 मई (आ. ध. प.) आल इंडिया आदि धर्म मिशन भारत की शाखाएं बढ़ाते हुए आल इंडिया आदि धर्म मिशन के राष्ट्रीय अध्यक्ष संत सतविंदर हीरा की तरफ से श्री ब्रिज भूषण को आल इंडिया आदि धर्म मिशन झारखंड का अध्यक्ष नियुक्त किया गया। इस मौके उनके साथ श्री गुरु रविदास ऐतिहासिक धर्म स्थान श्री चरण छोह गंगा (अमृत-कुंड) सच्चखंड श्री खुरालगढ़ साहिब के अध्यक्ष संत सुरिंदर दास, मुख्य सचिव संत कर्म चंद और भाई प्रगट सिंह भी मौजूद थे। इस मौके बातचीत करते श्री ब्रिज भूषण ने कहा कि राष्ट्रीय अध्यक्ष संत सतविंदर हीरा जी की तरफ से जो सेवा लगाई गई मैं उस सेवा को दिल से निभाऊँगा। झारखंड के अलग-अलग इलाकों में सतगुरु रविदास महाराज और संविधान निर्माता डा. भीम राव अंबेडकर जी की विचारधारा के साथ संगत को जोडऩे के लिए समागम करवाए जाएंगे। पंजाब से संत महापुरुषों को निमंत्रण देकर सतसंग समागम भी करवाए जाएंगे जिससे झारखंड के इलाके में सतगुरु रविदास महाराज जी की वाणी का प्रचार अधिक से अधिक करके अपनी आने वाली पीढ़ी को अपने धर्म और अपने रहबरों बारे जानकारी दी जाये। इस मौके आल इंडिया आदि धर्म मिशन के राष्ट्रीय अध्यक्ष संत सतविंदर हीरा ने श्री ब्रिज भूषण को गाँव के सदस्यों के सामने सिरोपायो देकर सम्मानित किया और संगत को संबोधन करते हुए सतगुरु रविदास महाराज जी के ऐतिहासिक धर्म स्थानों के बारे में जानकारी दी गई। इस मौके मा. कामेश्वर नाथ दास, श्री कुलदीप रवि दास, मा. जयनारायण त्यागी, मा. नन्द किशोर दास, मा. रामेश्वर दास, मा. विजे दास, मा. मनोज कुमार दास, मा. टीकेत दास, मा. कुमोद रंजन आदि को मैंबर बना कर संत सतविंदर हीरा की तरफ से नियुक्ति पत्र दिए गए।

संत सतविंदर हीरा की ओर से प्रो. अशोक कुमार आल इंडिया आदि धर्म मिशन यूनिट बिहार के अध्यक्ष नियुक्त

श्री चरण छोह गंगा, 25 मई (आ. ध. प.) आल इंडिया आदि धर्म मिशन भारत की शाखाएं बढ़ाते हुए आल इंडिया आदि धर्म मिशन के राष्ट्रीय अध्यक्ष संत सतविंदर हीरा की तरफ से प्रो. अशोक कुमार को आल इंडिया आदि धर्म मिशन बिहार का अध्यक्ष नियुक्त किया गया। इस मौके उनके साथ श्री गुरु रविदास ऐतिहासिक धर्म स्थान श्री चरण छोह गंगा (अमृत-कुंड) सच्चखंड श्री खुरालगढ़ साहिब के अध्यक्ष संत सुरिंदर दास, मुख्य सचिव संत कर्म चंद और भाई प्रगट सिंह भी मौजूद थे। इस मौके बातचीत करते श्री अशोक कुमार ने कहा कि राष्ट्रीय अध्यक्ष संत सतविंदर हीरा जी की तरफ से जो सेवा लगाई गई मैं उस सेवा को दिल से निभाऊँगा। बिहार के अलग-अलग इलाकों में सतगुरु रविदास महाराज और संविधान निर्माता डा. भीम राव अंबेडकर जी की विचारधारा के साथ संगत को जोडऩे के लिए समागम करवाए जाएंगे। पंजाब से संत महापुरुषों को निमंत्रण देकर सतसंग समागम भी करवाए जाएंगे जिससे बिहार के इलाके में सतगुरु रविदास महाराज जी की वाणी का प्रचार अधिक से अधिक करके अपनी आने वाली पीढ़ी को अपने धर्म और अपने रहबरों बारे जानकारी दी जाये। इस मौके आल इंडिया आदि धर्म मिशन के राष्ट्रीय अध्यक्ष संत सतविंदर हीरा ने श्री अशोक कुमार को गाँव के सदस्यों के सामने सिरोपायो देकर सम्मानित किया और संगत को संबोधन करते हुए सतगुरु रविदास महाराज जी के ऐतिहासिक धर्म स्थानों के बारे में जानकारी दी गई।

ਸੰਤ ਸਤਵਿੰਦਰ ਹੀਰਾ ਵੱਲੋਂ ਆਲ ਇੰਡੀਆ ਆਦਿ ਧਰਮ ਮਿਸ਼ਨ ਯੂਨਿਟ ਬਾਂਕਾ (ਬਿਹਾਰ) ਦਾ ਗਠਨ

ਸ੍ਰੀ ਚਰਨ ਛੋਹ ਗੰਗਾ, 24 ਮਈ (ਆ.ਧ.ਪ.) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਝਾਰਖੰਡ ਅਤੇ ਬਿਹਾਰ ਵਿਖੇ ਸਤਿਸੰਗ ਸਮਾਗਮ ਕਰਨ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਭਾਰਤ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਜੀ ਦੀ ਅਗਵਾਈ ਹੇਠ ਜੱਥਾ ਬੀਤੇ ਦਿਨੀਂ ਰਵਾਨਾ ਹੋਇਆ ਸੀ। ਜੱਥੇ ਵੱਲੋਂ ਬਿਹਾਰ ਦੇ ਵੱਖ-ਵੱਖ ਇਲਾਕਿਆਂ ਵਿਚ ਸਤਿਸੰਗ ਕਰਕੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਗਿਆ। ਸੰਗਤਾਂ ਨੂੰ ਆਪਣੇ ਧਰਮ ਨੂੰ ਹੀ ਸਭ ਤੋਂ ਉੱਤਮ ਧਰਮ ਸਮਝ ਕੇ ਇਸੇ ਅੰਦਰ ਰਹਿ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਅਤੇ ਜਨ. ਸਕੱਤਰ ਸੰਤ ਕਰਮ ਚੰਦ ਦੀ ਅਗਵਾਈ ਹੇਠ ਸੰਤ ਸਤਵਿੰਦਰ ਹੀਰਾ ਵੱਲੋਂ ਬਿਹਾਰ ਦੇ ਬਾਂਕਾ ਇਲਾਕੇ 'ਚ ਆਲ ਇੰਡੀਆ ਆਦਿ ਧਰਮ ਮਿਸ਼ਨ ਯੂਨਿਟ ਦਾ ਗਠਨ ਕੀਤਾ ਗਿਆ। ਜਿਸ ਦਾ ਪ੍ਰਧਾਨ ਰਮੇਸ਼ ਕੁਮਾਰ, ਵਾਇਸ ਪ੍ਰਧਾਨ ਰਾਜ ਕੁਮਾਰੀ, ਕੈਸ਼ੀਅਰ ਮੋਤੀ ਦਾਸ, ਸੈਕਚਟਰੀ ਰਾਮ ਦੇਵ ਦਾਸ ਨੂੰ ਨਿਯੁਕਤ ਕੀਤਾ ਗਿਆ ਅਤੇ ਸੂਰਜ ਨਰਾਇਣ, ਲੀਲੂ ਦਾਸ, ਰਾਜੇਸ਼ ਕੁਮਾਰ, ਸੋਨੂੰ ਦਾਸ, ਅਨਾਸੀ ਦਾਸ, ਮਹਾਵੀਰ, ਅਕਲੋ ਆਦਿ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਸਮੂਹ ਮੈਂਬਰਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਆਪਣੇ ਇਲਾਕੇ ਅੰਦਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ-ਪ੍ਰਸਾਰ ਲਈ ਸਤਿਸੰਗ ਸਮਾਗਮ ਅਤੇ ਰਹਿਬਰਾਂ ਦੇ ਜਨਮ ਦਿਹਾੜੇ ਲਗਾਤਾਰ ਮਨਾਉਣਗੇ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਆਪਣੇ ਧਰਮ ਨਾਲ ਜੁੜੀ ਰਹੇ। ਇਸ ਮੌਕੇ ਸਮੂਹ ਮੈਂਬਰਾਂ ਨੂੰ ਸਿਰੋਪਾਓ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਸ੍ਰੀ ਚਰਨ ਛੋਹ ਗੰਗਾ ਵਿਖੇ ਲੋੜਵੰਦ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ ਧਾਰਮਿਕ ਵਿੱਦਿਆ ਵੀ ਦਿੱਤੀ ਜਾ ਰਹੀ ਹੈ-ਸੰਤ ਜਗਵਿੰਦਰ ਲਾਂਬਾ

ਸ੍ਰੀ ਚਰਨ ਛੋਹ ਗੰਗਾ, 23 ਮਈ (ਆ.ਧ.ਪ.) ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਭਾਰਤ ਵੱਲੋਂ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆਰੰਭ ਕੀਤੀ ਬਾਬਾ ਬੰਤਾ ਰਾਮ ਘੇੜਾ ਸੰਗੀਤਕ ਅਕਾਦਮੀ ਵਿਚ ਇਸ ਸਮੇਂ ਦੋ ਦਰਜਨ ਦੇ ਕਰੀਬ ਲੋੜਵੰਦ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਬੱਚਿਆਂ ਨੂੰ ਮੁਫਤ ਕਿਤਾਬੀ ਪੜ੍ਹਾਈ ਅਤੇ ਧਾਰਮਿਕ ਵਿੱਦਿਆ ਦਿੱਤੀ ਜਾ ਰਹੀ ਹੈ। ਇਹ ਵਿਚਾਰ ਸੰਤ ਜਗਵਿੰਦਰ ਲਾਂਬਾ ਇੰਚਾਰਜ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਨੇ ਅੱਜ ਅੰਮ੍ਰਿਤ ਵੇਲੇ ਆਰੰਭ ਕੀਤੀ ਪ੍ਰਭਾਤ ਫੇਰੀ ਸਮੇਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਕਿੱਤਾ ਮੁੱਖੀ ਕੋਰਸ ਨੂੰ ਨਹੀਂ ਅਪਣਾਉਂਦੇ, ਉਦੋਂ ਤੱਕ ਉਹ ਜੀਵਨ ਅੰਦਰ ਤਰੱਕੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਬਾਬਾ ਬੰਤਾ ਰਾਮ ਸੰਗੀਤਕ ਅਕਾਦਮੀ ਵਿੱਚ ਪੜ੍ਹ ਰਹੇ ਹੋਣਹਾਰ ਬੱਚੇ ਆਪਣੀ ਬਾਰ੍ਹਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਧਾਰਮਿਕ ਪੱਖੋ ਵੀ ਹੁਨਰਬੰਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਧਾਰਮਿਕ ਵਿੱਦਿਆ ਤੇ ਸਮਾਜਿਕ ਜਿੰਮੇਵਾਰੀਆਂ ਨੂੰ ਨਿਭਾਉਣ ਲਈ ਪ੍ਰੇਰਿਤ ਕਰਨਾ ਚਾਹਦਾ ਹੈ। ਇਸ ਮੌਕੇ 'ਤੇ ਉਨ੍ਹਾਂ ਨਾਲ ਸੰਤ ਗਿਰਦਾਰੀ ਲਾਲ, ਸੰਤ ਜੋਗਿੰਦਰ ਪਾਲ ਜੌਹਰੀ, ਅਜੀਤ ਰਾਮ ਖੇਤਾਨ, ਨਾਜਰ ਰਾਮ ਮਾਨ, ਸੰਤ ਨਰੰਜਣ ਦਾਸ ਨਾਨੋਵਾਲ, ਮਨਜੀਤ ਮੁਗੋਵਾਲੀਆ, ਬਰਤੂ ਰਾਮ ਬੰਗਾ, ਸੁਰਜੀਤ ਸਿੰਘ, ਬਲਵੀਰ ਮਹੇ, ਕਮਲ ਜਨਾਗਲ, ਕਰਮ ਚੰਦ ਬੀਣੇਵਾਲ ਆਦਿ ਨੇ ਵੀ ਅਕਾਦਮੀ 'ਚ ਵਿੱਦਿਆ ਹਾਸਲ ਕਰ ਰਹੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ।

ਐਡਵੋਕੇਟ ਅਸ਼ੋਕ ਕੁਮਾਰ ਆਲ ਇੰਡੀਆ ਆਦਿ ਧਰਮ ਮਿਸ਼ਨ ਯੂਨਿਟ ਕਰਨਾਲ ਦੇ ਪ੍ਰਧਾਨ ਨਿਯੁਕਤ

ਸ੍ਰੀ ਚਰਨ ਛੋਹ ਗੰਗਾ, 23 ਮਈ (ਆ.ਧ.ਪ.) ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਬੀਤੇ ਦਿਨੀਂ ਐਡਵੋਕੇਟ ਅਸ਼ੋਕ ਕੁਮਾਰ ਨੂੰ ਆਲ ਇੰਡੀਆ ਆਦਿ ਧਰਮ ਮਿਸ਼ਨ ਯੂਨਿਟ ਕਰਨਾਲ ਦਾ ਪ੍ਰਧਾਨ, ਮੋਹਿਤ ਲਾਲ ਚੌਹਾਨ ਕੈਥਲ ਨੂੰ ਵਾਇਸ ਪ੍ਰਧਾਨ, ਸਤਵੀਰ ਸਿੰਘ ਕਰਨਾਲ ਅਤੇ ਰਜਿੰਦਰ ਸਿੰਘ ਸ਼ੇਖੂਪੁਰ ਹਰਿਆਣਾ ਨੂੰ ਮੈਂਬਰ ਨਿਯੁਕਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਐਡਵੋਕੇਟ ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਸਾਥੀ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਹੋਣ ਵਾਲੇ ਸਾਰੇ ਹੀ ਸਮਾਗਮਾਂ ਵਿਚ ਵੱਧ ਤੋਂ ਵੱਧ ਸੰਗਤਾਂ ਨੂੰ ਨਾਲ ਲੈ ਕੇ ਹਾਜ਼ਰੀ ਭਰਦੇ ਹਨ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ-ਪ੍ਰਸਾਰ ਲਈ ਹਰਿਆਣਾ ਵਿਖੇ ਸਤਿਸੰਗ ਸਮਾਗਮ ਜਾਂ ਧਾਰਮਿਕ ਪ੍ਰੀਖਿਆਵਾਂ ਕਰਵਾ ਕੇ ਸੰਗਤਾਂ ਨੂੰ ਆਪਣੇ ਰਹਿਬਰਾਂ ਦੀ ਵਿਚਾਰਧਾਰਾ ਨਾਲ ਜੋੜਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਇਨ੍ਹਾਂ ਦੀ ਇਸ ਲਗਨ ਨੂੰ ਦੇਖਦਿਆਂ ਅੱਜ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਧਰਤੀ 'ਤੇ ਸ੍ਰੀ ਅਸ਼ੋਕ ਕੁਮਾਰ ਨੂੰ ਆਲ ਇੰਡੀਆ ਆਦਿ ਧਰਮ ਮਿਸ਼ਨ ਯੂਨਿਟ ਕਰਨਾਲ ਦਾ ਪ੍ਰਧਾਨ ਤੇ ਉਨ੍ਹਾਂ ਦੇ ਸਾਥੀਆਂ ਨੂੰ ਵੀ ਜ਼ਿੰਮੇਵਾਰੀਆਂ ਸੌਪੀਆਂ ਗਈਆਂ ਹਨ ਤਾਂ ਜੋ ਆਉਂਦੇ ਸਮੇਂ ਦੌਰਾਨ ਹਰਿਆਣਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਸਤਿਗੁਰੂ ਰਵਿਦਾਸ ਮਹਾਰਾਜ, ਡਾ. ਭੀਮ ਰਾਓ ਅੰਬੇਡਕਰ ਅਤੇ ਕੌਮ ਦੇ ਹੋਰਨਾਂ ਰਹਿਬਰਾਂ ਦੀ ਵਿਚਾਰਧਾਰ ਨਾਲ ਜੋੜਨ ਲਈ ਸੰਗਤਾਂ ਨੂੰ ਪ੍ਰੇਰਿਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਚਰਨ ਛੋਹ ਗੰਗਾ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ, ਇੰਚਾਰਜ ਸੰਤ ਜਗਵਿੰਦਰ ਲਾਂਬਾ, ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਕੈਸ਼ੀਅਰ ਸ੍ਰੀ ਅਮਿਤ ਕੁਮਰ ਪਾਲ, ਸ੍ਰੀਮਤੀ ਪੂਨਮ ਪਾਲ, ਸ੍ਰੀਮਤੀ ਸੱਤਿਆ ਦੇਵੀ, ਸ੍ਰੀ ਬਲਵੀਰ ਮਹੇ, ਸੰਤ ਨਰੰਜਨ ਦਾਸ ਵੀ ਮੌਜੂਦ ਸਨ।

ਪਿੰਡ ਪਲੀਆ ਜ਼ਿਲ੍ਹਾ ਬਾਂਕਾ (ਬਿਹਾਰ) ਦੀਆਂ ਸੰਗਤਾਂ ਵੱਲੋਂ ਆਦਿ ਧਰਮ ਮਿਸ਼ਨ ਦੇ ਜੱਥੇ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ

ਸ੍ਰੀ ਚਰਨ ਛੋਹ ਗੰਗਾ, 22 ਮਈ (ਆ.ਧ.ਪ.) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਭਾਰਤ ਵੱਲੋਂ ਬਿਹਾਰ ਵਿਖੇ ਲੜੀਵਾਰ ਸਤਿਸੰਗ ਸਮਾਗਮਾਂ ਲਈ ਜੱਥਾ ਬੀਤੇ ਦਿਨ ਸ੍ਰੀ ਗੁਰੂ ਰਵਿਦਾਸ ਇਤਿਹਾਸ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਜੀ ਦੀ ਅਗਵਾਈ ਹੇਠ ਰਵਾਨਾ ਹੋਇਆ ਸੀ। ਜਿਸ ਵਿਚ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ, ਜਨ. ਸਕੱਤਰ ਸੰਤ ਕਰਮ ਚੰਦ ਅਤੇ ਕੀਰਤਨੀ ਭਾਈ ਪ੍ਰਗਟ ਸਿੰਘ ਵੀ ਸ਼ਾਮਿਲ ਸਨ। ਇਸ ਜੱਥੇ ਦਾ ਵੱਖ-ਵੱਖ ਸਟੇਸ਼ਨਾਂ ਅਤੇ ਪਿੰਡਾਂ 'ਚ ਪਹੁੰਚਣ 'ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਬਿਹਾਰ ਦੇ ਪਿੰਡ ਪਲੀਆ ਜਿਲ੍ਹਾ ਬਾਂਕਾ ਵਿਖੇ ਪੁੱਜਣ 'ਤੇ ਇਸ ਜੱਥੇ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਜਿੱਥੇ ਸੰਤਾਂ ਮਹਾਂਪੁਰਸ਼ਾਂ ਲਈ ਸੰਗਤਾਂ ਵੱਲੋਂ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਇਸ ਮੌਕੇ ਸੰਗਤਾਂ ਨਾਲ ਵਿਚਾਰਾਂ ਕੀਤੀਆਂ ਗਈਆਂ। ਜੱਥੇ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪੁਰਾਤਨ ਇਤਿਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ ਅਤੇ ਸੰਗਤਾਂ ਨੂੰ ਸ੍ਰੀ ਚਰਨ ਛੋਹ ਗੰਗਾ ਵਿਖੇ ਨਤਮਸਤਕ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਬੇਨਤੀ ਕੀਤੀ ਗਈ। ਇਸ ਮੌਕੇ ਸੰਤ ਸਤਵਿੰਦਰ ਹੀਰਾ ਤੇ ਸੰਤ ਸੁਰਿੰਦਰ ਦਾਸ ਜੀ ਵੱਲੋਂ ਸੰਗਤਾਂ ਸਤਿਸੰਗ ਰਾਹੀਂ ਨਿਹਾਲ ਕਰਦਿਆਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਗਿਆ। ਉਨ੍ਹਾਂ ਨਾਲ ਸੰਤ ਕਰਮ ਚੰਦ ਅਤੇ ਭਾਈ ਪ੍ਰਗਟ ਸਿੰਘ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਝਾਰਖੰਡ ਸਟੇਸ਼ਨ ਪੁੱਜਣ 'ਤੇ ਸੰਤ ਸਤਵਿੰਦਰ ਹੀਰਾ ਤੇ ਸੰਤ ਸੁਰਿੰਦਰ ਦਾਸ ਜੀ ਦਾ ਸੰਗਤਾਂ ਵੱਲੋਂ ਨਿੱਘਾ ਸਵਾਗਤ

ਸ੍ਰੀ ਚਰਨ ਛੋਹ ਗੰਗਾ, 22 ਮਈ (ਆ.ਧ.ਪ.) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਭਾਰਤ ਵੱਲੋਂ ਬਿਹਾਰ ਵਿਖੇ ਲੜੀਵਾਰ ਸਤਿਸੰਗ ਸਮਾਗਮਾਂ ਲਈ ਜੱਥਾ ਬੀਤੇ ਦਿਨ ਸ੍ਰੀ ਗੁਰੂ ਰਵਿਦਾਸ ਇਤਿਹਾਸ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਜੀ ਦੀ ਅਗਵਾਈ ਹੇਠ ਰਵਾਨਾ ਹੋਇਆ ਸੀ। ਜਿਸ ਵਿਚ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ, ਜਨ. ਸਕੱਤਰ ਸੰਤ ਕਰਮ ਚੰਦ ਅਤੇ ਕੀਰਤਨੀ ਭਾਈ ਪ੍ਰਗਟ ਸਿੰਘ ਵੀ ਸ਼ਾਮਿਲ ਸਨ। ਅੱਜ ਇਹ ਜੱਥਾ ਝਾਰਖੰਡ ਦੇ ਰੇਲਵੇ ਸਟੇਸ਼ਨ 'ਤੇ ਪੁੱਜਾ। ਇੱਥੇ ਪੁੱਜਣ 'ਤੇ ਸ੍ਰੀ ਗੁਰੂ ਰਵਿਦਾਸ ਸਭਾ ਝਾਰਖੰਡ ਦੇ ਪ੍ਰਧਾਨ ਬ੍ਰਿਜ ਭੂਸ਼ਨ ਅਤੇ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ ਦੇ ਪ੍ਰਧਾਨ ਸੰਤ ਸ਼ਰੀਦਰ ਅਤੇ ਉਨ੍ਹਾਂ ਦੇ ਸਹਿਯੋਗ ਸੰਤਾਂ ਨੇ ਫੁੱਲ ਮਾਲਾਵਾਂ ਪਹਿਨਾ ਕੇ ਸਵਾਗਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਝਾਰਖੰਡ ਦੀਆਂ ਸੰਗਤਾਂ ਵੱਲੋਂ ਬੜੇ ਹੀ ਜੋਸ਼ੋ ਖਰੋਸ਼ ਨਾਲ ਸਾਡਾ ਇੱਥੇ ਪੁੱਜਣ 'ਤੇ ਸਵਾਗਤ ਕੀਤਾ ਗਿਆ ਹੈ। ਇਸ ਲਈ ਅਸੀਂ ਪ੍ਰਧਾਨ ਬ੍ਰਿਜ ਭੂਸ਼ਨ ਜੀ ਤਹਿਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਥੇ ਸਤਿਸੰਗ ਸਮਾਗਮ ਦਾ ਪ੍ਰਬੰਧ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਹੈ ਅਤੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰ ਅਤੇ ਕੌਮ ਦੇ ਹੋਰਨਾਂ ਰਹਿਬਰਾਂ ਦੀ ਵਿਚਾਰਧਾਰਾ ਨਾਲ ਜੋੜਨ ਲਈ ਪਹਿਲਕਦਮੀ ਕੀਤੀ ਹੈ।

ਪਿੰਡ ਹੰਢਾਇਆ ਦੀਆਂ ਸੰਗਤਾਂ ਵੱਲੋਂ ਸ੍ਰੀ ਚਰਨ ਛੋਹ ਗੰਗਾ ਵਿਖੇ 24 ਘੰਟੇ ਚੱਲ ਰਹੇ ਲੰਗਰਾਂ ਲਈ 9 ਕੁਇੰਟਲ ਕਣਕ ਭੇਟ

ਸ੍ਰੀ ਚਰਨ ਛੋਹ ਗੰਗਾ, 21 ਮਈ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਰੋਜ਼ਾਨਾ ਨਿਕਲਣ ਵਾਲੀ ਪ੍ਰਭਾਤ ਫੇਰੀ 'ਚ ਪਿੰਡ ਹੰਢਾਇਆ ਦੀਆਂ ਸੰਗਤਾਂ ਸ਼ਾਮਿਲ ਹੋਈਆਂ। ਪਿੰਡ ਹੰਢਾਇਆ ਦੀਆਂ ਸੰਗਤਾਂ ਵੱਲੋਂ ਸ੍ਰੀ ਚਰਨ ਛੋਹ ਗੰਗਾ ਵਿਖੇ ਸੰਗਤਾਂ ਲਈ 24 ਘੰਟੇ ਚੱਲ ਰਹੇ ਲੰਗਰਾਂ ਲਈ 9 ਕੁਇੰਟਲ ਕਣਕ ਭੇਟ ਕੀਤੀ ਗਈ। ਇਸ ਮੌਕੇ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਇੰਚਰਾਜ ਸੰਤ ਜਗਵਿੰਦਰ ਲਾਂਬਾ ਪਿੰਡ ਹੰਢਾਇਆ ਦੀਆਂ ਸੰਗਤਾਂ ਨੂੰ ਇਸ ਸੇਵਾ ਲਈ ਸਨਮਾਨਿਤ ਕੀਤਾ। ਅੱਜ ਦੇ ਦਿਨ ਸੰਗਤਾਂ ਨੂੰ ਸਤਿਸੰਗ ਰਾਹੀਂ ਨਿਹਾਲ ਕਰਦਿਆਂ ਸੰਤ ਜਗਵਿੰਦਰ ਲੰਬਾਂ ਨੇ ਕਿਹਾ ਕਿ ਸਾਡੇ ਭਾਰਤ ਦੇਸ਼ ਅੰਦਰ ਮਨੂੰਵਾਦੀਆਂ ਵੱਲੋਂ ਜਾਤ-ਪਾਤ ਦੇ ਕੋਹੜ ਦੇ ਬੀਜਾਂ ਨੂੰ ਭਾਰਤੀ ਧਰਤੀ 'ਤੇ ਅਜਿਹਾ ਬਿਖੇਰਿਆ ਗਿਆ ਕਿ ਭਾਰਤ ਅੰਦਰ ਵੱਸ ਰਹੇ ਲੋਕਾਂ ਅੰਦਰੋਂ ਇਨਸਾਨੀਅਤ ਦੀਆਂ ਸਾਢੇ ਛੇ ਹਜ਼ਾਰ ਲੀਰਾਂ ਕਰਕੇ ਸਾਰੀ ਦੁਨੀਆਂ ਅੰਦਰ ਵੱਸ ਰਹੀ ਮਨੁੱਖ ਜਾਤੀ ਨੂੰ ਕਲੰਕਤ ਕੀਤਾ ਹੈ। ਮਨੂੰਵਾਦੀ ਲੋਕਾਂ ਨੇ ਅਜਿਹਾ ਘਿਨਾਉਣਾ ਕੰਮ ਭਾਰਤ ਅੰਦਰ ਕਰਕੇ ਭਾਰਤ ਨੂੰ ਸਾਰੀ ਦੁਨੀਆਂ ਦੇ ਅੰਦਰ ਸ਼ਰਮਸਾਰ ਕੀਤਾ ਹੈ। ਜਿਸਦਾ ਖਮਿਆਜਾ ਅੱਜ ਵੀ ਭਾਰਤੀ ਲੋਕ ਭੁਗਤ ਰਹੇ ਹਨ। ਮਨੁੱਖੀ ਗੈਰਬਰਾਬਰਤਾ ਦੀ ਪੂੰਛ ਜੰਮਦੇ ਬੱਚੇ ਨੂੰ ਲੱਗ ਜਾਂਦੀ ਹੈ ਅਤੇ ਉਸਦੇ ਮਰਨ ਤੱਕ ਉਸਦੇ ਨਾਲ ਅਜਿਹਾ ਚੂੰਬੜਦੀ ਹੈ ਕਿ ਮਰ ਕੇ ਵੀ ਉਸਦਾ ਪਿੱਛਾ ਨਹੀਂ ਛੱਡਦੀ ਸਗੋਂ ਉਸਦੀ ਔਲਾਦ ਇਸਦਾ ਸ਼ਿਕਾਰ ਆਪਣੇ ਆਪ ਹੀ ਹੋ ਜਾਂਦੀ ਹੈ। ਰੱਬ ਨੇ ਇਨਸਾਨ ਨੂੰ ਗਰਭ ਵਿਚ ਪਹੁੰਚਾਇਆ ਤਾਂ ਉਸਦੀ ਕੋਈ ਜਾਤ ਨਹੀਂ ਸੀ ਉਹ ਵੀ ਪੈਦਾ ਹੋਣ ਤੱਕ। ਪਰ ਜਿਉਂ ਹੀ ਬੱਚੇ ਨੂੰ ਬਾਹਰ ਦੀ ਹਵਾ ਲੱਗੀ ਛੂਆਛਾਤ ਦਾ ਜਿੰਨ ਆਪਣੇ ਆਪ ਉਸ ਨੂੰ ਚੁੰਬੜ ਜਾਂਦਾ ਹੈ ਤੇ ਸਾਰੀ ਜ਼ਿੰਦਗੀ ਉਸ ਨਾਲ ਪਰਛਾਂਵੇਂ ਵਾਂਗ ਲੱਗਾ ਰਹਿੰਦਾ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਅਤੇ ਆਪਣੇ ਜੀਵਨ ਅੰਦਰ ਜਾਤ ਪਾਤ ਦੇ ਭੇਦਭਾਵ ਨੂੰ ਖਤਮ ਕਰ ਲਈ ਲੋਕਾਈ ਨੂੰ ਪ੍ਰੇਰਿਆ। ਇਸ ਲਈ ਅੱਜ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮਝਣ ਦੀ ਮੁੱਖ ਲੋੜ ਹੈ ਤਾਂ ਹੀ ਸਾਡੇ ਸਮਾਜ ਦਾ ਭਲਾ ਹੋ ਸਕਦਾ ਹੈ।

ਸੰਤ ਜਗਵਿੰਦਰ ਲਾਂਬਾ ਨੇ ਨਰਾਇਣਗੜ੍ਹ ਦੀਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ

ਸ੍ਰੀ ਚਰਨ ਛੋਹ ਗੰਗਾ, 20 ਮਈ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਦੇ ਇੰਚਾਰਜ ਸੰਤ ਜਗਵਿੰਦਰ ਲਾਂਬਾ ਨੇ ਬੀਤੇ ਦਿਨ ਆਪਣੀ ਪ੍ਰਚਾਰ ਯਾਤਰਾ ਦੌਰਾਨ ਪਿੰਡ ਨਰਾਇਣਗੜ੍ਹ ਨੇੜੇ ਅਮਲੋਹ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਅਤੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਨਾਲ ਜੋੜਿਆ। ਇਸ ਮੌਕੇ ਉਨ੍ਹਾਂ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਕਿਹਾ ਕਿ ਸਾਡੇ ਰਹਿਬਰਾਂ ਨੇ ਸਾਧ ਸੰਗਤ ਦੀ ਸੇਵਾ ਸੰਗਤ ਦੀ ਸੇਵਾ ਲਈ ਵਰਤੀ ਹੈ। ਆਪ ਹੱਕ ਹਲਾਲ ਦੀ ਕਮਾਈ ਉੱਤੇ ਗੁਜ਼ਾਰਾ ਕੀਤਾ। ਸੋ ਸਾਨੂੰ ਵੀ ਕੁਦਰਤ ਨੇ ਦੁਨੀਆਂ ਦੀ ਸੈਰਗਾਹ ਅੰਦਰ ਭੇਜਿਆ ਹੈ। ਸਾਡਾ ਫਰਜ਼ ਬਣਦਾ ਹੈ ਸਾਡਾ ਵੀ ਅਕਸ ਸਾਫ ਸੁਥਰਾ ਰਹੇ। ਦੁਨੀਆਂ ਅੰਦਰ ਨਾਮ ਕਮਾਉਣਾ ਹੈ ਤਾਂ ਪੱਲੇ ਬੰਨ ਲਵੋ ਪ੍ਰੇਮ ਹੀ ਪ੍ਰਭੂ ਹੈ। ਅਗਰ ਸਾਡੇ ਅੰਦਰ ਪ੍ਰੇਮ-ਪਿਆਰ ਹੀ ਨਹੀਂ ਹੈ— ''ਭੁੱਲ ਜਾਣਾ ਚਾਹੀਦਾ ਹੈ ਕਿ ਪ੍ਰਮਾਤਮਾ ਨੂੰ ਮਿਲ ਸਕਾਂਗੇ'' ਉਹ ਮੰਗੋ। ਜੋ ਪ੍ਰਮਾਤਮਾ ਦੇ ਦੇਵੇ ''ਰਜਾ ਵਿਚ ਰਹਿਣਾ ਜ਼ਰੂਰੀ ਹੈ'' ਸਿਹਤ ਮੰਗੋ ਅੱਛੀ ਰਹੇ। ਅਗਰ ਸਿਹਤ ਹੀ ਅੱਛੀ ਨਾ ਹੋਈ ਧੰਨ ਦੌਲਤ ਕਿਸ ਕੰਮ ਦੀ ਰਹੇਗੀ ? ਫਿਰ ਤਾਂ ਜ਼ਿੰਦਗੀ ਵਿਚ ਆਉਣ ਦਾ ਪਛਤਾਵਾ ਹੀ ਰਹੇਗਾ। ਸਾਡੀ ਮੰਗ ਕੀ ਹੈ ਪੁੱਤਰ-ਪੁੱਤਰ ਧੀ ਮੰਗਣ ਨੂੰ ਮਨ ਹੀ ਨਹੀਂ ਮੰਨਦਾ। ਬਸ ਇੱਕੋ ਰਟ ਲਾਈ ਬੈਠੇ ਹਾਂ ਹਵੇਲੀਆਂ ਹੀ ਅਤੇ ਕਾਰਾਂ ਕੋਠੀਆਂ ਦੀ। ਮਾਰ ਲਿਆ ਸਾਨੂੰ ਬੈਂਕ ਬੈਲਸਾਂ ਨੇ ਮਾਰ ਲਿਆ ਜ਼ਮੀਨ ਜਾਇਦਾਦਾਂ ਨੇ। ਮਾਰ ਲਿਆ ਬਦਲਾ ਖੋਰੀਆਂ ਨੇ। ਸੋ ਸਾਡੇ ਰਹਿਬਰਾਂ ਨੇ ਸਾਨੂੰ ਹਮੇਸ਼ਾ ਇਨਸਾਨੀਅਤ ਦੀ ਸੇਵਾ ਕਰਨ ਲਈ ਪ੍ਰੇਰਿਆ ਹੈ ਜਿਸ ਜਾਤੀ ਵਿਤਕਰਾ ਨਾ ਕਰਦੇ ਹੋਏ ਸਾਰੀ ਮਨੁੱਖਤਾ ਨੂੰ ਬਰਾਬਰ ਸਮਝ ਕੇ ਮਾਨਵਤਾ ਦੀ ਸੇਵਾ ਕਰਨੀ ਚਾਹੀਦਾ ਹੈ ਜੋ ਸਾਡੇ ਨਾਲ ਜਾਣੀ ਹੈ। ਇਸ ਮੌਕੇ ਪਿੰਡ ਦੀਆਂ ਸੰਗਤਾਂ ਵੱਲੋਂ ਸੰਤ ਜਗਵਿੰਦਰ ਲਾਂਬਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ।

ਐਤਵਾਰ ਦੇ ਸਮਾਗਮਾਂ ਮੌਕੇ ਸ੍ਰੀ ਚਰਨ ਛੋਹ ਗੰਗਾ ਵਿਖੇ ਵੱਖ-ਵੱਖ ਇਲਾਕਿਆਂ ਦੀ ਸੰਗਤ ਨੇ ਭਰੀ ਹਾਜ਼ਰੀ

ਸ੍ਰੀ ਚਰਨ ਛੋਹ ਗੰਗਾ, 20 ਮਈ (ਆ.ਧ.ਪ.) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਐਤਵਾਰ ਦੇ ਸਮਾਗਮਾਂ ਮੌਕੇ ਭਾਰਤ ਭਰ ਤੋਂ ਸੰਗਤਾਂ ਨੇ ਨਤਮਸਤਕ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਅੱਜ ਦੇ ਦਿਹਾੜੇ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ, ਪ੍ਰਧਾਨ ਸੰਤ ਸੁਰਿੰਦਰ ਦਾਸ, ਇੰਚਰਾਜ ਸੰਤ ਜਗਵਿੰਦਰ ਲਾਂਬਾ ਅਤੇ ਜਨ. ਸਕੱਤਰ ਸੰਤ ਕਰਮ ਚੰਦ ਜੀ ਵੱਲੋਂ ਸੰਗਤਾਂ ਨੂੰ ਸਤਿਸੰਗ ਰਾਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਗਿਆ। ਕੌਮੀ ਕੈਸ਼ੀਅਰ ਸ੍ਰੀ ਅਮਿਤ ਕੁਮਾਰ ਪਾਲ ਵੱਲੋਂ ਵੀ ਆਪਣੇ ਵਿਚਾਰ ਰੱਖੇ ਗਏ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰ ਦਿੱਤੀ ਗਈ। ਅੱਜ ਦੇ ਦਿਹਾੜੇ ਮੌਕੇ ਪਟਿਆਲਾ ਅਤੇ ਪਿੰਡ ਧੌਲ ਖੁਰਦ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਬਲਜੀਤ ਸਿੰਘ, ਜਸਪ੍ਰੀਤ ਸਿੰਘ, ਜਗਪ੍ਰੀਤ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਦੋ ਦਿਨਾਂ ਤੋਂ ਗੁਰੂ ਘਰ ਵਿਖੇ ਲੰਗਰਾਂ ਦੀ ਸੇਵਾ ਕੀਤੀ ਗਈ। ਗੁਰੂਘਰ ਵਿਖੇ 24 ਘੰਟ ਚੱਲਦੇ ਲੰਗਰਾਂ ਲਈ ਪਿੰਡ ਬੋਥਗੜ੍ਹ ਜ਼ਿਲ੍ਹਾ ਲੁਧਿਆਣਾ ਦੀਆਂ ਸਮੂਹ ਸੰਗਤਾਂ ਵੱਲੋਂ ਕਣਕ ਦੀ ਸੇਵਾ ਕੀਤੀ ਗਈ। ਅੱਜ ਦੇ ਦਿਹਾੜੇ ਮੌਕੇ ਰਾਏ ਸਿੰਘ ਨਗਰ ਰਾਜਸਥਾਨ ਤੋਂ ਪਰਿਵਾਰ ਸਮੇਤ ਪੁੱਜੇ ਸ੍ਰੀ ਮਹਿੰਦਰ ਪਾਲ ਬਾਲੀ ਵੱਲੋਂ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਚੱਲ ਰਹੀ ਕਾਰ ਸੇਵਾ ਲਈ ਮਾਇਕ ਸਹਾਇਤਾ ਦਿੱਤੀ ਗਈ। ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਵੱਲੋਂ ਸੇਵਾ ਕਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਜ਼ਿਲ੍ਹਾ ਸੈਸ਼ਨ ਜੱਜ ਸ੍ਰੀ ਜਰਨੈਲ ਸਿੰਘ ਕੈਥਲ ਹਰਿਆਣਾ ਸ੍ਰੀ ਚਰਨ ਛੋਹ ਗੰਗਾ ਹੋਏ ਨਤਮਸਤਕ

ਸ੍ਰੀ ਚਰਨ ਛੋਹ ਗੰਗਾ, 20 ਮਈ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਕੈਥਲ ਹਰਿਆਣਾ ਤੋਂ ਸੈਸ਼ਨ ਜੱਜ ਸ੍ਰੀ ਜਰਨੈਲ ਸਿੰਘ ਪਰਿਵਾਰ ਸਮੇਤ ਨਤਮਸਤਕ ਹੋਏ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਜਰਨੈਲ ਸਿੰਘ ਸੈਸ਼ਨ ਜੱਜ ਨੇ ਕਿਹਾ ਕਿ ਮੈਂ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਦੀ ਸ਼ਲਾਘਾ ਕਰਦਾ ਹਾਂ। ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਅਸਥਾਨਾਂ ਬਾਰੇ ਵੀ ਜਾਣਕਾਰੀ ਦੇਣਾ ਸਾਡਾ ਮੁਢਲਾ ਫ਼ਰਜ ਹੈ। ਉਨ੍ਹਾਂ ਕਿਹਾ ਕਿ ਮੇਰੀ ਇਹ ਦਿਲੀ ਇੱਛਾ ਸੀ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਬਿ ਦੇ ਦਰਸ਼ਨ ਕਰਾਂ। ਮੈਂ ਅਕਸਰ ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ਰਾਹੀਂ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਭਾਰਤ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਦੀਆਂ ਖ਼ਬਰਾਂ ਸੁਣਦਾ 'ਤੇ ਪੜ੍ਹਦਾ ਰਹਿੰਦਾ ਹਾਂ ਜਿਸ ਨੂੰ ਦੇਖ ਕੇ ਮੈਨੂੰ ਬਹੁਤ ਹੀ ਹੌਂਸਲਾ ਮਿਲਦਾ ਹੈ ਕਿ ਸਾਡੇ ਰਹਿਬਰਾਂ ਦੀ ਆਵਾਜ਼ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਅਤੇ ਸ੍ਰੀ ਚਰਨ ਛੋਹ ਗੰਗਾ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਦਿਨ ਰਾਤ ਮਿਹਨਤ ਜਾਰੀ ਹੈ। ਉਨ੍ਹਾਂ ਇਨ੍ਹਾਂ ਕਾਰਜਾਂ ਲਈ ਸਮੂਹ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ। ਇਸ ਮੌਕੇ ਸ੍ਰੀ ਜਰਨੈਲ ਸਿੰਘ ਜੀ ਨੂੰ ਇੱਥੇ ਪੁੱਜਣ 'ਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਰਦ ਹੀਰਾ ਅਤੇ ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਵੱਲੋਂ ਜੀ ਆਇਆਂ ਕਿਹਾ ਗਿਆ ਅਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰੂਘਰ ਦੇ ਇੰਚਾਰਜ ਸੰਤ ਜਗਵਿੰਦਰ ਲਾਂਬਾ, ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਕੈਸ਼ੀਅਰ ਸ੍ਰੀ ਅਮਿਤ ਕੁਮਾਰ ਪਾਲ, ਬੀਬੀ ਪੂਨਮ ਪਾਲ, ਬੀਬੀ ਸੱਤਿਆ ਦੇਵੀ, ਸੰਤ ਕਰਮ ਚੰਦ ਜਨ. ਸਕੱਤਰ ਗੁਰੂਘਰ, ਸੰਤ ਰਾਮ ਰਤਨ ਜਨ. ਸਕੱਤਰ ਆਲ ਇੰਡੀ ਆਦਿ ਧਰਮ ਮਿਸ਼ਨ ਭਾਰਤ, ਸੰਤ ਗਿਰਧਾਰੀ ਲਾਲ, ਸੰਤ ਨਿਰੰਜਣ ਦਾਸ ਤੇ ਭਾਈ ਪ੍ਰਗਟ ਸਿੰਘ ਵੀ ਮੌਜੂਦ ਸਨ।

ਸੰਤ ਸਤਵਿੰਦਰ ਹੀਰਾ ਤੇ ਸੰਤ ਸੁਰਿੰਦਰ ਦਾਸ ਦੀ ਅਗਵਾਈ ਹੇਠ ਜੱਥਾ ਬਿਹਾਰ ਵਿਖੇ ਸਤਿਸੰਗ ਸਮਾਗਮਾਂ ਲਈ ਸ੍ਰੀ ਚਰਨ ਛੋਹ ਗੰਗਾ ਤੋਂ ਹੋਇਆ ਰਵਾਨਾ

ਸ੍ਰੀ ਚਰਨ ਛੋਹ ਗੰਗਾ, 20 ਮਈ (ਆ.ਧ.ਪ.) ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਦੀ ਅਗਵਾਈ ਹੇਠ ਜੱਥਾ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਬਿਹਾਰ ਦੇ ਵੱਖ-ਵੱਖ ਇਲਾਕਿਆਂ 'ਚ ਸਤਿਸੰਗ ਕਰਨ ਲਈ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗ਼ੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਦੱਸਿਆ ਕਿ ਅੱਜ ਸੰਤ ਸਤਵਿੰਦਰ ਹੀਰਾ ਜੀ ਦੀ ਅਗਵਾਈ ਹੇਠ ਆਲ ਇੰਡੀਆ ਆਦਿ ਧਰਮ ਮਿਸ਼ਨ ਦਾ ਇਕ ਜੱਥਾ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਰਵਾਨਾ ਹੋ ਰਿਹਾ ਹੈ। ਜੋ ਕਿ 21ਮਈ ਦਿਨ ਮੰਗਲਵਾਰ ਨੂੰ ਝਾਰਖੰਡ ਦੇ ਸ਼ਹਿਰ ਵਿਖੇ ਸ਼ਾਮ 8.00 ਵਜੇ, 22 ਮਈ ਬੁੱਧਵਾਰ ਬਿਹਾਰ ਦੇ ਪਿੰਡ ਲੌਤਨੀਆਂ ਵਿਖੇ ਸ਼ਾਮ 7.00 ਵਜੇ, 24 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 11.00 ਵਜੇ ਹਾਵੜਾ ਸ਼ਹਿਰ ਦੇ ਮੁਹੱਲਾ ਰਾਮ ਕਿਸਤੋਪੁਰ ਪੱਛਮੀ ਬੰਗਾਲ, 25 ਮਈ ਦਿਨ ਸ਼ਨੀਵਾਰ ਨੂੰ ਮੁਹੱਲਾ ਪਾਕ ਸਰਕਸ ਕਲਕੱਤਾ ਪੱਛਮੀ ਬੰਗਾਲ ਵਿਖੇ ਸਵੇਰੇ 10.00 ਵਜੇ ਸੰਗਤਾਂ ਨੂੰ ਸਤਿਸੰਗ ਰਾਹੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜੇਗਾ। ਉਨ੍ਹਾਂ ਕਿਹਾ ਕਿ ਬਿਹਾਰ ਦੀਆਂ ਸੰਗਤਾਂ ਦੀ ਬੜੇ ਲੰਮੇ ਸਮੇਂ ਤੋਂ ਮੰਗ ਸੀ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਬਿਹਾਰ ਦੇ ਇਲਾਕੇ ਵਿਚ ਸਤਿਸੰਗ ਕੀਤੇ ਜਾਣ ਜਿਨ੍ਹਾਂ ਦੀ ਬੇਨਤੀ 'ਤੇ ਦਾਸ ਸੰਤ ਸੁਰਿੰਦਰ ਦਾਸ, ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ, ਸੰਤ ਕਰਮ ਚੰਦ ਕੌਮੀ ਜਨ. ਸਕੱਤਰ ਅਤੇ ਭਾਈ ਪ੍ਰਗਟ ਸਿੰਘ ਕੀਰਤਨੀ ਗੁਰੂਘਰ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਜਾਵੇਗਾ। ਇਸ ਮੌਕੇ ਸੰਤ ਮਹਾਂਪੁਰਸ਼ਾਂ ਨੂੰ ਸੰਗਤਾਂ ਵੱਲੋਂ ਫੁੱਲ ਮਾਲਾਵਾਂ ਪਹਿਨਾ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆਂ ਦੀ ਗੂੰਝ ਹੇਠ ਰਵਾਨਾ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਕੈਸ਼ੀਅਰ ਸ੍ਰੀ ਅੰਮ੍ਰਿਤ ਕੁਮਾਰ ਪਾਲ, ਇੰਚਰਾਜ ਸੰਤ ਜਗਵਿੰਦਰ ਲਾਂਬਾ, ਸੰਤ ਗਿਰਧਾਰੀ ਲਾਲ, ਸੰਤ ਨਰੰਜਣ ਦਾਸ, ਸੰਤ ਕਾਹਨ ਦਾਸ, ਸ੍ਰੀ ਮਨਜੀਤ ਮੁੱਗੋਵਾਲੀਆ, ਬੀਬੀ ਪੂਨਮ ਪਾਲ, ਬੀਬੀ ਸੱਤਿਆ ਦੇਵੀ ਤੇ ਹੋਰ ਸੰਗਤਾਂ ਹਾਜ਼ਰ ਸਨ।

ਬੇਗਮਪੁਰਾ ਦਾ ਸੁਪਨਾ ਪੂਰਾ ਕਰਨ ਲਈ ਆਪਣਾ ਕੀਮਤੀ ਵੋਟ ਸੱਚ 'ਤੇ ਪਹਿਰਾ ਦੇਣ ਵਾਲੇ ਉਮੀਦਵਾਰਾਂ ਨੂੰ ਦਿਓ-ਸੰਤ ਸੁਰਿੰਦਰ ਦਾਸ

ਸ੍ਰੀ ਚਰਨ ਛੋਹ ਗੰਗਾ, 18 ਮਈ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਰੋਜ਼ਾਨਾ ਨਿਕਲਣ ਵਾਲੀ ਪ੍ਰਭਾਤ ਫੇਰੀ ਉਪਰੰਤ ਸੰਗਤਾਂ ਨੂੰ ਸਤਿਸੰਗ ਰਾਹੀਂ ਨਿਹਾਲ ਕਰਦਿਆਂ ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ। ਅੱਜ ਦੇ ਦੀਵਾਨ ਮੌਕੇ ਸੰਤ ਸੁਰਿੰਦਰ ਦਾਸ ਨੇ ਕਿਹਾ ਕਿ ਸੰਵਿਧਾਨਾ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਨੇ ਸਾਨੂੰ ਸੰਵਿਧਾਨ ਸਭ ਤੋਂ ਵੱਡਾ ਹਥਿਆਰ ਵੋਟ ਦਾ ਦਿੱਤਾ ਹੈ ਜਿਸ ਨਾਲ ਅਸੀਂ ਆਪਣੇ ਇੱਛਾ ਅਨੁਸਾਰ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਕੇ ਆਪਣੀ ਮਰਜ਼ੀ ਦੇ ਉਮੀਦਵਾਰ ਨੂੰ ਜਿਤਾ ਸਕਦੇ ਹਾਂ। ਸੰਤ ਸੁਰਿੰਦਰ ਦਾਸ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿਹੜਾ ਉਮੀਦਵਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਬੇਗਮਪੁਰਾ ਦੇ ਸੁਪਨੇ ਨੂੰ ਸਾਕਾਰ ਕਰਨ ਅਤੇ ਸੱਚ 'ਤੇ ਪਹਿਰਾ ਦਿੰਦਾ ਹੈ ਅਤੇ ਜਾਤਿ-ਪਾਤਿ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਸਮਾਜ ਦੀ ਸੇਵਾ ਕਰ ਰਿਹਾ ਹੈ ਉਸਨੂੰ ਜਿਤਾ ਕੇ ਪਾਰਲੀਮੈਂਟ ਵਿਚ ਭੇਜਿਆ ਜਾਵੇ ਤਾਂ ਜੋ ਉਹ ਸਾਡੀ ਆਵਾਜ਼ ਨੂੰ ਅਤੇ ਸਾਡੇ ਬਣਦੇ ਹੱਕ ਸਾਨੂੰ ਦਿਵਾਉਣ 'ਚ ਮਦਦ ਕਰੇ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਜੀ ਨੇ ਸਾਨੂੰ ਵੋਟ ਦਾ ਅਧਿਕਾਰ ਦੇਣ ਲਈ ਬੜੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਅਤੇ ਸਾਨੂੰ ਸਾਡੇ ਅਧਿਕਾਰ ਸੰਵਿਧਾਨ ਅੰਦਰ ਦਿੱਤੇ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਇਨ੍ਹਾਂ ਅਧਿਕਾਰਾਂ ਨੂੰ ਪ੍ਰਾਪਤ ਕਰਨ ਲਈ ਆਪਣੀ ਵੋਟ ਦਾ ਇਸਤੇਮਾਲ ਸਹੀ ਉਮੀਦਵਾਰ ਦੇ ਹੱਕ 'ਚ ਕਰੀਏ। ਅੱਜ ਦੇ ਦਿਹਾੜੇ ਮੌਕੇ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਜੀ ਨੇ ਵੀ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ। ਅੱਜ ਦੇ ਦਿਨ ਲੁਧਿਆਣਾ, ਬਰਨਾਲਾ, ਹਰਿਆਣਾ ਅਤੇ ਯਮੁਨਾ ਨਗਰ ਦੀਆਂ ਸੰਗਤਾਂ ਨੇ ਲੰਗਰਾਂ ਦੀ ਸੇਵਾ ਕੀਤੀ। ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਇੰਚਾਰਜ ਸੰਤ ਜਗਵਿੰਦਰ ਲਾਂਬਾ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਜ਼ਿਲ੍ਹਾ ਸੈਸ਼ਨ ਜੱਜ ਸ. ਕਰਨੈਲ ਸਿੰਘ ਸ੍ਰੀ ਚਰਨ ਛੋਹ ਗੰਗਾ ਹੋਏ ਨਤਮਸਤਕ

ਸ੍ਰੀ ਚਰਨ ਛੋਹ ਗੰਗਾ, 17 ਮਈ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਰੂਪਨਗਰ ਦੇ ਜ਼ਿਲ੍ਹਾ ਸੈਸ਼ਨ ਜੱਜ ਸ. ਕਰਨੈਲ ਸਿੰਘ ਨਤਮਸਤਕ ਹੋਏ। ਇਸ ਮੌਕੇ ਗੱਲਬਾਤ ਕਰਦਿਆਂ ਸ. ਕਰਨੈਲ ਸਿੰਘ ਜ਼ਿਲ੍ਹਾ ਸੈਸ਼ਨ ਜੱਜ ਨੇ ਕਿਹਾ ਕਿ ਮੈਂ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਦੀ ਸ਼ਲਾਘਾ ਕਰਦਾ ਹਾਂ। ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਅਸਥਾਨਾਂ ਬਾਰੇ ਵੀ ਜਾਣਕਾਰੀ ਦੇਣਾ ਸਾਡਾ ਮੁਢਲਾ ਫ਼ਰਜ ਹੈ। ਉਨ੍ਹਾਂ ਕਿਹਾ ਕਿ ਮੇਰੀ ਇਹ ਦਿਲੀ ਇੱਛਾ ਸੀ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਬਿ ਦੇ ਦਰਸ਼ਨ ਕਰਾਂ। ਮੈਂ ਅਕਸਰ ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ਰਾਹੀਂ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਭਾਰਤ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਦੀਆਂ ਖ਼ਬਰਾਂ ਸੁਣਦਾ 'ਤੇ ਪੜ੍ਹਦਾ ਰਹਿੰਦਾ ਹਾਂ ਜਿਸ ਨੂੰ ਦੇਖ ਕੇ ਮੈਨੂੰ ਬਹੁਤ ਹੀ ਹੌਂਸਲਾ ਮਿਲਦਾ ਹੈ ਕਿ ਸਾਡੇ ਰਹਿਬਰਾਂ ਦੀ ਆਵਾਜ਼ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਅਤੇ ਸ੍ਰੀ ਚਰਨ ਛੋਹ ਗੰਗਾ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਦਿਨ ਰਾਤ ਮਿਹਨਤ ਜਾਰੀ ਹੈ। ਉਨ੍ਹਾਂ ਇਨ੍ਹਾਂ ਕਾਰਜਾਂ ਲਈ ਸਮੂਹ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ। ਇਸ ਮੌਕੇ ਸ. ਕਰਨੈਲ ਸਿੰਘ ਜੀ ਨੂੰ ਇੱਥੇ ਪੁੱਜਣ 'ਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਰਦ ਹੀਰਾ ਅਤੇ ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਵੱਲੋਂ ਜੀ ਆਇਆਂ ਕਿਹਾ ਗਿਆ ਅਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰੂਘਰ ਦੇ ਇੰਚਾਰਜ ਸੰਤ ਜਗਵਿੰਦਰ ਲਾਂਬਾ, ਸੰਤ ਕਰਮ ਚੰਦ, ਸੰਤ ਰਾਮ ਰਤਨ, ਸੰਤ ਗਿਰਧਾਰੀ ਲਾਲ ਤੇ ਸੰਤ ਨਿਰੰਜਣ ਦਾਸ ਵੀ ਮੌਜੂਦ ਸਨ।

ਸੰਤ ਬਾਬਾ ਪ੍ਰੀਤਮ ਦਾਸ ਜੀ ਦੇ ਸਲਾਨਾ ਬਰਸੀ ਸਮਾਗਮ ਸ਼ਰਧਾ ਨਾਲ ਮਨਾਏ

ਸ੍ਰੀ ਚਰਨ ਛੋਹ ਗੰਗਾ, 17 ਮਈ (ਆ.ਧ.ਪ.) ਭਾਰਤ ਦੀ ਧਰਤੀ ਨੂੰ ਗੁਰੂਆਂ, ਪੀਰਾਂ, ਮਹਾਂਪੁਰਸ਼ਾਂ ਤੇ ਸੰਤਾਂ ਦੀ ਧਰਤੀ ਮੰਨਿਆ ਗਿਆ ਹੈ। ਇਸ ਤਰ੍ਹਾਂ ਪੰਜਾਬ ਦੇ ਦੁਆਬੇ ਦੀ ਧਰਤੀ 'ਤੇ ਇਕ ਰੱਬੀ ਨੂਰੀ ਜੋਤ ਮਹਾਨ ਤਪੱਸਵੀ, ਬ੍ਰਹਮ ਗਿਆਨੀ ਤੇ ਰੂਹਾਨੀਅਤ ਦੇ ਪੁੰਜ ਬਾਬਾ ਜੌੜਾ (ਰਾਏਪੁਰ ਰਸੂਲਪੁਰ) ਅਸਥਾਨ ਦੇ ਸੰਸਥਾਪਕ ਸ੍ਰੀਮਾਨ 108 ਸੰਤ ਬਾਬਾ ਪ੍ਰੀਤਮ ਦਾਸ ਜੀ ਦਾ ਪਿੰਡ ਭੁੰਗਰਨੀ, ਜ਼ਿਲ੍ਹਾ ਹੁਸ਼ਿਆਰਪੁਰ 'ਚ 1910 ਨੂੰ ਪਿਤਾ ਸ੍ਰੀ ਭਗਤ ਜੀ ਦੇ ਗ੍ਰਹਿ ਵਿਖੇ ਆਗਮਨ ਹੋਇਆ। ਆਪ ਬਚਪਨ ਤੋਂ ਪ੍ਰਭੂ ਭਗਤੀ 'ਚ ਲੀਨ ਰਹਿੰਦੇ ਸਨ। ਆਪ ਜੀ ਨੇ ਮੁੱਢਲੀ ਵਿੱਦਿਆ ਆਪਣੇ ਪਿਤਾ ਪਾਸੋਂ ਤੇ ਧਾਰਮਿਕ ਵਿੱਦਿਆ ਤੇ ਜੋਤਿਸ਼ ਵਿੱਦਿਆ ਸੰਤ ਉਤਮ ਦਾਸ ਬੰਗੇ ਵਾਲਿਆਂ ਤੋਂ ਪ੍ਰਾਪਤ ਕੀਤੀ। ਸੰਤ ਪ੍ਰੀਤਮ ਦਾਸ ਜੀ ਨੇ ਕਈ ਸਮਾਜਿਕ ਉਪਰਾਲੇ ਕੀਤੇ ਜਿਨ੍ਹਾਂ 'ਚ 14 ਜੂਨ 1984 ਨੂੰ ਪਿੰਡ ਰਾਏਪੁਰ-ਰਸੂਲਪੁਰ 'ਚ ਇਕ ਹਸਪਤਾਲ ਦਾ ਉਦਘਾਟਨ ਕਰਕੇ ਸਮਾਜ ਦੀ ਸੇਵਾ ਲਈ ਸਰਕਾਰ ਨੂੰ ਸਮਰਪਿਤ ਕੀਤਾ। ਭਗਵਾਨ ਸ੍ਰੀ ਗੁਰੂ ਰਵਿਦਾਸ ਆਸ਼ਰਮ ਬੇਗਮਪੁਰਾ ਨਿਰਮਲਾ ਛਾਉਣੀ ਹਰਿਦੁਆਰ ਵਿਖੇ ਪੰਜਾਬ ਤੋਂ ਜਾਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਅਨੇਕਾਂ ਕਮਰੇ ਬਣਾਏ। 16 ਮਈ 1989 ਦਿਨ ਮੰਗਲਵਾਰ ਨੂੰ ਬ੍ਰਹਮ ਗਿਆਨੀ 108 ਸੰਤ ਬਾਬਾ ਪ੍ਰੀਤਮ ਦਾਸ ਸੱਚਖੰਡ 'ਚ ਜਾ ਬਿਰਾਜੇ। ਬ੍ਰਹਮਲੀਨ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਵਾਲਿਆਂ ਦੀ ਸਲਾਨਾ ਬਰਸੀ ਬੀਤੇ ਦਿਨ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਪਿੰਡ ਰਾਏਪੁਰ ਰਸੂਲਪੁਰ ਜਲੰਧਰ ਵਿਖੇ ਬੜੀ ਹੀ ਸ਼ਰਧਾ ਨਾਲ ਮਨਾਈ ਗਈ। 4 ਮਈ ਤੋਂ ਸ਼ੁਰੂ ਹੋਈ ਅਖੰਡ ਪਾਠ ਸਾਹਿਬ ਦੀ ਲੜੀ ਦੇ 16 ਮਈ ਦਿਨ ਵੀਰਵਾਰ ਨੂੰ ਭੋਗ ਪਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਤ ਸੰਮੇਲਨ ਹੋਇਆ ਜਿਸ ਵਿਚ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਦੇ ਸਮੂਹ ਸੰਤ ਮਹਾਂਪੁਰਸ਼, ਕੀਰਤਨੀ ਜਥਿਆਂ ਨੇ ਸੰਗਤ ਨੂੰ ਮਨੋਹਰ ਪ੍ਰਵਚਨਾਂ ਤੇ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ, ਸੰਤ ਸਰਵਣ ਦਾਸ, ਸੰਤ ਹਾਕਮ ਦਾਸ, ਸੰਤ ਭਗਵਾਨ ਦਾਸ, ਸੰਤ ਇੰਦਰ ਦਾਸ ਸ਼ੇਖੇ, ਸੰਤ ਬਲਵੰਤ ਦਾਸ ਡੀਂਗਰੀਆਂ, ਸੰਤ ਹਾਕਮ ਦਾਸ, ਸ੍ਰੀ ਚਰਨ ਛੋਹ ਗੰਗਾ ਦੇ ਇੰਚਾਰਜ ਸੰਤ ਜਗਵਿੰਦਰ ਲਾਂਬਾ ਅਤੇ ਬੀਬੀ ਸੰਤੋਸ਼ ਕੁਮਾਰੀ ਨੇ ਵੀ ਸੰਤ ਬਾਬਾ ਪ੍ਰੀਤਮ ਦਾਸ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਜੇਠ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ

ਸ੍ਰੀ ਚਰਨ ਛੋਹ ਗੰਗਾ, (ਆ.ਧ.ਪ) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਜੇਠ ਦੀ ਸੰਗਰਾਂਦ ਦਾ ਦਿਹਾੜਾ ਬੜੀ ਹੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ। ਸੰਗਰਾਂਦ ਦੇ ਦਿਹਾੜੇ 'ਤੇ ਵੱਖ-ਵੱਖ ਇਲਾਕਿਆਂ ਤੋਂ ਪੁੱਜੀ ਸੰਗਤ ਨੇ ਚਰਨ ਗੰਗਾ 'ਚ ਸਨਾਨ ਕਰਕੇ ਆਪਣਾ ਜੀਵਨ ਸਫਲਾ ਕੀਤਾ। ਗੁਰਬਾਣੀ ਪਾਠ ਦੇ ਭੋਗ ਉਪਰੰਤ ਸੰਗਤਾਂ ਨੂੰ ਜੇਠ ਦੇ ਮਹੀਨੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਸੰਤ ਸੁਰਿੰਦਰ ਦਾਸ ਜੀ ਨੇ ਕਿਹਾ ਕਿ ਸੰਗਰਾਂਦ ਦੇ ਦਿਹਾੜੇ ਮੌਕੇ ਚਰਨ ਗੰਗਾ 'ਚ ਸਨਾਨ ਕਰਨ ਨਾਲ ਮਨ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪਣੀ ਬਾਣੀ ਅੰਦਰ ਫੁਰਮਾਉਂਦੇ ਹਨ ਕਿ ਸ਼ਰਾਬ ਪੀਣ ਦਾ ਨਸ਼ਾ ਚਾਰ ਘੰਟੇ ਰਹਿੰਦਾ ਪਰ ਜਦੋਂ ਨਾਮ ਦਾ ਨਸ਼ਾ ਤੇ ਸੇਵਾ ਦਾ ਨਸ਼ਾ ਹੁੰਦਾ ਹੈ ਉਹ ਕਦੇ ਵੀ ਨਹੀਂ ਉਤਰਦਾ। ਇਸ ਲਈ ਅੱਜ ਦਾ ਦਿਨ ਬਹੁਤ ਹੀ ਵਡਭਾਗਾ ਦਿਨ ਹੈ ਅਤੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਮੰਨਦੇ ਹੋਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਬੇਗਮਪੁਰਾ ਵਸਾਉਣ ਦਾ ਪ੍ਰਣ ਕਰਨਾ ਹੈ ਤਾਂ ਹੀ ਸਾਡੀ ਯਾਤਰਾ ਸਫਲ ਹੋਵੇਗੀ। ਅੱਜ ਦੇ ਦਿਹਾੜੇ ਮੌਕੇ ਯੂ.ਪੀ., ਯਮੁਨਾ ਨਗਰ ਹਰਿਆਣਾ, ਕਰਨਾਲ ਅਤੇ ਪਟਿਆਲਾ ਦੀਆਂ ਸੰਗਤਾਂ ਗੁਰੂਘਰ ਵਿਖੇ ਨਤਮਸਤਕ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਲੰਗਰਾਂ ਦੀ ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਗੁਰੂਘਰ ਦੀ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਦੇ ਦਿਹਾੜੇ ਮੌਕੇ ਬਾਬਾ ਬੰਤਾ ਰਾਮ ਸੰਗੀਤਕ ਅਕਾਦਮੀ ਦੇ ਵਿਦਿਆਰਥੀਆਂ ਨੇ ਵੀ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ।

ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਬਿਹਾਰ ਦੇ ਵੱਖ-ਵੱਖ ਇਲਾਕਿਆਂ 'ਚ ਲੜੀਵਾਰ ਸਤਿਸੰਗ 21 ਮਈ ਤੋਂ ਕੀਤੇ ਜਾਣਗੇ-ਸੰਤ ਸੁਰਿੰਦਰ ਦਾਸ

ਸ੍ਰੀ ਚਰਨ ਛੋਹ ਗੰਗਾ, 14 ਮਈ (ਆ.ਧ.ਪ.) ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ 19 ਮਈ ਨੂੰ ਲੁਧਿਆਣਾ ਤੋਂ ਬਿਹਾਰ ਦੇ ਵੱਖ-ਵੱਖ ਇਲਾਕਿਆਂ 'ਚ ਸਤਿਸੰਗ ਕਰਨ ਲਈ ਰਵਾਨਾ ਹੋਣਗੇ। ਇਹ ਜਾਣਕਾਰੀ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗ਼ੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਦਿੰਦਿਆਂ ਦੱਸਿਆ ਕਿ 19 ਮਈ ਸੰਤ ਸਤਵਿੰਦਰ ਹੀਰਾ ਜੀ ਦੀ ਅਗਵਾਈ ਹੇਠ ਆਲ ਇੰਡੀਆ ਆਦਿ ਧਰਮ ਮਿਸ਼ਨ ਦਾ ਇਕ ਜੱਥਾ ਲੁਧਿਆਣਾ ਤੋਂ ਰਵਾਨਾ ਹੋਵੇਗਾ। ਜੋ ਕਿ 21ਮਈ ਦਿਨ ਮੰਗਲਵਾਰ ਨੂੰ ਝਾਰਖੰਡ ਦੇ ਸ਼ਹਿਰ ਵਿਖੇ ਸ਼ਾਮ 8.00 ਵਜੇ, 22 ਮਈ ਬੁੱਧਵਾਰ ਬਿਹਾਰ ਦੇ ਪਿੰਡ ਲੌਤਨੀਆਂ ਵਿਖੇ ਸ਼ਾਮ 7.00 ਵਜੇ, 24 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 11.00 ਵਜੇ ਹਾਵੜਾ ਸ਼ਹਿਰ ਦੇ ਮੁਹੱਲਾ ਰਾਮ ਕਿਸਤੋਪੁਰ ਪੱਛਮੀ ਬੰਗਾਲ, 25 ਮਈ ਦਿਨ ਸ਼ਨੀਵਾਰ ਨੂੰ ਮੁਹੱਲਾ ਪਾਕ ਸਰਕਸ ਕਲਕੱਤਾ ਪੱਛਮੀ ਬੰਗਾਲ ਵਿਖੇ ਸਵੇਰੇ 10.00 ਵਜੇ ਸੰਗਤਾਂ ਨੂੰ ਸਤਿਸੰਗ ਰਾਹੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜੇਗਾ। ਉਨ੍ਹਾਂ ਕਿਹਾ ਕਿ ਬਿਹਾਰ ਦੀਆਂ ਸੰਗਤਾਂ ਦੀ ਬੜੇ ਲੰਮੇ ਸਮੇਂ ਤੋਂ ਮੰਗ ਸੀ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਬਿਹਾਰ ਦੇ ਇਲਾਕੇ ਵਿਚ ਸਤਿਸੰਗ ਕੀਤੇ ਜਾਣ ਜਿਨ੍ਹਾਂ ਦੀ ਬੇਨਤੀ 'ਤੇ ਦਾਸ ਸੰਤ ਸੁਰਿੰਦਰ ਦਾਸ, ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ, ਸੰਤ ਕਰਮ ਚੰਦ ਕੌਮੀ ਜਨ. ਸਕੱਤਰ ਅਤੇ ਭਾਈ ਪ੍ਰਗਟ ਸਿੰਘ ਕੀਰਤਨੀ ਗੁਰੂਘਰ 19 ਮਈ ਨੂੰ ਲੁਧਿਆਣਾ ਤੋਂ ਰਵਾਨਾ ਹੋਣਗੇ ਅਤੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਜਾਵੇਗਾ।

ਸ੍ਰੀ ਅਸ਼ੋਕ ਕੁਮਾਰ ਤੇ ਪਰਿਵਾਰ ਵੱੱਲੋਂ ਸ੍ਰੀ ਚਰਨ ਛੋਹ ਗੰਗਾ ਵਿਖੇ ਚੱਲ ਰਹੇ ਲੰਗਰਾਂ ਲਈ ਸਮੱਗਰੀ ਭੇਟ

ਸ੍ਰੀ ਚਰਨ ਛੋਹ ਗੰਗਾ, 14 ਮਈ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਗਤਾਂ ਰੋਜ਼ਾਨਾ ਵੱਡੀ ਗਿਣਤੀ 'ਚ ਨਤਮਸਤਕ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ। ਇੱਥੇ ਪੁੱਜਣ ਵਾਲੀ ਸੰਗਤ ਲਈ 24 ਘੰਟੇ ਲੰਗਰ ਚੱਲਦੇ ਹਨ ਤਾਂ ਜੋ ਦੂਰ-ਦੁਰਾਡੇ ਤੋਂ ਆਈ ਸੰਗਤ ਨੂੰ ਕੋਈ ਮੁਸ਼ਕਿਲ ਨਾ ਆਵੇ। ਇਹ ਸਭ ਲੰਗਰਾਂ ਦੇ ਪ੍ਰਬੰਧ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਪਾਰ ਕ੍ਰਿਪਾ ਅਤੇ ਸੰਗਤ ਦੇ ਸਹਿਯੋਗ ਨਾਲ ਲਗਾਤਾਰ ਚੱਲ ਰਹੇ ਹਨ। ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਪੂਰੇ ਭਾਰਤ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹੀਰ ਆਪਣੇ ਸਾਥੀਆਂ ਨਾਲ ੁਿਪੰਡ ਬੀ.ਬੀ. (ਪਾਦਮਪੁਰ) ਜ਼ਿਲ੍ਹਾ ਸ੍ਰੀ ਗੰਗਾ ਨਗਰ ਰਾਜਸਥਾਨ ਵਿਖੇ ਪੁੱਜੇ। ਜਿੱਥੇ ਸਤਿਸੰਗ ਉਪਰਾਂਤ ਰਾਜਸਥਾਨ ਦੇ ਵਸਨੀਕ ਸ੍ਰੀ ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ੍ਰੀ ਚਰਨ ਛੋਹ ਗੰਗਾ ਵਿਖੇ 24 ਘੰਟੇ ਚੱਲ ਰਹੇ ਲੰਗਰਾਂ ਲਈ 13 ਕੁਇੰਟਲ 51 ਕਿਲੋ ਕਣਕ ਅਤੇ 5 ਕੁਇੰਟਲ 10 ਕਿਲੋ ਛੋਲੇ ਲੰਗਰਾਂ ਵਿਚ ਯੋਗਦਾਨ ਪਾਇਆ ਗਿਆ। ਇਸ ਮੌਕੇ ਸੰਤ ਜੋਗਿੰਦਰ ਪਾਲ ਜੌਰਹਰੀ ਵੱਲੋਂ ਪਰਿਵਾਰਿਕ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਆਲ ਇੰਡੀਆ ਆਦਿ ਧਰਮ ਮਿਸ਼ ਨਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ, ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਵੱਲੋਂ ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰ ਦਾ ਇਸ ਵਡਮੁੱਲੀ ਸੇਵਾ ਲਈ ਕੋਟਨਿ ਕਟਿ ਧੰਨਵਾਦ ਕੀਤਾ ਗਿਆ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।

ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਅੰਦਰ ਪ੍ਰਮਾਤਮਾ ਦੇ ਨਾਂਅ ਨੂੰ ਹੀ ਵਡਿਆਇਆ-ਸੰਤ ਸੁਰਿੰਦਰ ਦਾਸ

ਸ੍ਰੀ ਚਰਨ ਛੋਹ ਗੰਗਾ, 13 ਮਈ (ਆ.ਧ.ਪ.) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਜੜ੍ਹ ਸਾਹਿਬ ਵਿਖੇ ਐਤਵਾਰ ਦੇ ਸਮਾਗਮਾਂ ਮੌਕੇ ਪੰਜਾਬ ਭਰ 'ਚੋ ਸੰਗਤਾਂ ਨੇ ਨਤਮਸਤਕ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਅੱਜ ਦੇ ਦਿਹਾੜੇ ਮੌਕੇ ਸਭ ਤੋਂ ਪਹਿਲਾਂ ਰੋਜ਼ਾਨਾ ਨਿਕਲਣ ਵਾਲੀ ਪ੍ਰਭਾਤ ਫੇਰੀ ਦੌਰਾਨ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਉਚਾਰਨ ਕਰਦੇ ਹੋਏ ਇਲਾਕੇ ਦੀ ਪਰਕਰਮਾ ਕੀਤੀ। ਪ੍ਰਭਾਤ ਫੇਰੀ ਉਪਰੰਤ ਸ੍ਰੀ ਚਰਨ ਛੋਹ ਗੰਗਾ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਅੰਦਰ ਪਰਮਾਤਮਾ ਦੇ ਨਾਂਅ ਨੂੰ ਹੀ ਵਡਿਆਇਆ, ਉਹੋ ਹੀ ਨੀਵੇਂ ਤੋਂ ਉੱਚਾ ਕਰਦਾ ਹੈ। ਉਹ ਮੁੱਖ ਤੌਰ 'ਤੇ ਅਧਿਆਤਮਕ ਪੁਰਸ਼ ਸਨ, ਸਮਾਜਿਕ ਸ਼ਕਤੀ ਉਨ੍ਹਾਂ ਦਾ ਮੁੱਖ ਨਿਸ਼ਾਨਾ ਸੀ। ਇਸੇ ਕਰਕੇ ਹੀ ਉਹ ਦੀਨ-ਦੁੱਖੀ ਅਤੇ ਲਤਾੜੇ ਹੋਏ ਲੋਕਾਂ ਦੇ ਮਸੀਹਾਂ ਅਖਵਾਏ, ਉਨ੍ਹਾਂ ਦੀ ਬਾਣੀ ਵਿਚ ਕਰਾਂਤੀ ਅਤੇ ਸੰਘਰਸ਼ ਦੀ ਪ੍ਰੇਰਣਾ ਮਿਲਦੀ ਹੈ। ਇਨ੍ਹਾਂ ਦੀ ਬਾਣੀ ਨਾਲ ਪਛੜੀਆਂ ਅਤੇ ਨੀਵੀਂਆਂ ਜਾਤੀਆਂ ਵਿਚ ਆਸ਼ਾ ਦੀ ਕਿਰਨ ਜਾਗ ਪਈ। ਅਛੂਤ ਜਾਤੀ ਹੋਣ ਕਰਕੇ, ਗੁਰੂ ਜੀ ਨੂੰ ਕੋਈ ਅਫ਼ਸੋਸ ਤੇ ਹੀਣ-ਭਾਵਨਾ ਨਹੀਂ ਸੀ ਅਤੇ ਉਨ੍ਹਾਂ ਮਨੁੱਖਤਾ ਅੰਦਰ ਜਾਤਿ-ਪਾਤ ਕਾਰਨ ਪਏ ਪਾੜੇ ਨੂੰ ਸਮਾਪਤ ਕੀਤਾ। ਐਤਵਾਰ ਦੇ ਦਿਹਾੜੇ ਮੌਕੇ ਲੰਗਰਾਂ ਦੀਆਂ ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਗੁਰੂਘਰ ਦੇ ਇੰਚਾਰਜ ਸੰਤ ਜਗਵਿੰਦਰ ਲਾਂਬਾ ਜੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਗਿਰਧਾਰੀ ਲਾਲ ਸੰਤ ਕਰਮ ਚੰਦ, ਸੰਤ ਨਿਰੰਜਨ ਦਾਸ, ਸੰਤ ਰਾਮ ਰਤਨ ਅਤੇ ਸ੍ਰੀ ਬਲਵੀਰ ਮਹੇ ਵੀ ਹਾਜ਼ਰ ਸਨ।

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਨੇ ਬਰਨਾਲਾ 'ਚ ਸਰਵ ਧਰਮ ਸੰਤ ਸੰਮੇਲਨ ਕਰਵਾਇਆ

ਸ੍ਰੀ ਚਰਨ ਛੋਹ ਗੰਗਾ, 12 ਮਈ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਬਰਨਾਲਾ ਵੱਲੋਂ ਬੱਚਿਆਂ ਵਿੱਚ ਵਿਦਿਆ ਪ੍ਰਤੀ ਉਤਸਾਹ ਪੈਦਾ ਕਰਨ ਅਤੇ ਮੁਫਤ ਸਿੱਖਿਆ ਕੇਂਦਰਾਂ ਨੂੰ ਸਮਰਪਿਤ ਸਰਵ ਧਰਮ ਸੰਤ ਸੰਮੇਲਨ ਅੱਜ ਦਿਨ ਐਤਵਾਰ ਨੂੰ ਸ੍ਰੀ ਗੁਰੂ ਰਵਿਦਾਸ ਚੌਂਕ, ਨੇੜੇ ਸਰਕਾਰੀ ਆਈ. ਟੀ. ਬਰਨਾਲਾ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਰਵ ਧਰਮ ਸੰਤ ਸੰਮੇਲਨ ਕਰਵਾਇਆ ਗਿਆ। ਜਿਸ ਵਿੱਚ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਜੀ, ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਜੀ, ਸੰਤ ਭਰਪੂਰ ਸਿੰਘ ਜੀ, ਸੰਤ ਰਾਜਵਰਿੰਦਰ ਸਿੰਘ ਟਿੱਬੇ ਵਾਲੇ, ਸੰਤ ਗੁਰਮੀਤ ਸਿੰਘ ਜੀ ਕੱਟੂ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਵਿਚਾਰਾਂ ਨਾਲ ਨਿਹਾਲ ਕੀਤਾ। ਇਸ ਮੌਕੇ ਸਤਿਸੰਗ ਰਾਹੀਂ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਅੰਦਰ ਜਾਤਿ-ਪਾਤਿ ਦੇ ਵਿਤਕਰੇ ਨੂੰ ਸਮਾਪਤ ਕਰਨ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਭਰ 'ਚ ਇਸਤਰੀ 'ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਸਭ ਤੋਂ ਪਹਿਲਾਂ ਆਵਾਜ਼ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਉਠਾਈ ਅਤੇ ਇਸਤਰੀ ਜਾਤੀ ਨੂੰ ਸਮਾਜ ਅੰਦਰ ਸਨਮਾਨ ਦਵਾਇਆ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਜੀ ਨੇ ਵੀ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ। ਆਲ ਇੰਡੀਆ ਆਦਿ ਧਰਮ ਮਿਸ਼ਨ ਪੰਜਾਬ ਯੂਨਿਟ ਦੇ ਪ੍ਰਧਾਨ ਸ੍ਰੀ ਗਿਆਨ ਚੰਦ ਦੀਵਾਲੀ ਵੀ ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਅਤੇ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਮੌਕੇ ਪਹੁੰਚੇ ਸੰਤ ਮਹਾਂਪੁਰਸ਼ਾਂ ਅਤੇ ਬੁੱਧੀਜੀਵੀਆਂ ਦਾ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਦੇ ਸਮੂਹ ਮੈਂਬਰਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਟਰੱਸਟ ਅਹੁਦੇਦਾਰ ਭੁਪਿੰਦਰ ਸਿੰਘ ਢਿੱਲੋਂ, ਬੂਟਾ ਸਿੰਘ ਧਾਲੀਵਾਲ, ਡਾਕਟਰ ਜਗਦੀਸ਼ ਸਿੰਘ, ਬਾਬਾ ਪਾਲ ਸਿੰਘ ਰਾਮਪੁਰਾ ਫੂਲ, ਕਰਨੈਲ ਸਿੰਘ ਅਮਲੇਵਾਲਾ, ਰਾਜਾ ਸਿੰਘ ਹੰਡਿਆਇਆ, ਮੱਘਰ ਸਿੰਘ ਹੰਡਿਆਇਆ, ਮੇਜਰ ਸਿੰਘ ਐਕਸ ਸਰਵਿਸਮੈਨ, ਮੱਖਣ ਸਿੰਘ ਰਾਜਗੜ੍ਹ, ਸੂਬੇਦਾਰ ਬਲਵਿੰਦਰ ਸਿੰਘ ਰਾਜਗੜ੍ਹ, ਸ. ਪਰਗਟ ਸਿੰਘ ਆਦਿ ਹਾਜ਼ਰ ਸਨ।

ਬਾਬਾ ਮਾਹਨ ਦਾਸ ਜੀ ਦੇ ਜਨਮ ਦਿਵਸ ਸਮਾਗਮ 18 ਮਈ ਨੂੰ-ਸੰਤ ਇੰਦਰ ਦਾਸ

ਸ੍ਰੀ ਚਰਨ ਛੋਹ ਗੰਗਾ,(ਆ.ਧ.ਪ.) ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਦੇ ਜਨ. ਸਕੱਤਰ ਸੰਤ ਇੰਦਰ ਦਾਸ ਸ਼ੇਖੇ ਨੇ ਦੱਸਿਆ ਕਿ ਮਹਾਨ ਤਪੱਸਵੀ ਬਾਬਾ ਮਾਹਨ ਦਾਸ ਜੀ ਦੇ ਜਨਮ ਉਤਸਵ ਸਬੰਧੀ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਸ਼ਰਧਾ ਤੇ ਉਤਸਾਹ ਨਾਲ ਦੇਸ਼-ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ 18 ਮਈ ਦਿਨ ਸ਼ਨੀਵਾਰ 2019 ਨੂੰ ਡੇਰਾ 108 ਸੰਤ ਇੰਦਰ ਦਾਸ ਜੀ ਪਿੰਡ ਸ਼ੇਖੇ, ਹੁਸ਼ਿਆਰਪੁਰ ਰੋਡ, ਜ਼ਿਲ੍ਹਾ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ। ਜਿਸ ਵਿਚ ਸੰਤ ਮਹਾਂਪੁਰਸ਼ ਅਤੇ ਬੁੱਧੀਜੀਵੀ ਪੁੱਜ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨਗੇ। ਉਨ੍ਹਾਂ ਦੱਸਿਆ ਕਿ 16 ਮਈ ਦਿਨ ਵੀਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਸਵੇਰੇ 10.00 ਵਜੇ ਆਰੰਭ ਹੋ ਜਾਣਗੇ ਅਤੇ 18 ਮਈ ਦਿਨ ਸ਼ਨੀਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਵੇਰੇ 10.00 ਵਜੇ ਪਾਏ ਜਾਣਗੇ। ਉਪਰੰਤ ਕੀਰਤਨ, ਕਥਾ ਵਿਖਿਆਨ ਦੁਪਹਿਰ 2.00 ਵਜੇ ਤੱਕ ਚੱਲਣਗੇ। ਜਿਸ ਵਿਚ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਦੇ ਸਮੂਹ ਸੰਤ ਮਹਾਂਪਰੁਸ਼ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਭਾਰਤ ਦੇ ਸਮੂਹ ਸੰਤ ਮਹਾਂਪੁਰਸ਼ਾ ਪੁੱਜ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨਗੇ।

ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਰਾਜਸਥਾਨ ਵਿਖੇ ਅਨੁਸੂਚਿਤ ਜਾਤੀ ਦੀ ਲੜਕੀ ਨਾਲ ਹੋਏ ਸਮੂਹਿਕ ਜਬਰ ਜਨਾਹ ਦੀ ਸਖ਼ਤ ਨਿੰਦਾ

ਸ੍ਰੀ ਚਰਨ ਛੋਹ ਗੰਗਾ (ਆ.ਧ.ਪ.) ਰਾਜਸਥਾਨ ਦੇ ਅਲਵਰ ਇਲਾਕੇ 'ਚ ਇੱਕ ਬਹੁਤ ਹੀ ਸ਼ਰਮਨਾਕ ਘਟਨਾ 'ਚ 5 ਨੌਜਵਾਨਾਂ ਵੱਲੋਂ ਇੱਕ ਅਨੁਸੂਚਿਤ ਜਾਤੀ ਦੀ ਲੜਕੀ ਨਾਲ ਉਸਦੇ ਪਤੀ ਦੇ ਸਾਹਮਣੇ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ•ਾਂ ਨੌਜਵਾਨਾਂ ਵੱਲੋਂ ਇਸ ਲੜਕੀ ਦੀ ਵੀਡੀਓ ਬਣਾ ਕੇ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ ਅਤੇ ਇਸ ਜੋੜੇ ਨੂੰ ਇਸ ਸੰਬੰਧੀ ਕਿਸੇ ਵੀ ਤਰ•ਾਂ ਦੀ ਕਾਰਵਾਈ ਕਰਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਬੀਤੇ ਦਿਨ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸ੍ਰੀ ਗਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ• ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਵੱਲੋਂ ਸ੍ਰੀ ਐਲ. ਮੁਰਗਨ ਵਾਈਸ ਚੇਅਰਮੈਨ ਨੈਸ਼ਨਲ ਐਸ.ਸੀ. ਕਮਿਸ਼ਨ ਭਾਰਤ ਨਾਲ ਲੋਕ ਨਾਇਕ ਭਵਨ, ਖਾਨ ਮਾਰਕਿਟ ਨਵੀਂ ਦਿੱਲੀ ਵਿਖੇ ਮੁਲਾਕਾਤ ਕਰਕੇ ਇਸ ਸਾਰੇ ਮਾਮਲੇ ਦੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦਿਵਾਉਣ ਦੀ ਬੇਨਤੀ ਕੀਤੀ ਗਈ। ਇਸ ਮੌਕੇ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਅਨੁਸੂਚਿਤ ਜਾਤੀ ਵਰਗ ਨਾਲ ਹਰ ਤਰ•ਾਂ ਦਾ ਵਿਤਕਰਾ ਹੋ ਰਿਹਾ ਹੈ ਪਰ ਫਿਰ ਵੀ ਦੋਸ਼ੀਆਂ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਇਸ ਘਟਨਾ ਨੂੰ ਅੰਜਾਮ ਦੇਣ ਵਾਲੀ ਦੋਸ਼ੀ ਵੀ ਪੀੜਤ ਲੜਕੀ ਅਤੇ ਉਸਦੇ ਪਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਜਿਸ ਸਬੰਧੀ ਅੱਜ ਅਸੀਂ ਐਸ. ਸੀ. ਕਮਿਸ਼ਨ ਭਾਰਤ ਨੂੰ ਇਨ•ਾਂ ਵਿਰੁੱਧ ਸਖ਼ਤ ਸਖ਼ਤ ਐਕਸ਼ਨ ਲੈਣ ਲਈ ਬੇਨਤੀ ਪੱਤਰ ਦਿੱਤਾ ਹੈ ਅਤੇ ਚੇਅਰਮੈਨ ਐਲ. ਮੁਰਗਨ ਨੇ ਇਸ ਸਬੰਧੀ ਕਾਰਵਾਈ ਦਾ ਪੂਰਾ ਭਰੋਸਾ ਦਿੱਤਾ ਹੈ ਅਤੇ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਦਿਵਾਉਣ ਲਈ ਐਸ.ਸੀ. ਕਮਿਸ਼ਨ ਭਾਰਤ ਅਹਿਮ ਰੋਲ ਅਦਾ ਕਰੇਗਾ।

ਦਿੱਲੀ ਦੀਆਂ ਸੰਗਤਾਂ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ• ਸਾਹਿਬ ਵਿਖੇ ਹੋਈਆਂ ਨਤਮਸਤਕ

ਸ੍ਰੀ ਚਰਨ ਛੋਹ ਗੰਗਾ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ• ਸਾਹਿਬ ਵਿਖੇ ਐਤਵਾਰ ਦੇ ਦਿਨ ਦੇਸ਼-ਵਿਦੇਸ਼ ਤੋਂ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਨਤਮਸਤਕ ਹੋਈਆਂ। ਅੱਜ ਦੇ ਦਿਹਾੜੇ ਮੌਕੇ ਦਿੱਲੀ ਤੋਂ ਪ੍ਰਧਾਨ ਬ੍ਰਹਮ ਪ੍ਰਕਾਸ਼, ਤੇਜਾ ਸਿੰਘ ਉਪ-ਪ੍ਰਧਾਨ ਅਤੇ ਕਮਲ ਸਿੰਘ ਚੌਹਾਨ ਦੀ ਅਗਵਾਈ ਹੇਠ ਵੱਡੇ ਜੱਥੇ ਸਮੇਤ ਨਤਮਸਤਕ ਹੋਈਆਂ। ਅੱਜ ਦੇ ਦਿਹਾੜੇ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਮ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਸੰਗਤਾਂ ਨੂੰ ਸਤਿਸੰਗ ਰਾਹੀਂ ਨਿਹਾਲ ਕਰਦਿਆਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਕੌਮ ਦੇ ਸਮੂਹ ਰਹਿਬਰਾਂ ਦੀ ਵਿਚਾਰਧਾਰਾ ਨਾਲ ਜੋੜਿਆ ਗਿਆ ਅਤੇ ਦਿੱਲੀ ਤੋਂ ਆਈਆਂ ਸੰਗਤਾਂ ਨੂੰ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ• ਸਾਹਿਬ ਦੇ ਇਤਿਹਾਸ ਤੋਂ ਜਾਣੂੰ ਕਰਵਾਉਂਦਿਆਂ ਚਰਨ ਗੰਗਾ ਦੇ ਦਰਸ਼ਨ ਕਰਵਾਏ ਗਏ। ਦਿੱਲੀ ਤੋਂ ਪ੍ਰਧਾਨ ਸ੍ਰੀ ਬ੍ਰਹਮ ਪ੍ਰਕਾਸ਼ ਨੇ ਇਸ ਮੌਕੇ ਕਿਹਾ ਕਿ ਅਸੀਂ ਹਮੇਸ਼ਾ ਹੀ ਟੀ.ਵੀ. ਚੈਨਲਾਂ ਅਤੇ ਅਖਬਾਰਾਂ ਵਿਚ ਪੜ•ਦੇ ਰਹਿੰਦੇ ਹਾਂ ਕਿ ਪੰਜਾਬ ਸਥਿਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਦਿਨ ਰਾਤ ਸਮਾਗਮ ਚੱਲਦੇ ਹਨ ਅਤੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਜਾਂਦਾ ਹੈ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਵੱਲੋਂ ਦਿੱਲੀ ਵਿਖੇ ਸਤਿਸੰਗ ਦੌਰਾਨ ਸਾਨੂੰ ਸੱਦਾ ਦਿੱਤਾ ਗਿਆ ਸੀ ਕਿ ਇੱਥੇ ਦਰਸ਼ਨਾਂ ਲਈ ਆਓ ਜਿਸ ਨੂੰ ਸਵੀਕਾਰ ਕਰਦਿਆਂ ਅੱਜ ਅਸੀਂ ਸੰਗਤਾਂ ਸਮੇਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਇਸ ਪਵਿੱਤਰ ਧਰਤੀ 'ਤੇ ਨਤਮਸਤਕ ਹੋਏ ਹਾਂ ਅਤੇ ਸਾਡਾ ਦਿਲ ਬਹੁਤ ਪ੍ਰਸੰਨ ਹੈ। ਇੱਥੇ ਚੱਲ ਰਹੇ ਕਾਰਜਾਂ ਨੂੰ ਦੇਖ ਕੇ ਬਹੁਤ ਖੁਸ਼ੀ ਮਿਲੀ। ਇਸ ਮੌਕੇ ਦਿੱਲੀ ਦੀਆਂ ਸੰਗਤਾਂ ਨੂੰ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਜੀ ਆਇਆਂ ਕਿਹਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ•ਾਂ ਨਾਲ ਗੁਰੂਘਰ ਦੇ ਇੰਚਾਰਜ ਸੰਤ ਜਗਵਿੰਦਰ ਲਾਂਬਾ, ਸੰਤ ਸ਼ਮਸ਼ੇਰ ਸਿੰਘ ਰਾਏਕੋਟ, ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ, ਸੰਤ ਕਰਮ ਚੰਦ, ਸੰਤ ਗਿਰਧਾਰੀ ਲਾਲ, ਭਾਈ ਪ੍ਰਗਟ ਸਿੰਘ, ਸ੍ਰੀ ਬਲਵੀਰ ਮਹੇ, ਸ੍ਰੀ ਅਮਿਤ ਕੁਮਾਰ ਪਾਲ ਵੀ ਹਾਜ਼ਰ ਸਨ।

ਸ੍ਰੀ ਹਰਨਾਮ ਦਾਸ ਜੀ ਦੀ ਰਸਮ ਪੱਗੜੀ ਮੌਕੇ ਸੰਤਾਂ-ਮਹਾਂਪੁਰਸ਼ਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ

ਸ੍ਰੀ ਚਰਨ ਛੋਹ ਗੰਗਾ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੱਡ) ਸੱਚਖੰਡ ਸ੍ਰੀ ਖੁਰਾਲਗੜ• ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਵੱਡੇ ਭਰਾ ਸ੍ਰੀ ਹਰਨਾਮ ਦਾਸ ਜੋ ਕਿ ਬੀਤੀ 26 ਅਪ੍ਰੈਲ ਨੂੰ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨ•ਾਂ ਦੀ ਅੰਤਿਮ ਅਰਦਾਸ ਅਤੇ ਰਸਮ ਪੱਗੜੀ ਬੀਤੇ ਦਿਨ ਸਿਰਸਾ ਦੀ ਕੀਰਤੀ ਨਗਰ ਸਰਸਾ ਵਿਖੇ ਕੀਤੀ ਗਈ। ਜਿਸ ਵਿਚ ਸਮਾਜਿਕ, ਧਾਰਮਿਕ ਅਤੇ ਰਾਜਨੀਤੀਕ ਸ਼ਖਸੀਅਤਾਂ ਨੇ ਸ਼ਾਮਿਲ ਹੋ ਕੇ ਸ੍ਰੀ ਹਰਨਾਮ ਦਾਸ ਦਾਸ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਉਚੇਚੇ ਤੌਰ 'ਤੇ ਪੁੱਜ ਕੇ ਸ੍ਰੀ ਹਰਨਾਮ ਦਾਸ ਜੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸੰਤ ਸਤਵਿੰਦਰ ਹੀਰਾ ਵੱਲੋਂ ਇਸ ਮੌਕੇ ਸੰਗਤਾਂ ਨੂੰ ਸਤਿਸੰਗ ਰਾਹੀਂ ਜਨਮ ਅਤੇ ਮਰਨ ਦੇ ਸੱਚ ਬਾਰੇ ਚਾਨਣਾ ਪਾਇਆ। ਉਨ•ਾਂ ਕਿਹਾ ਕਿ ਸ੍ਰੀ ਹਰਨਾਮ ਦਾਸ ਜੀ ਬੜੇ ਹੀ ਨੇਕ ਦਿਲ ਇਨਸਾਨ ਸਨ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਸ੍ਰੀ ਚਰਨ ਛੋਹ ਗੰਗਾ ਵਿਖੇ ਕਰਵਾਏ ਜਾਣ ਵਾਲੇ ਹਰ ਸਮਾਗਮ 'ਚ ਉਹ ਸੰਗਤਾਂ ਦੇ ਨਾਲ ਪੁੱਜਦੇ ਸਨ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਲਈ ਹਮੇਸ਼ਾ ਸਭ ਨੂੰ ਪ੍ਰੇਰਦੇ ਸਨ ਉਨ•ਾਂ ਦੀ ਹੀ ਸਿੱਖਿਆ ਕਰਕੇ ਛੋਟੇ ਭਰਾ ਸੰਤ ਸੁਰਿੰਦਰ ਦਾਸ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਦਿਨ ਰਾਤ ਸੇਵਾ ਕਰ ਰਹੇ ਹਨ। ਉਨ•ਾਂ ਕਿਹਾ ਸ੍ਰੀ ਹਰਨਾਮ ਦਾਸ ਜੀ ਦੇ ਚਲੇ ਜਾਣ ਨਾਲ ਇਕੱਲੇ ਪਰਿਵਾਰ ਨੂੰ ਹੀ ਘਾਟਾ ਨਹੀਂ ਪਿਆ ਸਗੋਂ ਪੂਰੇ ਮਿਸ਼ਨ ਨੂੰ ਘਾਟਾ ਪਿਆ ਹੈ ਜੋ ਕਿ ਕਦੇ ਪੂਰਾ ਨਹੀਂ ਹੋ ਸਕਦਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਜਗਵਿੰਦਰ ਲਾਂਬਾ, ਸੰਤ ਜੋਗਿੰਦਰ ਪਾਲ ਜੌਹਰੀ, ਸੰਤ ਨਰੰਜਣ ਦਾਸ, ਭਾਈ ਪ੍ਰਗਟ ਸਿੰਘ, ਸੰਤ ਕਰਮ ਚੰਦ, ਸੰਤ ਗਿਰਧਾਰੀ ਲਾਲ, ਲਾਡੀ ਗੰਗੜ, ਜਗਦੀਸ਼ ਦੀਸ਼ਾ ਆਦਿ ਹਜ਼ਰ ਸਨ।

ਬੁਲੰਦਪੁਰ 'ਚ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਸਬੰਧੀ ਸਮਾਗਮ ਕਰਵਾਇਆ

ਸ੍ਰੀ ਚਰਨ ਛੋਹ ਗੰਗਾ, 4 ਮਈ (ਆ.ਧ.ਪ.) ਭਾਰਤ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦੇ 128ਵਾਂ ਜਨਮ ਦਿਵਸ ਸਬੰਧੀ ਸਮਾਗਮ ਸਰਕਾਰੀ ਐਲੀਮੈਂਟਰੀ ਸਕੂਲ ਬੁਲੰਦਰ ਵਿਖੇ ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਸ੍ਰੀ ਰਾਮ ਪਾਲ ਸਿੰਘ ਡੀ.ਈ.ਓ., (ਈ.ਈ. ਜਲੰਧਰ) ਪੰਕਜ ਸ਼ਰਮਾ, ਮਨਿੰਜਰ ਸਿੰਘ ਪਹੁੰਚੇ। ਇਸ ਮੌਕੇ ਅਵੱਲ ਰਹੇ ਵਿਦਿਆਰਥੀਆਂ ਨੂੰ ਬੁਲੰਦਰਪੁਰ ਵਾਲੇ ਐਨ.ਆਰ.ਆਈ. ਗਰੁੱਪ ਵੱਲੋਂ ਇਨਾਮ ਅਤੇ ਸਕੂਲੀ ਸਮੱਗਰੀ ਦਿੱਤੀ ਗਈ। ਇਸ ਦੇ ਨਾਲ ਹੀ ਭੀਮਾ ਬਾਈ ਅੰਬੇਡਕਰ ਸਿਲਾਈ ਸੈਂਟਰ ਦੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਸਕੂਲ ਪ੍ਰਿੰਸੀਪਲ ਅਮਰਜੀਤ ਕੌਰ, ਸ੍ਰੀਮਤੀ ਸੁਭਾਸ਼ ਕੁਮਾਰੀ, ਪ੍ਰਵੀਰ ਕੁਮਾਰ, ਅਸ਼ੋਕ ਕੁਮਾਰ ਵੱਲੋਂ ਸੁਸਾਇਟੀ ਅਤੇ ਐਨ.ਆਰ.ਆਈ. ਗਰੁੱਪ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਧਾਨ ਨਛੱਤਰ ਕੁਮਾਰ, ਸੰਜੀਵ ਭੱਟੀ, ਟੇਕ ਚੰਦ, ਬੀਰ ਦਵਿੰਦਰ, ਸਰਬਜੀਤ, ਜੋਬਨ ਕਲੇਰ, ਰਾਕੇਸ਼ ਕਲੇਰ, ਹਰਜਿੰਦਰ ਕਲੇਰ ਅਤੇ ਐਨ.ਆਈ. ਮੈਂਬਰ ਪ੍ਰਦੀਪ ਮਡਾਰ, ਗੁਰਨਾਮ ਕਲੇਰ, ਦੀਪਕ ਵਿਰਦੀ, ਸੁਰੇਸ਼ ਕਲੇਰ ਆਦਿ ਪਤਵੰਤੇ ਹਾਜ਼ਰ ਸਨ।

ਆਪਣੇ ਧਰਮ ਅੰਦਰ ਰਹਿ ਕੇ ਆਪਣੇ ਧਰਮ ਦੇ ਰਹਿਬਰਾਂ ਦੀ ਵਿਚਾਰਧਾਰਾ ਨੂੰ ਜਨ-ਜਨ ਤੱਕ ਪਹੁੰਚਾਉ-ਸੰਤ ਸਤਵਿੰਦਰ ਹੀਰਾ

ਸ੍ਰੀ ਚਰਨ ਛੋਹ ਗੰਗਾ, 3 ਮਈ (ਆ.ਧ.ਪ) ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਅਤੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਸਮੂਹ ਮੈਂਬਰਾਂ ਅਤੇ ਸੰਤ ਮਹਾਂਪੁਰਸ਼ਾਂ ਵੱਲੋਂ ਪੁੱਜ ਕੇ ਸੰਗਤਾਂ ਨੂੰ ਸਤਿਗੁਰੂ ਰਵਾਦਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਜਾ ਰਿਹਾ ਹੈ। ਬੀਤੇ ਦਿਨ ਸਰਦੂਲਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਨੂੰ ਸਮਰਪਿਤ ਸਤਿਸੰਗ ਸਮਾਗਮ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਤਿਸੰਗ ਸਮਾਗਮ ਦੀ ਪ੍ਰਧਾਨਗੀ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਵੱਲੋਂ ਕੀਤੀ ਗਈ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਦਿਆਂ ਕਿਹਾ ਕਿ ਆਪਣੇ ਧਰਮ ਅੰਦਰ ਰਹਿ ਕੇ ਆਪਣੇ ਰਹਿਬਰਾਂ ਦੀ ਬਾਣੀ ਸੁਣੋ ਅਤੇ ਆਪਣੇ ਧਰਮ ਦੇ ਰਹਿਬਰਾਂ ਦੀ ਵਿਚਾਰਧਾਰਾ ਨੂੰ ਜਨ-ਜਨ ਤੱਕ ਪਹੁੰਚਾਉ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਵਿਦੇਸ਼ੀ ਧਰਮ ਨਾ ਅਪਨਾ ਕੇ ਆਪਣੇ ਧਰਮ ਨੂੰ ਹੀ ਉੱਤਮ ਸਮਝੇ। ਇਸ ਮੌਕੇ ਸਮੂਹ ਸੰਮਤੀ ਮੈਂਬਰਾਂ ਵੱਲੋਂ ਸੰਤ ਸਤਵਿੰਦਰ ਹੀਰਾ ਨੂੰ ਵੱਡਾ ਫੁੱਲਾਂ ਦਾ ਹਾਰ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਆਲ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਅਸਥਾਨਾਂ ਦੀਆਂ ਖੋਜਾਂ ਅਤੇ ਉੱਥੇ ਚੱਲ ਰਹੇ ਨਿਰਮਾਣ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਕੀਰਤਨੀਏ ਭਾਈ ਪ੍ਰਗਟ ਸਿੰਘ ਅਤੇ ਉਨ੍ਹਾਂ ਦੇ ਜਥੇ ਵੱਲੋਂ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਦਿਆਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਗਿਆ।

ਸੰਤ ਜਗਵਿੰਦਰ ਲਾਂਬਾ ਨੇ ਮਲੇਰਕੋਟਲਾ ਦੀਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ

ਸ੍ਰੀ ਚਰਨ ਛੋਹ ਗੰਗਾ, (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਇੰਚਾਰਜ ਸੰਤ ਜਗਵਿੰਦਰ ਲਾਂਬਾ ਜੀ ਨੇ ਆਪਣੀ ਪ੍ਰਚਾਰ ਯਾਤਰਾ ਦੌਰਾਨ ਬੀਤੇ ਦਿਨ ਮਲੇਰਕੋਟਲਾ ਵਿਖੇ ਪੁੱਜੇ। ਜਿੱਥੇ ਮਲੇਰਕੋਟਲਾ ਦੀਆਂ ਸੰਗਤਾਂ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨੂੰ ਸਮਰਪਿਤ ਆਦਿ ਧਰਮ ਸਤਿਸੰਗ ਕਰਵਾਇਆ ਗਿਆ। ਇਸ ਮੌਕੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਦਿਆਂ ਸੰਤ ਸੁਰਿੰਦਰ ਦਾਸ ਜੀ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਅਨੁਸਾਰ ਆਤਮਿਕ ਸੂਝ ਹੀ ਮਨੁੱਖ ਨੂੰ ਭਰਮ ਵਿਚੋਂ ਕੱਢ ਸਕਦੀ ਹੈ। ਅਸਲ ਗਿਆਨ ਹੋ ਜਾਣ 'ਤੇ ਹੀ ਪ੍ਰੀ-ਨਿਰਵਾਣ ਪ੍ਰਾਪਤ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਗੁਰੂ ਦੇ ਗਿਆਨ 'ਤੇ ਜੋਰ ਦਿੰਦੇ ਹਨ। ਗੁਰੂ ਦੇ ਗਿਆਨ ਨਾਲ ਮਨੁੱਖ ਮੋਹ ਮਾਇਆ ਦੇ ਜਾਲ 'ਚ ਨਿਕਲ ਜਾਂਦਾ ਹੈ। ਗੁਰੂ ਰਵਿਦਾਸ ਜੀ ਅਨੁਸਾਰ ਜੇਕਰ ਪ੍ਰਮਾਤਮਾ ਦੀ ਮਿਹਰ ਹੋ ਜਾਵੇ ਤਾਂ ਉਹ ਨੀਵਿਆਂ ਨੂੰ ਉੱਚੇ ਬਣਾ ਦਿੰਦਾ ਹੈ। ਉਹ ਕਿਸੇ ਤੋਂ ਡਰਦਾ ਨਹੀਂ ਹੈ। ਗੁਰੂ ਰਵਿਦਾਸ ਜੀ ਦਾ ਬੇਗਮਪੁਰਾ ਦਾ ਸਿਧਾਂਤ ਉਨ੍ਹਾਂ ਦੀ ਸਭਿਆਚਾਰ ਰਾਜਨੈਤਿਕ ਚੇਤਨਾ ਦਾ ਪ੍ਰਮਾਣ ਪੇਸ਼ ਕਰਦਾ ਹੈ। ਗੁਰੂ ਸਾਹਿਬ ਇਕ ਐਸੇ ਰਾਜ ਦਾ ਨਿਰਮਾਣ ਦੇਖਣਾ ਚਾਹੁੰਦੇ ਹਨ ਜਿੱਥੇ ਆਦਮੀ ਵੱਸਣ ਵਾਲੇ ਆਦਮੀ ਨੂੰ ਕੋਈ ਫਿਕਰ ਫਾਕਾ ਨਾ ਹੋਵੇ। ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ, ਬੁਰੀ ਘਟਨਾ ਵਾਪਰ ਜਾਣ ਦਾ ਕੋਈ ਡਰ ਭੈਅ ਨਾ ਹੋਵੇ। ਸਰਕਾਰੀ ਟੈਕਸ ਦੇਣ ਦਾ ਡਰ ਨਾ ਹੋਵੇ ਅਤੇ ਨਾ ਹੀ ਧੰਨ ਸੰਪਤੀ ਚੋਰੀ ਹੋਣ ਦਾ ਖਤਰਾ ਹੋਵੇ। ਉਥੇ ਸਾਰੇ ਮਾਨਵ ਬਰਾਬਰ ਸਮਝੇ ਜਾਣ ਅਤੇ ਕਿਸੇ ਨਾਲ ਕੋਈ ਭੇਦਭਾਵ ਨਾ ਹੁੰਦਾ ਹੋਵੇ। ਗੁਰੂ ਸਾਹਿਬ ਨੇ ਨਾ ਕੇਵਲ ਆਪਣੇ ਯੁੱਗ ਲਈ, ਬਲਕਿ ਹਰ ਯੁੱਗ ਲਈ ਮਾਨਵ ਹਿੱਤਕਾਰੀ ਅਤੇ ਕਲਿਆਣਕਾਰੀ ਰਾਜ ਦਾ ਸੰਕਲਪ ਪੇਸ਼ ਕਰਦੇ ਹਨ। ਸੰਤ ਜਗਵਿੰਦਰ ਲਾਂਬਾ ਨੇ ਕਿਹਾ ਕਿ ਇਹ ਸਭ ਕੁਝ ਤਾਂ ਹੀ ਪੂਰਾ ਹੋਣਾ ਹੈ ਜੇਕਰ ਅਸੀਂ ਵਿਦੇਸ਼ੀ ਧਰਮਾਂ ਦੇ ਲਾਲਚਾਂ ਤੋਂ ਬਚਦੇ ਹੋਣ ਆਪਣੇ ਅਸਲ ਧਰਮ ਆਦਿ ਧਰਮ ਨਾਲ ਜੁੜੇ ਰਹਾਂਗੇ ਅਤੇ ਆਪਣੀ ਬੱਚਿਆਂ ਨੂੰ ਵਿੱਦਿਆ ਦਾ ਗਿਆਨ ਦੇਵਾਂਗੇ। ਮਲੇਰਕੋਟਲਾ ਦੀਆ ਸੰਗਤਾਂ ਵੱਲੋਂ ਸੰਤ ਜਗਵਿੰਦਰ ਲਾਂਬਾ ਦਾ ਇੱਥੇ ਪੁੱਜਣ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ।

ਸੰਤ ਬਾਬਾ ਪ੍ਰੀਤਮ ਦਾਸ ਜੀ ਦੇ ਸਲਾਨਾ ਬਰਸੀ ਸਮਾਗਮ 16 ਮਈ ਨੂੰ-ਸੰਤ ਨਿਰਮਲ ਦਾਸ

ਸ੍ਰੀ ਚਰਨ ਛੋਹ ਗੰਗਾ, 2 ਮਈ (ਆ.ਧ.ਪ.) ਭਾਰਤ ਦੀ ਧਰਤੀ ਨੂੰ ਗੁਰੂਆਂ, ਪੀਰਾਂ, ਮਹਾਂਪੁਰਸ਼ਾਂ ਤੇ ਸੰਤਾਂ ਦੀ ਧਰਤੀ ਮੰਨਿਆ ਗਿਆ ਹੈ। ਇਸ ਤਰ੍ਹਾਂ ਪੰਜਾਬ ਦੇ ਦੁਆਬੇ ਦੀ ਧਰਤੀ 'ਤੇ ਇਕ ਰੱਬੀ ਨੂਰੀ ਜੋਤ ਮਹਾਨ ਤਪੱਸਵੀ, ਬ੍ਰਹਮ ਗਿਆਨੀ ਤੇ ਰੂਹਾਨੀਅਤ ਦੇ ਪੁੰਜ ਬਾਬਾ ਜੌੜਾ (ਰਾਏਪੁਰ ਰਸੂਲਪੁਰ) ਅਸਥਾਨ ਦੇ ਸੰਸਥਾਪਕ ਸ੍ਰੀਮਾਨ 108 ਸੰਤ ਬਾਬਾ ਪ੍ਰੀਤਮ ਦਾਸ ਜੀ ਦਾ ਪਿੰਡ ਭੁੰਗਰਨੀ, ਜ਼ਿਲ੍ਹਾ ਹੁਸ਼ਿਆਰਪੁਰ 'ਚ 1910 ਨੂੰ ਪਿਤਾ ਸ੍ਰੀ ਭਗਤ ਜੀ ਦੇ ਗ੍ਰਹਿ ਵਿਖੇ ਆਗਮਨ ਹੋਇਆ। ਆਪ ਬਚਪਨ ਤੋਂ ਪ੍ਰਭੂ ਭਗਤੀ 'ਚ ਲੀਨ ਰਹਿੰਦੇ ਸਨ। ਆਪ ਜੀ ਨੇ ਮੁੱਢਲੀ ਵਿੱਦਿਆ ਆਪਣੇ ਪਿਤਾ ਪਾਸੋਂ ਤੇ ਧਾਰਮਿਕ ਵਿੱਦਿਆ ਤੇ ਜੋਤਿਸ਼ ਵਿੱਦਿਆ ਸੰਤ ਉਤਮ ਦਾਸ ਬੰਗੇ ਵਾਲਿਆਂ ਤੋਂ ਪ੍ਰਾਪਤ ਕੀਤੀ। ਸੰਤ ਪ੍ਰੀਤਮ ਦਾਸ ਜੀ ਨੇ ਕਈ ਸਮਾਜਿਕ ਉਪਰਾਲੇ ਕੀਤੇ ਜਿਨ੍ਹਾਂ 'ਚ 14 ਜੂਨ 1984 ਨੂੰ ਪਿੰਡ ਰਾਏਪੁਰ-ਰਸੂਲਪੁਰ 'ਚ ਇਕ ਹਸਪਤਾਲ ਦਾ ਉਦਘਾਟਨ ਕਰਕੇ ਸਮਾਜ ਦੀ ਸੇਵਾ ਲਈ ਸਰਕਾਰ ਨੂੰ ਸਮਰਪਿਤ ਕੀਤਾ। ਭਗਵਾਨ ਸ੍ਰੀ ਗੁਰੂ ਰਵਿਦਾਸ ਆਸ਼ਰਮ ਬੇਗਮਪੁਰਾ ਨਿਰਮਲਾ ਛਾਉਣੀ ਹਰਿਦੁਆਰ ਵਿਖੇ ਪੰਜਾਬ ਤੋਂ ਜਾਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਅਨੇਕਾਂ ਕਮਰੇ ਬਣਾਏ। 16 ਮਈ 1989 ਦਿਨ ਮੰਗਲਵਾਰ ਨੂੰ ਬ੍ਰਹਮ ਗਿਆਨੀ 108 ਸੰਤ ਬਾਬਾ ਪ੍ਰੀਤਮ ਦਾਸ ਸੱਚਖੰਡ 'ਚ ਜਾ ਬਿਰਾਜੇ। ਬ੍ਰਹਮਲੀਨ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਵਾਲਿਆਂ ਦੀ ਸਲਾਨਾ ਬਰਸੀ 16 ਮਈ 2019 ਦਿਨ ਵੀਰਵਾਰ ਨੂੰ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੌੜੇ ਪਿੰਡ ਰਾਏਪੁਰ ਰਸੂਲਪੁਰ ਜਲੰਧਰ ਵਿਖੇ ਬੜੀ ਹੀ ਸ਼ਰਧਾ ਨਾਲ ਮਨਾਈ ਜਾ ਰਿਹਾ ਹੈ। ਇਹ ਜਾਣਕਾਰੀ ਡੇਰੇ ਦੇ ਮੌਜੂਦਾ ਸੰਚਾਲਕ ਸੰਤ ਬਾਬਾ ਨਿਰਮਲ ਦਾਸ (ਬਾਬੇ ਜੌੜੇ) ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮਿਤੀ 4 ਮਈ ਤੋਂ ਅਖੰਡ ਪਾਠ ਸਾਹਿਬ ਦੀ ਲੜੀ ਸ਼ੁਰੂ ਹੋ ਜਾਵੇਗੀ ਅਤੇ 16 ਮਈ ਦਿਨ ਵੀਰਵਾਰ ਨੂੰ ਭੋਗ ਪਾਏ ਜਾਣਗੇ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਤ ਸੰਮੇਲਨ ਹੋਵੇਗਾ ਜਿਸ ਵਿਚ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਦੇ ਸਮੂਹ ਸੰਤ ਮਹਾਂਪੁਰਸ਼, ਕੀਰਤਨੀ ਜਥੇ ਸੰਗਤ ਨੂੰ ਮਨੋਹਰ ਪ੍ਰਵਚਨਾਂ ਤੇ ਕੀਰਤਨ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸ੍ਰੀ ਗੁਰੂ ਰਵਿਦਾਸ ਇਤਿਹਾਸ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਸਮੂਹ ਸੰਤ ਮਹਾਂਪੁਰਸ਼ ਵੀ ਉਚੇਚੇ ਤੌਰ 'ਤੇ ਪੁੱਜ ਕੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਨਗੇ।

ਸੰਤ ਸੁਰਿੰਦਰ ਦਾਸ ਨੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ 'ਚ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ

ਸ੍ਰੀ ਚਰਨ ਛੋਹ ਗੰਗਾ, 1 ਮਈ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ• ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਵੱਲੋਂ ਆਪਣੀ ਦੋ ਦਿਨਾਂ ਪ੍ਰਚਾਰ ਯਾਤਰਾ ਦੌਰਾਨ ਹਰਿਆਣਾ ਦੇ ਵੱਖ-ਵੱਖ ਇਲਾਕਿਆਂ 'ਚ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਗਿਆ। ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਸਭਾ ਹਿਸਾਰ ਵੱਲੋਂ ਪਟੇਲ ਨਗਰ ਕੈਂਪ ਵਿਖੇ ਕਰਵਾਏ ਗਏ ਆਦਿ ਧਰਮ ਸਤਿਸੰਗ ਮੌਕੇ ਲਾਗਲੇ ਪਿੰਡਾਂ ਦੀਆਂ ਸੰਗਤਾਂ ਨੇ ਹਾਜ਼ਰੀ ਭਰ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਦਿਆਂ ਸੰਤ ਸੁਰਿੰਦਰ ਦਾਸ ਜੀ ਨੇ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਰਹਿਬਰਾਂ ਦੀ ਵਿਚਾਰਧਾਰਾ ਤੋਂ ਜਾਣੂੰ ਕਰਵਾਈਏ ਇਸ ਲਈ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ•ਾ ਕੇ ਆਪਣੇ ਰਹਿਬਰਾਂ ਵੱਲੋਂ ਦੱਸੇ ਮਾਰਗ 'ਤੇ ਚੱਲਣ ਦੀ ਸਿੱਖਿਆ ਦੇਈਏ ਤਾਂ ਹੀ ਸਾਡਾ ਆਉਣ ਵਾਲਾ ਭਵਿੱਖ ਆਪਣੀ ਕੌਮ ਦੀ ਬੇਹਤਰੀ ਲਈ ਅੱਗੇ ਆ ਸਕਦਾ ਹੈ ਜੇਕਰ ਸਾਡੇ ਬੱਚੇ ਸਿੱਖਿਅਤ ਹੋਣਗੇ ਤਾਂ ਹੀ ਉਹ ਚੰਗੇ ਬੂਰੇ ਦਾ ਫੈਸਲਾ ਕਰ ਸਕਣਗੇ। ਸਮਾਜ ਅੰਦਰ ਫੈਲ ਰਹੀਆਂ ਸਮਾਜਿਕ ਬੁਰਾਈਆਂ ਅਤੇ ਗਰੀਬ ਭਰਾਵਾਂ 'ਤੇ ਹੋਰ ਰਹੇ ਅੱਤਿਆਚਾਰਾਂ ਨੂੰ ਠੱਲ• ਪਾਉਣ ਲਈ ਉਹ ਕੁੱਝ ਕਰ ਸਕਣਗੇ। ਉਨ•ਾਂ ਕਿਹਾ ਕਿ ਸਾਨੂੰ ਵਿਆਹ ਸਮਾਗਮਾਂ ਦੇ ਵੱਧ ਖਰਚ, ਦਾਜ ਲੈਣ ਜਾਂ ਦੇਣ ਦੀ ਪ੍ਰਥਾ ਨੂੰ ਖ਼ਤਮ ਕਰਕੇ ਸਾਦੇ ਵਿਆਹ ਕਰਨੇ ਚਾਹੀਦੇ ਹਨ ਅਤੇ ਇਨ•ਾਂ ਰਸਮਾਂ 'ਤੇ ਖਰਚ ਹੁੰਦੀ ਫਜ਼ੂਲ ਮਾਇਆ ਨੂੰ ਆਪਣੇ ਬੱਚਿਆਂ ਨੂੰ ਪੜ•ਾਉਣ 'ਚ ਲਗਾਉਣਾ ਚਾਹੀਦਾ ਹੈ ਤਾਂ ਹੀ ਸਮਾਜ ਦਾ ਭਲਾ ਹੋ ਸਕਦਾ ਹੈ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਜੀ ਵੱਲੋਂ ਵੀ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਗਿਆ। ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਸਭਾ ਹਿਸਾਰ ਦੇ ਸਮੂਹ ਮੈਂਬਰਾਂ ਵੱਲੋਂ ਸੰਤ ਸੁਰਿੰਦਰ ਦਾਸ ਅਤੇ ਉਨ•ਾਂ ਦੇ ਸਾਥੀਆਂ ਦਾ ਹਰਿਆਣਾ ਯਾਤਰਾ ਦੌਰਾਨ ਭਰਵਾਂ ਸਵਾਗਤ ਕੀਤਾ ਗਿਆ ਅਤੇ ਅੱਗੇ ਤੋਂ ਵੀ ਇਸੇ ਤਰ•ਾਂ ਸਤਿਸੰਗ ਸਮਾਗਮ ਕਰਵਾ ਕੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਨ ਲਈ ਕਾਰਜ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ।

ਸੰਤ ਸੁਰਿੰਦਰ ਦਾਸ ਤੇ ਸੰਤ ਜੋਗਿੰਦਰ ਪਾਲ ਜੌਹਰੀ ਦੋ ਦਿਨਾਂ ਸਮਾਗਮਾਂ ਦੌਰਾਨ ਹਰਿਆਣਾ ਦੀਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਬਾਣੀ ਨਾਲ ਜੋੜਨਗੇ

ਸ੍ਰੀ ਚਰਨ ਛੋਹ ਗੰਗਾ, 30 ਅਪ੍ਰੈਲ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਜੀ ਆਪਣੀ ਦੋ ਦਿਨਾਂ ਪ੍ਰਚਾਰ ਯਾਤਰਾ ਦੌਰਾਨ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਵਿਚ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਕੌਮ ਹੋਰਨਾਂ ਰਹਿਬਰਾਂ ਦੀ ਵਿਚਾਰਧਾਰਾ ਨਾਲ ਜੋੜਨਗੇ। ਗੱਲਬਾਤ ਕਰਦਿਆਂ ਸੰਤ ਸੁਰਿੰਦਰ ਦਾਸ ਜੀ ਨੇ ਦੱਸਿਆ ਕਿ ਹਰਿਆਣਾ ਦੀਆਂ ਸੰਗਤਾਂ ਵੱਲੋਂ ਵੱਖ-ਵੱਖ ਪਿੰਡਾਂ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਸਤਿਸੰਗ ਸਮਾਗਮ ਰੱਖੇ ਗਏ ਹਨ ਜਿਨ੍ਹਾਂ ਦੇ ਸੱਦੇ 'ਤੇ ਅੱਜ ਅਸੀਂ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਤੋਂ ਜਥੇ ਸਮੇਤ ਰਵਾਨਾ ਹੋ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਜ ਸ਼ਾਮ 8.00 ਵਜੇ ਹਿਸਾਰ ਦੇ ਪਟੇਲ ਨਗਰ ਕੈਂਪ ਵਿਖੇ ਸੰਗਤਾਂ ਨੂੰ ਆਦਿ ਧਰਮ ਸਤਿਸੰਗ ਰਾਹੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਜਾਵੇਗਾ ਅਤੇ ਯਾਤਰਾ ਦੌਰਾਨ ਹਰਿਆਣਾ ਦੇ ਵੱਖ-ਵੱਖ ਪਿੰਡਾਂ ਵਿਚ ਸਤਿਸੰਗ ਕੀਤਾ ਜਾਣਗੇ। ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਜੀ ਵੀ ਉਨ੍ਹਾਂ ਨਾਲ ਸੰਗਤਾਂ ਨੂੰ ਸਤਿਸੰਗ ਰਾਹੀਂ ਨਿਹਾਲ ਕਰਨਗੇ।

ਸੰਤ ਜਗਵਿੰਦਰ ਲਾਂਬਾ ਤੇ ਸੰਤ ਕਰਮ ਚੰਦ ਵੱਲੋਂ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਵਿਖੇ ਕੀਤਾ ਗਿਆ ਆਦਿ ਧਰਮ ਸਤਿਸੰਗ

ਸ੍ਰੀ ਚਰਨ ਛੋਹ ਗੰਗਾ, 30 ਅਪ੍ਰੈਲ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਹਾਸਕ ਧਰਮ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਇੰਚਾਰਜ ਸੰਤ ਜਗਵਿੰਦਰ ਲਾਂਬਾ ਅਤੇ ਜਨ. ਸਕੱਤਰ ਸੰਤ ਕਰਮ ਚੰਦ ਵੱਲੋਂ ਬੀਤੇ ਦਿਨ ਸ੍ਰੀ ਸ਼ੰਕਰ ਦਾਸ ਪੁੱਤਰ ਸ੍ਰੀ ਲੈਣੂ ਰਾਮ ਪਿੰਡ ਸਲਵਾੜ ਤਹਿਸੀਲ ਕਲੋਲ ਜ਼ਿਲ੍ਹਾ ਬਿਲਾਸਪੁਰ ਹਿਮਾਚਲ ਪ੍ਰਦੇਸ਼ ਵਿਖੇ ਆਦਿ ਧਰਮ ਸਤਿਸੰਗ ਕੀਤਾ ਗਿਆ। ਜਿਸ ਨੇੜਲੇ ਪਿੰਡ ਦੀਆਂ ਸੰਗਤਾਂ ਨੇ ਹਾਜ਼ਰੀ ਭਰ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੰਤ ਜਗਵਿੰਦਰ ਲਾਂਬਾ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਰਾਜ ਜੀ ਦੀ ਬਾਣੀ ਦਾ ਵਿਆਖਿਆਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਏਕਤਾ ਦਾ ਸੰਦੇਸ਼ ਦਿੰਦੀ ਹੈ ਜਿਸ ਅੰਦਰ ਮਾਨਵਤਾ ਅੰਦਰ ਜਾਤ-ਪਾਤ ਦੇ ਭੇਦ ਭਾਵ ਨੂੰ ਖਤਮ ਕਰਨ ਦਾ ਸੰਦੇਸ਼ ਦਿੱਤਾ ਗਿਆ। ਅੱਜ ਸਮੇਂ ਦੀ ਲੋੜ ਹੈ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰ ਨਾਲ ਜੁੜਕੇ ਜਾਤੀ ਵਿਤਕਰੇ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਇੱਕ ਮੰਚ 'ਤੇ ਇਕੱਤਰ ਹੋਣਾ ਚਾਹੀਦਾ ਹੈ ਇਸੇ ਵਿਚ ਹੀ ਸਮੁੱਚੀ ਮਾਨਵਤਾ ਦਾ ਭਲਾ ਹੈ। ਇਸ ਮੌਕੇ ਸੰਤ ਕਰਮ ਚੰਦ ਜੀ ਵੱਲੋਂ ਗ਼ਦਰੀ ਬਾਬਾ ਅਤੇ ਆਦਿ ਧਰਮ ਮੰਡਲ ਦੇ ਬਾਨੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦੀ ਵਿਚਾਰਧਾਰਾ ਤੋਂ ਜਾਣੂੰ ਕਰਵਾਇਆ ਗਿਆ। ਇਸ ਮੌਕੇ ਸੰਤਾਂ ਸਮੂਹ ਸੰਗਤਾਂ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗ਼ੜ੍ਹ ਸਾਹਿਬ ਵਿਖੇ ਹੋਣ ਵਾਲੇ ਸਾਰੇ ਸਮਾਗਮਾਂ ਦੀ ਜਾਣਕਾਰੀ ਦਿੱਤੀ ਅਤੇ ਸੰਗਤਾਂ ਨੂੰ ਸ੍ਰੀ ਚਰਨ ਛੋਹ ਗੰਗਾ ਵਿਖੇ ਚੱਲ ਰਹੇ ਨਿਰਮਾਣ ਕਾਰਜਾਂ ਤੋਂ ਵੀ ਜਾਣੂੰ ਕਰਵਾਇਆ ਗਿਆ।

ਸੰਤ ਸਤਵਿੰਦਰ ਹੀਰਾ ਤੇ ਸੰਤ ਸੁਰਿੰਦਰ ਦਾਸ ਦਾ ਗੁਰਦੁਆਰਾ ਸਾਹਿਬ ਸੰਤ ਆਸ਼ਰਮ ਨਰੈਣਸਰ ਪੁੱਜਣ 'ਤੇ ਸੰਤ ਭਰਪੂਰ ਸਿੰਘ ਵੱਲੋਂ ਕੀਤਾ ਗਿਆ ਨਿੱਘਾ ਸਵਾਗਤ

ਸ੍ਰੀ ਚਰਨ ਛੋਹ ਗੰਗਾ (ਆ.ਧ.ਪ.) ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਜੀ ਅਤੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਸੰਤ ਆਸ਼ਰਮ ਨਰੈਣਸਰ ਸੇਖਾ-ਝਲੂਰ (ਬਰਨਾਲਾ) ਵਿਖੇ ਸ੍ਰੀ ਮਾਨ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਦੇ ਪਵਿੱਤਰ ਅਸਥਾਨਾਂ ਵਿਖੇ ਪੁੱਜੇ। ਸ੍ਰੀਮਾਨ ਸੰਤ ਬਾਬਾ ਭਰਪੂਰ ਸਿੰਘ ਨੇ ਬਹੁਤ ਹੀ ਜਿਆਦਾ ਪਿਆਰ ਤੇ ਮਾਣ ਸਤਿਕਾਰ ਬਖਸ਼ਿਆ ਗਿਆ। ਜਥੇਦਾਰ ਬਾਬਾ ਮੱਖਣ ਸਿੰਘ ਅਤੇ ਭਾਈ ਜਗਸੀਰ ਸਿੰਘ ਅਤੇ ਹੋਰ ਸਿੰਘਾਂ ਨੇ ਬੜੇ ਹੀ ਆਦਰਭਾਵ ਨਾਲ ਲੰਗਰਾਂ ਦੀ ਸੇਵਾ ਕੀਤੀ। ਤਪਸਵੀ ਮਹਾਪੁਰਸ਼ਾਂ ਦੀ ਧਰਮ ਧਰਤੀ 'ਤੇ ਜਾ ਕੇ ਮਹਾਂਪੁਰਸ਼ਾਂ ਦੇ ਸਾਂਝੇ ਹੁੰਦੇ ਵਿਚਾਰ ਵੀ ਸੁਣੇ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਰਜਿ ਜਿਲ੍ਹਾ ਬਰਨਾਲਾ ਵੱਲੋਂ ਪਹੁੰਚੇ ਪ੍ਰਧਾਨ ਜਗਤਾਰ ਸਿੰਘ, ਡਾਕਟਰ ਜਗਦੀਸ਼ ਜੱਗੀ ਅਤੇ ਅਵਤਾਰ ਸਿੰਘ ਢਿੱਲੋਂ ਨੂੰ ਵੀ ਸ੍ਰੀਮਾਨ ਸੰਤ ਬਾਬਾ ਭਰਪੂਰ ਸਿੰਘ ਜੀ ਨੇ ਆਪਣੇ ਪਿਆਰ ਨਾਲ ਨਿਵਾਜਿਆ ਗਿਆ। ਇਸ ਮੌਕੇ ਸੰਤ ਸਤਵਿੰਦਰ ਹੀਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਵੈਲਫੇਰ ਟਰੱਸਟ ਬਰਨਾਲਾ ਵੱਲੋਂ ਸਰਵ ਧਰਮ ਸੰਮੇਲਨ 12 ਮਈ ਨੂੰ ਕਰਵਾਇਆ ਜਾ ਰਿਹਾ ਹੈ ਜੋ ਕਿ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜਿਸ ਵਿਚ ਸਾਰੇ ਧਰਮਾਂ ਦੇ ਸੰਤ ਮਹਾਂਪੁਰਸ਼ ਆਪਣੇ ਵਿਚਾਰ ਰੱਖਣਗੇ ਅਤੇ ਸਮਾਜ ਨੂੰ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣਗੇ ਜੋ ਕਿ ਸਮਾਜ ਦੀ ਭਲਾਈ ਲਈ ਇੱਕ ਬਹੁਤ ਵੀ ਵਧੀਆ ਅਤੇ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਦਿੱਤੇ ਗਏ ਮਾਣ ਸਤਿਕਾਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆਉਣ ਦਾ ਸੱਦਾ ਵੀ ਦਿੱਤਾ।

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਵੱਲੋਂ ਬਰਨਾਲਾ ਵਿਖੇ ਸਰਵ ਧਰਮ ਸੰਤ ਸੰਮੇਲਨ 12 ਮਈ ਨੂੰ

ਸ੍ਰੀ ਚਰਨ ਛੋਹ ਗੰਗਾ, 29 ਅਪ੍ਰੈਲ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਬਰਨਾਲਾ ਵੱਲੋਂ ਬੱਚਿਆਂ ਵਿੱਚ ਵਿਦਿਆ ਪ੍ਰਤੀ ਉਤਸਾਹ ਪੈਦਾ ਕਰਨ ਅਤੇ ਮੁਫਤ ਸਿੱਖਿਆ ਕੇਂਦਰਾਂ ਨੂੰ ਸਮਰਪਿਤ ਸਰਵ ਧਰਮ ਸੰਤ ਸੰਮੇਲਨ 12 ਮਈ 2019 ਦਿਨ ਐਤਵਾਰ ਨੂੰ ਸ੍ਰੀ ਗੁਰੂ ਰਵਿਦਾਸ ਚੌਂਕ, ਨੇੜੇ ਸਰਕਾਰੀ ਆਈ. ਟੀ. ਬਰਨਾਲਾ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸੰਮੇਲਨ ਸਬੰਧੀ ਅੱਜ ਇੱਕ ਅਹਿਮ ਮੀਟਿੰਗ ਗੁਰਦੁਆਰਾ ਰਵਿਦਾਸੀਆ ਸਿੰਘ ਸਭਾ ਵਿਖੇ ਰੱਖੀ ਗਈ ਜਿਸ ਵਿਚ ਪ੍ਰਬੰਧਾਂ ਪ੍ਰਤੀ ਵਿਚਾਰਾਂ ਕੀਤੀਆਂ ਗਈਆਂ ਤਾਂ ਜੋ ਲੰਗਰ, ਪੰਡਾਲ ਅਤੇ ਟਰੈਫਿਕ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਪ੍ਰਧਾਨ ਜਗਤਾਰ ਸਿੰਘ ਅਤੇ ਅਵਤਾਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਮਈ 2019 ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਅਤੇ 12 ਮਈ 2019 ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਰਹ ਧਰਮ ਸੰਤ ਸੰਮੇਲਨ ਕਰਵਾਇਆ ਜਾਵੇਗਾ ਜਿਸ ਵਿੱਚ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਜੀ, ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਜੀ, ਸੰਤ ਭਰਪੂਰ ਸਿੰਘ ਜੀ, ਸੰਤ ਰਾਜਵਰਿੰਦਰ ਸਿੰਘ ਟਿੱਬੇ ਵਾਲੇ, ਸੰਤ ਗੁਰਮੀਤ ਸਿੰਘ ਜੀ ਕੱਟੂ ਵਾਲੇ ਗੁਰਬਾਣੀ ਵਿਚਾਰਾਂ ਨਾਲ ਸੰਗਤਾਂ ਨੂੰ ਸੰਬੋਧਨ ਕਰਨਗੇ। ਇਸ ਮੌਕੇ ਸਮੂਹ ਪ੍ਰਬੰਧਕਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਮੀਟਿੰਗ ਦੇ ਅੰਤ ਵਿਚ ਪੋਸਟਰ, ਕਾਰਡਾਂ ਦਾ ਡਿਜ਼ਾਈਨ ਮੁਕੰਮਲ ਕਰਕੇ ਛਪਵਾਉਣ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਵਿਚ ਟਰੱਸਟ ਅਹੁਦੇਦਾਰ ਭੁਪਿੰਦਰ ਸਿੰਘ ਢਿੱਲੋਂ, ਬੂਟਾ ਸਿੰਘ ਧਾਲੀਵਾਲ, ਡਾਕਟਰ ਜਗਦੀਸ਼ ਸਿੰਘ, ਬਾਬਾ ਪਾਲ ਸਿੰਘ ਰਾਮਪੁਰਾ ਫੂਲ, ਕਰਨੈਲ ਸਿੰਘ ਅਮਲੇਵਾਲਾ, ਰਾਜਾ ਸਿੰਘ ਹੰਡਿਆਇਆ, ਮੱਘਰ ਸਿੰਘ ਹੰਡਿਆਇਆ, ਮੇਜਰ ਸਿੰਘ ਐਕਸ ਸਰਵਿਸਮੈਨ, ਮੱਖਣ ਸਿੰਘ ਰਾਜਗੜ੍ਹ, ਸੂਬੇਦਾਰ ਬਲਵਿੰਦਰ ਸਿੰਘ ਰਾਜਗੜ੍ਹ, ਸ. ਪਰਗਟ ਸਿੰਘ ਆਦਿ ਹਾਜ਼ਰ ਸਨ।

ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪਿੰਡ ਗੁੜਕਾ ਦੀਆਂ ਸੰਗਤਾਂ ਨੇ ਲੰਗਰ ਲਗਾਏ

ਸ੍ਰੀ ਚਰਨ ਛੋਹ ਗੰਗਾ, 28 ਅਪ੍ਰੈਲ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਦਾ ਲੰਮਾ ਸਮਾਂ ਬਤੀਤ ਕਰਕੇ ਸੰਗਤਾਂ ਨਾਮ ਬਾਣੀ ਨਾਲ ਜੋੜਿਆ ਅਤੇ ਇੱਥੇ ਰਹਿ ਰਹੇ ਹੰਕਾਰੀ ਰਾਜਿਆਂ ਦਾ ਹੰਕਾਰ ਤੋੜਿਆ। ਇਸ ਇਲਾਕੇ ਨੂੰ ਹਰਿਆ ਭਰਿਆ ਕੀਤਾ। ਜਿਸ ਸਦਕਾ ਅੱਜ ਦੇਸ਼-ਵਿਦੇਸ਼ ਤੋਂ ਸੰਗਤਾਂ ਇਸ ਅਸਥਾਨ 'ਤੇ ਨਤਮਸਤਕ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਬੀਤੇ ਦਿਨ ਪਿੰਡ ਗੁੜਕਾ ਦੀਆਂ ਸੰਗਤਾਂ ਨੇ ਸ੍ਰੀ ਚਰਨ ਛੋਹ ਗੰਗਾ ਵਿਖੇ ਪੁੱਜਣ ਵਾਲੀਆਂ ਸੰਗਤਾਂ ਲਈ ਲੰਗਰਾਂ ਦੀ ਸੇਵਾ ਕੀਤੀ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਬੇਨਤੀ ਕੀਤੀ ਕਿ ਸੇਵਾ ਕਰਨ ਵਾਲੀਆਂ 'ਤੇ ਹਮੇਸ਼ਾ ਆਪਣਾ ਹੱਥ ਬਣਾਈ ਰੱਖਣਾ ਤਾਂ ਜੋ ਇਹ ਆਪ ਜੀ ਦੀ ਸੇਵਾ ਵਿਚ ਹਰ ਸਮੇਂ ਹਾਜ਼ਰ ਨਾਜਰ ਰਹਿਣ। ਇਸ ਮੌਕੇ ਰੇਸ਼ਮ ਲਾਲ, ਪ੍ਰੇਮ ਲਾਲ, ਕ੍ਰਿਸ਼ਨ ਲਾਲ ਅਤੇ ਗਿਆਨ ਚੰਦ ਵੱਲੋਂ ਲੰਗਰਾਂ ਨੂੰ ਸੁਚਾਰੂ ਢੰਗ ਨਾਲ ਵਰਤਾਉਣ ਦੀ ਜ਼ਿੰਮੇਵਾਰੀ ਸੰਭਾਲੀ। ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਸ੍ਰੀ ਗਿਰਧਾਰੀ ਲਾਲ ਕੰਚਨਹੇੜਾ ਵੱਲੋਂ ਸ੍ਰੀ ਚਰਨ ਛੋਹ ਗੰਗਾ ਵਿਖੇ ਬਣ ਰਹੀਆਂ ਬਿਲਡਿੰਗਾਂ ਲਈ 2100/- ਦਾ ਵਿਸ਼ੇਸ਼ ਯੋਗਦਾਨ

ਸ੍ਰੀ ਚਰਨ ਛੋਹ ਗੰਗਾ, 27 ਅਪ੍ਰੈਲ (ਆ.ਧ.ਪ) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆਦਿ ਧਰਮ ਸਤਿਸੰਗ ਕਰਵਾਇਆ ਗਿਆ। ਇਸ ਮੌਕੇ ਪੰਜਾਬ ਭਰ ਤੋਂ ਸੰਗਤਾਂ ਨੇ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਗੁਰੂਘਰ ਵਿਖੇ ਚੱਲ ਰਹੀ ਨਿਰਮਾਣ ਉਸਾਰੀ ਨੂੰ ਦੇਖਦਿਆਂ ਸ੍ਰੀ ਗਿਰਧਾਰੀ ਲਾਲ ਕੰਚਨਹੇੜਾ ਵੱਲੋਂ ਆਪਣੀ ਨੇਕ ਕਮਾਈ 'ਚੋਂ 2100/- ਰੁਪਏ ਦਾ ਵਿਸ਼ੇਸ਼ ਯੋਗਦਾਨ ਦਿੱਤਾ ਗਿਆ। ਸ੍ਰੀ ਗਿਰਧਾਰੀ ਲਾਲ ਜੀ ਵੱਲੋਂ ਦਿੱਤੇ ਵਿਸ਼ੇਸ਼ ਸਹਿਯੋਗ ਲਈ ਸ੍ਰੀ ਚਰਨ ਛੋਹ ਗੰਗਾ ਦੀ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਗਿਰਧਾਰੀ ਲਾਲ ਜੀ ਨੇ ਕਿਹਾ ਕਿ ਉਹ ਸ੍ਰੀ ਚਰਨ ਛੋਹ ਗੰਗਾ ਵਿਖੇ ਹਰ ਸਮਾਗਮ ਮੌਕੇ ਨਤਮਸਤਕ ਹੁੰਦੇ ਹਨ ਇੱਥੇ ਚੱਲ ਰਹੇ ਨਿਰਮਾਣ ਕਾਰਜਾਂ ਲਈ ਆਪਣੀ ਨੇਕ ਕਮਾਈ 'ਚੋ ਕੁਝ ਯੋਗਦਾਨ ਦੇ ਕੇ ਮੈਂ ਆਪਣਾ ਜੀਵਨ ਸਫਲਾ ਕੀਤਾ ਹੈ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਸਾਡੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਨਿਰਮਾਣ ਕਾਰਜਾਂ ਲਈ ਪਾਇਆ ਜਾਵੇ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ ਨੇ ਸੰਗਤਾਂ ਨੂੰ ਅੱਜ ਦੇ ਦਿਹਾੜੇ ਮੌਕੇ ਨਤਮਸਤਕ ਹੋਣ 'ਤੇ ਜੀ ਆਇਆਂ ਕਿਹਾ। ਸੰਤ ਜੋਗਿੰਦਰ ਪਾਲ ਜੌਹਰੀ ਨੇ ਸ੍ਰੀ ਗਿਰਧਾਰੀ ਲਾਲ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਗੁਰੂਘਰ ਵਿਖੇ ਚੱਲ ਰਹੀ ਕਾਰ ਸੇਵਾ ਲਈ ਸਾਡੇ ਵੱਲੋਂ ਸੰਗਤਾਂ ਨੂੰ ਬੇਨਤੀ ਕੀਤੀ ਜੀ ਰਹੀ ਹੈ ਜਿਸਨੂੰ ਦੇਖਦਿਆਂ ਦੇਸ਼ ਵਿਦੇਸ਼ ਦੀ ਸੰਗਤ ਵੱਲੋਂ ਸਹਿਯੋਗ ਭੇਜਿਆ ਜਾ ਰਿਹਾ ਹੈ। ਸਤਿਗੁਰੂ ਰਵਿਦਾਸ ਮਹਾਰਾਜ ਸ੍ਰੀ ਗਿਰਧਾਰੀ ਲਾਲ ਜੀ ਦੇ ਪਰਿਵਾਰ 'ਤੇ ਮੇਹਰ ਭਰਿਆ ਹੱਥ ਬਣਾਈ ਰੱਖਣ। ਇਸ ਮੌਕੇ ਉਨ੍ਹਾਂ ਨਾਲ ਸੰਤ ਕਰਮ ਚੰਦ, ਸੰਤ ਨਿਰੰਜਨ ਦਾਸ ਤੇ ਮਨਜੀਤ ਮੁੱਗੋਵਾਲੀਆ ਵੀ ਮੌਜੂਦ ਸਨ।

ਸ੍ਰੀ ਅਸ਼ੋਕ ਕੁਮਾਰ ਪਰਿਵਾਰ ਸਮੇਤ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਲਾਗੜ੍ਹ ਸਾਹਿਬ ਹੋਏ ਨਤਮਸਤਕ

ਸ੍ਰੀ ਚਰਨ ਛੋਹ ਗੰਗਾ, 23 ਅਪ੍ਰੈਲ (ਆ.ਧ.ਪ.)- ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣਾ ਜੀਵਨ ਦਾ ਲੰਮਾ ਸਮਾਂ ਰਹਿ ਕੇ ਹੰਕਾਰੀ ਰਾਜੇ ਬੈਨ ਸਿੰਘ ਦਾ ਹੰਕਾਰ ਤੋੜਿਆ ਅਤੇ ਇੱਥੋਂ ਦੀ ਜਨਤਾ ਨੂੰ ਉਸ ਦੇ ਜ਼ੁਲਮਾਂ ਤੋਂ ਨਿਜਾਤ ਦਿਵਾਈ। ਇਸ ਇਲਾਕੇ ਅੰਦਰ ਲੋਕਾਂ ਨੂੰ ਅੰਨ-ਪਾਣੀ ਦੀ ਕਿੱਲਤ ਰਹਿੰਦੀ ਸੀ ਤੇ ਲੋਕਾਂ ਦੀ ਇਹ ਹਾਲਤ ਦੇਖ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਇੱਥੇ ਆਪਣੇ ਸੱਜੇ ਪੈਰ ਦੇ ਅੰਗੂਠੇ ਨਾਲ ਗੰਗਾ ਪ੍ਰਗਟ ਕੀਤੀ ਜੋ ਅੱਜ ਵੀ ਨਿਰੰਤਰ ਚੱਲ ਰਹੀ ਹੈ। ਜਿਸ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਦੀ ਸੰਗਤਾਂ ਰੋਜ਼ਾਨਾ ਵੱਡੀ ਗਿਣਤੀ 'ਚ ਗੁਰੂਘਰ ਵਿਖੇ ਨਤਮਸਤਕ ਹੋ ਰਹੀ ਹੈ। ਅੱਜ ਦੇ ਦਿਨ ਗੁਰੂਘਰ ਦੇ ਅਨਿਨ ਸੇਵਕ ਸ੍ਰੀ ਅਸ਼ੋਕ ਕੁਮਾਰ ਵਾਸੀ ਫਤਿਹਗੜ੍ਹ ਮੁੱਹਲਾ ਜ਼ਿਲ੍ਹਾ ਲੁਧਿਆਣਾ ਆਪਣੇ ਪਰਿਵਾਰ ਸਮੇਤ ਗੁਰੂਘਰ ਵਿਖੇ ਨਤਮਸਤਕ ਹੋਏ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਇੱਥੇ ਚੱਲ ਰਹੇ ਨਿਰਮਾਣ ਕਾਰਜਾਂ ਲਈ ਮਾਇਕ ਸਹਿਯੋਗ ਵੀ ਦਿੱਤਾ। ਇਸ ਮੌਕੇ ਗੁਰੂਘਰ ਦੇ ਇੰਚਾਰਜ ਸੰਤ ਜਗਵਿੰਦ ਲਾਂਬਾ ਨੇ ਸ੍ਰੀ ਅਸ਼ੋਕ ਕੁਮਾਰ ਜੀ ਨੂੰ ਜੀ ਆਇਆਂ ਕਿਹਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਆਲ ਇੰਡੀਆ ਆਦਿ ਧਰ ਮਿਸ਼ਨ ਰਜਿ. ਭਾਰਤ ਦੇ ਜਨ. ਸਕੱਤਰ ਸੰਤ ਰਾਮ ਰਤਨ, ਸੰਤ ਗਿਰਧਾਰੀ ਲਾਲ ਤੇ ਹੋਰ ਮੈਂਬਰ ਵੀ ਮੌਜੂਦ ਸਨ।

ਸ੍ਰੀ ਗੁਰੂ ਰਵਿਦਾਸ ਮੰਦਿਰ ਨੰਗਲ ਦੇ ਪ੍ਰਧਾਨ ਰਣਜੋਧ ਕੁਮਾਰ ਸ੍ਰੀ ਚਰਨ ਛੋਹ ਗੰਗਾ ਵਿਖੇ ਹੋਏ ਨਤਮਸਤਕ

ਸ੍ਰੀ ਚਰਨ ਛੋਹ ਗੰਗਾ, 23 ਅਪ੍ਰੈਲ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਿਰ ਨੰਗਲ ਦੇ ਪ੍ਰਧਾਨ ਰਣਜੋਧ ਕੁਮਾਰ ਸੰਗਤਾਂ ਸਮੇਤ ਨਤਮਸਤਕ ਹੋਏ। ਇਸ ਮੌਕੇ ਸ੍ਰੀ ਚਰਨ ਛੋਹ ਗੰਗਾ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਆਈ ਹੋਈ ਸੰਗਤ ਨੂੰ ਜੀ ਆਇਆਂ ਕਿਹਾ ਅਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਰਣਜੋਧ ਕੁਮਾਰ ਜੀ ਨੇ ਕਿਹਾ ਕਿ ਉਹ ਅੱਜ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਆਏ ਹਨ। ਸੰਗਤਾਂ ਦਾ ਇਸ ਯਾਤਰਾ ਪ੍ਰਤੀ ਬੜਾ ਉਤਸਾਹ ਸੀ ਜਿਸ ਨੂੰ ਦੇਖਦੇ ਹੋਏ ਅੱਜ ਅਸੀਂ ਇੱਥੇ ਪਹੁੰਚੇ ਹਾਂ। ਸ੍ਰੀ ਚਰਨ ਛੋਹ ਗੰਗਾ ਵਿਖੇ ਚੱਲ ਰਹੇ ਨਿਰਮਾਣ ਕਾਰਾਜਾਂ ਨੂੰ ਦੇਖਦੇ ਹੋਏ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਵੱਧ ਤੋਂ ਵੱਧ ਸਹਿਯੋਗ ਦੇ ਕੇ ਇਨ੍ਹਾਂ ਕਾਰਜਾਂ ਵਿਚ ਹਿੱਸਾ ਪਾਉਣ। ਉਨ੍ਹਾਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਆ ਕੇ ਮਨ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ ਇੱਥੇ ਦਿਨ ਰਾਤ ਚੱਲ ਰਹੀ ਕੀਰਤਨ ਰਾਹੀਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਨਾ ਵੀ ਇੱਕ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਇਨ੍ਹਾਂ ਪ੍ਰਬੰਧਾਂ ਲਈ ਸ੍ਰੀ ਚਰਨ ਛੋਹ ਗੰਗਾ ਦੀ ਪੂਰੀ ਪ੍ਰਬੰਧਕ ਕਮੇਟੀ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੇ ਸਮੂਹ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸ੍ਰੀ ਰਣਜੋਥ ਕੁਮਾਰ ਨੂੰ ਸੰਤ ਸੁਰਿੰਦਰ ਦਾਸ, ਸੰਤ ਕਰਮ ਚੰਦ, ਸੰਤ ਨਿਰੰਜਨ ਦਾਸ ਅਤੇ ਸੰਤ ਗਿਰਧਾਰੀ ਲਾਲ ਜੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦੇ ਬਰਸੀ ਸਮਾਗਮ ਮੌਕੇ ਦੇਸ਼-ਵਿਦੇਸ਼ ਦੀ ਸੰਗਤ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਵਿਖੇ ਹੋਈ ਨਤਮਸਤਕ

ਸ੍ਰੀ ਚਰਨ ਛੋਹ ਗੰਗਾ, 21 ਅਪ੍ਰੈਲ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆਦਿ ਧਰਮ ਮੰਡਲ ਦੇ ਬਾਨੀ ਅਤੇ ਗ਼ਦਰੀ ਬਾਬਾ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦੀ ਸਲਾਨਾ ਬਰਸੀ ਬੜੀ ਹੀ ਸ਼ਰਧਾ ਨਾਲ ਦੇਸ਼-ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਮਨਾਈ ਗਈ। ਇਸ ਮੌਕੇ ਸੰਗਤਾਂ ਨੂੰ ਵੱਡੀ ਗਿਣਤੀ 'ਚ ਹਾਜ਼ਰੀ ਭਰ ਕੇ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਕੌਮ ਦੇ ਸੰਤ ਮਹਾਂਪੁਰਸ਼ਾਂ ਅਤੇ ਬੁੱਧੀਜੀਵੀਆਂ ਵੱਲੋਂ ਸੰਗਤਾਂ ਨੂੰ ਬਾਬੂ ਮੰਗੁ ਰਾਮ ਮੁੱਗੋਵਾਲੀਆ ਜੀ ਦੇ ਸੰਘਰਸ਼ਮਈ ਜੀਵਨ ਬਾਰੇ ਚਾਨਣਾ ਪਾਇਆ ਗਿਆ। ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗ਼ੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਕਿਹਾ ਕਿ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੇ ਅਮਰੀਕਾ ਤੋਂ ਆ ਕੇ ਦਲਿਤ ਸਮਾਜ ਨੂੰ ਆਦਿ ਧਰਮ ਮੰਡਲ ਪੰਜਾਬ ਦੇ ਝੰਡੇ ਹੇਠ ਸੰਗਠਿਤ ਕਰਨ ਦਾ ਅਤਿ ਕਠਿਨ ਕੰਮ ਸ਼ੁਰੂ ਕੀਤਾ। ਬਾਬੂ ਜੀ ਨੇ ਅਣਥੱਕ ਯਤਨਾਂ ਨਾਲ ਆਪਣੇ ਬਹੁਤ ਸਾਰੇ ਸੁਚੱਜੇ, ਸੂਝਵਾਨ ਅਤੇ ਦੂਰ-ਅੰਦੇਸ਼ ਸਾਥੀਆਂ ਨਾਲ ਮਿਲ ਕੇ ਪੰਜਾਬ ਦੇ ਦਲਿਤਾਂ ਵਿਚ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਇਕ ਅਜਿਹੀ ਚਿਣਗ ਬਾਲੀ ਜੋ ਅੱਗ ਦਾ ਭਾਂਬੜ ਬਣ ਗਈ। ਜਿਥੇ ਆਦਿ ਧਰਮ ਮੰਡਲ ਦੇ ਆਗੂ ਪੰਜਾਬ ਵਿਚ ਦਲਿਤ ਵਰਗ ਦੀ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਅਵਸਥਾ ਬਦਲਣ ਲਈ ਸੰਘਰਸ਼ਸ਼ੀਲ ਸਨ, ਉਥੇ ਉਹ ਦਲਿਤਾਂ ਦੇ ਮਸੀਹਾ ਮਹਾਨ ਡਾ: ਅੰਬੇਡਕਰ ਦੇ ਸੰਘਰਸ਼ ਭਰੇ ਘੋਲ ਵਿਚ ਵੀ ਪੂਰਾ ਸਹਿਯੋਗ ਦੇ ਰਹੇ ਸਨ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਵੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਬਾਬੂ ਜੀ ਕੌਮ ਪ੍ਰਤੀ ਕੀਤੀ ਗਈ ਕਠਿਨ ਸੇਵਾ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਇਸ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਹਰ ਸਾਲ ਉਨ੍ਹਾਂ ਦੇ ਬਰਸੀ ਸਮਾਗਮ, ਜਨਮ ਦਿਵਸ ਸਮਾਗਮ ਅਤੇ ਆਦਿ ਧਰਮ ਮੰਡਲ ਦਾ ਸਥਾਪਨਾ ਦਿਵਸ ਸ੍ਰੀ ਚਰਨ ਛੋਹ ਗੰਗਾ ਵਿਖੇ ਮਨਾਇਆ ਜਾਂਦਾ ਹੈ ਤਾਂ ਜੋ ਸੰਗਤਾਂ ਆਪਣੇ ਰਹਿਬਰਾਂ ਦੀ ਵਿਚਾਰਧਾਰਾ ਨਾਲ ਜੁੜੀਆਂ ਰਹਿਣ। ਇਸ ਮੌਕੇ ਬਾਬੂ ਮੰਗੂ ਰਾਮ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਕੈਨੇਡਾ ਤੋਂ ਉਚੇਚੇ ਤੌਰ 'ਤੇ ਮਿਸਿਜ਼ ਚੈਂਚਲ ਮੱਲ ਸ੍ਰੀ ਦੀਪਕ ਰਸੂਲਪੁਰੀ ਨਾਲ ਪੁੱਜੇ। ਅੱਜ ਦੇ ਸਮਾਗਮ 'ਚ ਸੰਤ ਸਰਵਣ ਦਾਸ ਜੀ, ਸੰਤ ਬੀਬੀ ਰੇਸ਼ਮ ਕੌਰ ਜੀ, ਸ੍ਰੀ ਸੁਰਿੰਦਰ ਢੰਡਾ ਪ੍ਰਧਾਨ ਅੰਬੇਡਕਰ ਸੈਨਾ, ਸੰਤ ਜਗਵਿੰਦਰ ਲਾਂਬਾ, ਸੰਤ ਕਰਮ ਚੰਦ, ਸੰਤ ਨਿਰੰਜਣ ਦਾਸ ਸੰਤ ਹਰਬੰਸ ਸਿੰਘ, ਸੰਤ ਤਰਸੇਮ ਚੰਦ ਫਗਵਾੜਾ ਵੱਲੋਂ ਵੀ ਸੰਗਤਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਦੀਸ਼ ਦੀਸ਼ਾ, ਬਲਵੀਰ ਮਹੇ, ਕਮਲ ਜਨਾਗਲ, ਅਮਰਜੀਤ ਸਿੰਘ ਪ੍ਰਧਾਨ ਰੇਲ ਕੋਚ ਫੈਕਟਰੀ ਕਪੂਰਥਲਾ, ਮਿਸਟਰ ਭੱਟੀ ਅਤੇ ਮਨਜੀਤ ਮੁੱਗੋਵਾਲੀਆ ਵੀ ਹਾਜ਼ਰ ਸਨ।Converted

ਇਨਕਲਾਬੀ ਆਗੂ ਬਾਬੂ ਮੰਗੂ ਰਾਮ ਜੀ ਮੁੱਗੋਵਾਲੀਆ

ਬਚਪਨ ਵਿਚ ਜਦੋਂ ਕਦੀ ਇਨਕਲਾਬੀ ਰਹਿਨੁਮਾ ਗੁਰੂ ਰਵਿਦਾਸ ਅਤੇ ਮਹਾਨ ਡਾ: ਅੰਬੇਡਕਰ ਦੇ ਸੰਘਰਸ਼ ਦਾ ਜ਼ਿਕਰ ਘਰ ਵਿਚ ਚੱਲਦਾ ਤਾਂ ਬਜ਼ੁਰਗਾਂ ਦੇ ਮੂੰਹੋਂ ਇਹ ਸ਼ਬਦ ਵੀ ਸੁਣਦਾ ਸਾਂ, 'ਬੱਲੇ, ਮੰਗੂ ਰਾਮ ਕਿਤੇ ਘਰ-ਘਰ ਜੰਮਣਾਂ...ਉਹਦੀਆਂ ਕੀ ਰੀਸਾਂ'। ਬਚਪਨ ਵਿਚ ਹੀ ਮੇਰੇ ਕੋਮਲ ਮਨ ਦੇ ਚਿੱਤਰ-ਪਟ 'ਤੇ ਬਾਬੂ ਮੰਗੂ ਰਾਮ ਜੀ ਮੁਗੋਵਾਲੀਆ ਵਲੋਂ ਪੰਜਾਬ ਦੇ ਦਲਿਤ ਵਰਗ ਲਈ ਕੀਤੇ ਸੰਘਰਸ਼ ਦੀਆਂ ਕਈ ਕਾਲਪਨਿਕ ਤਸਵੀਰਾਂ ਉਲੀਕੀਆਂ ਜਾਂਦੀਆਂ। ਦਿਲ ਵਿਚ ਸਧਰ ਜਾਗਦੀ, ਕਾਸ਼ ! ਇਹ ਮਹਾਨ ਵਿਅਕਤੀ ਸਾਡੇ ਜੀਵਨ ਵਿਚ ਹੁੰਦਾ। ਸਮਾਂ ਬੀਤਣ ਦੇ ਨਾਲ ਗੱਲ ਆਈ-ਗਈ ਹੋ ਜਾਂਦੀ। 1970 ਈ: ਵਿਚ ਜਲੰਧਰ ਤੋਂ ਵੀਕਲੀ 'ਰਵਿਦਾਸ ਪੱਤ੍ਰਿਕਾ' ਜਾਰੀ ਹੋਇਆ ਤਾਂ ਹੈਰਾਨੀ ਭਰੀ ਅਸਲੀਅਤ ਤੋਂ ਪਰਦਾ ਉÎÎੱਠਿਆ ਕਿ ਮੰਗੂ ਰਾਮ ਜਿਸ ਨੂੰ ਪਿਆਰ ਨਾਲ ਲੋਕ ਬਾਬੂ ਮੰਗੂ ਰਾਮ ਕਹਿੰਦੇ ਸਨ, ਹਾਲੇ ਜਿਊਂਦੇ ਹਨ। ਗੱਲ ਮੰਨਣ ਵਿਚ ਨਾ ਆਵੇ, ਘਰ ਵਿਚ ਜ਼ਿਕਰ ਚੱਲਿਆ ਤਾਂ ਇਸ ਗੱਲ ਨੂੰ ਕੋਈ ਮੰਨੇ ਹੀ ਨਾ। ਖ਼ੈਰ, ਕੁਝ ਅਰਸੇ ਬਾਅਦ ਇਹ ਹੈਰਾਨੀ ਹਕੀਕਤ ਵਿਚ ਬਦਲ ਗਈ ਜਦੋਂ 'ਰਵਿਦਾਸ ਪੱਤ੍ਰਿਕਾ' ਦੇ ਦਫ਼ਤਰ ਵਿਚ ਸ਼ਾਖਸਾਤ ਰੂਪ ਵਿਚ ਉਸ ਮਹਾਨ ਸ਼ਖਸੀਅਤ ਦੇ ਦਰਸ਼ਨ ਕੀਤੇ। ਇਕ ਮਧਰੇ ਕੱਦ ਦਾ, ਗੋਰਾ-ਚਿੱਟਾ, ਵਧੇਰੇ ਉਮਰ ਪਰ ਚੰਗੀ ਸਿਹਤ ਵਾਲਾ, ਸਿਰ ਉਪਰ ਉਨ ਵਾਲੀ ਕਸ਼ਮੀਰੀ ਟੋਪੀ ਅਤੇ ਬੰਦ ਗਲੇ ਵਾਲਾ ਕੋਟ ਪਾਈ ਆਕਰਸ਼ਕ ਵਿਅਕਤੀਤਵ ਦਾ ਮਾਲਕ—ਬਾਬੂ ਮੰਗੂ ਰਾਮ ਮੁਗੋਵਾਲੀਆ 'ਰਵਿਦਾਸ ਪੱਤ੍ਰਿਕਾ' ਉਪਰ ਬਿਰਾਜਮਾਨ ਸੀ। ਪਰ ਮੈਨੂੰ ਯਕੀਨ ਫਿਰ ਵੀ ਨਹੀਂ ਸੀ ਆ ਰਿਹਾ ਕਿ ਇਹ ਉਹੋ ਮੰਗੂ ਰਾਮ ਹੈ ਜੋ ਮੇਰੇ ਬਚਪਨ ਦੀਆਂ ਯਾਦਾਂ ਦੇ ਬੇਤਾਜ਼ ਬਾਦਸ਼ਾਹ ਸੀ। ਉਸ ਨੂੰ ਮਿਲਕੇ, ਉਸ ਦਾ ਦੀਦਾਰ ਕਰਕੇ ਐਨਾ ਚਾਅ ਸੀ, ਕਲਮ ਬਿਆਨ ਕਰਨ ਤੋਂ ਅਸਮਰਥ ਹੈ। ਕਈ ਵਾਰੀ ਇਹ ਪਹਿਲੀ ਮਿਲਣੀ ਇਕ ਫਿਲਮ ਦੀ ਰੀਲ ਲੱਗਦੀ ਪਰ, ਨਹੀਂ... ਸੱਚਮੁੱਚ ਹੀ ਬਾਬੂ ਮੰਗੂ ਰਾਮ ਮੇਰੇ ਸਾਹਮਣੇ ਸਨ ਅਤੇ ਬੜੀ ਧੀਮੀ ਆਵਾਜ਼ ਵਿਚ ਮੇਰੇ ਸੁਆਲਾਂ ਦੇ ਜੁਆਬ ਦੇ ਰਹੇ ਸਨ। ਲਗਭਗ 85 ਸਾਲ ਦੀ ਉਮਰ ਵਿਚ ਵੀ ਉਨ੍ਹਾਂ ਦੀਆਂ ਅੱਖਾਂ ਦਲਿਤ ਲੋਕਾਂ ਦੇ ਰੌਸ਼ਨ ਭਵਿੱਖ ਦੀਆਂ ਆਸ਼ਾਵਾਂ ਨਾਲ ਚਮਕ ਰਹੀਆਂ ਸਨ। ਇਸ ਤੋਂ ਬਾਅਦ ਬਾਊ ਜੀ ਨੂੰ ਕਈ ਵਾਰ ਮਿਲਣ ਅਤੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕਰਨ ਦਾ ਅਵਸਰ ਮਿਲਿਆ। ਉਨ੍ਹਾਂ ਦਾ ਜੀਵਨ ਕਹਾਣੀ ਅਤੇ ਉਨ੍ਹਾਂ ਵਲੋਂ ਆਰੰਭਿਆ ਘੋਲ ਜਿਥੇ ਅੱਜ ਵੀ ਮੈਨੂੰ ਜੀਵਨ ਵਿਚ ਸੰਘਰਸ਼ ਕਰਨ ਦੀ ਪ੍ਰੇਰਣਾ ਦਿੰਦਾ ਹੈ, ਉਥੇ ਬਾਊ ਜੀ ਨੂੰ ਗੁਮਨਾਮੀ ਭਰਿਆ ਜੀਵਨ ਬਤੀਤ ਕਰਨ ਲਈ ਬੇਬੱਸ ਕਰਨ ਵਾਲੇ ਕੁਝ ਇਕ ਸਵਾਰਥੀ ਲੋਕਾਂ ਦੀਆਂ ਲੂੰਬੜ-ਚਾਲਾਂ ਨੂੰ ਨੰਗਿਆਂ ਕਰਨ ਲਈ ਵੀ ਮੇਰੀ ਕਲਮ ਬਹਿਬਲ ਹੋ ਰਹੀ ਹੈ—ਪਰ ਇਸ ਲੇਖ ਰਾਹੀਂ ਉਨ੍ਹਾਂ ਖ਼ੁਦਗਰਜ਼, ਕੁਰਸੀ ਦੇ ਭੁੱਖੇ ਚੌਧਰੀਆਂ ਦਾ ਭਾਂਡਾ ਭੰਨਣਾ ਸਾਡਾ ਉਪਦੇਸ਼ ਨਹੀਂ ਹੈ। 1925 ਈ: ਵਿਚ ਅਮਰੀਕਾ ਤੋਂ ਵਾਪਿਸ ਆ ਕੇ ਉਨ੍ਹਾਂ ਨੇ ਪੰਜਾਬ ਦੇ ਦਲਿਤ ਵਰਗ ਨੂੰ ਆਦਿ ਧਰਮ ਮੰਡਲ, ਪੰਜਾਬ ਦੇ ਝੰਡੇ ਹੇਠ ਸੰਗਠਿਤ ਕਰਨ ਦਾ ਅਤਿ-ਕਠਿਨ ਕੰਮ ਸ਼ੁਰੂ ਕੀਤਾ। ਬਾਊ ਜੀ ਨੇ ਅਣਥੱਕ ਯਤਨਾਂ ਨਾਲ ਆਪਣੇ ਬਹੁਤ ਸਾਰੇ ਸੁਚੱਜੇ, ਸੂਝਵਾਨ ਅਤੇ ਦੂਰ-ਅੰਦੇਸ਼ ਸਾਥੀਆਂ ਨਾਲ ਮਿਲ ਕੇ ਪੰਜਾਬ ਦੇ ਦਲਿਤਾਂ ਵਿਚ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਇਕ ਅਜਿਹੀ ਚਿਣਗ ਬਾਲੀ ਜੋ ਅੱਗ ਦਾ ਭਾਂਬੜ ਬਣ ਗਈ। ਜਿਥੇ ਆਦਿ ਧਰਮ ਮੰਡਲ ਦੇ ਆਗੂ ਪੰਜਾਬ ਵਿਚ ਦਲਿਤ ਵਰਗ ਦੀ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਅਵਸਥਾ ਬਦਲਣ ਲਈ ਸੰਘਰਸ਼ਸ਼ੀਲ ਸਨ, ਉਥੇ ਉਹ ਦਲਿਤਾਂ ਦੇ ਮਸੀਹਾ ਮਹਾਨ ਡਾ: ਅੰਬੇਡਕਰ ਦੇ ਸੰਘਰਸ਼ ਭਰੇ ਘੋਲ ਵਿਚ ਵੀ ਪੂਰਾ ਸਹਿਯੋਗ ਦੇ ਰਹੇ ਸਨ। ਆਦਿ ਧਰਮ ਮੰਡਲ, ਪੰਜਾਬ ਦੀ ਅਗਰਗਾਮੀ ਵਿਚਾਰਧਾਰਾ ਜਾਣਨ ਲਈ ਇਸ ਸੰਸਥਾ ਵਲੋਂ 1931 ਵਿਚ ਜਾਰੀ ਕੀਤੀ ਗਈ ਪਹਿਲੀ ਰਿਪੋਰਟ ਦੀਆਂ ਹੇਠ ਲਿਖੀਆਂ ਕੁਝ ਧਾਰਾਵਾਂ ਵਰਨਣਯੋਗ ਹਨ— (À) ਇਹ ਜਨ-ਸਭਾ ਸਰਬਸੰਮਤੀ ਨਾਲ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਅਛੂਤਾਂ ਦੀ ਹਿੰਦੂ ਧਰਮ ਜਾਂ ਹਿੰਦੂ ਆਬਾਦੀ ਵਿਚ ਗਿਣਤੀ ਨਾ ਕੀਤੀ ਜਾਵੇ, ਸਗੋਂ ਉਨ੍ਹਾਂ ਨੂੰ ਆਦਿ-ਧਰਮ ਮਜ਼੍ਹਬ ਵਿਚ ਗਿਣਿਆ ਜਾਵੇ। ਅਸੀਂ ਨਾ ਹਿੰਦੂ ਹਾਂ ਅਤੇ ਨਾ ਹੀ ਹਿੰਦੂ ਸਾਡੇ ਵਿਚੋਂ ਹਨ। (ਅ) ਇਹ ਜਨ-ਸਭਾ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਜਿਨ੍ਹਾਂ ਸ਼ਾਸਤਰਾਂ ਅਰਥਾਤ ਮਨੂ-ਸਿਮਰਤੀਆਂ ਆਦਿ ਵਿਚ ਅਛੂਤਾਂ ਨੂੰ ਦਾਸ ਬਣਾ ਕੇ ਰੱਖਣ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਜਿਨ੍ਹਾਂ ਵਿਚ ਅਛੂਤਾਂ ਨੂੰ ਉਨਤ ਹੋਣ ਤੋਂ ਰੋਕਿਆ ਗਿਆ ਹੈ, ਉਨ੍ਹਾਂ ਉਪਰ ਕਾਨੂੰਨੀ ਪ੍ਰਤੀਬੰਧ ਲਾਇਆ ਜਾਵੇ। (Â) ਆਦਿ ਧਰਮ ਵਿਚ ਲੜਕੇ ਅਤੇ ਲੜਕੀ ਦਾ ਪਰਿਵਾਰਕ ਜਾਇਦਾਦ ਵਿਚ ਬਰਾਬਰ ਦਾ ਹਿੱਸਾ ਹੋਣਾ ਚਾਹੀਦਾ ਹੈ। (ਸ) ਜਾਤ-ਪਾਤ ਤਿਆਗ ਕੇ ਸਮੁੱਚੇ ਆਦਿ-ਧਰਮੀ ਆਪਸ ਵਿਚ ਸਹਿਯੋਗ ਕਰਕੇ ਆਪਸੀ ਏਕਤਾ, ਤਾਕਤ ਅਤੇ ਪ੍ਰੇਮ ਪਿਆਰ ਵਿਚ ਵਾਧਾ ਕਰਨ। (ਹ) ਮੂਰਤੀ ਪੂਜਾ ਦਾ ਤਿਆਗ ਕਰੋ। ਜਾਦੂ-ਟੂਣਿਆਂ, ਵਹਿਮਾਂ ਭਰਮਾਂ ਅਤੇ ਭੂਤਾਂ-ਪ੍ਰੇਤਾਂ ਤੇ ਹਰ ਪ੍ਰਕਾਰ ਦੇ ਪਾਖੰਡਾਂ ਤੋਂ ਦੂਰ ਰਹੋ। ਉਪਰੋਕਤ ਪ੍ਰਸਤਾਵਾਂ ਨੂੰ ਵਾਚ ਕੇ ਇਹ ਪਤਾ ਲੱਗਦਾ ਹੈ ਕਿ ਜੋ ਬੁਰਾਈਆਂ ਅੱਜ ਵੀ ਸਾਡੇ ਸਮਾਜ ਵਿਚ ਪ੍ਰਚਲਿਤ ਹਨ, ਉਨ੍ਹਾਂ ਨੂੰ ਦੂਰ ਕਰਨ ਲਈ ਅੱਜ ਤੋਂ ਲਗਭਗ 90 ਸਾਲ ਪਹਿਲਾਂ ਸੋਚਣਾ ਕਿੰਨੀ ਦੂਰ-ਅੰਦੇਸ਼ੀ ਅਤੇ ਸਮਾਜਿਕ ਉਥਾਨ ਵਾਲੀ ਗੱਲ ਸੀ। ਮਹਾਨ ਡਾ: ਅੰਬੇਡਕਰ ਦੀ ਰਹਿਨੁਮਾਈ ਹੇਠ ਆਦਿ ਧਰਮ ਮੰਡਲ, ਪੰਜਾਬ ਨੇ ਭਾਰਤ ਦੀ ਅੰਗਰੇਜ਼ੀ ਹਕੂਮਤ ਨੂੰ ਇਸ ਵਿਚਾਰਧਾਰਾ ਨਾਲ ਸਹਿਮਤ ਕੀਤਾ ਕਿ ਅਸੀਂ ਸਦੀਆਂ ਤੋਂ ਮਿੱਧੇ-ਕੁਚਲੇ ਕਰੋੜਾਂ ਦਲਿਤ ਲੋਕ ਹਿੰਦੂ ਨਹੀਂ, ਬਾਹਰੋਂ ਆਏ ਆਰੀਏ ਨਹੀਂ, ਸਗੋਂ ਭਾਰਤ ਦੇ ਆਦਿ ਵਾਸੀ ਹਾਂ ਅਤੇ ਆਦਿ ਧਰਮ ਸਾਡਾ ਮਜ਼੍ਹਬ ਹੈ। 1931 ਈ: ਵਿਚ ਬਾਊ ਜੀ ਦੀ ਜੱਦੋ-ਜਹਿਦ ਨਾਲ ਹੀ ਪੰਜਾਬ ਵਿਚ ਆਦਿ ਧਰਮ ਨੂੰ ਇਕ ਵੱਖਰੇ ਧਰਮ ਵਜੋਂ ਮਾਨਤਾ ਮਿਲੀ। ਉਨ੍ਹਾਂ ਦੀ ਇਹ ਪ੍ਰਾਪਤੀ ਕੋਈ ਸਾਧਾਰਨ ਤੇ ਮਾਮੂਲੀ ਪ੍ਰਾਪਤੀ ਨਹੀਂ ਸੀ। 1932 ਈ: ਵਿਚ ਬਾਬਾ ਸਾਹਿਬ ਡਾ: ਅੰਬੇਡਕਰ ਅਤੇ ਸ੍ਰੀ ਗਾਂਧੀ ਵਿਚਕਾਰ ਹੋਏ ਪੂਨਾ ਪੈਕਟ ਦੇ ਤਹਿਤ 1936-37 ਈ: ਵਿਚ ਭਾਰਤ ਵਿਚ ਹੋਈਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਪੰਜਾਬ ਪ੍ਰਾਂਤ ਵਿਚ ਦਲਿਤਾਂ ਲਈ 8 ਸੀਟਾਂ ਰਿਜ਼ਰਵ ਕੀਤੀਆਂ ਗਈਆਂ। ਇਨ੍ਹਾਂ 8 ਸੀਟਾਂ ਵਿਚੋਂ 7 ਸੀਟਾਂ 'ਤੇ ਆਦਿ ਧਰਮ ਮੰਡਲ ਦੇ ਨੁਮਾਇੰਦੇ ਪੰਜਾਬ ਵਿਧਾਨ ਸਭਾ, ਲਾਹੌਰ ਲਈ ਚੁਣੇ ਗਏ। ਬਾਬਾ ਸਾਹਿਬ ਦੇ ਸਹਿਯੋਗ ਨਾਲ ਆਦਿ ਧਰਮ ਮੰਡਲ ਦੇ ਬਾਨੀ ਦੀ ਇਹ ਇਕ ਮਹਾਨ ਜਿੱਤ ਸੀ। ਬਾਬੂ ਜੀ ਨੇ ਜਲੰਧਰ ਨੂੰ ਆਪਣੀਆਂ ਗਤੀ-ਵਿਧੀਆਂ ਦਾ ਕੇਂਦਰ ਬਣਾਇਆ ਅਤੇ ਇਥੇ ਹੀ ਉਨ੍ਹਾਂ ਨੇ ਬੜੀਆਂ ਬੋਝਲ ਆਰਥਿਕ ਕਠਿਨਾਈਆਂ ਦੇ ਬਾਵਜੂਦ ਸੇਠ ਕਿਸ਼ਨ ਦਾਸ, ਬੂਟਾ ਮੰਡੀ ਜਲੰਧਰ ਦੇ ਸਹਿਯੋਗ ਨਾਲ ਆਦਿ-ਧਰਮ ਮੰਡਲ, ਪੰਜਾਬ ਦੇ ਨਾਂਅ ਅਧੀਨ ਜਗ੍ਹਾ ਖਰੀਦ ਕੇ ਸੰਸਥਾ ਦਾ ਕੇਂਦਰੀ ਦਫ਼ਤਰ ਕਾਇਮ ਕੀਤਾ। ਪਰ ਕੁਝ ਚਾਲਾਕ ਤੇ ਸਵਾਰਥੀ ਸਿਆਸਤਦਾਨਾਂ ਨੇ ਆਦਿ ਧਰਮ ਮੰਡਲ ਰਾਹੀਂ ਸਿਆਸੀ ਤਾਕਤ ਪ੍ਰਾਪਤ ਕਰਕੇ, ਨਿੱਜੀ ਚੌਧਰ ਲਈ, ਪੰਜਾਬ ਭਰ ਵਿਚ ਇਸ ਸੰਸਥਾ ਅਧੀਨ ਸੰਗਠਿਤ ਹੋ ਰਹੇ ਦਲਿਤ ਲੋਕਾਂ ਨਾਲ ਗੱਦਾਰੀ ਕੀਤੀ, ਸੰਸਥਾ ਦੀ ਪਿੱਠ ਵਿਚ ਛੁਰਾ ਮਾਰਿਆ, ਬਾਬੂ ਮੰਗੂ ਰਾਮ ਮੁਗੋਵਾਲੀਆ ਜੀ ਨੂੰ ਗੁਮਨਾਮੀ ਵਾਲਾ ਜੀਵਨ ਜਿਊਣ ਲਈ ਮਜਬੂਰ ਕੀਤਾ ਅਤੇ ਨਵੀਂ ਪੀੜ੍ਹੀ ਦੇ ਲੋਕਾਂ ਨੂੰ ਆਦਿ ਧਰਮ ਮੰਡਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਤੋਂ ਦੂਰ ਰੱਖਣ ਲਈ ਇਹ ਪ੍ਰਚਾਰ ਵੀ ਕਰਵਾਇਆ ਕਿ ਬਾਬੂ ਮੰਗੂ ਰਾਮ ਤਾਂ ਚੜ੍ਹਾਈ ਕਰ ਗਿਆ ਹੈ। ਸਿੱਟੇ ਵਜੋਂ ਹੌਲੀ-ਹੌਲੀ ਲੋਕ ਇਸ ਮਹਾਨ ਯੋਧੇ ਦੀਆਂ ਕੁਰਬਾਨੀਆਂ ਨੂੰ ਭੁੱਲ ਗਏ। ਪਰ 1970 ਈ: ਵਿਚ ਜਲੰਧਰ ਤੋਂ ਵੀਕਲੀ 'ਰਵਿਦਾਸ ਪੱਤ੍ਰਿਕਾ ਜਾਰੀ' ਹੋਇਆ ਤਾਂ ਬਾਊ ਜੀ ਇਕ ਵਾਰੀ ਫਿਰ ਮੌਤ ਵਰਗੀ ਗੁਮਨਾਮੀ 'ਚੋਂ ਬਾਹਰ ਆਏ। 'ਰਵਿਦਾਸ ਪੱਤ੍ਰਿਕਾ' ਦੇ ਐਡੀਟਰ ਹੋਣ ਦੇ ਨਾਤੇ ਮੈਨੂੰ ਉਨ੍ਹਾਂ ਨਾਲ ਕਈ ਵਾਰ ਵਿਚਾਰ ਸਾਂਝੇ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ— ਅੱਜ ਜਦੋਂ ਮੈਂ ਉਨ੍ਹਾਂ ਨਾਲ ਮਿਲਾਪ ਦੀਆਂ ਯਾਦਾਂ ਨੂੰ ਫਰੋਲਦਾ ਹਾਂ ਤਾਂ ਦੇਖਦਾ ਹਾਂ ਕਿ ਆਖਰੀ ਸਮੇਂ ਤਕ ਵੀ ਦਲਿਤਾਂ ਨੂੰ ਸੰਗਠਿਤ ਕਰਨ ਲਈ ਉਨ੍ਹਾਂ ਦੇ ਮਨ ਵਿਚ ਕਿੰਨੀ ਲਗਨ ਸੀ, ਕਿੰਨੀ ਤੜਪ ਸੀ, ਕਿੰਨੀ ਤੀਬਰ-ਇੱਛਾ ਸੀ ਕਿ ਅਸੀਂ ਸਾਰੇ ਇਕ ਝੰਡੇ ਥੱਲੇ ਇਕੱਠੇ ਹੋ ਜਾਈਏ। ਮੈਨੂੰ ਯਾਦ ਹੈ 14 ਅਪ੍ਰੈਲ 1974 ਈ: ਨੂੰ ਜਦੋਂ ਸ੍ਰੀ ਮੰਗੂ ਰਾਮ 'ਜਸਪਾਲ' (ਚੀਫ ਐਡੀਟਰ, ਰਵਿਦਾਸ ਪੱਤ੍ਰਿਕਾ) ਨਾਲ ਮੈਂ ਉਨ੍ਹਾਂ ਨੂੰ ਗੜ੍ਹਸ਼ੰਕਰ ਵਿਖੇ ਉਨ੍ਹਾਂ ਦੀ ਸਿਹਤਯਾਬੀ ਲਈ ਪਤਾ ਕਰਨ ਲਈ ਗਿਆ ਤਾਂ ਆਪਣੀ ਬਿਮਾਰੀ ਬਾਰੇ ਦੋ-ਚਾਰ ਮਿੰਟ ਗੱਲ ਕਰਨ ਤੋਂ ਬਾਅਦ ਉਹ ਮੇਰੇ ਨਾਲ ਆਦਿ-ਧਰਮ ਸ਼ਡਿਊਲਡ ਕਾਸਟਸ ਫੈਡਰੇਸ਼ਨ ਨੂੰ ਪੁਨਰ-ਸੁਰਜੀਤ ਕਰਨ ਬਾਰੇ ਹੀ ਵਿਚਾਰ-ਵਟਾਂਦਰਾ ਕਰਦੇ ਰਹੇ ਅਤੇ ਫਿਰ 23 ਅਪ੍ਰੈਲ 1974 ਨੂੰ ਉਨ੍ਹਾਂ ਦਾ ਬਿਆਨ 'ਅਪੀਲ ਅਤੇ ਐਲਾਨ' ਸਿਰਲੇਖ ਹੇਠ 'ਰਵਿਦਾਸ ਪੱਤ੍ਰਿਕਾ' ਵਿਚ ਛਪਿਆ, ਜਿਸ ਵਿਚ ਉਨ੍ਹਾਂ ਨੇ ਇਸ ਸੰਸਥਾ ਦੀ ਪੰਜਾਬ ਪੱਧਰ ਦੀ ਐਡਹਾਕ ਕਮੇਟੀ ਕਾਇਮ ਕਰਕੇ ਨਵੇਂ ਸਿਰਿਉਂ ਇਸ ਨੂੰ ਜਥੇਬੰਦ ਕਰਨ ਦਾ ਉਪਰਾਲਾ ਸ਼ੁਰੂ ਕੀਤਾ। 1975 ਈ: ਵਿਚ ਆਦਿ-ਧਰਮ ਮੰਡਲ ਦੀ 50ਵੀਂ ਵਰ੍ਹੇਗੰਢ ਉਪਰ ਪ੍ਰਕਾਸ਼ਿਤ ਕੀਤੇ ਗਏ ਇਕ ਸੋਵੀਨਰ ਲਈ, ਵੱਡੇ-ਵੱਡੇ ਸਿਆਸੀ ਆਗੂਆਂ ਵਲੋਂ ਮੰਗਵਾਏ ਗਏ ਸੰਦੇਸ਼ਾਂ ਰਾਹੀਂ ਇਕ ਵਾਰੀ ਫਿਰ ਬਾਊ ਜੀ ਨੂੰ 'ਚੜ੍ਹਾਈ' ਕਰ ਗਿਆ ਘੋਸ਼ਿਤ ਕੀਤਾ, ਹਾਲਾਂਕਿ ਜਿਸ ਸਮਾਗਮ 'ਤੇ ਇਹ ਸੋਵੀਨਰ ਰਿਲੀਜ਼ ਕੀਤਾ ਗਿਆ, ਉਥੇ ਖ਼ੁਦ ਬਾਬੂ ਮੰਗੂ ਰਾਮ ਜੀ ਮੁਗੋਵਾਲੀਆ ਵੀ ਮੌਜੂਦ ਸਨ। ਮੈਨੂੰ ਇਸ ਗੱਲ ਦਾ ਵੀ ਵਿਸ਼ੇਸ਼ ਦੁੱਖ ਹੈ ਕਿ 1980 ਈ: ਵਿਚ ਬਾਬੂ ਜੀ ਦੀ ਅੰਤਿਮ ਸ਼ੋਕ ਸਭਾ 'ਤੇ ਵਿਸ਼ੇਸ਼ ਸੱਦਾ-ਪੱਤਰ ਭੇਜੇ ਜਾਣ ਦੇ ਬਾਵਜੂਦ ਵੀ ਆਦਿ ਧਰਮ ਮੰਡਲ ਰਾਹੀਂ ਸਿਆਸੀ ਤਾਕਤ ਹਾਸਿਲ ਕਰਨ ਵਾਲਿਆਂ ਵਿਚੋਂ ਕੋਈ ਵੀ ਘੜੰਮ ਚੌਧਰੀ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਉਨ੍ਹਾਂ ਦੇ ਨਿਵਾਸ-ਸਥਾਨ, ਗੜ੍ਹਸ਼ੰਕਰ ਵਿਖੇ ਨਹੀਂ ਪਹੁੰਚਾ। ਪਰ ਮੈਨੂੰ ਇਸ ਗੱਲ ਦੀ ਤਸੱਲੀ ਅੱਜ ਇਹ ਹੈ ਕਿ ਬਾਬੂ ਜੀ ਦੀਆਂ ਪ੍ਰਾਪਤੀਆਂ ਨੂੰ ਪੁਨਰ-ਸੁਰਜੀਤ ਕਰਨ ਦਾ ਮਹਾਨ ਉਪਰਾਲਾ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਤੇ ਸਮੂਹ ਕਮੇਟੀ ਤੇ ਸ੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਅਸਥਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸਾਹਿਬ ਖੁਰਾਲਗੜ੍ਹ ਦੀ ਕਮੇਟੀ ਵੱਲੋਂ ਜੋਰ ਸ਼ੋਰ ਨਾਲ ਕੀਤਾ ਜਾ ਰਿਹਾ ਹੈ। ਮੈਂ ਉਸ ਮਹਾਨ ਯੋਧੇ ਨੂੰ ਲੱਖ-ਲੱਖ ਵਾਰ ਪ੍ਰਣਾਮ ਕਰਦਾ ਹਾਂ।

ਨਰਾਇਣ ਗੜ੍ਹ 'ਚ ਸੰਤ ਜਗਵਿੰਦਰ ਲਾਂਬਾ ਨੇ ਸੰਗਤਾਂ ਨੂੰ ਆਦਿ ਧਰਮ ਨਾਲ ਜੋੜਿਆ

ਸ੍ਰੀ ਚਰਨ ਛੋਹ ਗੰਗਾ, 20 ਅਪ੍ਰੈਲ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਇੰਚਾਰਜ ਸੰਤ ਜਗਵਿੰਦਰ ਲਾਂਬਾ ਨੇ ਪਿੰਡ ਨਰਾਇਣ ਗੜ੍ਹ (ਅਮਲੋਹ) ਵਿਖੇ ਪੂਰਨਮਾਸ਼ੀ ਦੇ ਦਿਹਾੜੇ ਮੌਕੇ ਸੰਗਤਾਂ ਨੂੰ ਆਦਿ ਧਰਮ ਨਾਲ ਜੋੜਿਆ। ਇਸ ਮੌਕੇ ਪਿੰਡ ਦੀਆਂ ਸੰਗਤਾਂ ਵੱਲੋਂ ਸੰਤ ਜਗਵਿੰਦਰ ਲਾਂਬਾ ਦਾ ਫੁੱਲ ਮਾਲਾਵਾਂ ਪਹਿਨਾ ਕੇ ਨਿੱਘਾ ਸਵਾਗਤ ਕੀਤਾ ਗਿਆ। ਸੰਤ ਜਗਵਿੰਦਰ ਲਾਂਬਾ ਨੇ ਸੰਗਤਾਂ ਨੂੰ ਸਤਿਸੰਗ ਰਾਹੀਂ ਨਿਹਾਲ ਕਰਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਅੰਦਰ ਸਾਨੂੰ ਸਮੂਹ ਲੋਕਾਈ ਨੂੰ ਏਕਤਾ ਦਾ ਸੰਦੇਸ਼ ਦਿੱਤਾ ਹੈ ਊਚ-ਨੀਚ ਦਾ ਭੇਦ-ਭਾਵ ਖਤਮ ਕਰਕੇ ਸਭਨਾ ਨੂੰ ਰਲ ਮਿਲ ਕੇ ਰਹਿਣ ਦੀ ਪ੍ਰੇਰਣਾ ਦਿੱਤੀ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਸੀਂ ਸਾਰੇ ਪੜ੍ਹਦੇ ਤਾਂ ਹਾਂ ਪਰ ਉਸ 'ਤੇ ਅਮਲ ਨਹੀਂ ਕੀਤਾ ਜਾਂਦਾ। ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਆਪਣੇ ਰਹਿਬਰਾਂ ਦੀ ਬਾਣੀ ਅਤੇ ਵਿਚਾਰਧਾਰਾ 'ਤੇ ਆਪਾਂ ਸਾਰੇ ਅਮਲ ਕਰਦੇ ਹੋਏ ਕੌਮੀ ਏਕਤਾ ਦਾ ਸੰਦੇਸ਼ ਦੇਈਏ ਤਾਂ ਜੋ ਸਾਡੇ ਉੱਤੇ ਹੋ ਰਹੇ ਅੱਤਿਆਚਾਰਾਂ ਨੂੰ ਠੱਲ੍ਹਾ ਪੈ ਸਕੇ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਮਨੂੰਵਾਦੀਆਂ ਨੇ ਰਾਮ ਰਾਜ ਦੀ ਰੂਪ ਰੇਖਾ ਤਹਿਤ ਭਾਰਤੀ ਸਮਾਜ ਵਿਚ ਨਫ਼ਰਤ ਦਾ ਜ਼ਹਿਰ ਫੈਲਾਇਆ ਜਾ ਰਿਹਾ ਹੈ। ਲੋਕਾਂ ਨੂੰ ਦੇਸ਼ ਭਗਤੀ ਅਤੇ ਅਸਹਿਮਤੀ ਦੀ ਨਵੀਂ ਪਰਿਭਾਸ਼ਾ ਸਿਖਾਈ ਜਾ ਰਹੀ ਹੈ। ਨਫ਼ਰਤ ਦੀ ਸਿਆਸੀ ਅੱਗ ਨਾਲ ਦੇਸ਼ ਨੂੰ ਲਾਂਬੂ ਲਾਇਆ ਜਾ ਰਿਹਾ ਹੈ। ਲੋਕਾਂ ਨੂੰ ਡਰਾਇਆ, ਧਮਕਾਇਆ ਜਾ ਰਿਹਾ ਹੈ। ਸ਼ਿਕਾਰੀ ਕੁੱਤਿਆਂ ਨਾਲ ਉਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ। ਦਲਿਤ ਸਮਾਜ ਉਨ੍ਹਾਂ ਦੇ ਨਿਸ਼ਾਨੇ 'ਤੇ ਹੈ। ਮਰੀ ਹੋਈ ਗਾਂ ਨੂੰ ਚੁੱਕਣ ਤੋਂ ਇਨਕਾਰ ਕਰਨ ਤੇ ਦਲਿਤ ਨੌਜਵਾਨਾਂ ਨੂੰ ਨੰਗਾ ਕਰ ਕੇ ਅਖੌਤੀ ਉੱਚ ਜਾਤੀ ਦੇ ਦਬੰਗਾਂ ਨੇ ਡੰਡਿਆਂ ਅਤੇ ਚਮੜੇ ਦੇ ਪਟਿਆਂ ਨਾਲ ਬੁਰੀ ਤਰ੍ਹਾਂ ਮਾਰਿਆ। ਉਨ੍ਹਾਂ ਦੇ ਪਿੰਡਿਆਂ 'ਚੋਂ ਲਹੂ ਸਿਮ ਰਿਹਾ ਸੀ। ਸੋਂ ਇਨ੍ਹਾਂ ਸਭ ਨੂੰ ਖਤਮ ਕਰਨ ਲਈ ਸਾਨੂੰ ਆਪਣੇ ਰਹਿਬਰਾਂ ਦੀ ਸੋਚ 'ਤੇ ਪਹਿਰਾ ਦਿੰਦੇ ਹੋਏ ਇੱਕ ਮੰਚ 'ਤੇ ਇਕੱਠੇ ਹੋਣਾ ਪਵੇਗਾ। ਇਸ ਮੌਕੇ ਪਿੰਡ ਨਰਾਇਣਗੜ੍ਹ ਦੀ ਕਮੇਟੀ ਵੱਲੋਂ ਸੰਤ ਜਗਵਿੰਦਰ ਲਾਂਬਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ।

ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਸਰਪੰਚ ਖੁਸ਼ੀ ਰਾਮ ਨੰਗਲ ਦੀ ਰਿਹਾਈ ਲਈ ਹਰ ਸੰਭਵ ਸਹਾਇਤਾ ਕਰੇਗਾ-ਸੰਤ ਸਤਵਿੰਦਰ ਹੀਰਾ

* ਆਦਿ ਧਰਮ ਮੰਡਲ ਦੇ ਬਾਨੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦੇ ਬਰਸੀ ਸਮਾਗਮ 21 ਅਪ੍ਰੈਲ ਨੂੰ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮਨਾਏ ਜਾਣਗੇ- ਸੰਤ ਸਰਵਣ ਦਾਸ ਸ੍ਰੀ ਚਰਨ ਛੋਹ ਗੰਗਾ, 19 ਅਪ੍ਰੈਲ (ਆ.ਧ.ਪ.) ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਅਤੇ ਆਦਿ ਧਰਮ ਸਾਧੂ ਸਮਾਜ ਵੱਲੋਂ ਅੱਜ ਜਲੰਧਰ ਦੇ ਪੰਜਾਬ ਪ੍ਰੈਸ ਕਲੱਬ ਵਿਖ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸੰਤ ਸਰਵਣ ਦਾਸ ਜੀ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਵਿਆਨਾ ਕਾਂਡ ਤੋਂ ਬਾਅਦ ਵਾਪਰੀਆਂ ਘਟਨਾਵਾਂ ਸਬੰਧੀ ਪਿਛਲੇ ਤਿੰਨ ਮਹੀਨੇ ਤੋਂ ਗ੍ਰਿਫਤਾਰ ਸਰਪੰਚ ਖੁਸ਼ੀ ਰਾਮ ਨੰਗਲ ਦੀ ਰਿਹਾਈ ਲਈ ''ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ'' ਹਰ ਸੰਭਵ ਮਦਦ ਕਰੇਗਾ। ਸੰਤ ਹੀਰਾ ਲੁਧਿਆਣਾ ਜੇਲ੍ਹ ਵਿੱਚ ਬੰਦ ਸਰਪੰਚ ਖੁਸ਼ੀ ਰਾਮ ਨੰਗਲ ਨਾਲ ਸੰਖੇਪ ਮੀਟਿੰਗ ਤੋਂ ਬਾਅਦ ਅੱਜ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਵਿੱਚ ਪਹੁੰਚੇ ਸਨ। ਸੰਤ ਹੀਰਾ ਨੇ ਕਿਹਾ ਕਿ ਜੇਕਰ ਰਾਜਸਥਾਨ ਅਤੇ ਹਰਿਆਣਾ ਵਰਗੇ ਰਾਜਾਂ ਵਿੱਚ ਰਾਖਵਾਂਕਰਣ ਅੰਦੋਲਨ ਤੋਂ ਬਾਅਦ ਭੜਕੀ ਭੀੜ 'ਤੇ ਦਰਜ ਕੀਤੇ ਸਾਰੇ ਕੇਸ ਰੱਦ ਹੋ ਸਕਦੇ ਹਨ ਤਾਂ ਵਿਆਨਾ ਕਾਂਡ ਤੋਂ ਬਾਅਦ ਦਰਜ ਕੇਸ ਕਿਉਂ ਨਹੀਂ ਰੱਦ ਹੋ ਸਕੇ। ਉਨ੍ਹਾਂ ਕਿਹਾ ਕਿ ਵਿਆਨਾ ਕਾਂਡ ਤੋਂ ਬਾਅਦ ਕਈ ਨੌਜਵਾਨ ਝੂਠੇ ਮਕੱਦਮਿਆਂ ਵਿਚ ਉਲਝੇ ਪਏ ਹਨ, ਜਿਨ੍ਹਾਂ ਦਾ ਹੁਣ ਤੱਕ ਮਾਨਸਿਕ ਤੇ ਆਰਥਿਕ ਸ਼ੋਸ਼ਣ ਹੋ ਰਿਹਾ ਹੈ। ਸੰਤ ਹੀਰਾ ਨੇ ਕਿਹਾ ਕਿ ਆਦਿ ਵਾਸੀ ਮੂਲ ਨਿਵਾਸੀ ਨੌਜਵਾਨਾਂ ਅੰਦਰ ਆਪਣੀ ਕੌਮ, ਸਮਾਜ, ਭਾਈਚਾਰੇ ਲਈ ਸਮਾਜਿਕ ਤੇ ਧਾਰਮਿਕ ਭਾਵਨਾਵਾਂ ਬਹੁਤ ਮਹੱਤਵ ਰੱਖਦੀਆਂ ਹਨ, ਇਸ ਲਈ ਸਮਾਜ 'ਤੇ ਹੋਏ ਧਾਰਮਿਕ ਜਾਂ ਸਮਾਜਿਕ ਅਪਮਾਨ ਤੇ ਹਮਲੇ ਤੋਂ ਬਾਅਦ ਉਨ੍ਹਾਂ ਦਾ ਆਪਣੇ ਸਮਾਜ ਲਈ ਅਵਾਜ ਬੁਲੰਦ ਕਰਨਾ ਤੇ ਰੋਸ ਜਾਹਰ ਕਰਨਾ ਸੰਵਭ ਹੈ। ਸੰਤ ਹੀਰਾ ਨੇ ਕਿਹਾ ਕਿ ਉਹ ਜਲਦ ਹੀ ਸਤਿਗੁਰੂ ਰਵਿਦਾਸ ਵਿਸ਼ਵ ਸੰਤ ਪੀਠ ਦੇ ਰਾਸ਼ਟਰੀ ਪ੍ਰਧਾਨ ਸੰਤ ਸਰਵਣ ਦਾਸ ਲੁਧਿਆਣਾ, ਸੰਤ ਸਰਵਣ ਦਾਸ ਜੀ ਚੇਅਰਮੈਨ ਸ੍ਰੀ ਗੁਰੁ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ, ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ, ਸੰਤ ਇੰਦਰ ਦਾਸ ਸ਼ੇਖੇ ਜਨਰਲ ਸਕੱਤਰ, ਸੰਤ ਭਗਵਾਨ ਦਾਸ ਕੈਸ਼ੀਅਰ, ਸ੍ਰੀ ਚਰਨਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ, ਇੰਚਾਰਜ ਸੰਤ ਜਗਵਿੰਦਰ ਲਾਂਬਾ ਅਤੇ ਹੋਰ ਸੰਤ ਸਮਾਜ, ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂਆਂ ਨਾਲ ਸਰਪੰਚ ਖੁਸ਼ੀ ਰਾਮ ਨੰਗਲ ਦੀ ਰਿਹਾਈ ਲਈ ਗੱਲਬਾਤ ਕਰਨਗੇ। ਉਨ੍ਹਾਂ ਇੱਕ ਹੋਰ ਬਿਆਨ ਰਾਹੀਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮਿਤੀ 11-4-2019 ਤੋਂ 14-4-2019 ਤੱਕ ਮਨਾਏ ਗਏ ਸਲਾਨਾ ''ਅੰਮ੍ਰਿਤ-ਧਾਰਾ'' ਪ੍ਰਗਟ ਦਿਵਸ ਅਤੇ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜਯੰਤੀ ਸਬੰਧੀ ਸਮਾਗਮਾਂ ਵਿਚ ਸ਼ਾਮਿਲ ਹੋਈਆਂ ਦੇਸ਼ ਵਿਦੇਸ਼ ਦੀਆਂ ਲੱਖਾਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਖਾਸ ਤੌਰ 'ਤੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਦੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਮਿਲੇ ਸਹਿਯੋਗ ਲਈ ਸੁਸਾਇਟੀ ਦੇ ਪ੍ਰਮੁੱਖ ਅਹੁਦੇਦਾਰ ਚੇਅਰਮੈਨ ਸੰਤ ਸਰਵਣ ਦਾਸ ਬੋਹਣ, ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ, ਜਨ. ਸਕੱਤਰ ਸੰਤ ਇੰਦਰ ਦਾਸ ਸ਼ੇਖੇ, ਖਜ਼ਾਨਚੀ ਸੰਤ ਭਗਵਾਨ ਦਾਸ ਨਗਰ ਅਤੇ ਮਹੰਤ ਪ੍ਰਸ਼ੋਤਮ ਦਾਸ ਦੇਹਰਾ ਚੱਕ ਹਕੀਮ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਆਮ ਪ੍ਰਸ਼ਾਸਨ ਤੇ ਪੁਲੀਸ ਪ੍ਰਸ਼ਾਸਨ ਦਾ ਵੀ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਮਹਾਂਪੁਰਸ਼ਾਂ ਨੇ ਦੱਸਿਆ ਕਿ 21 ਅਪ੍ਰੈਲ ਦਿਨ ਐਤਵਾਰ ਨੂੰ ਗਦਰੀ ਬਾਬਾ ਅਤੇ ਆਦਿ ਧਰਮ ਮੰਡਲ ਦੇ ਬਾਨੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦੇ ਸਲਾਨਾ ਬਰਸੀ ਸਮਾਗਮ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਵੱਲੋਂ ਬੜੀ ਹੀ ਸ਼ਰਧਾ ਨਾਲ ਮਨਾਏ ਜਾ ਰਹੇ ਹਨ, ਜਿਨ੍ਹਾਂ ਵਿਚ ਇਕ ਜੱਥਾ ਮੋਟਰ ਸਾਇਕਲਾਂ 'ਤੇ ਸੈਂਕੜਿਆਂ ਦੀ ਤਦਾਦ ਵਿਚ ਫਗਵਾੜਾ ਤੋਂ ਚੱਲ ਕੇ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪੁੱਜੇਗਾ। ਬਰਸੀ ਸਮਾਗਮ ਸਵੇਰੇ 11.30 ਵਜੇ ਤੋਂ ਦੁਪਹਿਰ 2.30 ਵੱਜੇ ਤੱਕ ਚੱਲੇਗਾ। ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਉਹ ਮਹਾਨ ਸਪੂਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ। ਇਸ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਜਗੀਰ ਸਿੰਘ ਸੰਚਾਲਕ ਸਰਬੱਤ ਭਲਾ ਆਸ਼ਰਮ ਮਕਸੂਦਾਂ, ਸ੍ਰੀ ਗਿਆਨ ਚੰਦ ਦੀਵਾਲੀ ਪੰਜਾਬ ਪ੍ਰਧਾਨ, ਸ੍ਰੀ ਅਮਿਤ ਕੁਮਾਰ ਪਾਲ ਕੌਮੀ ਕੈਸ਼ੀਅਰ, ਸ੍ਰੀ ਬੀਰ ਚੰਦ ਸੁਰੀਲਾ ਪ੍ਰਧਾਨ ਗੁਰੂ ਕ੍ਰਿਪਾ ਇੰਟਰਨੈਸ਼ਨਲ ਕੰਨਿਆ ਦਾਨ ਸੰਸਥਾ, ਜਲੰਧਰ ਪ੍ਰਧਾਨ ਗੁਰਦਿਆਲ ਚੰਦ ਭੱਟੀ, ਜੀਵਨ ਸਿੰਘ ਪ੍ਰਧਾਨ, ਭੁਪਿੰਦਰ ਸਿੰਘ ਜਨ. ਸਕੱਤਰ, ਰਾਮ ਮੂਰਤੀ ਪ੍ਰਧਾਨ ਹਾਜ਼ਰ ਸਨ।

ਵਿਆਨਾ ਕਾਂਡ ਦੇ ਮਾਮਲੇ 'ਚ ਸੰਤ ਸਤਵਿੰਦਰ ਹੀਰਾ ਵੱਲੋਂ ਖੁਸ਼ੀ ਰਾਮ ਸਰਪੰਚ ਨਾਲ ਲੁਧਿਆਣਾ ਜੇਲ੍ਹ 'ਚ ਮੁਲਾਕਾਤ

*ਸ੍ਰੀ ਚਰਨ ਛੋਹ ਗੰਗਾ, 19 ਅਪ੍ਰੈਲ (ਆ.ਧ.ਪ.) ਹਰ ਰੋਜ ਸਮਾਜ ਦੇ ਦੁੱਖਾਂ ਸੁੱਖਾਂ ਵਿਚ ਵਿਚਰਨ ਅਤੇ ਬਹੁਜਨ ਸਮਾਜ ਦੇ ਰਹਿਬਰਾਂ ਦੇ ਮਿਸ਼ਨ ਨੂੰ ਘਰ-ਘਰ ਵਿਚ ਪਹੁੰਚਾਉਣ ਲਈ ਸੰਤ ਸਤਵਿੰਦਰ ਹੀਰਾ ਵੱਲੋਂ ਹਰ ਯਤਨ ਜਾਰੀ ਹੈ। ਜਿਸ ਦੇ ਚੱਲਦਿਆਂ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਬੀਤੇ ਦਿਨ ਵਿਆਨਾ ਕਾਂਡ ਦੇ ਮਸਲੇ 'ਚ ਲੁਧਿਆਣਾ ਜ਼ਿਲ੍ਹੇ ਦੀ ਜੇਲ 'ਚ ਬੈਠੇ ਸਤਿਕਾਰਯੋਗ ਸਰਪੰਚ ਖੁਸ਼ੀ ਰਾਮ ਨੂੰ ਮਿਲੇ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਕੌਮ ਦਾ ਜੋ ਵੀ ਇਨਸਾਨ ਆਪਣੇ ਹੱਕਾਂ ਦੀ ਲੜ੍ਹਾਈ ਲੜਦਾ ਲੜਦਾ ਜੇਲ੍ਹ ਗਿਆ ਹੈ ਉਸ ਨਾਲ ਆਲ ਇੰਡੀਆ ਆਦਿ ਧਰਮ ਮਿਸ਼ਨ ਪੂਰੀ ਤਰ੍ਹਾਂ ਖੜ੍ਹਾ ਹੈ ਅਤੇ ਸਰਪੰਚ ਖੁਸ਼ੀ ਰਾਮ ਦੀ ਪੂਰੀ ਮਦਦ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਦੇ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਜਿੰਨੇ ਜੋਗੇ ਹੋਏ ਤੇ ਕਾਨੂੰਨੀ ਲੜਾਈ ਵਿਚ ਵੀ ਇਸ ਕੇਸ ਨੂੰ ਹੱਲ ਕਰਨ ਵਿਚ ਪੂਰਾ ਯੋਗਦਾਨ ਪਾਵਾਂਗੇ। ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਲੋਂ ਪੂਰੇ ਮਨੂੰਵਾਦੀਆਂ ਦੀ ਮਾਰ ਹੇਠ ਆਏ ਪਰਿਵਾਰਾਂ ਨਾਲ ਪੂਰੇ ਭਾਰਤ ਅੰਦਰ ਉਨ੍ਹਾਂ ਨਾਲ ਮੁਲਾਕਾਤ ਕਰਕੇ ਸੰਭਵ ਮਦਦ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲ ਕੇ ਪਰਿਵਾਰ ਦਾ ਹੌਂਸਲਾ ਵਧਾਇਆ ਜਾਂਦਾ ਹੈ। ਇਸੇ ਤਰ੍ਹਾਂ ਖੁਸ਼ੀ ਰਾਮ ਜੀ ਦੇ ਪਰਿਵਾਰ ਦੀ ਹਰ ਸੰਭਵ ਮਦਦ ਮਿਸ਼ਨ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਸੰਤ ਸਤਵਿੰਦਰ ਹੀਰਾ ਨਾਲ ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ ਵੀ ਮੌਜੂਦ ਸਨ।

ਸ੍ਰੀ ਚਰਨ ਛੋਹ ਗੰਗਾ ਵਿਖੇ ਮਨਾਏ ਗਏ ''ਅੰਮ੍ਰਿਤ-ਧਾਰਾ'' ਧਾਰਾ ਪ੍ਰਗਟ ਦਿਵਸ ਮੌਕੇ ਸੰਤ ਇੰਦਰ ਦਾਸ ਸ਼ੇਖੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ- ਸੰਤ ਸਤਵਿੰਦਰ ਹੀਰਾ

*21-22 ਅਪ੍ਰੈਲ ਨੂੰ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦੇ ਸਲਾਨਾ ਬਰਸੀ ਸਮਾਗਮਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਹੋਣਗੇ ਸ੍ਰੀ ਚਰਨ ਛੋਹ ਗੰਗਾ, 17 ਅਪ੍ਰੈਲ (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਖੁਰਾਲਗੜ੍ਹ ਸਾਹਿਬ ਵਿਖੇ ਇਸ ਵਾਰ ਮਿਤੀ 11 ਅਪ੍ਰੈਲ 2019 ਨੂੰ ਮਹਾਤਮਾ ਜੋਤੀਬਾ ਰਾਓ ਫੂਲੇ ਜੀ ਦਾ ਜਨਮ ਦਿਹਾੜਾ, 12 ਅਤੇ 13 ਅਪ੍ਰੈਲ 2019 ਨੂੰ ਅੰਮ੍ਰਿਤ-ਧਾਰਾ ਪ੍ਰਗਟ ਦਿਵਸ, 14-15 ਅਪ੍ਰੈਲ 2019 ਨੂੰ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਜੀ ਦੇ ਜਨਮ ਦਿਵਸ ਸਮਾਗਮ ਆਲ ਇੰਡੀਆ ਆਦਿ ਧਰਮ ਮਿਸ਼ਨ ਅਤੇ ਸ੍ਰੀ ਚਰਨ ਛੋਹ ਗੰਗਾ ਦੀ ਸਮੁੱਚੀ ਪ੍ਰਬੰਧਕ ਕਮੇਟੀ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬੜੇ ਜੋਸ਼ੋ ਖਰੋਸ਼ ਨਾਲ ਮਨਾਏ ਗਏ। ਇਨ੍ਹਾਂ ਮਹਾਨ ਸਮਾਗਮਾਂ ਵਿਚ ਦੇਸ਼-ਵਿਦੇਸ਼ ਤੋਂ ਸੰਗਤ ਲੱਖਾਂ ਦੀ ਤਦਾਦ 'ਚ ਗੁਰੂਘਰ ਪਹੁੰਚੀ। ਸੰਤ ਸਤਵਿੰਦਰ ਹੀਰਾ ਨੇ ਧੰਨਵਾਦੀ ਸ਼ਬਦ ਕਹਿੰਦਿਆ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਦੇ ਚੇਅਰਮੈਨ ਸੰਤ ਸਰਵਣ ਦਾਸ ਜੀ ਬੋਹਣ, ਪ੍ਰਧਾਨ ਸੰਤ ਨਿਰਮਲ ਦਾਸ ਜੀ, ਜਨ. ਸਕੱਤਰ ਸੰਤ ਇੰਦਰ ਦਾਸ਼ ਸੇਖੇ ਅਤੇ ਖਜ਼ਾਨਚੀ ਸੰਤ ਭਗਵਾਨ ਦਾਸ ਜੀ ਵੱਲੋਂ ਸਮੂਹ ਸੰਤਾਂ ਮਹਾਂਪੁਰਸ਼ਾਂ ਨੂੰ ਨਾਲ ਲੈ ਕੇ 'ਅੰਮ੍ਰਿਤ-ਧਾਰਾ'' ਪ੍ਰਗਟ ਦਿਵਸ ਮੌਕੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਗਿਆ ਜਿਸ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਭਾਰਤ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਾਂਦਾ ਹੈ। ਇਨ੍ਹਾਂ ਸਮਾਗਮਾਂ ਵਿਚ ਸਮੂਹ ਅੰਬੇਡਕਰ ਸਭਾਵਾਂ, ਸਮੂਹ ਸ੍ਰੀ ਗੁਰੂ ਰਵਿਦਾਸ ਸਭਾਵਾਂ ਅਤੇ ਭਗਵਾਨ ਵਾਲਮੀਕਿ ਸਭਾਵਾਂ ਦੇ ਸਮੂਹ ਮੈਂਬਰਾਂ ਨੇ ਵੱਧ ਤੋਂ ਵੱਧ ਯੋਗਦਾਨ ਦੇ ਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦਾ ਪੂਰਾ ਸਹਿਯੋਗ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਰਿਣੀ ਰਹਾਂਗੇ ਇਨ੍ਹਾਂ ਸਹਿਯੋਗੀਆਂ ਦਾ ਜਿਨ੍ਹਾਂ ਬਿਨਾਂ ਕਿਸੇ ਥਕਾਵਟ ਦੇ ਅਣਥੱਕ ਸੇਵਾ ਕੀਤੀ ਅਤੇ ਸਮਾਗਮਾਂ ਨੂੰ ਬਹੁਤ ਸੁਚੱਜੇ ਢੰਗ ਨਾਲ ਚਲਾਉਣ ਵਿਚ ਸਾਡਾ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਅੱਗੇ ਤੋਂ ਵੀ ਹੋ ਰਹੇ ਸਮਾਗਮਾਂ ਵਿਚ ਸਮੂਹ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ-ਪ੍ਰਸਾਰ ਵਿਸ਼ਵ ਭਰ ਵਿਚ ਕੀਤਾ ਜਾ ਸਕੇ। ਇਸ ਮੌਕੇ ਸੰਤ ਸਤਵਿੰਦਰ ਹੀਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 21-22 ਅਪ੍ਰੈਲ ਨੂੰ ਆਦਿ ਧਰਮ ਮੰਡਲ ਦੇ ਬਾਨੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦੇ ਸਲਾਨਾ ਬਰਸੀ ਸਮਾਗਮ ਵੀ ਸ੍ਰੀ ਚਰਨ ਛੋਹ ਗੰਗਾ ਵਿਖੇ ਬੜੀ ਹੀ ਸ਼ਰਧਾ ਨਾਲ ਮਨਾਏ ਜਾ ਰਹੇ ਹਨ। ਜਿਸ ਵਿਚ ਕੌਮ ਦੇ ਮਹਾਨ ਬੁੱਧੀਜੀਵੀ ਅਤੇ ਸੰਤ ਮਹਾਂਪੁਰਸ਼ਾਂ ਸੰਗਤਾਂ ਨੂੰ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੇ ਜੀਵਨ ਬਾਰੇ ਚਾਨਣਾ ਪਾਉਣਗੇ। ਇਸ ਮੌਕੇ ਉਨ੍ਹਾਂ ਨਾਲ ਸੰਤ ਸੁਰਿੰਦਰ ਦਾਸ ਜੀ ਪ੍ਰਧਾਨ, ਸੰਤ ਜਗਵਿੰਦਰ ਲਾਂਬਾ, ਸੰਤ ਸ਼ਮਸ਼ੇਰ ਸਿੰਘ ਰਾਏਕੋਟ, ਸੰਤ ਜੋਗਿੰਦਰ ਪਾਲ ਜੌਹਰੀ, ਸੰਤ ਸ਼ਾਮ ਦਾਸ ਪਿਆਲਾਂ ਵਾਲੇ, ਸੰਤ ਜਸਵੰਤ ਦਾਸ ਰਾਵਲਪਿੰਡੀ, ਸੰਤ ਕਾਹਨ ਦਾਸ, ਸੰਤ ਅਮਰਜੀਤ ਸਿੰਘ, ਸ੍ਰੀ ਬਲਵੀਰ ਮਹੇ, ਸ੍ਰੀ ਗਿਰਧਾਰੀ ਲਾਲ, ਸੰਤ ਰਾਮ ਰਤਨ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ

ਸ੍ਰੀ ਚਰਨ ਛੋਹ ਗੰਗਾ, (ਆ.ਧ.ਪ.) ਦਲਿਤ ਕੌਮ ਦੇ ਮਸੀਹਾ, ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ 128ਵੇਂ ਜਨਮ ਦਿਨ 'ਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਭਾਰਤ ਵੱਲੋਂ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸਮਾਗਮ ਕਰਵਾਏ ਗਏ। ਸਮਾਗਮ ਮੌਕੇ ਡਾ. ਅੰਬੇਡਕਰ ਜੀ ਦੇ ਸਰੂਪ 'ਤੇ ਫੁੱਲ ਭੇਂਟ ਕਰਦਿਆਂ ਬਬੀ ਕਮਲੇਸ਼ ਕੌਰ ਘੇੜਾ ਕੌਮੀ ਚੇਅਰਪਰਸਨ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ: ਭਾਰਤ ਅਤੇ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਨਰੇਸ਼ ਕੁਮਾਰ ਦਹਿਰੀਆ ਜ਼ਿਲ੍ਹਾ ਜੱਜ ਰਿਵਾੜੀ ਹਰਿਆਣਾ ਪ੍ਰਦੇਸ਼ ਨੇ ਸੰਗਤਾਂ ਨੂੰ ਬਾਬਾ ਸਾਹਿਬ ਦੇ 128ਵੇਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਸਾਨੂੰ ਪ੍ਰਾਪਤੀਆਂ ਲਈ ਆਖਰੀ ਸਮੇਂ ਤੱਕ ਸੰਘਰਸ਼ ਕਰਦੇ ਰਹਿਣ ਲਈ ਪ੍ਰੇਰਿਆ, ਸਫਲਤਾ ਆਪਣੇ ਆਪ ਤੁਹਾਡੇ ਕੋਲ ਚੱਲ ਕੇ ਆਵੇਗੀ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਜੀ ਨੇ ਸਾਨੂੰ ਆਪਣੇ ਜੀਵਨ ਦੀ ਸਖਤ ਘਾਲਣਾ ਘਾਲ ਕੇ ਜੋ ਸੰਵਿਧਾਨ ਤਿਆਰ ਕਰਕੇ ਦਿੱਤਾ, ਉਸ ਦਾ ਸਾਨੂੰ ਬਰਾਬਰ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ 'ਤੇ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸ੍ਰੀ ਗਿਆਨ ਚੰਦ ਦੀਵਾਲੀ ਮੈਂਬਰ ਐਸ. ਸੀ. ਕਮਿਸ਼ਨ ਪੰਜਾਬ ਸਰਕਾਰ ਨੇ ਕਿਹਾ ਕਿ ਸਾਨੂੰ ਡਾ. ਅੰਬੇਡਕਰ ਜੀ ਦੀ ਕਹੀ ਹੋਈ ਗੱਲ ਨੂੰ ਮੰਨ ਕੇ ਆਪਣੇ ਬੱਚਿਆਂ ਨੂੰ ਉੱਚ ਦਰਜੇ ਦੀ ਪੜ੍ਹਾਈ ਕਰਵਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਕੁਸੰਗਤ ਤੋਂ ਬਚਾਅ ਕੇ ਰੱਖਣ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬੇਲੌੜੇ ਰੀਤੀ ਰਿਵਾਜਾਂ ਨੂੰ ਇੱਕ ਪਾਸੇ ਛੱਡ ਕੇ ਆਪਣੀ ਸਖਤ ਮਿਨਹਤ ਨਾਲ ਕੀਤੀ ਕਮਾਈ ਨਾਲ ਬੱਚਿਆ ਦੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਲੋੜਬੰਦਾਂ ਦੀ ਮੰਦਦ ਕਰਨੀ ਚਾਹੀਦੀ ਹੈ। ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਸਰੂਪ 'ਤੇ ਫੁੱਲ ਮਾਲਾਵਾਂ ਭੇਟ ਕਰਨ ਵਾਲਿਆਂ ਵਿਚ ਬੀਬੀ ਕਮਲੇਸ਼ ਕੌਰ ਘੇੜਾ ਕੌਮੀ ਚੇਅਰਪਰਸਨ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ:ਭਾਰਤ, ਸੁਰਿੰਦਰ ਲਾਲ ਜਗਾਧਰੀ, ਸੰਤ ਸੁਰਿੰਦਰ ਦਾਸ ਪ੍ਰਧਾਨ, ਸੁਰਿੰਦਰ ਕੁਮਾਰ ਮੈਨੇਜਰ, ਸੰਤ ਜਗਵਿੰਦਰ ਲਾਂਬਾ ਇੰਚਾਰਜ ਗੁਰੂਘਰ, ਅਮਿਤ ਕੁਮਾਰ ਪਾਲ ਕੌਮੀ ਕੈਸ਼ੀਅਰ, ਪ੍ਰੀਤਮ ਸਿੰਘ ਮੈਨੇਜਰ ਪਟਿਆਲਾ, ਸੰਤ ਰਾਮ ਪਾਲ ਰਾਮਪੁਰਾ ਫੂਲ, ਵਿੱਕੀ ਬਹਾਦਰ ਕੇ, ਬਾਬੂ ਰਾਮ ਰਤਨ, ਮਾ: ਤੇਲੂ ਰਾਮ ਸਾਬਕਾ ਸਰਪੰਚ ਛਦੌੜੀ, ਵਰਿੰਦਰ ਬਛੌੜੀ, ਗੁਰਬਖਸ਼ ਸਿੰਘ ਮਹੇ ਇੰਚਾਰਜ ਅਜੀਤ ਸਬ ਆਫਿਸ ਨਵਾਂਸ਼ਹਿਰ, ਓਮ ਪ੍ਰਕਾਸ਼ ਨਵੀਂ ਦਿੱਲੀ, ਨਾਜਰ ਰਾਮ ਮਾਨ, ਪ੍ਰਿਸੀਪਲ ਸਰੂਪ ਚੰਦ, ਪੀ. ਐਲ. ਸੂਦ, ਸੰਤ ਕਰਮ ਸਿੰਘ, ਸੰਤ ਨਰੰਜਣ ਦਾਸ, ਸੰਤ ਮਥਰਾ ਦਾਸ ਮੱਧ ਪ੍ਰਦੇਸ਼, ਸੰਤ ਧਰਮਾ ਦਾਸ ਉੱਤਰ ਪ੍ਰਦੇਸ਼, ਸੰਤ ਜੋਗਿੰਦਰ ਪਾਲ ਜੌਹਰੀ, ਰਾਮ ਕਿਸ਼ਨ ਪੱਲੀਝਿੱਕੀ, ਸੰਤ ਕਰਮ ਚੰਦ ਬੀਣੇਵਾਲ, ਅਮਰਜੀਤ ਸਿੰਘ, ਸੁਰਜੀਤ ਸਿੰਘ ਲਲਤੋਂ ਕਲਾਂ, ਮਨਜੀਤ ਆਲੋਵਾਲ, ਗਿਆਨ ਚੰਦ ਸਰਪੰਚ, ਮੇਜਰ ਸਿੰਘ ਪੰਚ, ਗਿਰਧਾਰੀ ਲਾਲ ਆਦਿ ਵੀ ਹਾਜ਼ਰ ਸਨ।

ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ 'ਅੰਮ੍ਰਿਤ-ਧਾਰਾ' ਪ੍ਰਗਟ ਦਿਵਸ ਸਮਾਗਮ ਮੌਕੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਹੋਈਆਂ ਨਤਮਸਤ

*ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਫਲਸਫੇ ਅਨੁਸਾਰ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਕੇ ਨਰੋਏ ਸਮਾਜ ਦੀ ਸਿਰਜਣ ਕਰਨਾ ਸਮੇਂ ਦੀ ਮੁੱਖ ਜਰੂਰਤ-ਸੰਤ ਸਰਵਣ ਦਾਸ ਬੋਹਣ ਸ੍ਰੀ ਚਰਨ ਛੋਹ ਗੰਗਾ, (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਮਧੂ-ਮੱਖੀਆਂ ਦੀ ਤਰ੍ਹਾਂ ਇਕੱਠੇ ਹੋ ਕੇ ਜਾਤਾਂ-ਪਾਤਾ ਅਤੇ ਧਰਮਾਂ ਦੀਆਂ ਦੀਵਾਰਾਂ ਨੂੰ ਤੌੜ ਕੇ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਜੋ ਸੰਦੇਸ਼ ਦਿੱਤਾ, ਉਸ ਨੂੰ ਜਨ-ਜਨ ਤੱਕ ਪਹੁੰਚਾਉਣਾ ਸਮੇਂ ਦੀ ਮੁੱਖ ਜਰੂਰਤ ਹੈ। ਇਹ ਵਿਚਾਰ ਸੰਤ ਸਰਵਣ ਦਾਸ ਬੋਹਣ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਅਤੇ ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਨੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ: ਭਾਰਤ ਵੱਲੋਂ ਅੰਮ੍ਰਿਤ-ਧਾਰਾ ਪ੍ਰਗਟ ਦਿਵਸ ਮੌਕੇ ਕਰਵਾਏ 504ਵੇਂ ਸਲਾਨਾ ਸਮਗਮ ਮੌਕੇ ਸੰਗਤਾਂ ਦੇ ਭਾਰੀ ਇਕੱਠ ਵਿੱਚ ਪ੍ਰਗਟ ਕੀਤੇ। ਇਸ ਮੌਕੇ ਤੇ ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਅਤੇ ਸ੍ਰੀ ਗਿਆਨ ਚੰਦ ਦੀਵਾਲੀ ਮੈਂਬਰ ਐਸ. ਸੀ. ਕਮਿਸ਼ਨ ਪੰਜਾਬ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਂਝੀਵਾਲਤਾ ਦਾ ਸਾਨੂੰ ਸੰਦੇਸ਼ ਦਿੱਤਾ ਸੀ, ਪਰ ਬੜੇ ਹੀ ਦੁੱਖ ਦੀ ਗੱਲ ਹੈ ਕਿ ਦੇਸ਼ ਅੰਦਰ ਅੱਜ ਵੀ ਧਰਮਾਂ ਦੇ ਨਾਂ 'ਤੇ ਵੱਖਰੇ ਧਾਰਮਿਕ ਅਸਥਾਨ, ਜਾਤਾਂ ਦੇ ਨਾਂਅ 'ਤੇ ਵੱਖਰੇ ਸ਼ਮਸ਼ਾਨਘਾਟ, ਜੋ ਸਾਡੀਆਂ ਸਰਕਾਰਾਂ ਲਈ ਬਹੁਤ ਹੀ ਨਿਮੋਸ਼ੀ ਵਾਲੀ ਗੱਲ ਹੈ। ਜਿਸ ਬਾਰੇ ਸਾਡੀਆ ਸਰਕਾਰਾਂ ਨੂੰ ਬੜੀ ਹੀ ਗੰਭੀਰਤਾ ਨਾਲ ਲੈਣ ਦੀ ਜਰੂਰਤ ਹੈ। ਇਸ ਮੌਕੇ 'ਤੇ ਸੰਤ ਸਰਵਣ ਦਾਸ ਸੀਨੀ. ਵਾਇਸ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਨੇ ਕਿਹਾ ਕਿ ਜਦੋਂ ਤੱਕ ਅਸੀਂ ਆਪਣੇ ਅੰਦਰੋ ਧਰਮਾਂ ਅਤੇ ਜਾਤਾਂ-ਪਾਤਾਂ ਦੇ ਵਿਤਕਰੇ ਵਾਲੀ ਭਾਵਨਾ ਨੂੰ ਬਾਹਰ ਨਹੀਂ ਕੱਢਦੇ, ਉਦੋਂ ਤੱਕ ਸਾਡਾ ਸਮਾਜ ਜਾਂ ਫਿਰ ਦੇਸ਼ ਖੁਸ਼ਹਾਲੀ ਵੱਲ ਨਹੀਂ ਵੱਧ ਸਕਦਾ। ਸਮਾਗਮ ਦੀ ਸਮਾਪਤੀ ਮੌਕੇ ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਆਏ ਹੋਏ ਸੰਤ ਮਹਾਂਪੁਰਸ਼ਾਂ ਅਤੇ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਕੱਲ੍ਹ 14 ਅਪ੍ਰੈਲ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਸਮਾਗਮ ਮੌਕੇ ਵੀ ਹਾਜ਼ਰੀ ਭਰਨ ਲਈ ਬੇਨਤੀ ਕੀਤੀ। ਇਸ ਮੌਕੇ 'ਤੇ ਸ੍ਰੀ ਜੀਵਨ ਮਲਾਰ ਤਾਮਿਲਨਾਡੂ, ਸੰਤ ਮਥਰਾ ਦਾਸ ਮੱਧ ਪ੍ਰਦੇਸ਼, ਸੰਤ ਧਰਮਾ ਦਾਸ ਉੱਤਰ ਪ੍ਰਦੇਸ਼, ਸੰਤ ਸੋਮ ਦਾਸ ਹਰਿਆਣਾ, ਸੰਤ ਇੰਦਰ ਦਾਸ ਸ਼ੇਖੇ, ਸੰਤ ਵਿਨੇ ਮੁੰਨੀ ਜੰਮੂ ਕਸ਼ਮੀਰ, ਰਮੇਸ਼ ਕੁਮਾਰ ਹਿਮਾਚਲ ਪ੍ਰਦੇਸ਼, ਰਛਪਾਲ ਰਾਜੂ ਪ੍ਰਧਾਨ ਬਸਪਾ ਪੰਜਾਬ, ਸੰਤ ਭਗਵਾਨ ਦਾਸ, ਮਹੰਤ ਪ੍ਰਸ਼ੋਤਮ ਦਾਸ, ਰਾਜ ਕੁਮਾਰ ਘੇੜਾ, ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ, ਸੰਤ ਜੋਗਿੰਦਰ ਪਾਲ ਜੌਹਰੀ, ਸੰਤ ਜਗਵਿੰਦਰ ਲਾਂਬਾ ਇੰਚਾਰਜ ਗੁਰੂਘਰ, ਸੰਤ ਰਾਮ ਰਤਨ ਲੁਧਿਆਣਾ ਵਾਲੇ, ਰਾਮ ਕ੍ਰਿਸ਼ਨ ਪੱਲੀਝਿੱਕੀ, ਸੰਤ ਕਰਮ ਚੰਦ ਬੀਣੇਵਾਲ, ਕੌਮੀ ਕੈਸ਼ੀਅਰ ਅਮਿਤ ਕੁਮਾਰ ਪਾਲ, ਸੰਤ ਜਗਵਿੰਦਰ ਲਾਂਬਾ, ਅਜੀਤ ਰਾਮ ਖੇਤਾਨ, ਨਾਜਰ ਰਾਮ ਮਾਨ, ਬਰਤੂ ਰਾਮ ਬੰਗਾ, ਜੀਤ ਰਾਮ ਮਝੂਰ, ਪੀ.ਐਲ.ਸੂਦ ਅਤੇ ਸੰਤ ਕਰਮ ਚੰਦ ਬੀਣੇਵਾਲ ਆਦਿ ਵੀ ਹਾਜ਼ਰ ਸਨ।

ਸ੍ਰ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮਹਾਤਮਾ ਜੋਤੀਬਾ ਰਾਓ ਫੂਲੇ ਦਾ ਜਨਮ ਦਿਹਾੜਾ ਮਨਾਇਆ

ਸ੍ਰੀ ਚਰਨ ਛੋਹ ਗੰਗਾ, (ਆ.ਧ.ਪ.) ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮਹਾਤਮਾ ਜੋਤੀਬਾ ਰਾਓ ਫੂਲੇ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਸੰਗਤਾਂ ਨੂੰ ਮਹਾਤਮਾ ਜੋਤੀਬਾ ਰਾਓ ਫੂਲੇ ਜੀ ਦੀ ਵਿਚਾਰਧਾਰਾ ਨਾਲ ਜੋੜਦਿਆਂ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਮਹਾਤਮਾ ਜੋਤੀ ਰਾਓ ਫੂਲੇ ਸਮਾਜਿਕ ਕ੍ਰਾਂਤੀ ਦੇ ਮੋਢੀ ਸਨ। ਆਪ ਜੀ ਨੇ ਸਮਾਜਿਕ ਬੁਰਾਈਆਂ ਦੇ ਖਿਲਾਫ਼ ਕਈ ਅੰਦੋਲਨ ਕੀਤੇ, ਜਾਤੀਵਾਦ, ਬ੍ਰਾਹਮਣਵਾਦ ਦੇ ਖ਼ਿਲਾਫ਼ ਵੀ ਲੜਾਈਆਂ ਲੜੀਆਂ। ਆਪ ਜੀ ਨੂੰ ਵਿੱਦਿਆ ਸੁਧਾਰਕ ਵੀ ਕਿਹਾ ਜਾਂਦਾ ਹੈ। ਆਪ ਜੀ ਦਾ ਬਚਪਨ ਪੂਨਾ (ਮਹਾਂਰਾਸ਼ਟਰ) ਵਿਚ ਗੁਜ਼ਰਿਆ। ਆਧੁਨਿਕ ਭਾਰਤ ਦੇ ਇਤਿਹਾਸ ਵਿਚ ਫੂਲੇ ਸਾਹਿਬ ਪਹਿਲੇ ਭਾਰਤੀ ਜਿਨ੍ਹਾਂ ਨੇ ਬ੍ਰਾਹਮਣੀ ਸਮਾਜ ਵਿਵਸਥਾ ਦਾ ਵਿਰੋਧ ਕੀਤਾ। ਉਨ੍ਹਾਂ ਨੂੰ ਆਪਣੇ ਜੀਵਨ ਕਾਲ ਵਿਚ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਮਾਜਿਕ, ਆਰਥਿਕ ਮੁਕਤੀ ਅੰਦੋਲਨ ਨੂੰ ਮੰਜ਼ਿਲੇ-ਮਕਸੂਦ ਤੱਕ ਪਹੁੰਚਾਉਣ ਲਈ ਮਹਾਤਮਾ ਜੋਤੀ ਰਾਓ ਫੂਲੇ ਜੀ ਦੀ ਧਰਮ ਪਤਨੀ ਇਸ ਭਾਰਤ ਦੇਸ਼ ਦੀ ਪਹਿਲੀ ਅਧਿਆਪਕਾ ਮਾਣਯੋਗ ਸਵਿੱਤਰੀ ਬਾਈ ਫੂਲੇ ਜੀ ਦਾ ਵੀ ਬਹੁਤ ਵੱਡਾ ਯੋਗਦਾਨ ਹੈ । ਸਾਡੇ ਸਮਾਜ ਲਈ ਜੋ ਉਹ ਕਰ ਗਏ ਉਹ ਸ਼ਾਇਦ ਹੀ ਅੱਜ ਕੋਈ ਕਰ ਸਕੇਗਾ। ਇਸ ਮੌਕੇ ਸ੍ਰੀ ਚਰਨ ਛੋਹ ਗੰਗਾ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਵੀ ਸੰਗਤਾਂ ਨੂੰ ਮਹਾਤਮਾ ਜੋਤੀਬਾ ਰਾਓ ਫੂਲੇ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਜੇਕਰ ਮਹਾਤਮਾ ਜੋਤੀਬਾ ਰਾਓ ਫੂਲੇ ਸੰਘਰਸ਼ ਨਾ ਕਰਦੇ ਤਾਂ ਸ਼ਾਇਦ ਅੱਜ ਸਾਡੇ ਬੱਚੇ ਸਿੱਖਿਆ ਦੇ ਅਧਿਕਾਰ ਤੋਂ ਵਾਂਝੇ ਰਹਿ ਜਾਂਦੇ ਅਤੇ ਅਸੀਂ ਅੱਜ ਮਨੂੰਵਾਦੀ ਲੋਕਾਂ ਦੇ ਗੁਲਾਮ ਹੁੰਦੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰੂਘਰ ਦੇ ਇੰਚਰਾਜ ਸੰਤ ਜਗਵਿੰਦਰ ਲਾਂਬਾ, ਸੰਤ ਨਰੰਜਣ ਦਾਸ, ਮੁੱਖ ਪ੍ਰਚਾਰ ਸੰਤ ਜੋਗਿੰਦਰ ਪਾਲ ਜੌਹਰੀ, ਸੰਤ ਕਰਮ ਚੰਦ, ਸੰਤ ਬਰਤੂ ਰਾਮ, ਸੰਤ ਗਿਰਧਾਰੀ ਲਾਲ, ਭਾਈ ਪ੍ਰਗਟ ਸਿੰਘ ਅਤੇ ਬਾਬਾ ਬੰਤਾ ਰਾਮ ਸੰਗੀਤਕ ਅਕਾਦਮੀ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ।

ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ 'ਅੰਮ੍ਰਿਤ-ਧਾਰਾ' ਪ੍ਰਗਟ ਦਿਵਸ ਸਬੰਧੀ ਸਮਾਗਮ ਅੱਜ ਤੋਂ

*ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਸੰਤ ਮਹਾਂਪੁਰਸ਼ਾਂ ਵੱਲੋਂ 13 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਸ਼ਾਮ 4.00 ਵਜੇ ਤੱਕ ਕੀਤਾ ਜਾਵੇਗਾ ਸਤਿਸੰਗ ਸ੍ਰੀ ਚਰਨ ਛੋਹ ਗੰਗਾ, (ਆ.ਧ.ਪ.)-ਆਲ ਇੰਡੀਆ ਆਦਿ ਧਾਰਮ ਮਿਸ਼ਨ ਭਾਰਤ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਸਥਾਨਕ ਪੰਜਾਬ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਦੋ ਦਿਨਾਂ 'ਅੰਮ੍ਰਿਤ-ਧਾਰਾ' ਪ੍ਰਗਟ ਦਿਵਸ 12 ਅਪ੍ਰੈਲ ਤੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਜਿਸ ਵਿਚ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਦੇ ਚੇਅਰਮੈਨ ਸੰਤ ਸਰਵਣ ਦਾਸ ਜੀ ਬੋਹਣ, ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ, ਜਨ. ਸਕੱਤਰ ਸੰਤ ਇੰਦਰ ਦਾਸ ਸ਼ੇਖੇ, ਖਜ਼ਾਨਚੀ ਸੰਤ ਭਗਵਾਨ ਦਾਸ ਜੀ ਤੇ ਸੰਪ੍ਰਦਾਇ ਦੇ ਸਮੂਹ ਸੰਤ ਮਹਾਂਪੁਰਸ਼ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਮੁੱਖ ਪ੍ਰਚਾਰਕ ਸੰਤ ਜੋਗਿੰਦਰ ਪਾਲ ਜੌਹਰੀ, ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ, ਸੰਤ ਸੁਰਿੰਦਰ ਦਾਸ, ਸੰਤ ਜਗਵਿੰਦਰ ਲਾਂਬਾ ਤੇ ਸਮੂਹ ਸੰਤ ਮਹਾਂਪੁਰਸ਼ਾਂ ਵੱਲੋਂ 13 ਅਪ੍ਰੈਲ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 4.00 ਵਜੇ ਤੱਕ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਜਾਵੇਗਾ। ਇਸ ਮੌਕੇ ਸਮਗਾਮ ਦੀ ਆਰੰਭਤ ਸੰਤ ਸਰਵਣ ਦਾਸ ਜੀ ਸੀਨੀ. ਵਾਇਸ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਅਤੇ ਕੌਮੀ ਪ੍ਰਧਾਨ ਆਦਿ ਧਰਮ ਸੰਤ ਸਮਾਜ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਹਰ ਸਾਲ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤਾਂ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ ਜਿਸ ਨੂੰ ਦੇਖਦਿਆਂ ਸੰਗਤ ਦੇ ਠਹਿਰਨ ਅਤੇ ਟਰੈਫਿਕ ਨੂੰ ਸੂਚਾਰੂ ਢੰਗ ਨਾਲ ਚਲਾਉਣ ਦੀ ਬਹੁਤ ਵੱਡੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਦਿਵਾਈ ਜਾਵੇ ਅਤੇ ਪਾਰਕਿੰਗ ਦੀ ਵਿਵਸਥਾ ਗੁਰੂਘਰ ਦੇ ਲਾਗੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਮਾਗਮਾਂ ਦੌਰਾਨ ਸ਼ਰਾਰਤੀ ਅਨਸਰਾਂ 'ਤੇ ਵੀ ਸਖਤ ਨਿਗਾਹ ਰੱਖੀ ਜਾਵੇ ਤਾਂ ਜੋ ਸਮਾਗਮ ਦੀ ਸੁਰੱਖਿਆ ਨੂੰ ਕੋਈ ਖਤਰਾ ਉਤਪਨ ਨਾ ਹੋਵੇ। ਉਨ੍ਹਾਂ ਕਿਹਾ ਕਿ 14 ਅਤੇ 15 ਅਪ੍ਰੈਲ ਨੂੰ ਭਾਰਤ ਰਤਨ ਡਾ. ਭੀਮ ਰਾਉ ਅੰਬੇਡਕਰ ਦੇ ਜਨਮ ਦਿਵਸ ਸਮਾਗਮ ਵੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਏ ਜਾ ਰਹੇ ਹਨ ਇਸ ਮੌਕੇ ਉਨ੍ਹਾਂ ਨਾਲ ਸੰਤ ਸਰਵਣ ਦਾਸ, ਭਾਈ ਪ੍ਰਗਟ ਸਿੰਘ, ਅੰਿਮਤ ਕੁਮਾਰ ਪਾਲ, ਸੰਤ ਬਾਬਾ ਜਗੀਰ ਸਿੰਘ ਅਤੇ ਗੁਰਦਿਆਲ ਭੱਟੀ ਆਦਿ ਉਨ੍ਹਾਂ ਦੇ ਨਾਲ ਸਨ।

Gurbani Satguru Ravidass Ji - Doordarshan Episode - 1



Gurbani Satguru Ravidass Ji -Doordarshan Episode - 2



Gurbani Satguru Ravidass Ji -Doordarshan Episode - 3



Gurbani Satguru Ravidass Ji -Doordarshan Episode - 4



Gurbani Satguru Ravidass Ji -Doordarshan Episode - 5



Gurbani Satguru Ravidass Ji -Doordarshan Episode - 6